ਜੇਕਰ ਸਰੀਰ ਵਿਚ ਵਿਟਾਮਿਨ-K ਦੀ ਕਮੀ ਨੂੰ ਪੂਰਾ ਕਰਨਾ ਹੈ ਤਾਂ ਖਾਓ ਇਹ ਚੀਜ਼ਾਂ 
Published : Sep 13, 2020, 6:57 pm IST
Updated : Sep 13, 2020, 6:57 pm IST
SHARE ARTICLE
 vitamin-K
vitamin-K

ਵਿਟਾਮਿਨ-K ਵਿਟਾਮਿਨਜ਼ ਦੇ ਉਸ ਗਰੁੱਪ ਤੋਂ ਆਉਂਦਾ ਹੈ ਜਿਨ੍ਹਾਂ ਨੂੰ ਫੈਟ-ਸਾਲਯੂਬਲ ਵਿਟਾਮਿਨਜ਼ ਕਿਹਾ ਜਾਂਦਾ ਹੈ।

ਵਿਟਾਮਿਨ-K ਵਿਟਾਮਿਨਜ਼ ਦੇ ਉਸ ਗਰੁੱਪ ਤੋਂ ਆਉਂਦਾ ਹੈ ਜਿਨ੍ਹਾਂ ਨੂੰ ਫੈਟ-ਸਾਲਯੂਬਲ ਵਿਟਾਮਿਨਜ਼ ਕਿਹਾ ਜਾਂਦਾ ਹੈ। ਯਾਨੀ ਕਿ ਇਹ ਵਿਟਾਮਿਨਜ ਸਾਡੇ ਸਰੀਰ ‘ਚ ਮੌਜੂਦ ਫੈਟ ‘ਚ ਘੁਲਣਸ਼ੀਲ ਹੁੰਦੇ ਹਨ। ਇਹੀ ਕਾਰਨ ਹੈ ਕਿ ਵਿਟਾਮਿਨ-K ਸਾਡੇ ਖੂਨ ਨੂੰ ਗਾੜਾ ਹੋਣ ਤੋਂ ਰੋਕਦਾ ਹੈ। ਇਸ ਦੇ ਕਾਰਨ ਸਾਡਾ ਬਲੱਡ ਫਲੋਅ ਸਹੀ ਬਣਿਆ ਰਹਿੰਦਾ ਹੈ ਅਤੇ ਸਰੀਰ ‘ਚ ਖੂਨ ਦੇ ਕਲੋਟ ਨਹੀਂ ਜੰਮਦੇ ਯਾਨੀ ਬਲੱਡ ਕਲੋਟਿੰਗ ਦਾ ਖ਼ਤਰਾ ਦੂਰ ਹੁੰਦਾ ਹੈ। 

vitamin-Kvitamin-K

ਵਿਟਾਮਿਨ-K ਕਿਹੜੇ-ਕਿਹੜੇ ਫੂਡਜ਼ ਤੋਂ ਮਿਲਦਾ ਹੈ ਅਤੇ ਕੀ ਹੈ ਫਾਇਦਾ
ਸਾਡੇ ਸਰੀਰ ‘ਤੇ ਕਿਤੇ ਵੀ ਕੋਈ ਸੱਟ ਲੱਗਣ ‘ਤੇ ਜਦੋਂ ਖੂਨ ਨਿਕਲਦਾ ਹੈ ਤਾਂ ਥੋੜ੍ਹੇ ਸਮੇਂ ਵਿਚ ਉਸ ਜਗ੍ਹਾ ‘ਤੇ ਖੂਨ ਦੀ ਇਕ ਪਰਤ ਬਣ ਕੇ ਸੁੱਕ ਜਾਂਦੀ ਹੈ ਤਾਂ ਕਿ ਸਰੀਰ ਵਿਚੋਂ ਜ਼ਿਆਦਾ ਖੂਨ ਨਾ ਬਹਿ ਸਕੇ। ਇਹ ਕੰਮ ਖੂਨ ਵਿਚ ਮੌਜੂਦ ਪ੍ਰੋਥਰੋਮਬਿਨ ਨਾਮਕ ਪ੍ਰੋਟੀਨ ਦੇ ਕਾਰਨ ਹੁੰਦਾ ਹੈ। ਇਸ ਪ੍ਰੋਟੀਨ ਨੂੰ ਬਣਾਉਣ ਲਈ ਸਰੀਰ ਨੂੰ ਵਿਟਾਮਿਨ-ਕੇ ਦੀ ਜ਼ਰੂਰਤ ਹੁੰਦੀ ਹੈ। ਯਾਨੀ ਵਿਟਾਮਿਨ-K ਦੋ ਤਰੀਕਿਆਂ ਨਾਲ ਕੰਮ ਕਰਦਾ ਹੈ। ਸਰੀਰ ਦੇ ਅੰਦਰ ਬਲੱਡ ਨੂੰ ਜੰਮਣ ਨਹੀਂ ਦਿੰਦਾ ਅਤੇ ਸਰੀਰ ਦੇ ਬਾਹਰ ਬਲੱਡ ਨੂੰ ਵਹਿਣ ਨਹੀਂ ਦਿੰਦਾ।

vitamin-Kvitamin-K

ਕਿੰਨੀ ਹੁੰਦੀ ਹੈ ਵਿਟਾਮਿਨ-K ਦੀ ਜ਼ਰੂਰਤ ?
0-6 ਮਹੀਨੇ ਦੇ ਬੱਚੇ – 2 ਮਾਈਕ੍ਰੋਗ੍ਰਾਮ ਰੋਜ਼ਾਨਾ
7 ਤੋਂ 12 ਮਹੀਨਿਆਂ ਦਾ ਬੱਚਾ – 2.5 ਮਾਈਕਰੋਗ੍ਰਾਮ ਰੋਜ਼ਾਨਾ
1 ਤੋਂ 3 ਸਾਲ ਦੇ ਬੱਚੇ – 30 ਮਾਈਕ੍ਰੋਗ੍ਰਾਮ ਰੋਜ਼ਾਨਾ
4 ਤੋਂ 8 ਸਾਲ ਦੇ ਬੱਚੇ – 55 ਮਾਈਕਰੋਗ੍ਰਾਮ ਰੋਜ਼ਾਨਾ

vitamin-Kvitamin-K

9 ਤੋਂ 13 ਸਾਲ ਦੇ ਬੱਚੇ – 60 ਮਾਈਕਰੋਗ੍ਰਾਮ ਰੋਜ਼ਾਨਾ
14 ਤੋਂ 18 ਸਾਲ ਦੇ ਬੱਚੇ – 75 ਮਾਈਕਰੋਗ੍ਰਾਮ ਰੋਜ਼ਾਨਾ
19 ਸਾਲ ਤੋਂ ਵੱਧ ਉਮਰ ਦੇ ਲੋਕ – 90 ਮਾਈਕ੍ਰੋਗ੍ਰਾਮ ਰੋਜ਼ਾਨਾ

vitamin-Kvitamin-K

ਉੱਥੇ ਹੀ ਔਰਤਾਂ ਨੂੰ ਰੋਜ਼ਾਨਾ 90 micrograms (mcg) ਅਤੇ ਪੁਰਸ਼ਾਂ ਨੂੰ 120 mcg ਵਿਟਾਮਿਨ-K ਦੀ ਰੋਜ਼ਾਨਾ ਜ਼ਰੂਰਤ ਹੁੰਦੀ ਹੈ। ਦੋ ਕਿਸਮਾਂ ਦੇ ਹੁੰਦੇ ਹਨ ਵਿਟਾਮਿਨ-K: ਵਿਟਾਮਿਨ-K ਦੋ ਤਰ੍ਹਾਂ ਦੇ ਹੁੰਦੇ ਹਨ ਵਿਟਾਮਿਨ ਕੇ-1 ਅਤੇ ਵਿਟਾਮਿਨ ਕੇ-2। ਵਿਟਾਮਿਨ ਕੇ-1 ਅਜਿਹਾ ਵਿਟਾਮਿਨ ਹੈ ਜੋ ਸਾਨੂੰ ਪੌਦਿਆਂ ਤੋਂ ਪ੍ਰਾਪਤ ਹੁੰਦਾ ਹੈ ਜਿਵੇਂ ਫਲ, ਸਬਜ਼ੀਆਂ ਅਤੇ ਪੱਤੇ ਵਾਲੇ ਭੋਜਨ ਆਦਿ। ਵਿਟਾਮਿਨ ਕੇ-2 ਅਜਿਹਾ ਵਿਟਾਮਿਨ ਹੈ ਜੋ ਸਾਨੂੰ ਜਾਨਵਰਾਂ ਤੋਂ ਮਿਲਦਾ ਹੈ ਜਿਵੇਂ ਦੁੱਧ ਅਤੇ ਦੁੱਧ ਤੋਂ ਬਣੇ ਭੋਜਨ ਆਦਿ।

vitamin-Kvitamin-K

ਤੁਹਾਨੂੰ ਸਰੀਰ ਵਿਚ ਵਿਟਾਮਿਨ-K ਦੀ ਕਮੀ ਨੂੰ ਪੂਰਾ ਕਰਨ ਲਈ ਇਨ੍ਹਾਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ। ਅਜਿਹਾ ਨਹੀਂ ਹੈ ਕਿ ਸਾਡੇ ਸਰੀਰ ਨੂੰ ਸਿਰਫ਼ ਬਲੱਡ ਕਲੋਟਿੰਗ ਲਈ ਵਿਟਾਮਿਨ-ਕੇ ਦੀ ਜ਼ਰੂਰਤ ਹੁੰਦੀ ਹੈ ਪਰ ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਵੀ ਇਸ ਦੀ ਜ਼ਰੂਰਤ ਹੁੰਦੀ ਹੈ। ਵਿਟਾਮਿਨ-ਕੇ ਹੱਡੀਆਂ ਦੇ ਮੈਕੇਨਿਜ਼ਮ ਨੂੰ ਠੀਕ ਰੱਖਣ ਦਾ ਕੰਮ ਕਰਦਾ ਹੈ। ਜਿਸ ਕਾਰਨ ਹੱਡੀਆਂ ਨਾ ਤਾਂ ਬਹੁਤ ਨਰਮ ਹੁੰਦੀਆਂ ਹਨ ਅਤੇ ਨਾ ਹੀ ਕਮਜ਼ੋਰ ਹੁੰਦੀਆਂ ਹਨ।

vitamin-Kvitamin-K

ਅਜਿਹੇ ‘ਚ ਫਰੈਕਚਰ ਹੋਣ ਦਾ ਡਰ ਬਹੁਤ ਘੱਟ ਜਾਂਦਾ ਹੈ। ਵਿਟਾਮਿਨ-ਕੇ ਦੀ ਕਮੀ ਸਰੀਰ ਵਿਚ ਕੋਈ ਆਮ ਸਮੱਸਿਆ ਨਹੀਂ ਹੈ। ਬਹੁਤ ਘੱਟ ਮਾਮਲਿਆਂ ਵਿਚ ਸਰੀਰ ਵਿਚ ਇਸ ਦੀ ਕਮੀ ਹੁੰਦੀ ਹੈ ਪਰ ਜਦੋਂ ਇਹ ਹੋ ਜਾਂਦੀ ਹੈ ਤਾਂ ਇਹ ਕਿਸੇ ਗੰਭੀਰ ਬਿਮਾਰੀ ਦਾ ਕਾਰਨ ਬਣਦਾ ਹੈ। ਇਸਦੀ ਕਮੀ ਕਾਰਨ ਬਲੱਡ ਕਲੋਟਿੰਗ ਦਾ ਸਮਾਂ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਜੋ ਜਾਨਲੇਵਾ ਵੀ ਸਾਬਤ ਹੋ ਸਕਦਾ ਹੈ।

vitamin-Kvitamin-K

ਉਹ ਲੋਕ ਜੋ ਖੂਨ ਦੇ ਪਤਲੇਪਣ ਕਾਰਨ ਕਿਸੇ ਬਿਮਾਰੀ ਜਾਂ ਸਮੱਸਿਆ ਨਾਲ ਜੂਝ ਰਹੇ ਹਨ। ਜੇ ਤੁਸੀਂ ਖੂਨ ਪਤਲਾ ਕਰਨ ਵਾਲੀਆਂ ਦਵਾਈਆਂ ਖਾ ਰਹੇ ਹੋ ਤਾਂ ਵਿਟਾਮਿਨ-K ਦੀ ਵੱਧ ਮਾਤਰਾ ਨਾ ਲਵੋ। ਵਿਟਾਮਿਨ ਕੇ ਲੈਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜਰੂਰ ਲਵੋ। ਵਿਟਾਮਿਨ-K ਲਈ ਦਹੀਂ, ਪਾਲਕ, ਕੀਵੀ, ਐਵੋਕਾਡੋ, ਅਨਾਰ, ਹਰੇ ਮਟਰ, ਨਿੰਬੂ, ਗਾਜਰ, ਬਦਾਮ, ਚਿਕਨ, ਆਂਡਾ, ਬ੍ਰੋਕਲੀ, ਸ਼ਲਗਮ, ਪੱਤਾਗੋਭੀ ਅਤੇ ਚੁਕੰਦਰ ਜ਼ਿਆਦਾ ਖਾਓ।

SHARE ARTICLE

ਏਜੰਸੀ

Advertisement

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

24 Apr 2024 4:56 PM

ਦਿਨੇ ਕਰਦਾ Bank 'ਚ ਨੌਕਰੀ, ਸ਼ਾਮੀਂ ਵੇਚਦਾ ਕੜੀ-ਚੌਲ, ਸਰਦਾਰ ਮੁੰਡੇ ਨੇ ਸਾਬਿਤ ਕਰ ਦਿੱਤਾ

24 Apr 2024 4:47 PM

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM

Amritsar News: ਕੰਡਮ ਹੋਏ ਘੜੁੱਕੇ 'ਤੇ ਪਈ 28 ਕੁਇੰਟਲ ਤੂੜੀ, ਨਾਕੇ ਤੇ ਖੜ੍ਹੇ Police ਵਾਲੇ ਵੀ ਰਹਿ ਗਏ ਹੈਰਾਨ..

24 Apr 2024 10:59 AM
Advertisement