ਜੇਕਰ ਤੁਸੀਂ ਚਿੱਟੇ ਵਾਲਾਂ ਤੋਂ ਛੁਟਕਾਰਾ ਚਾਹੁੰਦੇ ਹੋ ਤਾਂ ਮਹਿੰਦੀ ’ਚ ਪਾ ਕੇ ਲਗਾਉ ਇਹ ਚੀਜ਼ਾਂ
Published : Mar 14, 2022, 12:52 pm IST
Updated : Mar 14, 2022, 12:52 pm IST
SHARE ARTICLE
Mehndi
Mehndi

ਜੇਕਰ ਤੁਸੀਂ ਅਪਣੀ ਸੁੰਦਰਤਾ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਰਖਣਾ ਚਾਹੁੰਦੇ ਹੋ ਤਾਂ ਅਪਣੇ ਚਿਹਰੇ ਅਤੇ ਚਮੜੀ ਦੇ ਨਾਲ-ਨਾਲ ਵਾਲਾਂ ਦਾ ਵੀ ਖ਼ਾਸ ਧਿਆਨ ਰਖਣਾ ਹੋਵੇਗਾ।

 

 ਚੰਡੀਗੜ੍ਹ: ਜੇਕਰ ਤੁਸੀਂ ਅਪਣੀ ਸੁੰਦਰਤਾ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਰਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਅਪਣੇ ਚਿਹਰੇ ਅਤੇ ਚਮੜੀ ਦੇ ਨਾਲ-ਨਾਲ ਵਾਲਾਂ ਦਾ ਵੀ ਖ਼ਾਸ ਧਿਆਨ ਰਖਣਾ ਹੋਵੇਗਾ। ਕਈ ਵਾਰ ਜੈਨੇਟਿਕ ਕਾਰਨਾਂ ਕਰ ਕੇ ਤੇ ਹਾਰਮੋਨਲ ਬਦਲਾਅ ਕਰ ਕੇ ਵਾਲ ਚਿੱਟੇ ਹੋਣੇ ਸ਼ੁਰੂ ਹੋ ਜਾਂਦੇ ਹਨ। ਲੋਕ ਇਸ ਨੂੰ ਲੁਕਾਉਣ ਲਈ ਰੰਗ ਤੋਂ ਲੈ ਕੇ ਮਹਿੰਦੀ ਤਕ ਹਰ ਚੀਜ਼ ਦੀ ਵਰਤੋਂ ਕਰਦੇ ਹਨ। ਜਦੋਂ ਵੀ ਤੁਸੀਂ ਅਪਣੇ ਵਾਲਾਂ ’ਤੇ ਮਹਿੰਦੀ ਲਗਾਉਂਦੇ ਹੋ, ਇਸ ਵਿਚ ਕੁੱਝ ਚੀਜ਼ਾਂ ਜ਼ਰੂਰ ਮਿਲਾਉ। ਜੇ ਤੁਸੀਂ ਅਜਿਹਾ ਕਰੋਗੇ ਤਾਂ ਤੁਹਾਡੇ ਵਾਲ ਸੰਘਣੇ ਅਤੇ ਚਮਕਦਾਰ ਹੋ ਜਾਣਗੇ।

 

HairHair

 

ਇਸ ਤਰ੍ਹਾਂ ਤਿਆਰ ਕਰੋ ਮਹਿੰਦੀ: ਸੱਭ ਤੋਂ ਪਹਿਲਾਂ ਮਹਿੰਦੀ ਵਿਚ ਕਪੂਰ ਨੂੰ ਪਿਘਲਾਉ ਅਤੇ ਫਿਰ ਇਸ ਨੂੰ ਚੰਗੀ ਤਰ੍ਹਾਂ ਮਿਲਾਉ। ਇਸ ਤੋਂ ਬਾਅਦ ਪਾਣੀ ਪਾਉ ਅਤੇ ਚੰਗੀ ਤਰ੍ਹਾਂ ਰਲਾਉ। ਕੁੱਝ ਸਮੇਂ ਬਾਅਦ ਇਸ ਮਿਸ਼ਰਣ ਵਿਚ ਬਦਾਮ ਦਾ ਤੇਲ ਮਿਲਾਉ ਅਤੇ ਚੰਗੀ ਤਰ੍ਹਾਂ ਮਿਲਾਉ। ਧਿਆਨ ਰਹੇ ਕਿ ਮਹਿੰਦੀ ਦਾ ਇਹ ਪੇਸਟ ਗਾਹੜਾ ਹੋਣਾ ਚਾਹੀਦਾ ਹੈ। ਹੁਣ ਇਸ ਮਿਸ਼ਰਣ ਨੂੰ ਵਾਲਾਂ ’ਤੇ ਲਗਾਉ ਅਤੇ ਇਸ ਨੂੰ ਸੁੱਕਣ ਦਿਉ। ਇਸ ਦੇ ਸੁੱਕ ਜਾਣ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਧੋ ਲਉ। ਚਾਰ ਹਫ਼ਤਿਆਂ ਤਕ ਅਜਿਹਾ ਕਰਨ ਨਾਲ ਤੁਹਾਡੇ ਵਾਲ ਮਜ਼ਬੂਤ, ਸੰਘਣੇ ਅਤੇ ਕਾਲੇ ਹੋ ਜਾਣਗੇ। ਇਸ ਉਪਾਅ ਦੀ ਵਰਤੋਂ ਹਫ਼ਤੇ ਵਿਚ ਸਿਰਫ਼ ਇਕ ਵਾਰ ਕਰਨੀ ਹੈ।
ਚਿੱਟੇ ਵਾਲਾਂ ਦੀ ਸਮੱਸਿਆ ਨੂੰ ਦੂਰ ਕਰਨ ਦੇ ਹੋਰ ਤਰੀਕੇ:

 

 

MehndiMehndi

 

ਸਰਦੀਆਂ ਵਿਚ ਜੇਕਰ ਤੁਸੀਂ ਵਾਲਾਂ ’ਚ ਮਹਿੰਦੀ ਲਗਾਉਂਦੇ ਹੋ ਤਾਂ ਮਹਿੰਦੀ ਦੀ ਪੇਸਟ ਵਿਚ ਕੁੱਝ ਲੌਂਗ ਪਾਉ। ਇਹ ਤੁਹਾਨੂੰ ਠੰਢ ਤੋਂ ਬਚਾਏਗਾ। ਮਹਿੰਦੀ ਦੇ ਪਾਊਡਰ ਵਿਚ ਸੰਤਰੇ ਦਾ ਰਸ ਮਿਲਾਉ ਅਤੇ ਇਸ ਨੂੰ ਸ਼ੈਂਪੂ ਕਰਨ ਤੋਂ ਬਾਅਦ ਵਾਲਾਂ ’ਤੇ ਲਗਾਉ ਅਤੇ 10 ਮਿੰਟ ਬਾਅਦ ਧੋ ਲਉ। ਇਸ ਨਾਲ ਚਿੱਟੇ ਵਾਲਾਂ ਦੀ ਸਮੱਸਿਆ ਵੀ ਖ਼ਤਮ ਹੋ ਜਾਂਦੀ ਹੈ।

 

MehndiMehndi

 

ਚਿੱਟੇ ਹੁੰਦੇ ਵਾਲਾਂ ਦਾ ਰੰਗ ਕੁਦਰਤੀ ਤੌਰ ’ਤੇ ਬਦਲਣ ਲਈ ਦਹੀਂ ਦੀ ਵਰਤੋਂ ਕਰੋ। ਇਸ ਲਈ ਮਹਿੰਦੀ ਅਤੇ ਦਹੀਂ ਦੀ ਬਰਾਬਰ ਮਾਤਰਾ ਮਿਲਾ ਕੇ ਇਕ ਪੇਸਟ ਬਣਾਉ ਅਤੇ ਇਸ ਪੇਸਟ ਨੂੰ ਵਾਲਾਂ ਵਿਚ ਲਗਾਉ। ਚਿੱਟੇ ਹੋ ਰਹੇ ਵਾਲਾਂ ਲਈ ਕੜ੍ਹੀ ਪੱਤਾ ਬਹੁਤ ਚੰਗਾ ਹੈ। ਨਹਾਉਣ ਤੋਂ ਪਹਿਲਾਂ ਕੜ੍ਹੀ ਪੱਤੇ ਨਹਾਉਣ ਵਾਲੇ ਪਾਣੀ ਵਿਚ ਛੱਡ ਦਿਉ ਅਤੇ ਇਕ ਘੰਟੇ ਬਾਅਦ ਉਸ ਪਾਣੀ ਨਾਲ ਸਿਰ ਧੋ ਲਉ।

MehndiMehndi

 

 

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਏਜੰਟਾਂ ਨੇ ਸਾਨੂੰ ਅਗਵਾ ਕਰਕੇ ਤਸ਼ੱਦਦ ਕੀਤਾ ਅਤੇ ਮੰਗਦੇ ਸੀ ਲੱਖਾਂ ਰੁਪਏ' Punjabi Men Missing in Iran ‘Dunki’

24 Jun 2025 6:53 PM

Encounter of the gangster who fired shots outside Pinky Dhaliwal's house — Romil Vohra killed.

24 Jun 2025 6:52 PM

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM
Advertisement