
Hair Fall: ਕੈਮੀਕਲ ਵਾਲੇ ਸ਼ੈਂਪੂ ਦੀ ਵਰਤੋਂ ਕਰਨ ਨਾਲ ਵੀ ਵਾਲਾਂ ਦਾ ਝੜਨਾ ਸ਼ੁਰੂ ਹੋ ਸਕਦਾ ਹੈ।
Hair Fall: ਠੰਢੇ ਮੌਸਮ ਵਿਚ ਵਾਲਾਂ ਨੂੰ ਧੋਣ ਤੋਂ ਬਾਅਦ ਵਾਲਾਂ ਨੂੰ ਸੁਕਾਉਣ ਲਈ ਹੇਅਰ ਡਰਾਇਰ ਦੀ ਵਰਤੋਂ ਕਰਨ ਨਾਲ ਵੀ ਵਾਲਾਂ ਦੇ ਝੜਨ ਵਿਚ ਵਾਧਾ ਹੁੰਦਾ ਹੈ। ਹੇਅਰ ਡਰਾਇਰ ਵਾਲਾਂ ਨੂੰ ਕਮਜ਼ੋਰ ਕਰ ਸਕਦਾ ਹੈ ਅਤੇ ਵਾਲ ਟੁਟਣ ਦਾ ਕਾਰਨ ਬਣ ਸਕਦਾ ਹੈ। ਇਸ ਤੋਂ ਇਲਾਵਾ ਕੈਮੀਕਲ ਵਾਲੇ ਸ਼ੈਂਪੂ ਦੀ ਵਰਤੋਂ ਕਰਨ ਨਾਲ ਵੀ ਵਾਲਾਂ ਦਾ ਝੜਨਾ ਸ਼ੁਰੂ ਹੋ ਸਕਦਾ ਹੈ।
ਚਮੜੀ ਦੇ ਮਾਹਰਾਂ ਅਨੁਸਾਰ, ਵਾਲਾਂ ਦੇ ਝੜਨ ਨੂੰ ਕੰਟਰੋਲ ਕਰਨ ਲਈ, ਤੁਹਾਨੂੰ ਹਫ਼ਤੇ ਵਿਚ ਦੋ ਜਾਂ ਤਿੰਨ ਵਾਰ ਸ਼ੈਂਪੂ ਕਰਨਾ ਚਾਹੀਦਾ ਹੈ ਅਤੇ ਫਿਰ ਕੰਡੀਸ਼ਨਰ ਲਗਾਉਣਾ ਚਾਹੀਦਾ ਹੈ। ਇਸ ਨਾਲ ਵਾਲਾਂ ਵਿਚ ਨਮੀ ਬਣੀ ਰਹੇਗੀ ਅਤੇ ਵਾਲ ਝੜਨ ਅਤੇ ਡੈਂਡਰਫ਼ ਤੋਂ ਵੀ ਰਾਹਤ ਮਿਲੇਗੀ। ਵਾਲਾਂ ਦੇ ਝੜਨ ਅਤੇ ਵਾਲਾਂ ਦੀਆਂ ਸਾਰੀਆਂ ਸਮੱਸਿਆਵਾਂ ਤੋਂ ਬਚਣ ਲਈ ਸਿਹਤਮੰਦ ਖ਼ੁਰਾਕ ਬਹੁਤ ਜ਼ਰੂਰੀ ਹੈ। ਲੋਕਾਂ ਨੂੰ ਅਪਣੀ ਖ਼ੁਰਾਕ ਵਿਚ ਮੌਸਮੀ ਫਲ ਅਤੇ ਸਬਜ਼ੀਆਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ ਅਤੇ ਖ਼ੂਬ ਪਾਣੀ ਪੀਣਾ ਚਾਹੀਦਾ ਹੈ। ਇਸ ਨਾਲ ਤੁਹਾਨੂੰ ਤੁਹਾਡੇ ਵਾਲਾਂ ਲਈ ਜ਼ਰੂਰੀ ਪੋਸ਼ਕ ਤੱਤ ਮਿਲਣਗੇ।
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਵਾਲਾਂ ਨੂੰ ਮਜ਼ਬੂਤ ਕਰਨ ਅਤੇ ਵਾਲਾਂ ਨੂੰ ਝੜਨ ਤੋਂ ਬਚਾਉਣ ਲਈ ਲੋਕਾਂ ਨੂੰ ਰੋਜ਼ਾਨਾ ਕਸਰਤ ਕਰਨੀ ਚਾਹੀਦੀ ਹੈ। ਸਰੀਰਕ ਗਤੀਵਿਧੀ ਕਰਨ ਨਾਲ ਸਹੀ ਮਾਤਰਾ ਵਿਚ ਪੋਸ਼ਣ ਤੁਹਾਡੇ ਵਾਲਾਂ ਤਕ ਪਹੁੰਚੇਗਾ। ਤੁਹਾਨੂੰ ਅਪਣੇ ਵਾਲਾਂ ਨੂੰ ਸੁਕਾਉਣ ਲਈ ਹੇਅਰ ਡਰਾਇਰ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ। ਇਸ ਨਾਲ ਵਾਲਾਂ ਦਾ ਝੜਨਾ ਘੱਟ ਹੋਵੇਗਾ।
ਸਿਰ ਦੀ ਨਮੀ ਨੂੰ ਬਰਕਰਾਰ ਰੱਖਣ ਲਈ, ਹਰ ਵਿਅਕਤੀ ਨੂੰ ਸਰਦੀਆਂ ਵਿਚ ਹਫ਼ਤੇ ਵਿਚ 1-2 ਵਾਰ ਨਾਰੀਅਲ ਦੇ ਤੇਲ ਜਾਂ ਕਿਸੇ ਹੋਰ ਵਾਲਾਂ ਦੇ ਤੇਲ ਨਾਲ ਸਿਰ ਦੀ ਮਾਲਿਸ਼ ਕਰਨੀ ਚਾਹੀਦੀ ਹੈ। ਅਜਿਹਾ ਕਰਨ ਨਾਲ ਵਾਲਾਂ ਦੀਆਂ ਜੜ੍ਹਾਂ ਨੂੰ ਖ਼ੂਨ ਦੀ ਸਪਲਾਈ ਠੀਕ ਤਰ੍ਹਾਂ ਨਾਲ ਹੋਵੇਗੀ ਤੇ ਮਾਈਕ੍ਰੋ ਸਰਕੂਲੇਸ਼ਨ ਵਿਚ ਸੁਧਾਰ ਹੋਵੇਗਾ। ਇਸ ਨਾਲ ਵਾਲਾਂ ਦਾ ਝੜਨਾ ਘੱਟ ਹੋ ਸਕਦਾ ਹੈ।