ਸਿਰਫ਼ 24 ਫ਼ੀ ਸਦੀ ਔਰਤਾਂ ਚਾਹੁੰਦੀਆਂ ਹਨ ਦੂਜਾ ਬੱਚਾ :  ਸਰਵੇਖਣ
Published : Apr 16, 2018, 1:32 pm IST
Updated : Apr 16, 2018, 1:32 pm IST
SHARE ARTICLE
Only 24 percent of women want second child: surveys
Only 24 percent of women want second child: surveys

ਇਕ ਸਰਵੇਖਣ 'ਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਭਾਰਤ 'ਚ ਸਿਰਫ਼ 24 ਫ਼ੀ ਸਦੀ ਵਿਆਹੁਤਾ ਔਰਤਾਂ ਦੂਜਾ ਬੱਚਾ ਚਾਹੁੰਦੀਆਂ ਹਨ। ਸਰਕਾਰੀ ਡਾਟਾ ਮੁਤਾਬਕ ਇਸ 'ਚ 10 ..

ਇਕ ਸਰਵੇਖਣ 'ਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਭਾਰਤ 'ਚ ਸਿਰਫ਼ 24 ਫ਼ੀ ਸਦੀ ਵਿਆਹੁਤਾ ਔਰਤਾਂ ਦੂਜਾ ਬੱਚਾ ਚਾਹੁੰਦੀਆਂ ਹਨ। ਸਰਕਾਰੀ ਡਾਟਾ ਮੁਤਾਬਕ ਇਸ 'ਚ 10 ਸਾਲ 'ਚ 68 ਫ਼ੀ ਸਦੀ ਤਕ ਦੀ ਗਿਰਾਵਟ ਦੇਖੀ ਗਈ ਹੈ।

Only 24 percent of women want second child: surveysOnly 24 percent of women want second child: surveys

ਕੇਂਦਰੀ ਸਿਹਤ ਮੰਤਰਾਲੇ ਦੇ ਰਾਸ਼ਟਰੀ ਪਰਵਾਰ ਸਿਹਤ ਸਰਵੇਖਣ ਦੁਆਰਾ ਇਸ ਗੱਲ ਦਾ ਖੁਲਾਸਾ ਹੋਇਆ ਹੈ।  15 ਤੋਂ 49 ਸਾਲ ਦੇ ਵਿਚ ਦੀ ਵਿਆਹੁਤਾ ਔਰਤਾਂ 'ਤੇ ਸਰਵੇਖਣ ਕੀਤਾ ਗਿਆ ਜਿਸ 'ਚ ਇਸ ਗੱਲ ਦਾ ਖੁਲਾਸਾ ਹੋਇਆ ਕਿ ਸਿਰਫ਼ 24 ਫ਼ੀ ਸਦੀ ਔਰਤਾਂ ਦੂਜਾ ਬੱਚਾ ਚਾਹੁੰਦੀਆਂ ਸਨ। ਉਥੇ ਹੀ ਮਰਦਾਂ 'ਚ ਇਹ ਗਿਣਤੀ 27 ਫ਼ੀ ਸਦੀ ਸੀ। 

Only 24 percent of women want second child: surveysOnly 24 percent of women want second child: surveys

ਮਾਹਰਾਂ ਨੇ ਦਸਿਆ ਕਿ ਇਸ ਦਾ ਕਾਰਨ ਵਧੀਆ ਕਰੀਅਰ, ਉੱਚ ਪੱਧਰ ਦਾ ਜੀਵਨ ਜੀਉਣਾ ਅਤੇ ਦੇਰੀ ਨਾਲ ਮਾਂ ਬਣਨਾ ਹੈ। ਉਥੇ ਹੀ ਸ਼ਹਿਰ 'ਚ ਰਹਿਣ ਵਾਲੇ ਪੜ੍ਹੇ ਲਿਖੇ ਜੋਡ਼ੇ ਅਪਣੇ ਉਮਰ ਦੇ 30s ਅਤੇ ਸ਼ੁਰੂਆਤੀ 40s 'ਚ ਡਾਕਟਰ ਦੇ ਕੋਲ ਪਹਿਲਾਂ ਬੱਚੇ ਦੀ ਯੋਜਨਾ ਕਰਨ ਲਈ ਆਉਂਦੇ ਹਨ।

Only 24 percent of women want second child: surveysOnly 24 percent of women want second child: surveys

ਦਿੱਲੀ ਦੀ ਗਾਇਨਾਕਲੋਜਿਸਟ ਮੁਤਾਬਕ ਜ਼ਿਆਦਾਤਰ ਜੋਡ਼ੇ ਦੇਰੀ ਨਾਲ ਬੱਚਾ ਕਰਨਾ ਚਾਹੁੰਦੇ ਹਨ ਕਿਉਂਕਿ ਉਹ ਅਪਣਾ ਕਰੀਅਰ ਬਣਾਉਣਾ ਚਾਹੁੰਦੇ ਹਨ ਜਾਂ ਉਹ ਵਿਆਹ ਹੀ ਦੇਰ ਨਾਲ ਕਰਦੇ ਹਨ। ਉਥੇ ਹੀ ਕੁੱਝ ਜੋਡ਼ੇ ਇਕ ਹੀ ਬੱਚੇ ਤੋਂ ਖੁਸ਼ ਹਨ।  

Only 24 percent of women want second child: surveysOnly 24 percent of women want second child: surveys

2011 ਦੀ ਜਨ ਗਣਨਾ ਮੁਤਾਬਕ ਭਾਰਤ 'ਚ 54 ਫ਼ੀ ਸਦੀ ਔਰਤਾਂ ਦੇ ਦੋ ਬੱਚੇ ਸਨ। ਉਥੇ ਹੀ 25 ਤੋਂ 29 ਸਾਲ ਦੇ 'ਚ ਦੀ 16 ਫ਼ੀ ਸਦੀ ਔਰਤਾਂ ਦੇ ਇਕ ਵੀ ਬੱਚਾ ਨਹੀਂ ਸੀ। ਪਾਪੁਲੇਸ਼ਨ ਫਾਊਂਡੇਸ਼ਨ ਆਫ਼ ਇੰਡੀਆ ਦੀ ਡਾਇਰੈਕਟਰ ਪੂਨਮ ਮੁਟਰੇਜਾ ਦਾ ਕਹਿਣਾ ਹੈ ਕਿ ਰੋਜ਼ ਬਦਲਦੀ ਜੀਵਨਸ਼ੈਲੀ ਨੂੰ ਦੇਖਦੇ ਹੋਏ ਲੋਕਾਂ 'ਚ ਬੱਚਿਆਂ ਨੂੰ ਚੰਗੀ ਪੜ੍ਹਾਈ, ਚੰਗੇ ਕਪੜੇ, ਗੈਜੇਟਸ ਅਤੇ ਹਰ ਤਰ੍ਹਾਂ ਦੀ ਲਗਜ਼ਰੀ ਦੇਣ ਲਈ ਉਹ ਦੂਜਾ ਬੱਚਾ ਕਰਨ ਲਈ ਸੋਚਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement