
ਅਪਣੀ ਸ਼ਾਪਿੰਗ ਦੀ ਯੋਜਨਾ ਇਸ ਤਰ੍ਹਾਂ ਬਣਾਉ ਕਿ ਤੁਹਾਨੂੰ ਵੱਧ ਤੋਂ ਵੱਧ ਪੈਦਲ ਚਲਣਾ ਪਵੇ।
ਤਿਉਹਾਰ ਬਹੁਤ ਸਾਰੀਆਂ ਖ਼ੁਸ਼ੀਆਂ ਅਤੇ ਅਨੰਦ ਲਿਆਉਂਦੇ ਹਨ ਪਰੰਤੂ ਕਈ ਸਿਹਤ ਸਮੱਸਿਆਵਾਂ ਦਾ ਭੈਅ ਵੀ ਵਧਾ ਦਿੰਦੇ ਹਨ। ਅਜਿਹੇ ਵਿਚ ਜ਼ਰੂਰੀ ਹੈ ਕਿ 'ਇਕ ਦਿਨ ਦੀ ਲਾਪ੍ਰਵਾਹੀ ਨਾਲ ਕੀ ਫ਼ਰਕ ਪੈਂਦਾ ਹੈ' ਵਾਲਾ ਰਵਈਆ ਨਾ ਅਪਣਾਉ ਅਤੇ ਪਹਿਲਾਂ ਤੋਂ ਹੀ ਯੋਜਨਾਬੰਦੀ ਕਰ ਲਉ ਤਾਂ ਜੋ ਅਨੰਦ ਅਤੇ ਖ਼ੁਸ਼ੀ ਦਾ ਇਹ ਮੌਸਮ ਤੁਹਾਡੇ ਲਈ ਸਿਹਤ ਸਮੱਸਿਆਵਾਂ ਦਾ ਸੱਦਾ ਨਾ ਬਣੇ।
Healthy Life
ਖਰੀਦਦਾਰੀ ਲਈ ਪੈਦਲ ਜਾਉ: ਤੁਹਾਡੇ ਲਈ ਖ਼ਰੀਦਦਾਰੀ ਕਰਨਾ ਫ਼ਾਇਦੇਮੰਦ ਹੋ ਸਕਦਾ ਹੈ। ਅਪਣੀ ਸ਼ਾਪਿੰਗ ਦੀ ਯੋਜਨਾ ਇਸ ਤਰ੍ਹਾਂ ਬਣਾਉ ਕਿ ਤੁਹਾਨੂੰ ਵੱਧ ਤੋਂ ਵੱਧ ਪੈਦਲ ਚਲਣਾ ਪਵੇ। ਕੋਸ਼ਿਸ਼ ਕਰੋ ਕਿ ਅਪਣੀ ਕਾਰ ਜਾਂ ਸਕੂਟਰ/ਮੋਟਰਸਾਈਕਲ ਦੀ ਵਰਤੋਂ ਨਾ ਕਰੋ। ਆਨਲਾਈਨ ਸ਼ਾਪਿੰਗ ਕਰਨ ਦੀ ਬਜਾਏ ਜੇਕਰ ਤੁਸੀਂ ਮੌਲ ਜਾਂ ਸਥਾਨਕ ਮਾਰਕੀਟ ਵਿਚ ਘੁੰਮ ਕੇ ਖ਼ਰੀਦਦਾਰੀ ਕਰੋਗੇ ਤਾਂ ਤੁਸੀਂ ਵੱਧ ਮਾਤਰਾ ਵਿਚ ਕੈਲੋਰੀ ਖ਼ਰਚ ਕਰੋਗੇ। ਇਹ ਤੁਹਾਡੇ ਲਈ ਫ਼ਾਇਦੇਮੰਦ ਹੋਵੇਗਾ।
Walking while shopping
ਡੀਟੌਕਸੀਫਿਕੇਸ਼ਨ (ਜ਼ਹਿਰਾਂ ਨੂੰ ਘੱਟ ਕਰਨ ਦੀ ਪ੍ਰਕਿਰਿਆ): ਮਨੁੱਖੀ ਸਰੀਰ ਦੀ ਰਚਨਾ ਅਜਿਹੀ ਹੁੰਦੀ ਹੈ ਕਿ ਉਹ ਅਪਣੇ ਆਪ ਹੀ ਸਰੀਰ ਤੋਂ ਹਾਨੀਕਾਰਕ ਰਸਾਇਣਾਂ ਨੂੰ ਕੱਢ ਦੇਂਦਾ ਹੈ। ਪਰ ਤਿਉਹਾਰਾਂ ਦੇ ਮੌਸਮ ਵਿਚ ਸਰੀਰ ਅੰਦਰ ਜ਼ਹਿਰਾਂ ਦੀ ਮਾਤਰਾ ਜ਼ਿਆਦਾ ਵੱਧ ਜਾਂਦੀ ਹੈ। ਅਪਣੇ ਸਰੀਰ ਵਿਚੋਂ ਜ਼ਹਿਰਾਂ ਨੂੰ ਕੱਢਣ ਦੀ ਕੋਸ਼ਿਸ਼ ਕਰੋ। ਚਾਹ ਅਤੇ ਕੌਫ਼ੀ ਦੀ ਬਜਾਏ ਗ੍ਰੀਨ-ਟੀ ਦੀ ਵਰਤੋਂ ਕਰੋ। ਅਪਣੇ ਦਿਨ ਦੀ ਸ਼ੁਰੂਆਤ ਕੋਸੇ ਪਾਣੀ ਨਾਲ ਕਰੋ ਜਿਸ ਵਿਚ ਨਿੰਬੂ ਦਾ ਰਸ ਵੀ ਹੋਵੇ, ਤਾਂ ਜੋ ਸਰੀਰ ਤੋਂ ਜ਼ਹਿਰਾਂ ਨਿਕਲ ਜਾਣ।
Green Tea
ਹਾਈ ਬਲੱਡ ਪ੍ਰੈਸ਼ਰ ਤੋਂ ਬਚਾਅ: ਤਿਉਹਾਰਾਂ ਦੇ ਮੌਸਮ ਆਉਂਦੇ ਸਾਰ ਹੀ ਕੈਲੋਰੀਯੁਕਤ ਭੋਜਨ ਦੀ ਵਰਤੋਂ ਵੱਧ ਜਾਂਦੀ ਹੈ ਜਿਸ ਨਾਲ ਸਾਰਾ ਭੋਜਨ-ਚਾਰਟ ਗੜਬੜਾ ਜਾਂਦਾ ਹੈ। ਮਠਿਆਈਆਂ ਘਿਉ ਅਤੇ ਚੀਨੀ ਨਾਲ ਭਰਪੂਰ ਹੁੰਦੀਆਂ ਹਨ ਜਿਸ ਨਾਲ ਉਨ੍ਹਾਂ ਵਿਚ ਕੈਲੋਰੀ ਦੀ ਮਾਤਰਾ ਕਾਫ਼ੀ ਜ਼ਿਆਦਾ ਵੱਧ ਜਾਂਦੀ ਹੈ। ਤਿਉਹਾਰਾਂ ਦੇ ਦਿਨਾਂ ਵਿਚ ਖਾਣ-ਪਾਣ ਵਿਚ ਕੰਟਰੋਲ ਨਹੀਂ ਹੁੰਦਾ ਅਤੇ ਇਹ ਪਾਚਨ ਪ੍ਰਣਾਲੀ ਉਤੇ ਭਾਰੀ ਪੈਂਦਾ ਹੈ। ਇਸ ਲਈ ਇਨ੍ਹਾਂ ਦਿਨਾਂ ਵਿਚ ਤੁਹਾਨੂੰ ਵੱਧ ਸਾਵਧਾਨੀ ਰੱਖਣ ਦੀ ਲੋੜ ਹੁੰਦੀ ਹੈ।
ਜੀਵਨਸ਼ੈਲੀ ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ