ਵਾਲਾਂ ਲਈ ਵਰਦਾਨ ਹੈ ਐਲੋਵੇਰਾ
Published : Oct 16, 2020, 3:30 pm IST
Updated : Oct 16, 2020, 3:30 pm IST
SHARE ARTICLE
aloe vera
aloe vera

ਵਾਲਾਂ 'ਚ ਆਵੇਗੀ ਚਮਕ

ਮੁਹਾਲੀ: ਐਲਵੋਰਾ ਇਕ ਅਜਿਹਾ ਬੂਟਾ ਹੈ ਜਿਸ ਨੂੰ ਘਰ ‘ਚ ਲਗਾਉਣ ਨਾਲ ਕਈ ਤਰ੍ਹਾਂ ਦੇ ਫ਼ਾਇਦੇ ਹੁੰਦੇ ਹਨ। ਐਲੋਵੇਰਾ ਜੈੱਲ ਸਿਹਤ ਦੇ ਨਾਲ ਚਮੜੀ ਦੀ ਵੀ ਕਈ ਸਮੱਸਿਆਵਾਂ ਨੂੰ ਦੂਰ ਕਰਦਾ ਹੈ। ਗਰਮੀ ਦੇ ਮੌਸਮ ‘ਚ ਚਮੜੀ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੋ ਜਾਂਦੀਆਂ ਹਨ। ਅਜਿਹੇ ‘ਚ ਐਲੋਵੇਰਾ ਜੈੱਲ ਦਾ ਇਸਤੇਮਾਲ ਵੀ ਕੀਤਾ ਜਾ ਸਕਦਾ ਹੈ।

Aloe VeraAloe Vera

ਤੁਸੀਂ ਅਕਸਰ ਸੁਣਿਆ ਹੋਵੇਗਾ ਕਿ ਖ਼ੂਬਸੂਰਤ ਚਮੜੀ ਲਈ ਐਲੋਵੇਰਾ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਇਹ ਤੁਹਾਡੀ ਚਮੜੀ ਨੂੰ ਦਰੁਸਤ ਰਖਦਾ ਹੈ। ਨਾਲ ਹੀ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਨਾਲ ਤੁਹਾਡੇ ਵਾਲ ਵੀ ਮੁਲਾਇਮ ਅਤੇ ਖ਼ੂਬਸੂਰਤ ਹੋ ਜਾਣਗੇ।  ਐਲੋਵੇਰਾ ਜੈੱਲ ਦੇ ਇਸਤੇਮਾਲ ਨਾਲ ਵਾਲਾਂ ਵਿਚ ਰੁੱਖਾਪਣ, ਵਾਲਾਂ ਦੇ ਝੜਨ ਅਤੇ ਸਿੱਕਰੀ ਵਰਗੀਆਂ ਕਈ ਸਮੱਸਿਆਵਾਂ ਵੀ ਆਸਾਨੀ ਨਾਲ ਦੂਰ ਹੋ ਜਾਣਗੀਆਂ। ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਵਾਲਾਂ ਵਿਚ ਐਲੋਵੇਰਾ ਜੈੱਲ ਦੇ ਇਸਤੇਮਾਲ ਨਾਲ ਕਿਵੇਂ ਇਨ੍ਹਾਂ ਨੂੰ ਖ਼ੂਬਸੂਰਤ ਬਣਾਇਆ ਜਾ ਸਕਦਾ ਹੈ।

bright face with aloe veraaloe vera

ਵਾਲਾਂ ਦਾ ਝੜਨਾ ਰੁਕ ਜਾਵੇਗਾ 
ਜੇਕਰ ਤੁਹਾਡੇ ਵਾਲ ਜ਼ਿਆਦਾ ਝੜਦੇ ਹਨ ਤਦ ਐਲੋਵੇਰਾ ਕਾਰਗਰ ਉਪਾਅ ਦੀ ਤਰ੍ਹਾਂ ਕੰਮ ਆਵੇਗਾ। ਸ਼ੈਂਪੂ ਦੇ ਨਾਲ ਦੁਗਣੀ ਮਾਤਰਾ ਵਿਚ ਐਲੋਵੇਰਾ ਜੈੱਲ ਲੈ ਕੇ ਉਸ ਨਾਲ ਵਾਲ ਧੋ ਲਉ। ਇਸ ਤੋਂ ਤੁਹਾਡੇ ਵਾਲਾਂ ਦਾ ਝੜਨਾ ਘਟ ਹੋ ਜਾਵੇਗਾ।

Aloe VeraAloe Vera

ਕੰਡੀਸ਼ਨਰ ਦੀ ਤਰ੍ਹਾਂ ਕਰੋ ਇਸਤੇਮਾਲ 
ਕੈਮੀਕਲ ਯੁਕਤ ਕੰਡੀਸ਼ਨਰ ਨਾਲ ਤੁਸੀਂ ਤੰਗ ਆ ਚੁਕੇ ਹੋ ਤਦ ਤੁਸੀਂ ਐਲੋਵੇਰਾ ਜ਼ਰੂਰ ਇਸਤੇਮਾਲ ਕਰੋ। ਇਹ ਕੁਦਰਤੀ ਉਪਾਅ ਤੁਹਾਡੇ ਵਾਲਾਂ ਨੂੰ ਕੋਮਲ ਅਤੇ ਚਮਕਦਾਰ ਬਣਾ ਦੇਵੇਗਾ। ਸ਼ੈਂਪੂ ਕਰਨ ਤੋਂ ਬਾਅਦ ਐਲੋਵੇਰਾ ਜੈੱਲ ਨਾਲ ਅਪਣੇ ਵਾਲਾਂ ਵਿਚ ਮਸਾਜ ਕਰੋ ਅਤੇ ਬਾਅਦ ਵਿਚ ਉਸ ਨੂੰ ਪਾਣੀ ਨਾਲ ਧੋ ਦਿਉ।

ਵਾਲਾਂ ਨੂੰ ਲੰਮਾ ਕਰਨ ਵਿਚ ਮਦਦ ਕਰੇ 
ਜੇਕਰ ਤੁਸੀਂ ਵਾਲਾਂ ਦੇ ਲੰਮੇ ਨਾ ਹੋਣ ਤੋਂ ਪਰੇਸ਼ਾਨ ਹੋ ਤਾਂ ਇਕ ਵਾਰ ਐਲੋਵੇਰਾ ਟਰਾਈ ਕਰ ਕੇ ਵੇਖੋ। ਅੱਧਾ ਕੱਪ ਐਲੋਵੇਰਾ ਲੈ ਕੇ ਉਸ ਵਿਚ ਮੇਥੀ ਦੇ ਬੀਜ, ਤੁਲਸੀ ਪਾਊਡਰ ਅਤੇ 2 ਚਮਚ ਕੈਸਟਰ ਆਇਲ ਮਿਲਾ ਲਉ। ਇਸ ਪੇਸਟ ਨੂੰ ਵਾਲਾਂ 'ਤੇ ਲਗਾ ਕੇ ਰੱਖੋ ਅਤੇ ਕੁੱਝ ਘੰਟੇ ਦੇ ਬਾਅਦ ਸ਼ੈਂਪੂ ਕਰ ਲਉ। ਛੇਤੀ ਹੀ ਤੁਹਾਡੇ ਵਾਲਾਂ ਦੀ ਲੰਬਾਈ ਵਧਣ ਲਗੇਗੀ। 

Aloe VeraAloe Vera

ਵਾਲਾਂ ਤੋਂ ਸਿੱਕਰੀ ਹੋ ਜਾਵੇਗੀ ਦੂਰ 
ਜੇਕਰ ਤੁਸੀਂ ਵਾਲਾਂ ਵਿਚ ਸਿੱਕਰੀ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਉਸ ਤੋਂ ਵੀ ਐਲੋਵੇਰਾ ਜੈੱਲ ਤੁਹਾਨੂੰ ਨਿਜਾਤ ਦਿਵਾਏਗਾ। ਐਲੋਵੇਰਾ ਜੈੱਲ ਨੂੰ ਅਪਣੇ ਵਾਲਾਂ 'ਤੇ ਇਕ ਘੰਟੇ ਲੱਗਿਆ ਰਹਿਣ ਦਿਉ। ਉਸ ਦੇ ਬਾਅਦ ਉਸ ਨੂੰ ਧੋ ਲਉ। ਕਈ ਦਿਨ ਇੰਜ ਕਰਨ ਨਾਲ ਵਾਲਾਂ ਤੋਂ ਸਿੱਕਰੀ ਹਮੇਸ਼ਾ ਲਈ ਹੀ ਗ਼ਾਇਬ ਹੋ ਜਾਵੇਗੀ।

Aloe vera gel and honeyAloe vera 

ਸਿਰ 'ਚ ਖਾਰਸ਼ 
ਜਿਨ੍ਹਾਂ ਲੋਕਾਂ ਨੂੰ ਸਿਰ 'ਚ ਖਾਰਸ਼ ਦੀ ਸਮੱਸਿਆ ਰਹਿੰਦੀ ਹੈ ਉਨ੍ਹਾਂ ਲਈ ਐਲੋਵੇਰਾ ਜੈੱਲ ਰਾਮਬਾਣ ਹੈ। ਇਸ ‘ਚ ਮੌਜੂਦ ਬੈਕਟੀਰੀਅਲ, ਐਂਟੀਸੈਪਟਿਕ ਅਤੇ ਐਂਟੀਫੰਗਲ ਵਾਲਾਂ ਨਾਲ ਸਬੰਧਤ ਸਮੱਸਿਆਵਾਂ ਤੋਂ ਰਾਹਤ ਦਿਵਾਉਂਦੀ ਹੈ।

ਸੰਘਣੇ ਅਤੇ ਚਮਕਦਾਰ ਵਾਲ 
ਸੰਘਣੇ ਅਤੇ ਚਮਕਦਾਰ ਵਾਲਾਂ ਦੀ ਚਾਹਤ ਰਖਦੇ ਹੋ ਤਾਂ ਐਲੋਵੇਰਾ ਜੈੱਲ ਤੁਹਾਡੇ ਲਈ ਵਧੀਆ ਹੈ ਇਸ ਲਈ ਐਲੋਵੇਰਾ ਜੈੱਲ 'ਚ ਥੋੜ੍ਹਾ ਜਿਹਾ ਨਾਰੀਅਲ ਦਾ ਤੇਲ, ਦੁੱਧ ਅਤੇ ਸ਼ੈਂਪੂ ਨੂੰ ਚੰਗੀ ਤਰ੍ਹਾਂ ਨਾਲ ਮਿਲਾ ਲਉ। ਹਫ਼ਤੇ 'ਚ 2 ਵਾਰ ਇਸ ਸ਼ੈਂਪੂ ਨਾਲ ਵਾਲ ਧੋਵੋ। ਕੁੱਝ ਹੀ ਦਿਨਾਂ 'ਚ ਵਾਲਾਂ 'ਚ ਚਮਕ ਆਉਣੀ ਸ਼ੁਰੂ ਹੋ ਜਾਵੇਗੀ। 

ਇਸ ਤਰ੍ਹਾਂ ਬਣਾਓ ਤੇਲ
ਐਲੋਵੇਰਾ ਦੀ ਮਦਦ ਨਾਲ ਵਾਲਾਂ ਦਾ ਤੇਲ ਬਣਾਉਣਾ ਬਹੁਤ ਅਸਾਨ ਹੈ। ਇਸ ਦੇ ਲਈ ਪਹਿਲਾਂ ਐਲੋਵੇਰਾ ਪੌਦੇ ਦਾ ਇਕ ਪੱਤਾ ਲਓ ਅਤੇ ਫਿਰ ਚਾਕੂ ਦੀ ਮਦਦ ਨਾਲ ਇਸ ਦੇ ਉਪਰਲੇ ਅਤੇ ਹੇਠਲੇ ਹਿੱਸੇ ਨੂੰ ਹਟਾਓ। ਇਸ ਤੋਂ ਬਾਅਦ, ਤੁਸੀਂ ਇਸ ਤੋਂ ਜੈੱਲ ਹਟਾਓ। ਇਸ ਤੋਂ ਬਾਅਦ ਤੁਸੀਂ ਇਸ ਜੈੱਲ ਨੂੰ ਨਾਰੀਅਲ ਦੇ ਤੇਲ ਵਿਚ ਚੰਗੀ ਤਰ੍ਹਾਂ ਮਿਲਾਓ। ਜੇ ਤੁਸੀਂ ਚਾਹੁੰਦੇ ਹੋ, ਤੁਸੀਂ ਇਸ ਨੂੰ ਮਿਲਾਉਣ ਲਈ ਬਲੇਂਡਰ ਦੀ ਵਰਤੋਂ ਵੀ ਕਰ ਸਕਦੇ ਹੋ। ਐਲੋਵੇਰਾ ਤਾਜ਼ੀ ਜੈੱਲ ਦੀ ਵਰਤੋਂ ਕਰਨ ਨਾਲ ਤੁਹਾਨੂੰ ਵਧੇਰੇ ਲਾਭ ਹੁੰਦਾ ਹੈ। ਇਸ ਲਈ, ਮਾਰਕੀਟ ਤੋਂ ਪ੍ਰਾਪਤ ਕੀਤੀ ਜੈੱਲ ਦੀ ਬਜਾਏ ਤਾਜ਼ੀ ਜੈੱਲ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement