ਚਿਹਰੇ ਦੀਆਂ ਝੁਰੜੀਆਂ ਨੂੰ ਘਟਾਉਣ ਲਈ ਅਪਣਾਓ ਇਹ ਤਰੀਕੇ
Published : Oct 16, 2022, 11:40 am IST
Updated : Oct 16, 2022, 1:50 pm IST
SHARE ARTICLE
wrinkles
wrinkles

ਕਿਸੇ ਵੀ ਮੌਸਮ ਵਿਚ ਸਨਸਕਰੀਨ ਲਗਾਏ ਬਿਨਾਂ ਨਾ ਨਿਕਲੋ

 

ਮੁਹਾਲੀ: ਅਕਸਰ ਅਸੀਂ ਅਪਣੀ ਚਮੜੀ ਪ੍ਰਤੀ ਲਾਪਰਵਾਹ ਰਹਿੰਦੇ ਹਾਂ ਜਿਸ ਨਾਲ ਚਮੜੀ ਜਵਾਨੀ ਵਿਚ ਹੀ ਬੇਜਾਨ ਲੱਗਣ ਲਗਦੀ ਹੈ। 20 ਤੋਂ 30 ਸਾਲ ਦੀ ਉਮਰ ਵਿਚ ਚਮੜੀ ਨੂੰ ਸੱਭ ਤੋਂ ਜ਼ਿਆਦਾ ਸੰਭਾਲ ਦੀ ਜ਼ਰੂਰਤ ਹੁੰਦੀ ਹੈ, ਕਿਉਂਕਿ ਇਸ ਸਮੇਂ ਹੀ ਏਜਿੰਗ ਦੀ ਸ਼ੁਰੂਆਤ ਹੁੰਦੀ ਹੈ ਅਤੇ ਜੇਕਰ ਧਿਆਨ ਨਾ ਦਿਤਾ ਜਾਵੇ ਤਾਂ ਇਹ ਵੱਧ ਸਕਦੀ ਹੈ। ਚਿਹਰੇ ’ਤੇ ਦਾਗ਼, ਧੱਬੇ ਜਾਂ ਝੁਰੜੀਆਂ ਹੋਣਾ ਇਹ ਬਜ਼ੁਰਗੀ ਦੇ ਚਿੰਨ੍ਹ ਹਨ, ਜਿਨ੍ਹਾਂ ਨੂੰ ਸਮੇਂ ਸਿਰ ਕਾਬੂ ਕਰਨਾ ਬੜਾ ਜ਼ਰੂਰੀ ਹੈ। ਸੱਭ ਤੋਂ ਪਹਿਲਾਂ ਅਪਣੇ ਚਮੜੀ ਸੰਭਾਲ ਨਿਤਨੇਮ ਨੂੰ ਬਦਲਣ ਦੀ ਜ਼ਰੂਰਤ ਹੈ।

ਧੁੱਪ ਤੋਂ ਬਚਾਅ, ਪੌਸ਼ਟਿਕ ਖਾਣ-ਪੀਣ। ਇਹ ਵੀ ਧਿਆਨ ਰੱਖੋ ਕਿ ਕਿਸੇ ਵੀ ਮੌਸਮ ਵਿਚ ਸਨਸਕਰੀਨ ਲਗਾਏ ਬਿਨਾਂ ਨਾ ਨਿਕਲੋ। 20 -30 ਸਾਲ ਦੀ ਉਮਰ ਵਿਚ ਔਰਤਾਂ ਨੂੰ ਵਧਦੀ ਉਮਰ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਅਜਿਹੇ ਵਿਚ ਤੁਸੀਂ ਚਮੜੀ ਦੀ ਦੇਖਭਾਲ ਕਰਨਾ ਸ਼ੁਰੂ ਕਰ ਦਿੰਦੇ ਹੋ ਤਾਂ ਇਹ ਕਾਫ਼ੀ ਫ਼ਾਇਦੇਮੰਦ ਹੁੰਦਾ ਹੈ। ਅਕਸਰ ਸਾਨੂੰ ਚਮੜੀ ਸਮੱਸਿਆ ਹੁੰਦੀ ਹੈ ਤਾਂ ਅਸੀਂ ਬਿਨਾਂ ਸੋਚੇ ਸਮਝੇ ਮਾਰਕੀਟ ਤੋਂ ਹਜ਼ਾਰਾਂ ਪ੍ਰਾਡਕਟਸ ਖ਼੍ਰੀਦ ਕੇ ਲੈ ਆਉਂਦੇ ਹਾਂ ਜੋ ਜੇਬ ਉਤੇ ਬੋਝ ਪਾਉਣ ਦੇ ਨਾਲ ਨਾਲ ਚਮੜੀ ਲਈ ਵੀ ਫ਼ਾਇਦੇਮੰਦ ਨਹੀਂ ਹੁੰਦੇ।

ਅਜਿਹੀ ਕਰੀਮ ਲਉ ਜੋ ਚਮੜੀ ਨੂੰ ਸੂਰਜ ਦੀਆਂ ਕਿਰਨਾਂ ਤੋਂ ਬਚਾਏ ਅਤੇ ਮੌਇਸਚਰ ਪ੍ਰਦਾਨ ਕਰਨ ਦੇ ਨਾਲ ਚਮੜੀ ਨੂੰ ਵੀ ਸੁਧਾਰਨ ਦਾ ਕੰਮ ਕਰੇ।  ਪ੍ਰਦੂਸ਼ਣ ਅਤੇ ਸੂਰਜ ਦੀਆਂ ਕਿਰਨਾਂ ਸਾਡੀ ਚਮੜੀ ਦੀਆਂ ਜ਼ਿੰਦਾ ਕੋਸ਼ਿਕਾਵਾਂ ਨੂੰ ਨੁਕਸਾਨ ਪਹੁੰਚਾਉਣ ਦਾ ਕੰਮ ਕਰਦੀਆਂ ਹਨ ਜੋ ਬੁਢਾਪੇ ਦਾ ਕਾਰਨ ਬਣਦੀਆਂ ਹਨ। ਜ਼ਿਆਦਾਤਰ ਅਸੀਂ ਅਪਣੇ ਚਿਹਰੇ ਉਤੇ ਤਾਂ ਸਨਸਕਰੀਨ ਲਗਾ ਲੈਂਦੇ ਹਾਂ ਪਰ ਬਾਕੀ ਥਾਵਾਂ ’ਤੇ ਨਹੀਂ ਜਦੋਂ ਕਿ ਗਰਦਨ, ਹੱਥਾਂ, ਪੈਰਾਂ ’ਤੇ ਇਸ ਦਾ ਪ੍ਰਭਾਵ ਸੱਭ ਤੋਂ ਜ਼ਿਆਦਾ ਦਿਸਦਾ ਹੈ। ਇਸ ਲਈ ਸਨਸਕਰੀਨ ਸਾਰੇ ਥਾਂ ਅਪਲਾਈ ਕਰੋ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement