
ਤੁਹਾਨੂੰ ਇਹ ਵਿਚਾਰ ਆਉਂਦਾ ਹੈ ਕਿ ਡਾਕਟਰਾਂ ਦੀ ਲਿਖਤ ਏਨੀ ਮਾੜੀ ਕਿਉਂ ਹੈ?
ਚੰਡੀਗੜ੍ਹ: ਤੁਹਾਨੂੰ ਇਹ ਵਿਚਾਰ ਆਉਂਦਾ ਹੈ ਕਿ ਡਾਕਟਰਾਂ ਦੀ ਲਿਖਤ ਏਨੀ ਮਾੜੀ ਕਿਉਂ ਹੈ? ਡਾਕਟਰਾਂ ਦੀ ਲਿਖਤ ਨਾ ਸਿਰਫ਼ ਮਾੜੀ ਹੁੰਦੀ ਹੈ ਕਈ ਵਾਰ ਡਾਕਟਰ ਦਾ ਲਿਖਿਆ ਪੜ੍ਹਦੇ ਸਮੇਂ ਤੁਹਾਨੂੰ ਚੱਕਰ ਆ ਜਾਂਦੇ ਹਨ ਕਿ ਆਖ਼ਰ ਇਹ ਲਿਖਿਆ ਕੀ ਹੈ? ਪਰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਿ ਖ਼ਰਾਬ ਲਿਖਾਈ ਵਾਲੇ ਲੋਕ ਹਮੇਸ਼ਾ ਡਾਕਟਰੀ ਪੇਸ਼ੇ ਵਿਚ ਜਾਂਦੇ ਹਨ। ਇਹ ਜ਼ਰੂਰੀ ਨਹੀਂ ਕਿ ਸਾਰੇ ਡਾਕਟਰਾਂ ਦੀ ਲਿਖਾਈ ਪਹਿਲਾਂ ਤੋਂ ਹੀ ਖ਼ਰਾਬ ਹੋਵੇ। ਪਰ ਇਸ ਤਰ੍ਹਾਂ ਕਿਉਂ ਹੁੰਦਾ ਹੈ?
File Photo
ਤੁਸੀਂ ਸੋਚਦੇ ਹੋਵੇਗੇ ਕਿ ਡਾਕਟਰਾਂ ਨੂੰ ਸਿਰਫ਼ ਤੁਹਾਡੇ ਨੁਸਖੇ ਲਿਖਣੇ ਪੈਂਦੇ ਹਨ। ਇਹ ਸੱਚ ਨਹੀਂ ਹੈ।
ਹੋਰ ਕਿਸੇ ਵੀ ਕੰਮ ਦੀ ਤੁਲਨਾ ਵਿਚ ਡਾਕਟਰਾਂ ਨੂੰ ਅਪਣੀ ਪੂਰੀ ਜ਼ਿੰਦਗੀ ਵਿਚ ਬਹੁਤ ਜ਼ਿਆਦਾ ਲਿਖਣਾ ਪੈਂਦਾ ਹੈ। ਜਿਸ ਤਰ੍ਹਾਂ ਜੇਕਰ ਕਦੇ ਤੁਸੀਂ ਧਿਆਨ ਦਿਤਾ ਹੋਵੇ ਕਿ ਡਾਕਟਰ ਅਪਣੇ ਦੁਆਰਾ ਦਸੀਆਂ ਗਈਆਂ ਹਰ ਛੋਟੀਆਂ ਗੱਲਾਂ ਨੂੰ ਲਿਖਦੇ ਹਨ, ਜਿਸ ਵਿਚ ਤੁਹਾਡੀ 'ਮੈਡੀਕਲ ਹਿਸਟਰੀ' ਦੇ ਨਤੀਜੇ ਦੇ ਰੂਪ ਵਿਚ ਰਖਦੇ ਹਨ।
File Photo
ਡਾਕਟਰ ਕਈ ਵਾਰ ਇਕ ਦਿਨ ਵਿਚ 50 ਜਾਂ ਇਸ ਤੋਂ ਵੱਧ ਮਰੀਜ਼ ਵੇਖਦਾ ਹੈ। ਮਰੀਜ਼ਾਂ ਦੀਆਂ ਬਿਮਾਰੀਆਂ ਸੁਣ ਕੇ, ਸੱਭ ਕੁੱਝ ਧਿਆਨ ਵਿਚ ਰਖਦਿਆਂ ਉਨ੍ਹਾਂ ਨੂੰ ਸਹੀ ਦਵਾਈ ਦਿੰਦਾ ਹੈ। ਇਹ ਕਿੰਨਾ ਹੀ ਤਣਾਅ ਭਰਿਆ ਕੰਮ ਹੁੰਦਾ ਹੈ। ਇਹ ਵੀ ਨਹੀਂ ਭੁਲਣਾ ਚਾਹੀਦਾ ਕਿ ਡਾਕਟਰਾਂ ਨੂੰ ਐਮਰਜੈਂਸੀ ਵਾਲੇ ਕੇਸ ਵੀ ਵੇਖਣੇ ਪੈਂਦੇ ਹਨ। ਪੂਰੇ ਦਿਨ ਵਿਚ ਕਾਫ਼ੀ ਕੁੱਝ ਲਿਖਣਾ ਪੈਂਦਾ ਹੈ, ਜਿਸ ਕਾਰਨ ਉਨ੍ਹਾਂ ਦਾ ਹੱਥ ਬਹੁਤ ਥੱਕ ਜਾਂਦਾ ਹੈ। ਦਿਨ ਦੇ ਅੰਤ ਤਕ ਉਨ੍ਹਾਂ ਦੀ ਲਿਖਤ ਵਿਗੜਦੀ ਜਾਂਦੀ ਹੈ
File Photo
ਕਿਉਂਕਿ ਹੱਥ ਦੀਆਂ ਮਾਸਪੇਸ਼ੀਆਂ ਬਹੁਤ ਜ਼ਿਆਦਾ ਕੰਮ ਕਰ ਚੁੱਕੀਆਂ ਹੁੰਦੀਆਂ ਹਨ। ਉਸੇ ਤਰ੍ਹਾਂ ਜਿਰ ਤਰ੍ਹਾਂ ਤੁਸੀਂ ਪ੍ਰੀਖਿਆ ਵਿਚ ਆਪਣਾ ਪੇਪਰ ਲਿਖਣਾ ਸ਼ੁਰੂ ਕਰਦੇ ਹੋ ਤਾਂ ਤੁਹਾਡੀ ਲਿਖਾਈ ਬਹੁਤ ਸੁੰਦਰ ਹੁੰਦੀ ਹੈ ਅਤੇ ਜਦ ਤਕ ਤੁਸੀਂ ਆਖ਼ਰੀ ਪੰਨੇ ਤਕ ਪਹੁੰਚਦੇ ਹੋ ਤਾਂ ਹੱਥ ਥਕ ਜਾਣ ਕਾਰਨ ਤੁਹਾਡੀ ਲਿਖਾਈ ਵਿਗੜ ਜਾਂਦੀ ਹੈ। ਜੇਕਰ ਡਾਕਟਰਾਂ ਕੋਲ ਹਰ ਮਰੀਜ਼ ਲਈ ਕਾਫ਼ੀ ਸਮਾਂ ਹੋਵੇ ਤਾਂ ਉਹ ਥੋੜਾ ਹੌਲੀ ਵੀ ਲਿਖ ਸਕਦੇ ਹਨ ਅਤੇ ਅਪਣੇ ਹੱਥ ਨੂੰ ਥੋੜ੍ਹਾ ਆਰਾਮ ਦੇ ਸਕਦੇ ਹਨ
File Photo
ਪਰ ਸੱਚ ਇਹ ਹੈ ਕਿ ਡਾਕਟਰ ਹਮੇਸ਼ਾ ਮਰੀਜ਼ਾਂ ਵਿਚ ਘਿਰੇ ਹੁੰਦੇ ਹਨ ਅਤੇ ਛੇਤੀ ਲਿਖਣ ਕਾਰਨ ਅਪਣੀ ਲਿਖਾਈ ਵਲ ਜ਼ਿਆਦਾ ਧਿਆਨ ਨਹੀਂ ਦੇ ਸਕਦੇ।
ਡਾਕਟਰਾਂ ਦੀ ਮਾੜੀ ਲਿਖਤ ਲਈ ਉਨ੍ਹਾਂ ਦੀ ਵਿਸ਼ੇਸ਼ ਸ਼ਬਦਾਵਲੀ ਵੀ ਜ਼ਿੰਮੇਵਾਰ ਹੈ। ਉਦਾਹਰਣ ਦੇ ਤੌਰ 'ਤੇ ਤੁਹਾਨੂੰ ਸ਼ਬਦ-ਜੋੜ ਜਾਂਚ ਤੋਂ ਬਿਨਾਂ ਐਪੀਡੀਡਾਈਮਿਟਿਸ ਲਿਖਣਾ ਪਵੇ ਤਾਂ ਇਹ ਕੇਵਲ ਇਕ ਸ਼ਬਦ ਹੈ। ਅਜਿਹੀਆਂ ਬਹੁਤ ਸਾਰੀਆਂ ਤਕਨੀਕੀ ਸ਼ਰਤਾਂ ਹਨ ਅਤੇ ਸਾਰੇ ਸ਼ਬਦ ਜੋੜ ਯਾਦ ਰਖਣਾ ਸੰਭਵ ਨਹੀਂ ਹੁੰਦਾ।
File Photo
ਕੁੱਝ ਮਾਮਲਿਆਂ ਵਿਚ ਕਈ ਵਾਰ ਅਜਿਹਾ ਹੁੰਦਾ ਹੈ ਜਿਸ ਦੀ ਪੂਰੀ ਜਾਣਕਾਰੀ ਮੈਡੀਕਲ ਮਾਹਰਾਂ ਨੂੰ ਹੁੰਦੀ ਹੈ ਪਰ ਇਹ ਸ਼ਬਦ ਤੁਹਾਨੂੰ ਉਲਝਣ ਵਿਚ ਪਾਉਂਦੇ ਹਨ। ਜ਼ਿਆਦਾਤਰ ਮਾਮਲਿਆਂ ਵਿਚ ਤੁਹਾਡਾ ਫ਼ਾਰਮਾਸਿਸਟ ਜਾਣਦਾ ਹੈ ਕਿ ਤੁਹਾਡੇ ਡਾਕਟਰ ਦੁਆਰਾ ਲਿਖੇ ਸ਼ਬਦਾਂ ਦਾ ਕੀ ਅਰਥ ਹੈ।ਪਰ ਕਦੇ ਕਦੇ ਛੋਟੀ ਜਿਹੀ ਗ਼ਲਤੀ ਨਾਲ ਪੂਰਾ ਮਤਲਬ ਹੀ ਬਦਲ ਜਾਂਦਾ ਹੈ ਜਿਸ ਤਰ੍ਹਾਂ ਐਮ.ਜੀ. ਅਤੇ ਐਮ.ਸੀ.ਜੀ.।
File Photo
ਇਸ ਲਈ ਗ਼ਲਤੀਆਂ ਨੂੰ ਘਟਾਉਣ ਲਈ ਡਾਕਟਰ ਇਲੈਟ੍ਰੋਨਿਕ ਰੀਕਾਰਡ ਵਲ ਵਧ ਰਹੇ ਹਨ। ਕੁੱਝ ਥਾਵਾਂ 'ਤੇ ਤਾਂ ਹੱਥ ਨਾਲ ਲਿਖਿਆ ਹੋਇਆ ਨੁਸਖ਼ਾ ਦੇਣਾ ਗ਼ੈਰਕਾਨੂੰਨੀ ਹੋ ਗਿਆ ਹੈ।ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ 2006 ਤੋਂ ਪ੍ਰਾਪਤ ਕੀਤੇ ਅੰਕੜਿਆਂ ਮੁਤਾਬਕ ਗ਼ਲਤ ਨੁਸਖ਼ਿਆਂ ਕਾਰਨ ਹਰ ਸਾਲ ਲਗਭਗ 7000 ਮੌਤਾਂ ਹੁੰਦੀਆਂ ਹਨ। ਸਾਨੂੰ ਨਹੀਂ ਪਤਾ ਕਿ ਇਹ ਅੰਕੜਾ ਸਮੇਂ ਨਾਲ ਘਟਿਆ ਹੈ ਜਾਂ ਵਧਿਆ, ਇਸ ਲਈ ਸਾਵਧਾਨ ਰਹੋ ਅਤੇ ਅਪਣੇ ਡਾਕਟਰ ਨੂੰ ਲਿਖੇ ਗਏ ਨੁਸਖ਼ੇ ਬਾਰੇ ਪੁਛੋ।