
ਸਿਹਤ ਲਈ ਫਲਾਂ ਦਾ ਰਸ ਬਹੁਤ ਹੀ ਲਾਭਦਾਇਕ ਹੁੰਦਾ ਹੈ
ਸਿਹਤ ਲਈ ਫਲਾਂ ਦਾ ਰਸ ਬਹੁਤ ਹੀ ਲਾਭਦਾਇਕ ਹੁੰਦਾ ਹੈ। ਇਸ ਹਕੀਕਤ ਤੋਂ ਸਾਰੇ ਚੰਗੀ ਤਰ੍ਹਾਂ ਜਾਣੂ ਹਨ। ਅਮਰੀਕਾ ਦੇ ਵਿਗਿਆਨੀਆਂ ਨੇ ਹੁਣੇ ਜਹੇ ਜਿਹੜੀ ਖੋਜ ਕੀਤੀ ਹੈ, ਉਸ ਵਿਚ ਉੁਨ੍ਹਾਂ ਨੇ ਵੱਖ-ਵੱਖ ਫਲਾਂ ਦੇ ਜੂਸਾਂ ਦੀਆਂ ਵਿਸ਼ੇਸ਼ਤਾਵਾਂ ਦਸੀਆਂ ਹਨ।
Carrot Juice
ਗਾਜਰ ਦਾ ਜੂਸ: ਨੀਊ ਕੇਸਲ ਯੂਨੀਵਰਸਟੀ ਦੇ ਖੋਜਕਾਰਾਂ ਅਨੁਸਾਰ ਗਾਜਰ, ਕੈਂਸਰ ਤੋਂ ਬਚਾ ਸਕਦੀ ਹੈ। ਇਸ ਵਿਚ ਫ਼ੈਲਕੇਰੀਨਾਲ ਨਾਂ ਦਾ ਤੱਤ ਕੋਲੋਨ ਕੈਂਸਰ ਦੀ ਸੰਭਾਵਨਾ ਨੂੰ ਰੋਕਦਾ ਹੈ। ਇਹ ਸ੍ਰੀਰ ਵਿਚ ਬੀਮਾਰੀਆਂ ਨੂੰ ਰੋਕਣ ਦੀ ਸਮਰੱਥਾ ਵਧਾਉਂਦਾ ਹੈ ਅਤੇ ਅੱਖਾਂ ਲਈ ਵੀ ਗੁਣਕਾਰੀ ਹੈ। ਇਸ ਵਿਚ ਵਿਟਾਮਿਨ 'ਏ' ਅਤੇ 'ਸੀ' ਹੁੰਦੇ ਹਨ।
Grapes Juice
ਅੰਗੂਰ ਦਾ ਜੂਸ: ਭਾਰ ਘਟਾਉਣ ਲਈ ਅੰਗੂਰ ਦਾ ਜੂਸ ਸੱਭ ਤੋਂ ਵਧੇਰੇ ਗੁਣਕਾਰੀ ਹੈ। ਅਮਰੀਕਾ ਵਿਚ ਹੋਈ ਇਕ ਖੋਜ ਵਿਚ ਮੋਟਾਪੇ ਤੋਂ ਪੀੜਤ 100 ਲੋਕਾਂ ਨੂੰ ਸ਼ਾਮਲ ਕੀਤਾ ਗਿਆ। ਇਨ੍ਹਾਂ ਸਾਰਿਆਂ ਦੇ ਤਿੰਨ ਗਰੁੱਪ ਬਣਾਏ ਗਏ। ਇਨ੍ਹਾਂ ਵਿਚੋਂ ਇਕ ਗਰੁੱਪ ਨੂੰ ਖਾਣਾ ਖਾਣ ਤੋਂ ਪਹਿਲਾਂ ਅੱਧਾ ਕੱਪ ਅੰਗੂਰ, ਦੂਸਰੇ ਨੂੰ ਇਸ ਦਾ ਇਕ ਗਲਾਸ ਰਸ ਲੈਣ ਦੀ ਸਲਾਹ ਦਿਤੀ ਗਈ, ਪਰ ਆਖ਼ਰੀ ਗਰੁੱਪ ਨੂੰ ਨਹੀਂ।
Grapes Juice
12 ਹਫ਼ਤਿਆਂ ਬਾਅਦ ਦੁਬਾਰਾ ਤਿੰਨਾਂ ਗਰੁੱਪਾਂ ਦੀ ਸਿਹਤ ਦਾ ਜਾਇਜ਼ਾ ਲਿਆ ਗਿਆ ਤਾਂ ਅੰਗੂਰ ਦਾ ਸੇਵਨ ਕਰਨ ਵਾਲੇ ਲੋਕਾਂ ਦੇ ਆਈ.ਬੀ. ਵਿਚ ਔਸਤ 3.6 ਕਮੀ ਪਾਈ ਗਈ। ਅੰਗੂਰ ਦਾ ਰਸ ਪੀਣ ਵਾਲੇ ਦੂਜੇ ਗਰੁੱਪ ਵਿਚ ਆਈ.ਬੀ. ਵਿਚ 3.3 ਦੀ ਕਮੀ ਪਾਈ ਗਈ। ਇਸ ਦੇ ਉਲਟ ਜਿਸ ਗਰੁੱਪ ਨੇ ਅੰਗੂਰਾਂ ਦੀ ਵਰਤੋਂ ਨਹੀਂ ਸੀ ਕੀਤੀ, ਉਸ ਦੇ ਆਈ.ਬੀ. ਵਿਚ ਸਿਰਫ਼ 0.5 ਆਈ.ਬੀ. ਦੀ ਕਮੀ ਨੋਟ ਕੀਤੀ ਗਈ। ਇਹ ਜੂਸ ਕੈਂਸਰ ਰੋਕਦਾ ਹੈ ਤੇ ਕਈ ਦਵਾਈਆਂ ਦੇ ਅਸਰ ਨੂੰ ਵੀ ਘਟਾਉੁਂਦਾ ਹੈ। ਇਸ ਦੀ ਵਰਤੋਂ ਡਾਕਟਰ ਦੀ ਸਲਾਹ ਨਾਲ ਹੀ ਕੀਤੀ ਜਾਣੀ ਚਾਹੀਦੀ ਹੈ।
Apple Juice
ਸੇਬ ਦਾ ਜੂਸ: ਇਹ ਜੂਸ ਅਸੇਟਾਲਕੋਲੀਨ ਨਾਂ ਦੇ ਬਰੇਨ ਕੈਮੀਕਲ ਨੂੰ ਬਰਕਰਾਰ ਰੱਖਣ ਵਿਚ ਸਹਾਇਕ ਹੁੰਦਾ ਹੈ। ਇਹ ਯਾਦ ਸ਼ਕਤੀ ਨੂੰ ਤੇਜ਼ ਕਰਦਾ ਹੈ ਅਤੇ ਦਿਮਾਗ਼ ਦੀ ਕਾਰਜ-ਪ੍ਰਣਾਲੀ ਨੂੰ ਵੀ ਸਹੀ ਰਖਦਾ ਹੈ। ਚੂਹਿਆਂ 'ਤੇ ਕੀਤੀ ਖੋਜ ਤੋਂ ਪਤਾ ਲਗਦਾ ਹੈ ਕਿ ਇਸ ਨਾਲ ਭੁੱਲਣ ਦੀ ਬੀਮਾਰੀ ਦੀ ਸੰਭਾਵਨਾ ਵੀ ਘਟਦੀ ਹੈ। ਰੋਜ਼ਾਨਾ ਦੋ ਗਲਾਸ ਸੇਬ ਦਾ ਜੂਸ (500 ਐਮ.ਐਲ.) ਪੀਣਾ ਸਿਹਤ ਲਈ ਲਾਭਕਾਰੀ ਹੁੰਦਾ ਹੈ। ਇਸ ਵਿਚਲੇ ਫ਼ਾਈਬਰ, ਕੋਲੇਸਟ੍ਰੋਲ ਦੇ ਪੱਧਰ 'ਤੇ ਕੰਟਰੋਲ ਰਖਦੇ ਹਨ।
File
ਨਾਰੀਅਲ ਪਾਣੀ: ਇਸ ਨੂੰ ਨੈਚੁਰਲ ਸਪੋਰਟਜ਼ ਡਰਿੰਕ ਵੀ ਕਹਿੰਦੇ ਹਨ। ਕੰਮ ਦੀ ਥਕਾਵਟ ਪਿੱਛੋਂ ਨਾਰੀਅਲ ਪੀਣਾ ਐਨਰਜੀ ਡਰਿੰਕ ਦੇ ਬਰਾਬਰ ਹੈ। ਸਖ਼ਤ ਮਿਹਨਤ ਕਾਰਨ ਪਸੀਨੇ ਦੀ ਵਧੇਰੇ ਮਾਤਰਾ ਨਾਲ ਸ੍ਰੀਰ ਵਿਚ ਹੋਣ ਵਾਲੀ ਕਮੀ ਨੂੰ ਵੀ ਇਹ ਦੂਰ ਕਰਦਾ ਹੈ।
Pomegranate Juice
ਅਨਾਰ ਦਾ ਜੂਸ: ਅਨਾਰ ਵਿਚ ਸ਼ਾਮਲ ਰਸਾਇਣ, ਸ੍ਰੀਰ ਦੀਆਂ ਕੋਸ਼ਿਕਾਵਾਂ ਨੂੰ ਹਰ ਤਰ੍ਹਾਂ ਦੇ ਨੁਕਸਾਨ ਤੋਂ ਬਚਾਉੁਂਦੇ ਹਨ। ਅਨਾਰ ਦਾ ਜੂਸ ਕੈਂਸਰ-ਗ੍ਰਸਤ ਕੋਸ਼ਿਕਾਵਾਂ ਨੂੰ ਨਸ਼ਟ ਕਰਦਾ ਹੈ। ਇਹ ਕੈਂਸਰ ਦੇ ਮਰੀਜ਼ਾਂ ਲਈ ਬਹੁਤ ਲਾਭਦਾਇਕ ਹੈ। ਦਿਲ ਦੇ ਰੋਗਾਂ ਤੋਂ ਬਚਣ ਲਈ ਵੀ ਇਹ ਬਹੁਤ ਉਪਯੋਗੀ ਸਮਝਿਆ ਜਾਂਦਾ ਹੈ।
Orange Juice
ਸੰਤਰੇ ਦਾ ਰਸ: ਇਸ ਨਾਲ ਦਿਲ ਦੇ ਰੋਗਾਂ ਦੀ ਸੰਭਾਵਨਾ ਘਟਦੀ ਹੈ। ਅਮਰੀਕੀ ਖੋਜੀਆਂ ਅਨੁਸਾਰ ਜਿਹੜੇ ਲੋਕ ਰੋਜ਼ਾਨਾ 500 ਐਮ.ਐਲ. ਸੰਤਰੇ ਦਾ ਜੂਸ ਪੀਂਦੇ ਹਨ, ਉਨ੍ਹਾਂ ਦੇ ਸ੍ਰੀਰ ਵਿਚ 292 ਐਮ.ਜੀ. ਹੇਸਪੇਰੀਡਿਨ ਮਿਲਦਾ ਹੈ। ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।