Health News: ਲੱਤਾਂ ਦੇ ਦਰਦ ਤੋਂ ਨਿਜਾਤ ਦਿਵਾਉਣਗੇ ਇਹ ਘਰੇਲੂ ਨੁਸਖ਼ੇ

By : GAGANDEEP

Published : Nov 19, 2023, 7:08 pm IST
Updated : Nov 19, 2023, 7:35 pm IST
SHARE ARTICLE
These home remedies will provide relief from leg pain
These home remedies will provide relief from leg pain

Health News:  ਪੋਟਾਸ਼ੀਅਮ ਨਾਲ ਭਰਪੂਰ ਖ਼ੁਰਾਕ ਸਰੀਰ ਵਿਚ ਖ਼ੂਨ ਦੀ ਕਮੀ ਹੋ ਜਾਣ ਤੇ ਲੱਤਾਂ ਵਿਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ

These home remedies will provide relief from leg pain: ਲੱਤਾਂ ਸਾਡੇ ਸਰੀਰ ਦਾ ਮੁੱਖ ਅੰਗ ਹੁੰਦੀਆਂ ਹਨ ਪਰ ਇਨ੍ਹਾਂ ਲੱਤਾਂ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਜੇਕਰ ਪੈਰਾਂ ਵਿਚ ਦਰਦ ਜਾਂ ਕਮਜ਼ੋਰੀ ਦੀ ਸਮੱਸਿਆ ਆ ਜਾਂਦੀ ਹੈ ਤਾਂ ਇਨਸਾਨ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮਾਸਪੇਸ਼ੀਆਂ ਵਿਚ ਮੋਚ, ਖਿਚਾਅ,ਪੋਸ਼ਣ ਦੀ ਕਮੀ,ਥਕਾਵਟ, ਲੰਮੇ ਸਮੇਂ ਤਕ ਖੜੇ ਰਹਿਣਾ, ਨਸਾਂ ਵਿਚ ਪਾਣੀ ਦੀ ਕਮੀ, ਹੱਡੀ ਟੁਟਣ ਦੀ ਵਜ੍ਹਾ ਨਾਲ ਪੈਰਾਂ ਅਤੇ ਲੱਤਾਂ ਵਿਚ ਦਰਦ ਹੋ ਸਕਦਾ ਹੈ ਪਰ ਇਸ ਕਮਜ਼ੋਰੀ ਅਤੇ ਦਰਦ ਨੂੰ ਦੂਰ ਕਰਨ ਲਈ ਅਸੀਂ ਕਈ ਘਰੇਲੂ ਨੁਸਖ਼ੇ ਅਪਣਾ ਸਕਦੇ ਹਾਂ ਜਿਨ੍ਹਾਂ ਨਾਲ ਸਾਡੀਆਂ ਲੱਤਾਂ ਦਾ ਦਰਦ ਵੀ ਦੂਰ ਹੋ ਜਾਵੇਗਾ। 

ਇਹ ਵੀ ਪੜ੍ਹੋ: Air Show In IND vs AUS Final: ਭਾਰਤੀ ਹਵਾਈ ਸੈਨਾ ਦੇ ਜਹਾਜ਼ਾਂ ਨਾਲ ਗੂੰਜਿਆ ਨਰਿੰਦਰ ਮੋਦੀ ਸਟੇਡੀਅਮ

ਜਿਨ੍ਹਾਂ ਲੋਕਾਂ ਦੇ ਸਰੀਰ ਵਿਚ ਵਿਟਾਮਿਨ ਡੀ ਦੀ ਕਮੀ ਹੁੰਦੀ ਹੈ, ਉਨ੍ਹਾਂ ਦੀਆਂ ਲੱਤਾਂ ਵਿਚ ਦਰਦ, ਕਮਰ ਵਿਚ ਦਰਦ, ਸਰੀਰ ਵਿਚ ਦਰਦ, ਜੋੜਾਂ ਵਿਚ ਦਰਦ ਜਿਹੇ ਲੱਛਣ ਦਿਖਣ ਲਗਦੇ ਹਨ। ਇਸ ਤੋਂ ਇਲਾਵਾ ਕੈਲਸ਼ੀਅਮ, ਫ਼ਾਸਫ਼ੋਰਸ ਵੀ ਤੰਤਰਿਕਾ ਅਤੇ ਮਾਸਪੇਸ਼ੀਆਂ ਲਈ ਜ਼ਰੂਰੀ ਤੱਤ ਹਨ । ਇਸ ਲਈ ਜੇਕਰ ਤੁਹਾਡੀਆਂ ਵੀ ਲੱਤਾਂ ਵਿਚ ਦਰਦ ਵਿਟਾਮਿਨ ਡੀ ਦੀ ਕਮੀ ਕਾਰਨ ਹੁੰਦਾ ਹੈ ਤਾਂ ਦਸ ਮਿੰਟ ਧੁੱਪ ਵਿਚ ਜ਼ਰੂਰ ਬੈਠੋ ਅਤੇ ਇਸ ਤੋਂ ਇਲਾਵਾ ਅਪਣੇ ਆਹਾਰ ਵਿਚ ਖੱਟੇ ਫੱਲ ਵੱਧ ਤੋਂ ਵੱਧ ਸ਼ਾਮਲ ਕਰੋ।

ਇਹ ਵੀ ਪੜ੍ਹੋ: Health News : ਜੇਕਰ ਤੁਹਾਡੇ ਵੀ ਹੱਥ-ਪੈਰ ਹਨ ਕੰਬਦੇ ਤਾਂ ਤੁਰਤ ਲਉ ਡਾਕਟਰ ਦੀ ਸਲਾਹ  

 ਪੋਟਾਸ਼ੀਅਮ ਨਾਲ ਭਰਪੂਰ ਖ਼ੁਰਾਕ ਸਰੀਰ ਵਿਚ ਖ਼ੂਨ ਦੀ ਕਮੀ ਹੋ ਜਾਣ ਤੇ ਲੱਤਾਂ ਵਿਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ। ਪੋਟਾਸ਼ੀਅਮ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਪੋਸ਼ਕ ਤੱਤ ਹੈ। ਇਹ ਸਾਡੀਆਂ ਲੱਤਾਂ ਦੇ ਦਰਦ ਤੋਂ ਛੁਟਕਾਰਾ ਦਿਵਾਉਂਦਾ ਹੈ। ਇਸ ਲਈ ਜੇਕਰ ਤੁਹਾਡੇ ਸਰੀਰ ਵਿਚ ਖ਼ੂਨ ਦੀ ਕਮੀ ਕਾਰਨ ਲੱਤਾਂ ਵਿਚ ਦਰਦ ਹੁੰਦਾ ਹੈ ਤਾਂ ਅਪਣੇ ਭੋਜਨ ਵਿਚ ਕੇਲਾ, ਟਮਾਟਰ, ਸ਼ਕਰਕੰਦੀ,ਆਲੂ ਵੱਧ ਤੋਂ ਵੱਧ ਸ਼ਾਮਲ ਕਰੋ।

ਪੱਠਿਆਂ ਨੂੰ ਮਜ਼ਬੂਤ ਕਰਨ ਲਈ ਪੈਦਲ ਚਲਣਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਨਾਲ ਸਾਡੇ ਸਰੀਰ ਵਿਚ ਖ਼ੂਨ ਦਾ ਵਹਾਅ ਵਧਦਾ ਹੈ ਅਤੇ ਸਾਡੇ ਜੋੜ ਮਜ਼ਬੂਤ ਹੁੰਦੇ ਹਨ। ਇਸ ਲਈ ਅਪਣੀ ਰੁਟੀਨ ਵਿਚ ਕਸਰਤ, ਸਾਈਕਲਿੰਗ ਅਤੇ ਸੈਰ ਕਰੋ।  ਜੇਕਰ ਤੁਹਾਡੀਆਂ ਲੱਤਾਂ ਕਮਜ਼ੋਰ ਹੋ ਗਈਆਂ ਹਨ ਅਤੇ ਤੁਸੀਂ ਇਸ ਕਮਜ਼ੋਰੀ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਅਪਣੇ ਭੋਜਨ ਵਿਚ ਪ੍ਰੋਟੀਨ, ਪੋਟਾਸ਼ੀਅਮ , ਮੈਗਨੀਸ਼ੀਅਮ , ਵਿਟਾਮਿਨ ਵਾਲੀਆਂ ਚੀਜ਼ਾਂ ਸ਼ਾਮਲ ਕਰੋ। ਇਸ ਲਈ ਤੁਸੀਂ ਸੁੱਕੇ ਮੇਵੇ, ਆਲੂ, ਮੇਥੀ, ਸੌਗੀ, ਟਮਾਟਰ ਲੈ ਸਕਦੇ ਹੋ ਅਤੇ ਪ੍ਰੋਟੀਨ ਲਈ ਆਂਡਾ ਦਹੀਂ ਲਉ। ਮੈਗਨੀਸ਼ੀਅਮ ਦੀ ਕਮੀ ਨੂੰ ਪੂਰਾ ਕਰਨ ਲਈ ਕੱਦੂ ਦੇ ਬੀਜ, ਸੂਰਜਮੁਖੀ ਦੇ ਬੀਜ, ਪਾਲਕ, ਦਾਲ ਅਪਣੇ ਭੋਜਨ ਵਿਚ ਸ਼ਾਮਲ ਕਰੋ।  ਜੇਕਰ ਤੁਹਾਨੂੰ ਬਹੁਤ ਜ਼ਿਆਦਾ ਕੰਮ ਕਰਨ ਤੋਂ ਬਾਅਦ ਲੱਤਾਂ ਵਿਚ ਦਰਦ ਹੋ ਰਿਹਾ ਹੈ ਤਾਂ ਇਸ ਲਈ ਠੰਢੇ ਜਾਂ ਫਿਰ ਗਰਮ ਪਾਣੀ ਦਾ ਸੇਕ ਕਰ ਸਕਦੇ ਹੋ। ਇਸ ਨਾਲ ਲੱਤਾਂ ਦਾ ਦਰਦ ਅਤੇ ਸੋਜ ਘੱਟ ਹੋ ਜਾਵੇਗੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM
Advertisement