
ਭਾਰ ਘਟਾਉਣ ਲਈ ਵੀ ਫਾਇਦੇਮੰਦ
ਮੁਹਾਲੀ: ਗੁਣਾਂ ਨਾਲ ਭਰਪੂਰ ਅਲਸੀ ਦੇ ਬੀਜਾਂ ਦਾ ਇਸਤੇਮਾਲ ਵਿਸ਼ੇਸ਼ ਤੌਰ 'ਤੇ ਸਰਦੀਆਂ ਵਿਚ ਹੁੰਦਾ ਹੈ। ਖਾਣੇ ਵਿਚ ਸਵਾਦ ਵਧਾਉਣ ਤੋਂ ਇਲਾਵਾ ਅਲਸੀ ਦੇ ਬੀਜ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਲਈ ਰਾਮਬਾਣ ਇਲਾਜ ਦੇ ਤੌਰ 'ਤੇ ਸਾਬਤ ਹੁੰਦੇ ਹਨ। ਫ਼ਾਈਬਰ, ਐਂਟੀ-ਆਕਸੀਡੈਂਟ, ਵਿਟਾਮਿਨ-ਬੀ, ਓਮੇਗਾ-3 ਫੈਟੀ ਐਸਿਡ, ਆਇਰਨ ਅਤੇ ਪ੍ਰੋਟੀਨ ਨਾਲ ਭਰਪੂਰ ਅਲਸੀ ਦੇ ਬੀਜ ਕਈ ਬੀਮਾਰੀਆਂ ਤੋਂ ਰਾਹਤ ਦਿਵਾਉਂਦੇ ਹਨ। ਇਸ ਨਾਲ ਚਮੜੀ ਨਾਲ ਜੁੜੀਆਂ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ।
flax seed
ਅਲਸੀ ਦੇ ਬੀਜਾਂ ਨੂੰ ਰਾਤ ਦੇ ਸਮੇਂ ਪਾਣੀ ਵਿਚ ਭਿਉਂ ਕੇ ਰੱਖ ਦਿਉ ਅਤੇ ਸਵੇਰੇ ਖ਼ਾਲੀ ਪੇਟ ਇਨ੍ਹਾਂ ਦਾ ਸੇਵਨ ਕਰੋ। ਅਲਸੀ ਦੇ ਬੀਜਾਂ ਨਾਲ ਬਣੇ ਲੱਡੂ, ਰੋਟੀ ਨੂੰ ਵੀ ਤੁਸੀਂ ਅਪਣੇ ਪਕਵਾਨ ਵਿਚ ਸ਼ਾਮਲ ਕਰ ਸਕਦੇ ਹੋ। ਕਣਕ ਦੇ ਆਟੇ ਵਿਚ ਅਲਸੀ ਮਿਲਾ ਕੇ ਉਸ ਦੀ ਰੋਟੀ ਖਾਣੀ ਚਾਹੀਦੀ ਹੈ। ਇਕ ਚਮਚ ਅਲਸੀ ਦੇ ਪਾਊਡਰ ਨੂੰ ਦੋ ਕੱਪ ਪਾਣੀ ਵਿਚ ਉਦੋਂ ਤਕ ਅੱਗ 'ਤੇ ਪਕਾਉ ਜਦੋਂ ਤਕ ਇਹ ਪਾਣੀ ਇਕ ਕੱਪ ਨਾ ਰਹਿ ਜਾਵੇ। ਥੋੜ੍ਹਾ ਜਿਹਾ ਠੰਢਾ ਹੋਣ 'ਤੇ ਸ਼ਹਿਦ ਜਾਂ ਗੁੜ ਪਾ ਕੇ ਇਸ ਦਾ ਸੇਵਨ ਕਰੋ।
flax
ਅਲਸੀ ਦੇ ਬੀਜਾਂ ਦਾ ਰੋਜ਼ਾਨਾ ਸੇਵਨ ਕਰਨ ਨਾਲ ਬਲੱਡ ਪ੍ਰੈਸ਼ਰ ਸਹੀ ਰਹਿੰਦਾ ਹੈ। ਇਸ ਨਾਲ ਦਿਲ ਦੀਆਂ ਬੀਮਾਰੀਆਂ ਤੋਂ ਵੀ ਰਾਹਤ ਮਿਲਦੀ ਹੈ। ਦਿਲ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਰੋਜ਼ਾਨਾ ਸਵੇਰੇ 2 ਚਮਚ ਭੁੰਨੀ ਹੋਈ ਅਲਸੀ ਦੇ ਬੀਜ ਦਾ ਸੇਵਨ ਕਰਨਾ ਚਾਹੀਦਾ ਹੈ। ਸ਼ੂਗਰ ਦੇ ਮਰੀਜ਼ਾਂ ਨੂੰ 2 ਚਮਚ ਭੁੰਨੀ ਹੋਈ ਅਲਸੀ ਖਾਣ ਤੋਂ ਬਾਅਦ 2 ਗਲਾਸ ਪਾਣੀ ਪੀਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਸ਼ੂਗਰ ਕੰਟਰੋਲ ਵਿਚ ਰਹਿੰਦੀ ਹੈ। ਭਾਰ ਘੱਟ ਕਰਨ ਲਈ ਰੋਜ਼ਾਨਾ ਸਵੇਰੇ ਖ਼ਾਲੀ ਪੇਟ ਭਿੱਜੇ ਹੋਏ ਅਲਸੀ ਦੇ ਬੀਜ ਖਾਣੇ ਚਾਹੀਦੇ ਹਨ।
BP
ਅਲਸੀ ਦੇ ਬੀਜ ਚਮੜੀ ਲਈ ਵੀ ਕਾਫ਼ੀ ਫ਼ਾਇਦੇਮੰਦ ਹੁੰਦੇ ਹਨ। ਇਕ ਚਮਚ ਅਲਸੀ ਦੇ ਬੀਜ ਅਤੇ ਉਸ ਵਿਚ ਇਕ ਅੰਡਾ ਮਿਲਾ ਕੇ ਉਸ ਦਾ ਪੇਸਟ ਬਣਾ ਲਵੋ। ਫਿਰ ਇਸ ਪੇਸਟ ਨੂੰ ਚਿਹਰੇ ਅਤੇ ਗਰਦਨ 'ਤੇ 15 ਮਿੰਟਾਂ ਲਈ ਲਗਾਉ। ਬਾਅਦ ਵਿਚ ਪਾਣੀ ਨਾਲ ਚਿਹਰਾ ਧੋ ਲਵੋ। ਅਜਿਹਾ ਕਰਨ ਨਾਲ ਤੁਹਾਡੀ ਚਮੜੀ ਚਮਕਦਾਰ ਹੋ ਜਾਵੇਗੀ।
Egg
ਅਲਸੀ ਵਿਚ ਮੌਜੂਦ ਐਂਟੀ-ਆਕਸੀਡੈਂਟ ਗੁਣ ਛਾਤੀ ਦਾ ਕੈਂਸਰ, ਚਮੜੀ ਕੈਂਸਰ, ਓਵੇਰੀਅਨ ਕੈਂਸਰ ਦਾ ਖ਼ਤਰਾ ਕਾਫ਼ੀ ਹਦ ਤਕ ਘੱਟ ਕਰ ਦਿੰਦੇ ਹਨ। ਤੁਸੀਂ ਅਲਸੀ ਦੇ ਬੀਜਾਂ ਨੂੰ ਦਹੀਂ ਵਿਚ ਮਿਲਾ ਕੇ ਖਾ ਸਕਦੇ ਹੋ। ਅਲਸੀ ਵਿਚ ਘੁਲਣਸ਼ੀਲ ਅਤੇ ਅਘੁਲਣਸ਼ੀਲ ਫ਼ਾਈਬਰ ਹੁੰਦੇ ਹਨ, ਜੋ ਪਾਚਨ ਤੰਤਰ ਨੂੰ ਸਹੀ ਢੰਗ ਨਾਲ ਚਲਣ ਵਿਚ ਮਦਦ ਕਰਦੇ ਹਨ। ਇਸ ਨਾਲ ਤੁਸੀਂ ਢਿੱਡ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ।