ਮੱਛਰਾਂ ਦੇ ਕੱਟਣ ਨਾਲ ਮਲੇਰੀਆ ਸਮੇਤ ਹੁੰਦੀਆਂ ਹਨ ਇਹ ਬੀਮਾਰੀਆਂ 
Published : May 17, 2018, 7:35 pm IST
Updated : May 17, 2018, 7:35 pm IST
SHARE ARTICLE
Mosquitoes
Mosquitoes

ਮੱਛਰ ਦਿਖਣ 'ਚ ਭਾਵੇਂ ਛੋਟਾ ਹੁੰਦਾ ਹੈ ਪਰ ਇਨ੍ਹੀ ਦਿਨੀਂ ਇਹ ਕਈ ਗੰਭੀਰ ਬੀਮਾਰੀਆਂ ਦੀ ਵਜ੍ਹਾ ਬਣ ਰਿਹਾ ਹੈ। ਪਹਿਲਾਂ ਮੱਛਰ ਆਮਤੌਰ 'ਤੇ ਮੀਂਹ ਤੋਂ ਬਾਅਦ ਹੀ ਨਜ਼ਰ...

ਮੱਛਰ ਦਿਖਣ 'ਚ ਭਾਵੇਂ ਛੋਟਾ ਹੁੰਦਾ ਹੈ ਪਰ ਇਨ੍ਹੀ ਦਿਨੀਂ ਇਹ ਕਈ ਗੰਭੀਰ ਬੀਮਾਰੀਆਂ ਦੀ ਵਜ੍ਹਾ ਬਣ ਰਿਹਾ ਹੈ। ਪਹਿਲਾਂ ਮੱਛਰ ਆਮਤੌਰ 'ਤੇ ਮੀਂਹ ਤੋਂ ਬਾਅਦ ਹੀ ਨਜ਼ਰ ਆਉਂਦੇ ਸਨ ਪਰ ਹੁਣ ਤਾਂ ਇਹ ਹਰ ਮੌਸਮ 'ਚ ਦਿਖਾਈ ਦੇਣ ਲਗ ਗਏ ਹਨ। ਮੱਛਰਾਂ ਤੋਂ ਹੋਣ ਵਾਲੀ ਬੀਮਾਰੀਆਂ ਖ਼ਾਸ ਕਰ ਕੇ ਮਲੇਰੀਆ ਤਾਂ ਕੈਰੇਬਿਆਈ ਦੇਸ਼ਾਂ 'ਚ ਮਹਾਮਾਰੀ ਬਣ ਗਿਆ ਹਨ। ਭਾਰਤ 'ਚ ਵੀ ਲੱਖਾਂ ਲੋਕ ਮਲੇਰੀਆ ਅਤੇ ਹੋਰ ਮੱਛਰ ਦੂਜੇ ਮੱਛਰਾਂ ਤੋਂ ਪੈਦਾ ਹੋਈਆਂ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।

MosquitoesMosquitoes

ਇਹ ਮਾਦਾ ਐਨਾਫ਼ਿਲੀਜ਼ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਇਹ ਮੱਛਰ ਆਮਤੌਰ 'ਤੇ ਸੂਰਜ ਛਿਪਣ ਤੋਂ ਬਾਅਦ ਕੱਟਦੇ ਹਨ। ਮਲੇਰੀਆ 'ਚ ਆਮ ਤੌਰ ਤੇ ਇਕ ਦਿਨ ਛੱਡ ਕੇ ਬੁਖ਼ਾਰ ਚੜ੍ਹ ਜਾਂਦਾ ਹੈ। ਮਰੀਜ਼ ਨੂੰ ਬੁਖ਼ਾਰ ਦੇ ਨਾਲ ਕੰਬਣੀ ਵੀ ਲਗਦੀ ਹੈ। ਇਸ ਤੋਂ ਇਲਾਵਾ ਇਸ ਰੋਗ 'ਚ ਕਮਜ਼ੋਰੀ ਵੀ ਮਹਿਸੂਸ ਹੁੰਦੀ ਹੈ। ਡੇਂਗੂ ਮਾਦਾ ਏਡਿਸ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਹਾਲ ਹੀ 'ਚ ਹੋਈ ਇਕ ਖ਼ੋਜ ਮੁਤਾਬਕ ਦੁਨੀਆਂ ਦੀ ਅੱਧੀ ਅਬਾਦੀ 'ਤੇ ਡੇਂਗੂ ਦਾ ਖ਼ਤਰਾ ਹੈ। ਇਸ ਦੇ ਮੁੱਖ ਲੱਛਣ 'ਚ ਤੇਜ਼ ਬੁਖ਼ਾਰ, ਸਿਰਦਰਦ, ਅੱਖਾਂ ਦੇ ਪਿੱਛੇ ਦਰਦ, ਮਾਸਪੇਸ਼ੀਆਂ ਅਤੇ ਜੋੜਾਂ 'ਚ ਦਰਦ ਸ਼ਾਮਲ ਹੁੰਦੇ ਹਨ।

MosquitoesMosquitoes

ਇਸ ਤੋਂ ਬਚਣ ਲਈ ਕੋਈ ਖਾਸ ਦਵਾਈ ਨਹੀਂ ਬਣੀ ਹੈ।  ਇਸ ਲਈ ਇਸ ਦੇ ਮਰੀਜ਼ ਨੂੰ ਅਰਾਮ ਕਰਨ ਅਤੇ ਜ਼ਿਆਦਾ ਤੋਂ ਜ਼ਿਆਦਾ ਤਰਲ ਪਦਾਰਥ ਲੈਣ ਦੀ ਸਲਾਹ ਦਿਤੀ ਜਾਂਦੀ ਹੈ।  ਬੁਖ਼ਾਰ ਘੱਟ ਕਰਨ ਲਈ ਪੈਰਾਸਿਟਾਮੋਲ ਦੀਆਂ ਗੋਲੀਆਂ ਦਿਤੀਆਂ ਜਾਂਦੀਆਂ ਹਨ। ਡੇਂਗੂ ਹੋਣ 'ਤੇ ਬੋਨਮੈਰੋ 'ਚ ਪਲੇਟਲੇਟਸ ਬਣਨੀਆਂ ਬੰਦ ਹੋ ਜਾਂਦੀਆਂ ਹਨ। ਇਸ ਰੋਗ ਬਾਰੇ ਸੱਭ ਤੋਂ ਪਹਿਲਾਂ ਤਨਜ਼ਾਨੀਆ 'ਚ 1952 'ਚ ਪਤਾ ਚਲਿਆ ਸੀ। ਹਾਲਾਂਕਿ ਇਹ ਜਾਨਲੇਵਾ ਰੋਗ ਨਹੀਂ ਹੈ ਪਰ ਇਸ 'ਚ ਤਕਲੀਫ਼ ਬਹੁਤ ਹੁੰਦੀ ਹੈ।

MosquitoesMosquitoes

ਇਸ 'ਚ ਤੇਜ਼ ਬੁਖ਼ਾਰ ਅਤੇ ਜੋੜਾਂ 'ਚ ਦਰਦ ਹੁੰਦਾ ਹੈ। ਉਂਜ ਇਹ ਕਮਜ਼ੋਰ ਅਤੇ ਬਜ਼ੁਰਗ ਲੋਕਾਂ ਦੀ ਮੌਤ ਦੀ ਵਜ੍ਹਾ ਬਣ ਸਕਦੀ ਹੈ। ਮੱਛਰ ਤੋਂ ਪੈਦਾ ਹੋਣ ਵਾਲੇ ਇਹ ਵਾਇਰਸ ਉਂਜ ਤਾਂ ਬਹੁਤ ਦੁਰਲੱਭ ਰੋਗ ਹੈ। ਇਸ ਤੋਂ ਪੀੜਤਾਂ ਨੂੰ ਬੁਖ਼ਾਰ, ਸਿਰਦਰਦ,  ਉਲਟੀ, ਥਕਾਣ ਅਤੇ ਸੁਸਤੀ ਹੋ ਸਕਦੀ ਹੈ। ਇਸ ਨਾਲ ਬਹੁਤ ਜ਼ਿਆਦਾ ਗੰਭੀਰ ਹੋਣ 'ਤੇ ਬੇਹੋਸ਼ੀ ਜਾਂ ਕੋਮਾ ਅਤੇ ਲਕਵੇ ਦੀ ਸਮੱਸਿਆ ਵੀ ਹੋ ਸਕਦੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement