ਦਿਲ ਨਾਲ ਸਬੰਧਤ ਹੋਰ ਗੰਭੀਰ ਬੀਮਾਰੀਆਂ ਦੇ ਖ਼ਤਰੇ ਨੂੰ ਘਟਾਉਂਦਾ ਹੈ ਸਰ੍ਹੋਂ ਦਾ ਸਾਗ
Published : Nov 19, 2020, 6:02 pm IST
Updated : Nov 19, 2020, 6:02 pm IST
SHARE ARTICLE
Sarson Da Saag
Sarson Da Saag

ਸਾਗ ਕੈਲਸ਼ੀਅਮ ਅਤੇ ਪੋਟਾਸ਼ੀਅਮ ਨਾਲ ਵੀ ਭਰਪੂਰ ਹੁੰਦੇ ਹਨ

ਮੁਹਾਲੀ: ਪੰਜਾਬੀਆਂ ਦਾ ਮਸ਼ਹੂਰ ਸਰ੍ਹੋਂ ਦਾ ਸਾਗ ਸਿਰਫ਼ ਪੰਜਾਬ ਹੀ ਨਹੀਂ ਬਲਕਿ ਦੂਜੇ ਰਾਜਾਂ ਵਿਚ ਵੀ ਬੜੇ ਚਾਅ ਨਾਲ ਖਾਧਾ ਜਾਂਦਾ ਹੈ। ਸਾਗ ਵਿਚ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਹਨ ਜੋ ਸਿਹਤ ਲਈ ਬਹੁਤ ਵਧੀਆ ਮੰਨੇ ਜਾਂਦੇ ਹਨ। 

Sarson da saagSarson da saag

ਪ੍ਰੋਟੀਨ ਫ਼ਾਈਬਰ ਤੋਂ ਇਲਾਵਾ ਇਸ ਵਿਚ ਬਹੁਤ ਸਾਰੇ ਮਹੱਤਵਪੂਰਣ ਪੌਸ਼ਟਿਕ ਤੱਤ ਹੁੰਦੇ ਹਨ ਜਿਵੇਂ ਕਿ ਕੈਲੋਰੀ, ਫੈਟ, ਕਾਰਬੋਹਾਈਡਰੇਟ, ਫ਼ਾਈਬਰ, ਖੰਡ, ਪੋਟਾਸ਼ੀਅਮ, ਵਿਟਾਮਿਨ ਏ, ਸੀ, ਡੀ, ਬੀ 12, ਮੈਗਨੀਸ਼ੀਅਮ, ਆਇਰਨ ਅਤੇ ਕੈਲਸ਼ੀਅਮ। ਅਪਣੇ ਗੁਣਾਂ ਕਾਰਨ 

sarson ka saagsarson ka saag

ਸਾਗ ਐਂਟੀ ਆਕਸੀਡੈਂਟਜ਼ ਨਾਲ ਭਰਪੂਰ ਹੁੰਦੇ ਹਨ ਇਹ ਸਰੀਰ ਨੂੰ ਜ਼ਹਿਰੀਲੇ ਤੱਤਾਂ ਤੋਂ ਬਚਾਉਂਦਾ ਹੈ ਅਤੇ ਇਮਿਊਨਿਟੀ ਵਧਾਉਂਦਾ ਹੈ। ਇਸ ਨਾਲ ਸਰੀਰ ਨੂੰ 6 ਕਿਸਮਾਂ ਦੇ ਕੈਂਸਰ (ਬਲੈਡਰ, ਪੇਟ, ਛਾਤੀ, ਫੇਫੜੇ, ਪ੍ਰੋਸਟੇਟ ਅਤੇ ਅੰਡਾਸ਼ਯ) ਤੋਂ ਸੁਰੱਖਿਅਤ ਰਖਿਆ ਜਾ ਸਕਦਾ ਹੈ ਕਿਉਂਕਿ ਗੁਣਾਂ ਨਾਲ ਭਰਪੂਰ ਸਾਗ ਕੈਂਸਰ ਸੈੱਲਾਂ ਨੂੰ ਵਧਣ ਨਹੀਂ ਦਿੰਦੇ।

Chana SaagChana Saag

ਸਾਗ ਖਾਣ ਨਾਲ ਸਰੀਰ ਵਿਚ ਕੈਲੇਸਟਰੋਲ ਦਾ ਪੱਧਰ ਘੱਟ ਜਾਂਦਾ ਹੈ। ਇਹ ਦਿਲ ਦੇ ਦੌਰੇ, ਹਾਈਪਰਟੈਨਸ਼ਨ ਅਤੇ ਦਿਲ ਨਾਲ ਸਬੰਧਤ ਹੋਰ ਗੰਭੀਰ ਬੀਮਾਰੀਆਂ ਦੇ ਖ਼ਤਰੇ ਨੂੰ ਘਟਾਉਂਦਾ ਹੈ।

 

Sarson Da SaagSarson Da Saag

ਸਰ੍ਹੋਂ ਦੇ ਸਾਗ ਵਿਚ ਫ਼ਾਈਬਰ ਦੀ ਭਰਪੂਰ ਮਾਤਰਾ ਹੁੰਦੀ ਹੈ ਜੋ ਸਰੀਰ ਦੇ ਪਾਚਨ ਪੱਧਰ ਨੂੰ ਵਧਾਉਂਦੇ ਹਨ। ਇਸ ਦੀ ਵਰਤੋਂ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ।

Cholai ka SaagCholai ka Saag

ਸਾਗ ਵਿਚ ਫ਼ਾਈਬਰ ਜ਼ਿਆਦਾ ਹੁੰਦੇ ਹਨ ਅਤੇ ਕੈਲੋਰੀ ਘੱਟ ਹੁੰਦੀ ਹੈ। ਇਹ ਸਰੀਰ ਦੀ ਪਾਚਨ ਕਿਰਿਆ ਨੂੰ ਠੀਕ ਰਖਦਾ ਹੈ ਅਤੇ ਭਾਰ ਘਟਾਉਣ ਵਿਚ ਸਹਾਇਤਾ ਕਰਦਾ ਹੈ।

Sarson Da SaagSarson Da Saag

ਸਾਗ ਕੈਲਸ਼ੀਅਮ ਅਤੇ ਪੋਟਾਸ਼ੀਅਮ ਨਾਲ ਵੀ ਭਰਪੂਰ ਹੁੰਦੇ ਹਨ, ਜੋ ਹੱਡੀਆਂ ਲਈ ਫ਼ਾਇਦੇਮੰਦ ਹੁੰਦੇ ਹਨ। ਹੱਡੀਆਂ ਦੇ ਰੋਗਾਂ ਦੇ ਠੀਕ ਹੋਣ ਲਈ ਸਾਗ ਦਾ ਸੇਵਨ ਕਰਨਾ ਚਾਹੀਦਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

LokSabhaElections2024 :ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ, ਪੰਜਾਬ, ਹਰਿਆਣਾ ਸਣੇ ਪੂਰੇ ਦੇਸ਼ 'ਚ ਇਸ ਦਿਨ ਹੋਵੇ.

20 Apr 2024 2:43 PM

Mohali News: ਕਾਰ ਨੂੰ ਹਾਰਨ ਮਾਰਨ ਕਰਕੇ ਚੱਲੇ ਘਸੁੰਨ..ਪਾੜ ਦਿੱਤੀ ਟੀ-ਸ਼ਰਟ, ਦੇਖੋ ਕਿਵੇਂ ਪਿਆ ਪੰਗਾ

20 Apr 2024 11:42 AM

Pathankot News: ਬਹੁਤ ਵੱਡਾ ਹਾਦਸਾ! ਤੇਜ਼ ਹਨ੍ਹੇਰੀ ਨੇ ਤੋੜ ਦਿੱਤੇ ਬਿਜਲੀ ਦੇ ਖੰਭੇ, ਲਪੇਟ 'ਚ ਆਈ ਬੱਸ, ਦੇਖੋ ਮੌਕੇ

20 Apr 2024 11:09 AM

ਪਟਿਆਲਾ ਦੇ ਬਾਗੀ ਕਾਂਗਰਸੀਆਂ ਲਈ Dharamvir Gandhi ਦਾ ਜਵਾਬ

20 Apr 2024 10:43 AM

ਕੀ Captain Amarinder Singh ਕਰਕੇ ਨਹੀਂ ਦਿੱਤੀ ਟਕਸਾਲੀ ਕਾਂਗਰਸੀਆਂ ਨੂੰ ਟਿਕਟ?

20 Apr 2024 10:00 AM
Advertisement