
ਧੂੜ, ਮਿੱਟੀ ਅਤੇ ਤੇਜ਼ ਧੁੱਪ ਕਾਰਨ ਵਾਲ ਝੜਨੇ ਸ਼ੁਰੂ ਹੋ ਜਾਂਦੇ ਹਨ
ਮੁਹਾਲੀ - ਛੋਟੇ ਬੱਚਿਆਂ ਦੇ ਵਾਲ ਜਲਦੀ ਖ਼ਰਾਬ ਹੋਣ ਲੱਗਦੇ ਹਨ ਕਿਉਂਕਿ ਉਹ ਮਿੱਟੀ ਆਦਿ ਵਿਚ ਖੇਡਦੇ ਰਹਿੰਦੇ ਹਨ ਤੇ ਧੂੜ, ਮਿੱਟੀ ਅਤੇ ਤੇਜ਼ ਧੁੱਪ ਕਾਰਨ ਵਾਲ ਝੜਨੇ ਸ਼ੁਰੂ ਹੋ ਜਾਂਦੇ ਹਨ। ਖੇਡਦੇ ਸਮੇਂ ਬੱਚੇ ਦੇ ਵਾਲਾਂ 'ਤੇ ਮਿੱਟੀ ਜੰਮ ਜਾਂਦੀ ਹੈ। ਬੱਚਿਆਂ ਦੇ ਵਾਲ ਬਹੁਤ ਮੁਲਾਇਮ ਹੁੰਦੇ ਹਨ। ਉਨ੍ਹਾਂ ਦੇ ਵਾਲਾਂ ਦੀ ਵੀ ਬਹੁਤ ਦੇਖਭਾਲ ਕਰਨ ਦੀ ਲੋੜ ਹੁੰਦੀ ਹੈ।
ਬੱਚਿਆਂ ਦੇ ਵਾਲਾਂ ਦੀ ਦੇਖਭਾਲ ਕਰਨ ਦੇ ਕੁਝ ਤਰੀਕੇ
ਤੇਲ ਨਾਲ ਮਾਲਸ਼ ਕਰੋ: ਵਾਲ ਧੋਣ ਤੋਂ ਬਾਅਦ ਬੇਬੀ ਆਇਲ ਨਾਲ ਮਾਲਿਸ਼ ਕਰੋ ਤਾਂ ਜੋ ਬੱਚੇ ਦੇ ਵਾਲਾਂ ਨੂੰ ਪੋਸ਼ਣ ਮਿਲ ਸਕੇ। ਵਾਲਾਂ ਦੇ ਵਧਣ ਲਈ ਮਾਲਸ਼ ਬਹੁਤ ਜ਼ਰੂਰੀ ਹੈ। ਇਸ ਨਾਲ ਬੱਚਿਆਂ ਦਾ ਬਲੱਡ ਸਰਕੂਲੇਸ਼ਨ ਵੀ ਵਧਦਾ ਹੈ। ਇਸ ਨਾਲ ਬੱਚਿਆਂ ਦੇ ਵਾਲ ਟੁੱਟਣੇ ਵੀ ਘੱਟ ਹੋ ਜਾਂਦੇ ਹਨ। ਤੁਸੀਂ ਬੱਚੇ ਦੇ ਵਾਲਾਂ ਲਈ ਨਾਰੀਅਲ ਤੇਲ ਜਾਂ ਜੈਤੂਨ ਦੇ ਤੇਲ ਦੀ ਵਰਤੋਂ ਵੀ ਕਰ ਸਕਦੇ ਹੋ।
Take special care of children's hair
ਵਾਰ-ਵਾਰ ਵਾਲ ਨਾ ਧੋਵੋ: ਬੱਚਿਆਂ ਦੇ ਵਾਲ ਬਹੁਤ ਨਰਮ ਹੁੰਦੇ ਹਨ ਤੇ ਜੇ ਵਾਲ ਵਾਰ-ਵਾਰ ਧੋਵੋਗੇ ਤਾਂ ਇਹ ਜਲਦੀ ਟੁੱਟਣ ਲੱਗਦੇ ਹਨ। ਆਪਣੇ ਬੱਚੇ ਦੇ ਵਾਲ ਹਫ਼ਤੇ ‘ਚ ਸਿਰਫ਼ ਦੋ ਵਾਰ ਹੀ ਧੋਵੋ। ਬੱਚੇ ਦੇ ਵਾਲਾਂ 'ਤੇ ਜ਼ਿਆਦਾ ਸ਼ੈਂਪੂ ਦੀ ਵਰਤੋਂ ਨਾ ਕਰੋ। ਵਾਲਾਂ ਨੂੰ ਧੋਣ ਤੋਂ ਬਾਅਦ ਜ਼ਿਆਦਾ ਰਗੜ ਕੇ ਨਾ ਸੁਕਾਓ। ਵਾਲ ਸੁੱਕਣ ਤੋਂ ਬਾਅਦ ਹੀ ਵਾਲਾਂ ਨੂੰ ਕੰਘੀ ਕਰੋ। ਤੁਸੀਂ ਬੱਚੇ ਦੇ ਵਾਲਾਂ ਲਈ ਮੋਟੇ ਬ੍ਰਿਸਟਲ ਵਾਲੀ ਕੰਘੀ ਦੀ ਵਰਤੋਂ ਕਰ ਸਕਦੇ ਹੋ।
Do not use Hair Dryer
ਡਰਾਇਰ ਨਾ ਵਰਤੋਂ: ਬੱਚਿਆਂ ਦੇ ਵਾਲਾਂ 'ਤੇ ਕਦੇ ਵੀ ਡਰਾਇਰ ਦੀ ਵਰਤੋਂ ਨਾ ਕਰੋ। ਡਰਾਇਰ ਬੱਚਿਆਂ ਦੇ ਵਾਲਾਂ ਨੂੰ ਰੁੱਖੇ ਕਰ ਦਿੰਦਾ ਹੈ ਜਿਸ ਕਾਰਨ ਵਾਲ ਬੇਜਾਨ ਹੋ ਜਾਂਦੇ ਹਨ ਅਤੇ ਟੁੱਟਣ ਲੱਗਦੇ ਹਨ। ਡਰਾਇਰ ਤੋਂ ਨਿਕਲਣ ਵਾਲੀ ਹੀਟ ਬੱਚੇ ਦੇ ਵਾਲਾਂ ਨੂੰ ਵੀ ਬਹੁਤ ਨੁਕਸਾਨ ਪਹੁੰਚਾ ਸਕਦੀ ਹੈ। ਉਨ੍ਹਾਂ ਦੇ ਵਾਲਾਂ ਨੂੰ ਕੁਦਰਤੀ ਤੌਰ 'ਤੇ ਜਿੰਨਾ ਹੋ ਸਕੇ ਸੁੱਕਣ ਦਿਓ। ਸੁੱਕਣ ਤੋਂ ਬਾਅਦ ਹੀ ਵਾਲਾਂ ਨੂੰ ਬੰਨ੍ਹੋ।
ਸਹੀ ਪ੍ਰੋਡਕਟਸ ਦੀ ਵਰਤੋਂ ਕਰੋ: ਆਪਣੇ ਬੱਚੇ ਦੇ ਵਾਲਾਂ ‘ਤੇ ਕਦੇ ਵੀ ਕੈਮੀਕਲ ਸ਼ੈਂਪੂ ਦੀ ਵਰਤੋਂ ਨਾ ਕਰੋ। ਵਾਲਾਂ 'ਤੇ ਕਿਸੇ ਵੀ ਸ਼ੈਂਪੂ ਦੀ ਵਰਤੋਂ ਕਰਨ ਤੋਂ ਪਹਿਲਾਂ pH ਦਾ ਧਿਆਨ ਰੱਖੋ। ਜ਼ਿਆਦਾ pH ਸ਼ੈਂਪੂ ਬੱਚੇ ਦੇ ਵਾਲਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਤੁਸੀਂ ਆਪਣੇ ਬੱਚੇ ਦੇ ਵਾਲਾਂ ‘ਤੇ ਹਰਬਲ ਪ੍ਰੋਡਕਟਸ ਦੀ ਵਰਤੋਂ ਵੀ ਕਰ ਸਕਦੇ ਹੋ। 4.5 ਤੋਂ 5.5 ਦਾ pH ਬੱਚੇ ਦੇ ਵਾਲਾਂ ਲਈ ਚੰਗਾ ਹੁੰਦਾ ਹੈ।