
ਮਾਤਾ - ਪਿਤਾ ਨੂੰ ਅਪਣੇ ਬੱਚਿਆਂ ਦੇ ਪਾਲਣ ਪੋਸ਼ਣ ਕਰਦੇ ਹੋਏ ਕੁੱਝ ਗੱਲਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ, ਜਿਸ ਨਾਲ ਉਨ੍ਹਾਂ ਦਾ ਬੱਚਾ ਮਾਨਸਿਕ ਰੂਪ ਤੋਂ ਮਜ਼ਬੂਤ..
ਮਾਤਾ - ਪਿਤਾ ਨੂੰ ਅਪਣੇ ਬੱਚਿਆਂ ਦੇ ਪਾਲਣ ਪੋਸ਼ਣ ਕਰਦੇ ਹੋਏ ਕੁੱਝ ਗੱਲਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ, ਜਿਸ ਨਾਲ ਉਨ੍ਹਾਂ ਦਾ ਬੱਚਾ ਮਾਨਸਿਕ ਰੂਪ ਤੋਂ ਮਜ਼ਬੂਤ ਬਣੇ। ਅਸੀਂ ਦੱਸਣ ਜਾ ਰਹੇ ਹਾਂ ਕੁੱਝ ਅਜਿਹੀਆਂ ਹੀ ਧਿਆਨਯੋਗ ਗੱਲਾਂ।
Parents take care of child
ਉਮੀਦ ਰੱਖਣਾ ਵਧੀਆ ਹੈ ਪਰ ਬੱਚਿਆਂ ਨਾਲ ਹੱਦ ਤੋਂ ਜ਼ਿਆਦਾ ਉਮੀਦ ਕਰਨਾ ਗਲਤ ਹੁੰਦਾ ਹੈ। ਮਾਨਸਿਕ ਰੂਪ ਤੋਂ ਮਜ਼ਬੂਤ ਪਰਵਾਰਕ ਮੈਂਬਰਾਂ ਨੂੰ ਪਤਾ ਹੁੰਦਾ ਹੈ ਕਿ ਉਨ੍ਹਾਂ ਦਾ ਬੱਚਾ ਜੋ ਵੀ ਕੰਮ ਕਰਦਾ ਹੈ, ਉਨ੍ਹਾਂ ਸੱਭ 'ਚ ਉਹ ਵਧੀਆ ਨੁਮਾਇਸ਼ ਨਹੀਂ ਕਰਦਾ। ਉਹ ਅਪਣੇ ਬੱਚੇ ਨੂੰ ਦੂਸਰੀਆਂ ਤੋਂ ਵਧੀਆ ਬਣਾਉਣ ਦੀ ਬਜਾਏ, ਉਸੀ ਨੂੰ ਨਿਖ਼ਾਰਦੇ ਹਨ। ਬੱਚੇ ਦਾ ਟੀਚਾ ਪਾਉਣ 'ਚ ਉਸ ਦੀ ਮਦਦ ਕਰਦੇ ਹਨ।
Parents take care of child
ਅਨੁਸ਼ਾਸਨ ਜ਼ਿੰਦਗੀ ਦਾ ਅਹਿਮ ਹਿੱਸਾ ਹੈ। ਮਾਨਸਿਕ ਰੂਪ ਤੋਂ ਮਜ਼ਬੂਤ ਪਰਵਾਰ ਅਨੁਸ਼ਾਸਨ ਅਤੇ ਸਜ਼ਾ ਦੇਣ 'ਚ ਗੁੰਮਰਾਹ ਨਹੀਂ ਰਹਿੰਦੇ ਹਨ। ਉਹ ਅਪਣੇ ਬੱਚਿਆਂ ਨੂੰ ਸਜ਼ਾ ਦੀ ਬਜਾਏ ਆਤਮ ਅਨੁਸ਼ਾਸਨ ਸਿਖਾਉਣਾ ਪਸੰਦ ਕਰਦੇ ਹਨ।
Parents take care of child
ਜੇਕਰ ਤੁਸੀਂ ਕਹਿੰਦੇ ਹੋ ਕਿ ਬੱਚਿਆਂ 'ਤੇ ਭਾਰ ਨਹੀਂ ਪਾਉਣਾ ਚਾਹੀਦਾ, ਬੱਚਿਆਂ ਨੂੰ ਬੱਚਾ ਹੀ ਰਹਿਣਾ ਚਾਹੀਦਾ ਹੈ ਤਾਂ ਇਹ ਮਾਨਸਿਕ ਰੂਪ ਤੋਂ ਮਜ਼ਬੂਤ ਪਰਵਾਰ ਦੀ ਪਹਿਚਾਣ ਨਹੀਂ ਹੁੰਦੀ। ਪਰਵਾਰ ਅਪਣੇ ਬੱਚਿਆਂ ਤੋਂ ਇਹ ਉਮੀਦ ਕਰਦੇ ਹਨ ਕਿ ਉਹ ਜੀਵਨ 'ਚ ਸੰਘਰਸ਼ ਦਾ ਸਾਹਮਣਾ ਕਰਨ ਅਤੇ ਇਕ ਜ਼ਿੰਮੇਦਾਰ ਨਾਗਰਿਕ ਬਣਨ।
parents and child
ਮਾਨਸਿਕ ਰੂਪ ਤੋਂ ਮਜ਼ਬੂਤ ਪਰਵਾਰ ਅਪਣੇ ਬੱਚਿਆਂ ਨੂੰ ਗਲਤੀਆਂ ਕਰਨ ਤੋਂ ਨਹੀਂ ਰੋਕਦੇ। ਗਲਤੀਆਂ ਤੋਂ ਸਾਨੂੰ ਸਿਖਲਾਈ ਮਿਲਦੀ ਹੈ। ਜੇਕਰ ਉਨ੍ਹਾਂ ਦਾ ਬੱਚਾ ਅਪਣੇ ਹੋਮਵਰਕ 'ਚ ਕੁੱਝ ਗਲਤੀ ਕਰਦਾ ਹੈ ਜਾਂ ਫਿਰ ਅਪਣੇ ਸਕੂਲ ਬੈਗ ਨੂੰ ਪੈਕ ਕਰਦੇ ਹੋਏ ਕੁੱਝ ਸਮਾਨ ਘਰ ਛੱਡ ਕੇ ਚਲਾ ਜਾਂਦਾ ਹੈ ਤਾਂ ਇਹ ਉਨ੍ਹਾਂ ਨੂੰ ਅੱਗੇ ਲਈ ਇਕ ਸਿਖਲਾਈ ਮਿਲੇਗੀ। ਗਲਤੀਆਂ ਕਰਨ 'ਤੇ ਬੱਚਿਆਂ ਨੂੰ ਅਪਣੇ ਕੰਮ ਦਾ ਨਤੀਜਾ ਮਿਲੇਗਾ, ਅਜਿਹੇ 'ਚ ਉਨ੍ਹਾਂ ਨੂੰ ਅੱਗੇ ਲਈ ਸਿਖਲਾਈ ਮਿਲ ਜਾਵੇਗੀ।
Parents take care of child
ਬੱਚੇ ਨੂੰ ਸੱਟ ਲਗਦੇ ਜਾਂ ਫਿਰ ਸੰਘਰਸ਼ ਕਰਦੇ ਦੇਖਣਾ ਦੁਖਦਾਈ ਹੁੰਦਾ ਹੈ ਪਰ ਬੱਚਿਆਂ ਨੂੰ ਪਹਿਲਾਂ ਅਭਿਆਸ ਕਰਨਾ ਚਾਹੀਦਾ ਹੈ ਅਤੇ ਉਸ ਦਾ ਨਤੀਜਾ ਦੇਖਣਾ ਚਾਹੀਦਾ ਹੈ। ਮਾਨਸਿਕ ਰੂਪ ਤੋਂ ਮਜ਼ਬੂਤ ਪਰਵਾਰ ਅਪਣੇ ਬੱਚਿਆਂ ਨੂੰ ਕੋਈ ਵੀ ਕੰਮ ਕਰਨ ਦੇਣਾ ਚਾਹੀਦਾ ਹੈ। ਉਸ ਦੇ ਨਤੀਜੇ ਦਾ ਬੱਚੇ ਨੂੰ ਅਪਣੇ ਆਪ ਸਾਹਮਣਾ ਕਰਨਾ ਦੇਣਾ ਚਾਹੀਦਾ ਹੈ। ਪਰਵਾਰ ਨੂੰ ਅਪਣੇ ਬੱਚਿਆਂ ਨੂੰ ਸਹਿਯੋਗ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ ਤਾਕਿ ਉਨ੍ਹਾਂ ਨੂੰ ਅਪਣੇ ਆਪ 'ਤੇ ਭਰੋਸਾ ਵਧੇ ਤਾਕਿ ਜ਼ਿੰਦਗੀ 'ਚ ਉਹ ਸੰਘਰਸ਼ ਦਾ ਸਾਹਮਣਾ ਕਰ ਸਕਣ।