ਪੈਰਾਸੀਟਾਮੋਲ ਦੀ ਗੋਲੀ ਦਾ ਬਜ਼ੁਰਗ ਲੋਕਾਂ ’ਤੇ ਪੈ ਸਕਦੈ ਮਾੜਾ ਅਸਰ : ਅਧਿਐਨ
Published : Dec 15, 2024, 9:15 am IST
Updated : Dec 15, 2024, 9:15 am IST
SHARE ARTICLE
Paracetamol tablets may have adverse effects on elderly people: study
Paracetamol tablets may have adverse effects on elderly people: study

ਅਧਿਐਨ ’ਚ ਪਾਚਨ ਪ੍ਰਣਾਲੀ, ਦਿਲ ਅਤੇ ਗੁਰਦਿਆਂ ’ਤੇ ਮਾੜੇ ਅਸਰਾਂ ਦਾ ਪ੍ਰਗਟਾਵਾ ਹੋਇਆ

ਨਵੀਂ ਦਿੱਲੀ : ਬਗ਼ੈਰ ਡਾਕਟਰੀ ਪਰਚੀ ਤੋਂ ਮਿਲਣ ਵਾਲੀਆਂ ਦਵਾਈਆਂ ’ਚ ਸ਼ਾਮਲ ਪੈਰਾਸੀਟਾਮੋਲ 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ’ਚ ਅੰਤੜੀਆਂ, ਦਿਲ ਅਤੇ ਗੁਰਦੇ ਦੀਆਂ ਬਿਮਾਰੀਆਂ ਦੇ ਖਤਰੇ ਨੂੰ ਵਧਾ ਸਕਦੀਆਂ ਹਨ। ਇਕ ਨਵੇਂ ਅਧਿਐਨ ’ਚ ਇਹ ਦਾਅਵਾ ਕੀਤਾ ਗਿਆ ਹੈ।  ਪੈਰਾਸੀਟਾਮੋਲ, ਜੋ ਆਮ ਤੌਰ ’ਤੇ ਹਲਕੇ ਤੋਂ ਦਰਮਿਆਨੇ ਬੁਖਾਰ ਦੌਰਾਨ ਵਰਤੀ ਜਾਂਦੀ ਹੈ, ਹੱਡੀਆਂ ਦੀਆਂ ਬਿਮਾਰੀਆਂ ਦੇ ਇਲਾਜ ਲਈ ਵੀ ਡਾਕਟਰਾਂ ਵਲੋਂ ਤਜਵੀਜ਼ ਕੀਤੀ ਜਾਣ ਵਾਲੀ ਪਹਿਲੀ ਦਵਾਈ ਹੈ ਕਿਉਂਕਿ ਇਸ ਨੂੰ ਅਸਰਦਾਰ, ਮੁਕਾਬਲਤਨ ਸੁਰੱਖਿਅਤ ਅਤੇ ਪਹੁੰਚਯੋਗ ਮੰਨਿਆ ਜਾਂਦਾ ਹੈ। 

ਹਾਲਾਂਕਿ ਕੁੱਝ ਅਧਿਐਨਾਂ ’ਚ ਦਰਦ ਤੋਂ ਰਾਹਤ ’ਚ ਪੈਰਾਸੀਟਾਮੋਲ ਦੇ ਅਸਰਦਾਰ ਹੋਣ ’ਤੇ ਸਵਾਲ ਚੁਕੇ ਗਏ ਹਨ, ਜਦਕਿ ਹੋਰਾਂ ’ਚ ਲੰਮੇ ਸਮੇਂ ਦੀ ਵਰਤੋਂ ਤੋਂ ਪਾਚਨ ਸੰਬੰਧੀ ਮਾੜੇ ਅਸਰਾਂ, ਜਿਵੇਂ ਕਿ ਅਲਸਰ ਅਤੇ ਖੂਨ ਵਗਣ ਦੇ ਵਧੇ ਹੋਏ ਜੋਖਮ ਵਲ ਇਸ਼ਾਰਾ ਕੀਤਾ ਹੈ। ਬਰਤਾਨੀਆਂ ਦੀ ਨਾਟਿੰਘਮ ਯੂਨੀਵਰਸਿਟੀ ਦੇ ਖੋਜਕਰਤਾਵਾਂ ਦੇ ਤਾਜ਼ਾ ਅਧਿਐਨ ਵਿਚ ਪਾਇਆ ਗਿਆ ਕਿ ਪੈਰਾਸੀਟਾਮੋਲ ਦੀ ਵਰਤੋਂ ਨਾਲ ਪੈਪਟਿਕ ਅਲਸਰ ਖੂਨ ਵਗਣ (ਪਾਚਨ ਤੰਤਰ ਵਿਚ ਅਲਸਰ ਕਾਰਨ ਖੂਨ ਵਗਣਾ) ਦਾ ਖਤਰਾ ਕ੍ਰਮਵਾਰ 24 ਫੀ ਸਦੀ ਅਤੇ 36 ਫੀ ਸਦੀ ਵਧ ਜਾਂਦਾ ਹੈ।

 ਅਧਿਐਨ ਦੇ ਅਨੁਸਾਰ, ਪੈਰਾਸੀਟਾਮੋਲ ਨਾਲ ਗੁਰਦੇ ਦੀ ਗੰਭੀਰ ਬਿਮਾਰੀ ਦਾ ਖਤਰਾ 19 ਫ਼ੀ ਸਦੀ, ਦਿਲ ਦਾ ਦੌਰਾ 9 ਫ਼ੀ ਸਦੀ ਅਤੇ ਹਾਈ ਬਲੱਡ ਪ੍ਰੈਸ਼ਰ ਦਾ ਖ਼ਤਰਾ 7 ਫ਼ੀ ਸਦੀ ਵੱਧ ਜਾਂਦਾ ਹੈ।  ਖੋਜਕਰਤਾਵਾਂ ਨੇ 1,80,483 ਲੋਕਾਂ ਦੇ ਸਿਹਤ ਰੀਕਾਰਡਾਂ ਦਾ ਵਿਸ਼ਲੇਸ਼ਣ ਕੀਤਾ ਜਿਨ੍ਹਾਂ ਨੂੰ ਵਾਰ-ਵਾਰ ਪੈਰਾਸੀਟਾਮੋਲ ਦਿਤੀ ਗਈ ਸੀ। ਖੋਜਕਰਤਾਵਾਂ ਨੇ ਇਨ੍ਹਾਂ ਸਿਹਤ ਰੀਪੋਰਟਾਂ ਦੀ ਤੁਲਨਾ ਉਸੇ ਉਮਰ ਦੇ 4,02,478 (4.02 ਲੱਖ) ਲੋਕਾਂ ਨਾਲ ਕੀਤੀ, ਜਿਨ੍ਹਾਂ ਨੂੰ ਕਦੇ ਵੀ ਪੈਰਾਸੀਟਾਮੋਲ ਵਾਰ-ਵਾਰ ਨਹੀਂ ਦਿਤੀ ਗਈ ਸੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement