
ਗਰਭ ਅਵਸਥਾ ਇਕ ਅਜਿਹਾ ਪੜਾਅ ਹੈ, ਜਦੋਂ ਮਹਿਲਾ ਦੀ ਖਾਈ ਹੋਈ ਹਰ ਚੀਜ਼ ਦਾ ਅਸਰ ਉਸ 'ਤੇ ਅਤੇ ਉਸ ਦੇ ਹੋਣ ਵਾਲੇ ਬੱਚੇ 'ਤੇ ਪੈਂਦਾ ਹੈ। ਅੱਜ ਅਸੀਂ ਤੁਹਾਨੂੰ ਗਰਭ ਅਵਸਥਾ...
ਗਰਭ ਅਵਸਥਾ ਇਕ ਅਜਿਹਾ ਪੜਾਅ ਹੈ, ਜਦੋਂ ਮਹਿਲਾ ਦੀ ਖਾਈ ਹੋਈ ਹਰ ਚੀਜ਼ ਦਾ ਅਸਰ ਉਸ 'ਤੇ ਅਤੇ ਉਸ ਦੇ ਹੋਣ ਵਾਲੇ ਬੱਚੇ 'ਤੇ ਪੈਂਦਾ ਹੈ। ਅੱਜ ਅਸੀਂ ਤੁਹਾਨੂੰ ਗਰਭ ਅਵਸਥਾ ਦੌਰਾਨ ਕਾਜੂ ਖਾਣ ਤੋਂ ਹੋਣ ਵਾਲੇ ਬੇਮਿਸਾਲ ਫ਼ਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ। ਕਾਜੂ 'ਚ ਉੱਚ ਪੱਧਰ ਦੇ ਐਂਟੀ ਬੈਕਟੀਰਿਅਲ ਗੁਣ ਹੁੰਦੇ ਹਨ ਜੋ ਗਰਭ ਅਵਸਥਾ ਦੌਰਾਨ ਸੰਕਰਮਣ ਤੋਂ ਬਚਾਅ ਕਰਦੇ ਹਨ।
Cashews during pregnancy period
ਇਸ ਸੰਵੇਦਨਸ਼ੀਲ ਸਮੇਂ ਦੌਰਾਨ ਔਰਤਾਂ ਨੂੰ ਜ਼ਿਆਦਾ ਊਰਜਾ ਦੀ ਲੋੜ ਪੈਂਦੀ ਹੈ ਅਤੇ ਕਾਜੂ ਇਹਨਾਂ ਜ਼ਰੂਰਤਾਂ ਦੀ ਵਧੀਆ ਤਰੀਕੇ ਨਾਲ ਪੂਰਤੀ ਕਰਦਾ ਹੈ। ਕਾਜੂ ਵਿਚ ਮੌਜੂਦ ਰੇਸ਼ੇ ਕਬਜ਼ ਅਤੇ ਦਸਤ ਵਰਗੀ ਸਮਸਿਆਵਾਂ ਤੋਂ ਲੜਣ 'ਚ ਕਾਰਗਰ ਹੁੰਦਾ ਹੈ। ਕਾਜੂ 'ਚ ਕੈਲਸ਼ੀਅਮ ਦੀ ਚੰਗੀ ਖ਼ਾਸੀ ਮਾਤਰਾ ਹੁੰਦੀ ਹੈ ਜੋ ਗਰਭਵਤੀ ਮਹਿਲਾ ਅਤੇ ਉਸ ਦੇ ਹੋਣ ਵਾਲੇ ਬੱਚੇ ਦੀਆਂ ਹੱਡੀਆਂ ਲਈ ਲਾਭਕਾਰੀ ਹੁੰਦਾ ਹੈ।
Cashews during pregnancy period
ਮੈਗਨੀਸ਼ੀਅਮ ਨਾਲ ਭਰਪੂਰ ਕਾਜੂ ਮਾਸਪੇਸ਼ੀਆਂ 'ਚ ਪੇਟ, ਹਾਈ ਬਲੱਡ ਪ੍ਰੈਸ਼ਰ, ਸਿਰ ਦਰਦ ਅਤੇ ਥਕਾਵਟ ਤੋਂ ਰਾਹਤ ਦਿਵਾਉਂਦਾ ਹੈ। ਕਾਜੂ 'ਚ ਭਰਪੂਰ ਮਾਤਰਾ ਵਿਚ ਵਿਟਾਮਿਨ ਕੇ ਹੁੰਦਾ ਹੈ ਜੋ ਡਿਲੀਵਰੀ ਦੌਰਾਨ ਜ਼ਿਆਦਾ ਖ਼ੂਨ ਦੀ ਨਿਕਾਸੀ ਨੂੰ ਰੋਕਦਾ ਹੈ।