
ਵਿਆਹ ਤੋਂ ਬਾਅਦ ਇੰਝ ਬਦਲ ਜਾਂਦੀ ਹੈ ਲੜਕਿਆਂ ਦੀ ਜ਼ਿੰਦਗੀ
ਕੁਵਾਰੇ ਹੁੰਦੇ ਹੋਏ ਤਾਂ ਹਰ ਕੋਈ ਆਪਣੀ ਮਰਜ਼ੀ ਨਾਲ ਆਪਣੀ ਜ਼ਿੰਦਗੀ ਜਿਉਂਦਾ ਹੈ। ਉਦੋਂ ਨਾ ਕਿਸੇ ਦੀ ਰੋਕ ਹੁੰਦੀ ਅਤੇ ਨਾ ਹੀ ਕਿਸੇ ਦੀ ਟੋਕ ਪਰ ਵਿਆਹ ਤੋਂ ਬਾਅਦ ਹਰ ਕਿਸੇ ਦੀ ਜ਼ਿੰਦਗੀ ਵਿਚ ਵੱਡਾ ਬਦਲਾਅ ਆ ਜਾਂਦਾ ਹੈ। ਉਨ੍ਹਾਂ ਦੀਆਂ ਆਦਤਾਂ ਕਾਫ਼ੀ ਬਦਲ ਜਾਂਦੀਆਂ ਹਨ। ਬੇਫਿ਼ਕਰੀ ਪੂਰੀ ਤਰ੍ਹਾਂ ਨਾਲ ਜ਼ਿੰਮੇਵਾਰੀ ਵਿਚ ਬਦਲ ਜਾਂਦੀ ਹੈ।ਵਿਆਹ ਤੋਂ ਬਾਅਦ ਹਰ ਕਿਸੇ ਨੂੰ ਆਪਣੇ ਨਾਲ-ਨਾਲ ਆਪਣੇ ਜੀਵਨ ਸਾਥੀ ਦਾ ਵੀ ਧਿਆਨ ਰੱਖਣਾ ਪੈਂਦਾ ਹੈ।
marriage
ਰਿਸ਼ਤੇ ਪਿਆਰ ਦੇ ਨਾਲ-ਨਾਲ ਜ਼ਿੰਮੇਵਾਰੀ ਨਾਲ ਨਿਭਾਏ ਜਾਂਦੇ ਹਨ। ਲੜਕਿਆਂ 'ਤੇ ਤਾਂ ਵਿਆਹ ਤੋਂ ਬਾਅਦ ਅਪਣੀ ਪਤਨੀ ਅਤੇ ਬੱਚਿਆਂ ਦੀ ਪੂਰੀ ਜ਼ਿੰਮੇਵਾਰੀ ਹੁੰਦੀ ਹੈ। ਇਸ ਦਾ ਅਹਿਸਾਸ ਉਨ੍ਹਾਂ ਨੂੰ ਵਿਆਹ ਤੋਂ ਪਹਿਲਾਂ ਕਦੇ ਨਹੀਂ ਹੁੰਦਾ। ਹੌਲੀ-ਹੌਲੀ ਉਹ ਜ਼ਿੰਦਗੀ ਵਿਚ ਪ੍ਰਫੈਕਟ ਹੋਣਾ ਸ਼ੁਰੂ ਹੋ ਜਾਂਦੇ ਹਨ ਅਤੇ ਉਨ੍ਹ ਨੂੰ ਹੁਣ ਰਿਸ਼ਤੇ ਨਿਭਾਉਣ ਦੀ ਫਿ਼ਕਰ ਪਹਿਲਾਂ ਨਾਲ ਜ਼ਿਆਦਾ ਹੋਣ ਲਗਦੀ ਹੈ।
marriage
ਵਿਆਹ ਤੋਂ ਪਹਿਲਾਂ ਲੜਕੇ ਇਕੱਲੇ ਰਹਿਣ ਦੇ ਆਦੀ ਹੁੰਦੇ ਹਨ ਪਰ ਵਿਆਹ ਤੋਂ ਬਾਅਦ ਇਹ ਸਭ ਕੁਝ ਬਦਲ ਜਾਂਦਾ ਹੈ। ਵਿਆਹ ਦੇ ਬਾਅਦ ਉਨ੍ਹਾਂ ਦਾ ਨਿਜੀ ਸਪੇਸ ਸ਼ੇਅਰਿੰਗ 'ਚ ਬਦਲ ਜਾਂਦਾ ਹੈ। ਹਰ ਚੀਜ਼ ਨੂੰ ਹੁਣ ਉਨ੍ਹਾਂ ਨੂੰ ਪਤਨੀ ਅਤੇ ਬੱਚਿਆਂ ਨਾਲ ਵੰਡਣਾ ਪੈਂਦਾ ਹੈ। ਇਸ ਆਦਤ ਨੂੰ ਬਦਲ ਕੇ ਉਹ ਹੌਲੀ-ਹੌਲੀ ਚੰਗੇ ਪਤੀ ਬਣ ਜਾਂਦੇ ਹਨ।
marriage
ਸਿੰਗਲ ਲੜਕੇ ਕਿਸੇ ਵੀ ਰਿਸ਼ਤਿਆਂ ਨੂੰ ਇੰਨੀ ਗੰਭੀਰਤਾ ਨੇ ਨਹੀਂ ਲੈਂਦੇ ਜਿੰਨਾ ਕਿ ਵਿਆਹ ਦੇ ਬਾਅਦ। ਉਹ ਆਪਣੇ ਖੁਦ ਦੇ ਪਰਿਵਾਰ ਦੇ ਨਾਲ-ਨਾਲ ਸਹੁਰੇ ਪਰਿਵਾਰ ਦਾ ਵੀ ਧਿਆਨ ਰੱਖਣਾ ਸ਼ੁਰੂ ਕਰ ਦਿੰਦੇ ਹਨ। ਇੰਨਾ ਹੀ ਨਹੀਂ ਹਰ ਸੁਖ-ਦੁੱਖ 'ਚ ਉਹ ਦੋਨਾਂ ਪਰਿਵਾਰਾਂ ਦਾ ਇਕ ਨਾਲ ਵਿਰੁਧ ਰੱਖਣ ਲਗਦੇ ਹਨ।
marriage
ਰਾਤ-ਰਾਤ ਭਰ ਦੋਸਤਾਂ ਦੇ ਨਾਲ ਪਾਰਟੀ, ਮਸਤੀ, ਸ਼ੋਰ-ਸ਼ਰਾਬਾ ਵਿਆਹ ਦੇ ਬਾਅਦ ਇਹ ਸਭ ਛੁੱਟ ਜਾਂਦਾ ਹੈ। ਵਿਆਹ ਦੇ ਬਾਅਦ ਉਨ੍ਹਾਂ ਨੂੰ ਆਪਣੇ ਇਸ ਸੁਖ ਦਾ ਤਿਆਗ਼ ਕਰਨਾ ਪੈਂਦਾ ਹੈ ਅਤੇ ਇਹ ਸਮਾਂ ਉਨ੍ਹਾਂ ਦੇ ਲਾਈਫ਼ ਪਾਟਨਰ ਨੂੰ ਦੇਣ ਦੀ ਪਹਿਲ 'ਚ ਜੁੜ ਜਾਂਦੇ ਹਨ। ਜੀਵਨ ਸਾਥੀ ਦਾ ਸਾਥ ਹੋਣ 'ਤੇ ਲੜਕਿਆਂ ਨੂੰ ਉਸਦੇ ਅਤੇ ਆਪਣੇ ਭਵਿੱਖ ਦੀ ਫਿ਼ਕਰ ਸਤਾਉਣ ਲੱਗਦੀ ਹੈ। ਉਹ ਹੁਣ ਪਰਿਵਾਰ ਦੀ ਸਿਹਤ, ਉਨ੍ਹਾਂ ਦੀਆਂ ਇੱਛਾਵਾਂ ਅਤੇ ਸੁਰੱਖਿਆ ਨੂੰ ਲੈ ਕੇ ਗੰਭੀਰ ਹੋਣ ਲਗਦੇ ਹਨ।