
ਭਾਰਤੀ ਨੌਜਵਾਨ ਜ਼ਿਆਦਾ ਤਨਖ਼ਾਹ ਨਹੀਂ ਬਲਕਿ ਨੌਕਰੀ ਸੁਰੱਖਿਆ ਨੂੰ ਜ਼ਿਆਦਾ ਪਹਿਲ ਦਿੰਦੇ ਹਨ।
ਨਵੀਂ ਦਿੱਲੀ: ਭਾਰਤੀ ਨੌਜਵਾਨ ਜ਼ਿਆਦਾ ਤਨਖ਼ਾਹ ਨਹੀਂ ਬਲਕਿ ਨੌਕਰੀ ਸੁਰੱਖਿਆ ਨੂੰ ਜ਼ਿਆਦਾ ਪਹਿਲ ਦਿੰਦੇ ਹਨ। ਇਸ ਸਰਵੇਖਣ ਵਿਚ ਦੱਸਿਆ ਗਿਆ ਕਿ ਨੌਜਵਾਨ ਸੁਰੱਖਿਅਤ ਨੌਕਰੀ ਤੋਂ ਬਾਅਦ ਦੂਜੇ ਨੰਬਰ ‘ਤੇ ਜੀਵਨ ਅਤੇ ਕੰਮ ਵਿਚ ਸੰਤੁਲਨ ਬਣਾ ਕੇ ਰੱਖਣ ਨੂੰ ਜ਼ਿਆਦਾ ਪਹਿਲ ਦਿੰਦੇ ਹਨ। ਸਰਵੇਖਣ ਵਿਚ ਦੇਸ਼ ਭਰ ਵਿਚ ਬੈਂਕਿੰਗ ਅਤੇ ਸਰਕਾਰੀ ਨੌਕਰੀਆਂ ਦੀ ਤਿਆਰੀ ਕਰਨ ਵਾਲੇ ਪੰਜ ਹਜ਼ਾਰ ਨੌਜਵਾਨਾਂ ਦੀ ਪ੍ਰਤੀਕਿਰਿਆ ਨੂੰ ਸ਼ਾਮਲ ਕੀਤਾ ਗਿਆ।
Jobs
‘ਓਲਿਵਬੋਰਡ’ ਦੇ ਸਰਵੇਖਣ ਵਿਚ ਪਾਇਆ ਗਿਆ ਕਿ 44.3 ਫੀਸਦੀ ਨੌਜਵਾਨਾਂ ਨੇ ਨੌਕਰੀ ਦੀ ਸਥਿਰਤਾ ਲਈ ਵੋਟ ਕੀਤੀ। ਜਦਕਿ 36.7 ਫੀਸਦੀ ਨੇ ਕੰਮ ਅਤੇ ਜ਼ਿੰਦਗੀ ਵਿਚ ਸੰਤੁਲਨ ਨੂੰ ਚੁਣਿਆ। ਵਧੀਆ ਤਨਖ਼ਾਹ ਨੂੰ ਸਿਰਫ਼ 11.1 ਫੀਸਦੀ ਨੌਜਵਾਨਾਂ ਨੇ ਹੀ ਵੋਟ ਕੀਤੀ। ਓਲਿਵਬੋਰਡ ਦੇ ਸਹਿ-ਸੰਸਥਾਪਕ ਅਤੇ ਸੀਈਓ ਅਭਿਸ਼ੇਕ ਪਾਟਿਲ ਨੇ ਕਿਹਾ, ‘ਜਦੋਂ ਅਸੀਂ ਭਾਰਤੀ ਨੌਜਵਾਨਾਂ ਦੀਆਂ ਇੱਛਾਵਾਂ ਬਾਰੇ ਗੱਲ ਕਰਦੇ ਹਾਂ ਤਾਂ ਇਹ ਜ਼ਰੂਰੀ ਹੁੰਦਾ ਹੈ ਕਿ ਵੱਡੇ ਸ਼ਹਿਰਾਂ, ਮਲਟੀਨੈਸ਼ਨਲ ਕੰਪਨੀਆਂ ਅਤੇ ਸਟਾਰਟਅਪ ਤੋਂ ਪਰੇ ਦੇਖਿਆ ਜਾਵੇ। ਜ਼ਿਆਦਾਤਰ ਭਾਰਤੀ ਛੋਟੇ ਸ਼ਹਿਰਾਂ ਅਤੇ ਪਿੰਡਾਂ ਵਿਚ ਰਹਿੰਦੇ ਹਨ, ਜਿੱਥੇ ਜਨਤਕ ਖੇਤਰ ਦੀਆਂ ਨੌਕਰੀਆਂ ਦੀ ਮੰਗ ਸਭ ਤੋਂ ਜ਼ਿਆਦਾ ਹੁੰਦੀ ਹੈ’।
Job
ਪਾਟਿਲ ਨੇ ਕਿਹਾ, ‘ਸਾਡਾ ਸਰਵੇਖਣ ਸਮਾਜ ਦੇ ਇਸ ਅਣਗੋਲੇ ਵਰਗ ਦੇ ਸੁਪਨਿਆਂ ‘ਤੇ ਚਾਨਣਾ ਪਾਉਂਦਾ ਹੈ’। ਸਰਵੇਖਣ ਅਨੁਸਾਰ 23 ਫੀਸਦੀ ਨੌਜਵਾਨਾਂ ਨੇ ਅੰਗਰੇਜ਼ੀ ਦੀ ਬਜਾਏ ਹਿੰਦੀ ਵਿਚ ਮਾਕ ਟੈਸਟ ਦਾ ਵਿਕਲਪ ਚੁਣਿਆ। ਸਟਡੀ ਵਿਚ ਕਿਹਾ ਗਿਆ ਹੈ ਕਿ ਜ਼ਿਆਦਾਤਰ ਉਮੀਦਵਾਰ (39.4 ਫੀਸਦੀ) ਇਕ ਸਮੇਂ ਤਿੰਨ ਜਾਂ ਇਸ ਤੋਂ ਜ਼ਿਆਦਾ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਕਰਦੇ ਹਨ। ਸਰਵੇਖਣ ਵਿਚ ਕਿਹਾ ਗਿਆ ਹੈ ਕਿ ਜ਼ਿਆਦਾਤਰ ਉਮੀਦਵਾਰ ਜੇਈਈ, ਐਨਈਈਟੀ, ਬੈਂਕਿੰਗ, ਐਸਐਸਸੀ ਅਤੇ ਗੇਟ ਲਈ ਆਨਲਾਈਨ ਕੋਚਿੰਗ ਲੈ ਚੁੱਕੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ