
ਨਾਰੀਅਲ ਵਿਚ ਫ਼ਾਈਬਰ ਦੀ ਚੰਗੀ ਮਾਤਰਾ ਹੁੰਦੀ ਹੈ ਜੋ ਪਾਚਨ ਲਈ ਸੱਭ ਤੋਂ ਜ਼ਰੂਰੀ ਹੈ।
ਜੇਕਰ ਤੁਸੀਂ ਪੇਟ ਦੀਆਂ ਸਮੱਸਿਆਵਾਂ ਜਾਂ ਮੂੰਹ ਦੀਆਂ ਸਮੱਸਿਆਵਾਂ ਤੋਂ ਪੀੜਤ ਹੋ ਤਾਂ ਤੁਸੀਂ ਨਾਰੀਅਲ ਦਾ ਸੇਵਨ ਕਰ ਕੇ ਇਨ੍ਹਾਂ ਸੱਭ ਨੂੰ ਦੂਰ ਕਰ ਸਕਦੇ ਹੋ। ਐਂਟੀ-ਬੈਕਟੀਰੀਅਲ, ਐਂਟੀ-ਮਾਈਕ੍ਰੋਬਾਇਲ ਅਤੇ ਐਂਟੀਸੈਪਟਿਕ ਗੁਣਾਂ ਨਾਲ ਭਰਪੂਰ ਨਾਰੀਅਲ ਦਾ ਸੇਵਨ ਕਰਨ ਨਾਲ ਤੁਸੀਂ ਮੂੰਹ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਵੀ ਬਚ ਸਕਦੇ ਹੋ। ਅਕਸਰ ਲੋਕ ਮੂੰਹ ਵਿਚ ਅਲਸਰ ਦੀ ਸਮੱਸਿਆ ਤੋਂ ਪ੍ਰੇਸ਼ਾਨ ਰਹਿੰਦੇ ਹਨ।
ਇਸ ਲਈ ਨਾਰੀਅਲ ਖਾਣ ਨਾਲ ਇਸ ਸਮੱਸਿਆ ਤੋਂ ਕਾਫ਼ੀ ਹਦ ਤਕ ਰਾਹਤ ਮਿਲਦੀ ਹੈ। ਇਹ ਮੂੰਹ ਦੇ ਅੰਦਰ ਵਧਣ ਵਾਲੇ ਬੈਕਟੀਰੀਆ ਨੂੰ ਦੂਰ ਕਰਨ ਦਾ ਕੰਮ ਕਰਦਾ ਹੈ। ਇਸ ਤੋਂ ਇਲਾਵਾ ਮੂੰਹ ਦੀ ਬਦਬੂ ਦੂਰ ਕਰਨ ਲਈ ਨਾਰੀਅਲ ਖਾਉ। ਨਾਰੀਅਲ ਦਾ ਸੇਵਨ ਇਮਿਊਨਿਟੀ ਨੂੰ ਸਿਹਤਮੰਦ ਰੱਖਣ ਵਿਚ ਵੀ ਮਦਦਗਾਰ ਹੁੰਦਾ ਹੈ। ਨਾਰੀਅਲ ਵਿਚ ਮੌਜੂਦ ਐਂਟੀਬੈਕਟੀਰੀਅਲ, ਐਂਟੀਫੰਗਲ ਅਤੇ ਐਂਟੀਵਾਇਰਲ ਤੱਤ ਛੂਤ ਦੀਆਂ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਨੂੰ ਵਿਕਸਤ ਕਰਦੇ ਹਨ ਅਤੇ ਵਧਾਉਂਦੇ ਹਨ।
ਨਾਰੀਅਲ ਵਿਚ ਫ਼ਾਈਬਰ ਦੀ ਚੰਗੀ ਮਾਤਰਾ ਹੁੰਦੀ ਹੈ ਜੋ ਪਾਚਨ ਲਈ ਸੱਭ ਤੋਂ ਜ਼ਰੂਰੀ ਹੈ। ਭੋਜਨ ਵਿਚ ਫ਼ਾਈਬਰ ਦੀ ਮਾਤਰਾ ਹੋਣ ਨਾਲ ਕਬਜ਼ ਨਹੀਂ ਹੁੰਦੀ। ਪੇਟ ਲੰਬੇ ਸਮੇਂ ਤਕ ਭਰਿਆ ਰਹਿੰਦਾ ਹੈ ਜਿਸ ਕਾਰਨ ਭਾਰ ਅਤੇ ਮੋਟਾਪਾ ਵੀ ਕੰਟਰੋਲ ਵਿਚ ਰਹਿੰਦਾ ਹੈ। ਨਾਰੀਅਲ ਨੂੰ ਕੱਚਾ ਖਾਉ ਜਾਂ ਇਸ ਦਾ ਪਾਣੀ ਪੀਉ, ਇਹ ਦੋਵੇਂ ਹੀ ਗਰਭ ਅਵਸਥਾ ਵਿਚ ਬਹੁਤ ਫ਼ਾਇਦੇਮੰਦ ਹਨ। ਮਾਂ ਦੇ ਨਾਲ-ਨਾਲ ਇਹ ਬੱਚੇ ਦੀ ਸਿਹਤ ਲਈ ਵੀ ਵਧੀਆ ਭੋਜਨ ਹੈ।