ਬੱਚਿਆਂ ਦੇ ਤੋਤਲਾ ਬੋਲਣ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਅਪਣਾਉ ਇਹ ਘਰੇਲੂ ਨੁਸਖ਼ੇ
Published : Dec 14, 2020, 3:09 pm IST
Updated : Dec 14, 2020, 3:09 pm IST
SHARE ARTICLE
ਆਮ
ਆਮ

ਛੋਟੀ ਉਮਰ ਵਿਚ ਬੱਚਿਆਂ ਦਾ ਤੁਤਲਾ ਕੇ ਬੋਲਣਾ ਹੁੰਦੀ ਆਮ ਗੱਲ

ਮੁਹਾਲੀ: ਛੋਟੀ ਉਮਰ ਵਿਚ ਬੱਚਿਆਂ ਦਾ ਤੁਤਲਾ ਕੇ ਬੋਲਣਾ ਆਮ ਗੱਲ ਹੁੰਦੀ ਹੈ। ਪਰ ਕਈ ਵਾਰ ਬਚਪਨ ਵਿਚ ਬੱਚਿਆਂ ਦੇ ਤੁਤਲਾਉਣ ਦੀ ਆਦਤ ਵੱਡੇ ਹੋ ਕੇ ਵੀ ਨਹੀਂ ਜਾਂਦੀ । ਅਕਸਰ ਬੱਚਿਆਂ ਦੇ ਮਾਤਾ-ਪਿਤਾ ਬੱਚਿਆਂ ਦੇ ਤੁਤਲਾ ਕੇ ਬੋਲਣ ਦੀ ਆਦਤ ਤੋਂ ਪ੍ਰੇਸ਼ਾਨ ਰਹਿੰਦੇ ਹਨ ।

photoStuttering

ਉਹ ਬੱਚਿਆਂ ਦੀ ਇਸ ਆਦਤ ਨੂੰ ਦੂਰ ਕਰਨ ਲਈ ਕਈ ਕੋਸ਼ਿਸ਼ਾਂ ਕਰਦੇ ਹਨ। ਪਰ ਕੋਈ ਫ਼ਰਕ ਨਹੀਂ ਪੈਂਦਾ । ਜੇਕਰ ਛੋਟੀ ਉਮਰ ਵਿਚ ਇਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਬੱਚੇ ਦਾ ਤੁਤਲਾ ਕੇ ਬੋਲਣਾ ਜ਼ਿੰਦਗੀ ਭਰ ਨਹੀਂ ਜਾਂਦਾ। ਦਵਾਈਆਂ ਅਤੇ ਇਲਾਜ ਦੇ ਨਾਲ-ਨਾਲ ਇਸ ਸਮੱਸਿਆ ਨੂੰ ਘਰੇਲੂ ਨੁਸਖ਼ਿਆਂ ਨਾਲ ਵੀ ਦੂਰ ਕੀਤਾ ਜਾ ਸਕਦਾ ਹੈ। ਆਉ ਜਾਣਦੇ ਹਾਂ ਤੁਤਲਾ ਕੇ ਬੋਲਣ ਦੀ ਸਮੱਸਿਆ ਨੂੰ ਦੂਰ ਕਰਨ ਲਈ ਘਰੇਲੂ ਨੁਸਖ਼ਿਆਂ ਬਾਰੇ।

photoStuttering

ਬੱਚੇ ਦੇ ਤੁਤਲਾ ਕੇ ਬੋਲਣ ਦੀ ਸਮੱਸਿਆ ਦੂਰ ਕਰਨ ਲਈ ਆਮਲੇ ਦੇ ਪਾਊਡਰ ਵਿਚ ਦੇਸੀ ਘਿਉ ਮਿਲਾ ਕੇ ਖਵਾਉਣ ਨਾਲ ਬੱਚੇ ਦੇ ਤੁਤਲਾ ਕੇ ਬੋਲਣ ਦੀ ਸਮੱਸਿਆ ਦੂਰ ਹੋ ਜਾਵੇਗੀ।  ਰੋਜ਼ਾਨਾ ਰਾਤ ਨੂੰ ਦਸ ਬਦਾਮ ਪਾਣੀ ਵਿਚ ਭਿਉਂ ਕੇ ਰੱਖੋ ਅਤੇ ਸਵੇਰੇ ਛਿਲਕਾ ਉਤਾਰ ਕੇ ਪੀਸ ਕੇ ਮੱਖਣ ਮਿਲਾ ਕੇ ਬੱਚੇ ਨੂੰ ਖਵਾਉ।

photophoto

 ਬੱਚੇ ਨੇ ਤੋਤਲਾ ਕੇ ਬੋਲਣ ਦੀ ਸਮੱਸਿਆ ਦੂਰ ਕਰਨ ਲਈ ਕਾਲੀਆਂ ਮਿਰਚਾਂ ਅਤੇ ਬਾਦਾਮ ਪੀਸ ਲਉ ਅਤੇ ਮਿਸ਼ਰੀ ਮਿਲਾ ਕੇ ਬੱਚੇ ਨੂੰ 10 ਦਿਨ ਤਕ ਦਿਉ।
ਰਾਤ ਨੂੰ ਬੱਚੇ ਨੂੰ ਸੌਣ ਤੋਂ ਪਹਿਲਾਂ ਇਕ ਗਲਾਸ ਦੁੱਧ ਵਿਚ 3-4 ਛੁਹਾਰੇ ਉਬਾਲ ਕੇ ਬੱਚੇ ਨੂੰ ਪਿਆਉ ਅਤੇ ਬੱਚੇ ਨੂੰ ਇਕ ਘੰਟੇ ਤਕ ਪਾਣੀ ਨਾ ਪੀਣ ਦਿਉ। ਕੁੱਝ ਦਿਨਾਂ ਵਿਚ ਹੀ ਤੁਤਲਾ ਕੇ ਬੋਲਣ ਦੀ ਸਮੱਸਿਆ ਦੂਰ ਹੋ ਜਾਵੇਗੀ।

ਇਕ ਗਲਾਸ ਪਾਣੀ ਵਿਚ 5 ਗ੍ਰਾਮ ਸੌਂਫ ਨੂੰ ਕੁੱਟ ਕੇ ਕੁੱਝ ਸਮੇਂ ਲਈ ਉਬਾਲੋ। ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਇਸ ਵਿਚ ਮਿਸ਼ਰੀ ਅਤੇ ਗਾਂ ਦਾ ਦੁੱਧ ਮਿਲਾ ਕੇ ਬੱਚੇ ਨੂੰ ਪਿਲਾਉ। ਤੁਤਲਾ ਕੇ ਬੋਲਣ ਦੀ ਸਮੱਸਿਆ ਠੀਕ ਹੋ ਜਾਵੇਗੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement