
ਥਾਇਰਾਈਡ ਹਾਰਮੋਨ ਦੀ ਜ਼ਿਆਦਾ ਮਾਤਰਾ ਹੋਣ ਨਾਲ ਵੀ ਭਾਰ ਵਧਦਾ ਹੈ।
ਚੰਡੀਗੜ੍ਹ: ਹਾਈਪੋਥਾਈਰਾਇਡਿਜ਼ਮ ਮਤਬਲ ਉਹ ਸਥਿਤੀ ਜਦੋਂ ਥਾਇਰਾਈਡ ਗ੍ਰੰਥੀ ’ਚੋਂ ਅਯੋਗ ਗਿਣਤੀ ਵਿਚ ਥਾਇਰੋਹਾਰਮੋਨ ਰਿਸਦਾ ਹੈ। ਇਸ ਸਥਿਤੀ ਵਿਚ ਭਾਰ ਵਧਣਾ ਆਮ ਗੱਲ ਹੈ। ਥਾਇਰਾਈਡ ਹਾਰਮੋਨ ਦੀ ਜ਼ਿਆਦਾ ਮਾਤਰਾ ਹੋਣ ਨਾਲ ਵੀ ਭਾਰ ਵਧਦਾ ਹੈ। ਭਾਰਤ ਵਿਚ ਰਹਿਣ ਵਾਲੇ ਕਰੀਬ 42 ਲੱਖ ਲੋਕ ਥਾਈਰਾਇਡ ਦੇ ਸ਼ਿਕਾਰ ਹਨ ਅਤੇ ਉਨ੍ਹਾਂ ਨੂੰ ਭਾਰ ਘਟਾਉਣ ਵਿਚ ਵੀ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
thyroid
ਪੀੜਤ ਵਿਅਕਤੀ ਥਾਈਰਾਈਡ ਹਾਰਮੋਨ ਦੀ ਕਮੀ ਕਾਰਨ ਕੈਲਰੀ ਖਪਤ ਨਹੀਂ ਕਰ ਸਕਦਾ ਜਿਸ ਕਾਰਨ ਉਸ ਦਾ ਭਾਰ ਵੱਧ ਜਾਂਦਾ ਹੈ। ਥਾਈਰਾਈਡ ਤੋਂ ਪੀੜਤ ਵਿਅਕਤੀ ਜੇਕਰ ਸਹੀ ਸਮੇਂ ਤੇ ਸਹੀ ਭੋਜਨ ਖਾਵੇ ਤਾਂ ਉਸ ਦਾ ਭਾਰ ਘੱਟ ਸਕਦਾ ਹੈ ਹਾਲਾਂਕਿ ਇਸ ਦੌਰਾਨ ਕੁੱਝ ਗੱਲਾਂ ਵਲ ਧਿਆਨ ਰੱਖਣ ਦੀ ਜ਼ਰੂਰਤ ਹੈ।
ਇਸ ਵਾਸਤੇ ਵਧੀਆ ਅਤੇ ਸੰਤੁਲਿਤ ਭੋਜਨ ਖਾਣਾ ਚਾਹੀਦਾ ਹੈ। ਥਾਈਰਾਇਡ ਦਾ ਪੱਧਰ ਵੱਧ ਹੋਵੇ ਜਾਂ ਘੱਟ ਭੋਜਨ ਹਮੇਸ਼ਾ ਸੰਤੁਲਿਤ ਹੀ ਖਾਣਾ ਚਾਹੀਦਾ ਹੈ। ਸੇਲੇਨੀਅਮ ਅਤੇ ਆਇਉਡੀਨ ਦੀ ਕਮੀ ਨਾਲ ਸਰੀਰ ਵਿਚ ਥਾਈਰਾਇਡ ਦੀ ਕਾਰਜ ਪ੍ਰਣਾਲੀ ਸਰੀਰ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕਰ ਸਕਦੀ ਹੈ।
Thyroid Test
ਇਸ ਲਈ ਸਹੀ ਭੋਜਨ ਲੈਣਾ ਚਾਹੀਦਾ ਹੈ ਤਾਕਿ ਕਮੀ ਨੂੰ ਪੂਰਾ ਕੀਤਾ ਜਾ ਸਕੇ। ਭੋਜਨ ਵਿਚ ਅਜਿਹੀਆਂ ਚੀਜ਼ਾਂ ਸ਼ਾਮਲ ਕਰਨੀਆਂ ਚਾਹੀਦੀਆਂ ਹਨ ਜੋ ਸੇਲੇਨੀਅਮ ਅਤੇ ਆਇਉਡੀਨ ਵਰਗੇ ਜ਼ਰੂਰੀ ਤੱਤਾਂ ਨਾਲ ਭਰਪੂਰ ਹੋਣ ਜਿਵੇਂ ਕਿ ਅੰਡੇ, ਸੈਲਮਾਨ ਮੱਛੀ, ਸੂਰਜਮੁਖੀ ਦੇ ਬੀਜ, ਸੀਫ਼ੂਡ ਆਦਿ। ਆਇਉਡੀਨ ਥਾਇਰਾਈਡ ਹਾਰਮੋਨ ਦੇ ਰਿਸਣ ਵਿਚ ਮਦਦ ਕਰਦਾ ਹੈ। ਜਦਕਿ ਸੇਲੇਨੀਅਮ ਸਰੀਰ ਵਿਚ ਆਇਉਡੀਨ ਦੀ ਰਿਸਾਈਕਲਿੰਗ ਵਿਚ ਮਦਦ ਕਰਦਾ ਹੈ।
thyroid
ਕੰਪਲੈਕਸ ਕਾਰਬਜ਼ ਨੂੰ ਵੀ ਡਾਇਟ ਵਿਚ ਸ਼ਾਮਲ ਕਰਨਾ ਚਾਹੀਦਾ ਹੈ ਕਿਉਂਕਿ ਫ਼ਾਈਬਰ ਨਾਲ ਭਰਪੂਰ ਹੁੰਦਾ ਹੈ ਅਤੇ ਲੰਮੇ ਸਮੇਂ ਤਕ ਤੁਹਾਡੀ ਭੁੱਖ ਨੂੰ ਸ਼ਾਂਤ ਰੱਖ ਸਕਦਾ ਹੈ। ਅਨਾਜ ਸਬਜ਼ੀਆਂ ਅਤੇ ਦਾਲ ਵਰਗਾ ਸੰਤੁਲਿਤ ਭੋਜਨ ਖਾਣ ਨਾਲ ਤੁਹਾਨੂੰ ਲੰਮੇ ਸਮੇਂ ਤਕ ਪੇਟ ਭਰਿਆ ਭਰਿਆ ਮਹਿਸੂਸ ਹੋਵੇਗਾ ਅਤੇ ਇਸ ਨਾਲ ਜ਼ਿਆਦਾ ਭੋਜਨ ਖਾਣ ਤੋਂ ਵੀ ਬਚਿਆ ਜਾ ਸਕਦਾ ਹੈ।