ਸੇਬ ਖਾਣ ਤੋਂ ਬਾਅਦ ਇਨ੍ਹਾਂ ਚੀਜ਼ਾਂ ਤੋਂ ਬਣਾ ਕੇ ਰੱਖੋ ਦੂਰੀ
Published : Feb 17, 2021, 10:20 am IST
Updated : Feb 17, 2021, 10:20 am IST
SHARE ARTICLE
Apple
Apple

ਸੇਬ ਖਾਣ ਤੋਂ ਬਾਅਦ ਅਚਾਰ ਜਾਂ ਨਿੰਬੂ ਦਾ ਸੇਵਨ ਕਦੇ ਨਾ ਕਰੋ।

ਮੁਹਾਲੀ: ਸੇਬ ਖਾਣ ਤੋਂ ਬਾਅਦ ਇਨ੍ਹਾਂ ਸੇਬ ਨੂੰ ਖਾਣਾ ਹਰ ਕੋਈ ਪਸੰਦ ਕਰਦਾ ਹੈ ਅਤੇ ਇਹ ਤੁਹਾਨੂੰ ਤੰਦਰੁਸਤ ਵੀ ਰਖਦਾ ਹੈ। ਰੋਜ਼ਾਨਾ ਸਵੇਰੇ ਖਾਧਾ ਇਕ ਸੇਬ ਬਹੁਤ ਸਾਰੀਆਂ ਬੀਮਾਰੀਆਂ ਨੂੰ ਦੂਰ ਰਖਦਾ ਹੈ ਪਰ ਜੇਕਰ ਇਸ ਨੂੰ ਗ਼ਲਤ ਤਰੀਕੇ ਨਾਲ ਖਾ ਰਹੇ ਹੋ ਤਾਂ ਤੁਹਾਨੂੰ ਫ਼ਾਇਦੇ ਦੀ ਥਾਂ ਨੁਕਸਾਨ ਵੀ ਹੋ ਸਕਦਾ ਹੈ। ਅੱਜ ਅਸੀਂ ਤੁਹਾਨੂੰ ਦਸਾਂਗੇ ਕਿ ਸੇਬ ਖਾਣ ਦੇ ਤੁਰਤ ਬਾਅਦ ਤੁਹਾਨੂੰ ਕਿਹੜੀਆਂ ਚੀਜ਼ਾਂ ਤੋਂ ਦੂਰੀ ਬਣਾ ਕੇ ਰਖਣੀ ਚਾਹੀਦੀ ਹੈ:

Apple TeaApple 

ਇਸ ਵਿਚ ਕੋਈ ਸ਼ੱਕ ਨਹੀਂ ਕਿ ਦਹੀਂ ਦਾ ਸੇਵਨ ਤੁਹਾਡੀ ਸਿਹਤ ਲਈ ਬਹੁਤ ਲਾਭਕਾਰੀ ਹੈ ਪਰ ਸੇਬ ਖਾਣ ਤੋਂ ਬਾਅਦ ਦਹੀਂ ਕਦੇ ਨਾ ਖਾਉ। ਸੇਬ ਅਤੇ ਦਹੀਂ ਦੋਹਾਂ ਦੀ ਤਾਸੀਰ ਠੰਢੀ ਮੰਨੀ ਜਾਂਦੀ ਹੈ। ਇਸ ਨੂੰ ਜੇਕਰ ਇਕੱਠਿਆਂ ਖਾ ਲਿਆ ਜਾਵੇ ਤਾਂ ਇਹ ਬਲਗਮ ਦੀ ਸਮੱਸਿਆ ਪੈਦਾ ਕਰ ਸਕਦਾ ਹੈ। ਇਹ ਤੁਹਾਡੇ ਖਾਣੇ ਨੂੰ ਹਜ਼ਮ ਕਰਦਾ ਹੈ ਪਰ ਸੇਬ ਖਾਣ ਤੋਂ ਬਾਅਦ ਮੂਲੀ ਦਾ ਸੇਵਨ ਤੁਹਾਡੀ ਚਮੜੀ ਸਬੰਧੀ ਪ੍ਰੇਸ਼ਾਨੀਆਂ ਪੈਦਾ ਕਰ ਸਕਦਾ ਹੈ।

 AppleApple

ਸੇਬ ਖਾਣ ਤੋਂ ਬਾਅਦ ਅਚਾਰ ਜਾਂ ਨਿੰਬੂ ਦਾ ਸੇਵਨ ਕਦੇ ਨਾ ਕਰੋ। ਇਨ੍ਹਾਂ ਨੂੰ ਖਾਣ ਨਾਲ ਤੁਹਾਨੂੰ ਗੈਸ, ਐਸੀਡਿਟੀ ਜਾਂ ਕਬਜ਼ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਕੋਸ਼ਿਸ਼ ਕਰੋ ਕਿ ਸੇਬ ਖਾਣ ਤੋਂ 2 ਘੰਟਿਆਂ ਤਕ ਤੁਸੀ ਖੱਟੀਆਂ ਚੀਜ਼ਾਂ ਨੂੰ ਨਾ ਖਾਉ। ਸੇਬ ਖਾਣ ਦੇ ਤੁਰਤ ਬਾਅਦ ਕਦੀ ਵੀ ਪਾਣੀ ਨਾ ਪੀਉ। ਇਸ ਨੂੰ ਖਾਣ ਤੋਂ ਘੱਟ ਤੋਂ ਘੱਟ 1 ਘੰਟੇ ਬਾਅਦ ਹੀ ਪਾਣੀ ਪੀਣਾ ਚਾਹੀਦਾ ਹੈ ਨਹੀਂ ਤਾਂ ਸਰੀਰ ਵਿਚ ਕਫ ਬਣਨ ਲਗਦੀ ਹੈ।

kasmiri applekasmiri apple

ਕੁੱਝ ਲੋਕ ਸੇਬ ਖਾਣ ਤੋਂ ਬਾਅਦ ਗ਼ਲਤੀ ਨਾਲ ਖੱਟੀਆਂ ਚੀਜ਼ਾਂ ਜਿਵੇਂ ਸਿਰਕੇ ਵਾਲਾ ਭੋਜਨ, ਆਚਾਰ ਜਾਂ ਹੋਰ ਖੱਟੀਆਂ ਚੀਜ਼ਾਂ ਖਾ ਲੈਂਦੇ ਹਨ। ਇਸ ਨੂੰ ਖਾਣ ਨਾਲ ਢਿੱਡ ਵਿਚ ਗੈਸ ਬਣਨੀ ਸ਼ੁਰੂ ਹੋ ਜਾਂਦੀ ਹੈ। ਰਾਤ ਨੂੰ ਸੇਬ ਖਾਣ ਨਾਲ ਸਰੀਰ ਵਿਚ ਐਸਿਡ ਬਣਦਾ ਹੈ ਜਿਸ ਨਾਲ ਖਾਣਾ ਪਚਣ ਵਿਚ ਮੁਸ਼ਕਲ ਹੁੰਦੀ ਹੈ। ਇਸ ਲਈ ਰਾਤ ਦੇ ਸਮੇਂ ਕਦੇ ਸੇਬ ਨਹੀਂ ਖਾਣਾ ਚਾਹੀਦਾ। ਸੇਬ ਅਤੇ ਹੋਰ ਫਲਾਂ ਦਾ ਸੇਵਨ ਸਵੇਰੇ ਕਰਨਾ ਚਾਹੀਦਾ ਹੈ। ਖੋਜ ਮੁਤਾਬਕ ਇਸ ਨਾਲ ਕੈਂਸਰ ਵਰਗੇ ਰੋਗਾਂ ਨੂੰ ਵੀ ਰੋਕਿਆ ਜਾ ਸਕਦਾ ਹੈ।ਜ਼ਾਂ ਤੋਂ ਬਣਾ ਕੇ ਰੱਖੋ ਦੂਰੀ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM

ਕੀ khaira ਤੋਂ ਬਿਨਾਂ Sangrur ਲਈ Congressਨੂੰ ਨਹੀਂ ਮਿਲਿਆ ਹੋਰ Leader? ਸੁਖਪਾਲ ਖਹਿਰਾ ਨੂੰ ਨਰਿੰਦਰ ਭਰਾਜ ਨੇ..

27 Apr 2024 8:53 AM

'Majithia ਦੇ ਠੇਕੇ ਤੋਂ ਨਹੀਂ ਖਰੀਦੀ ਦਾਰੂ ਦੀ ਪੇਟੀ ਤਾਂ ਕਰਕੇ ਫ਼ੋਟੋ ਪਾਈ' - Ashok Parashar Pappi ਨੇ ਖੜਕਾਇਆ..

27 Apr 2024 8:19 AM

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM
Advertisement