ਨਾਰੀਅਲ ਦੀ ਖੇਤੀ ਲਗਭਗ ਹਰ ਪ੍ਰਕਾਰ ਦੀ ਜ਼ਮੀਨ ਵਿਚ ਕੀਤੀ ਜਾ ਸਕਦੀ ਹੈ
Published : Feb 20, 2021, 10:45 am IST
Updated : Feb 20, 2021, 10:45 am IST
SHARE ARTICLE
Coconut Farming
Coconut Farming

ਲੰਮੀ ਪ੍ਰਜਾਤੀਆਂ ਵਿਚ ਵਿਆਪਕ ਤੌਰ ’ਤੇ ਪੱਛਮੀ ਕਿਨਾਰੇ ਲੰਮੇ ਅਤੇ ਪੂਰਬੀ ਕਿਨਾਰੀ ਬੌਣੇ ਉਗਾਏ ਜਾਂਦੇ ਹਨ।

ਨਾਰੀਅਲ ਦਾ ਸਭਿਆਚਾਰਕ ਮਹੱਤਤਾ ਦੇ ਨਾਲ-ਨਾਲ ਆਰਥਕ ਮਹੱਤਵ ਵੀ ਹੈ। ਨਾਰੀਅਲ ਦਾ ਫੱਲ ਕੁਦਰਤੀ ਪਾਣੀ ਦੇ ਰੂਪ ਵਿਚ, ਗਿਰੀ ਖਾਣ ਅਤੇ ਤੇਲ ਲਈ, ਫੱਲ ਦਾ ਛਿਲਕਾ ਅਤੇ ਰੇਸ਼ਾ ਕਈ ਉਦਯੋਗਿਕ ਕਾਰਜਾਂ ਵਿਚ ਅਤੇ ਪੱਤੇ ਸਾੜਨ, ਝਾੜੂ, ਛੱਪੜ ਅਤੇ ਖਾਦ ਆਦਿ ਬਣਾਉਣ ਦੀ ਵਰਤੋਂ ਵਿਚ ਲਿਆਂਦੇ ਜਾਂਦੇ ਹਨ। ਜਦੋਂ ਕਿ ਲੱਕੜੀ ਦੀ ਵਰਤੋਂ ਫ਼ਰਨੀਚਰ ਲਈ ਕਰਦੇ ਹਨ।

Coconut AgricultureCoconut Agriculture

ਇਸ ਦੀ ਉਪਯੋਗਤਾ ਨੂੰ ਦੇਖ ਕੇ ਇਸ ਨੂੰ ਕਲਪਬਿ੍ਰਕਸ਼ ਵੀ ਕਿਹਾ ਜਾਂਦਾ ਹੈ। ਨਾਰੀਅਲ ਨੂੰ ਅਪਣੇ ਦੇਸ਼ ਵਿਚ ਕਈ ਥਾਵਾਂ ’ਤੇ, ਵੱਖ-ਵੱਖ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ। ਨਾਰੀਅਲ ਦੇ ਰੁੱਖ ਭਾਰਤ ਵਿਚ ਪ੍ਰਮੁੱਖ ਰੂਪ ਤੋਂ ਕੇਰਲ, ਪੱਛਮੀ ਬੰਗਾਲ ਅਤੇ ਉੜੀਸਾ ਵਿਚ ਖੂਬ ਉਗਦੇ ਹਨ। ਮਹਾਰਾਸ਼ਟਰ ਵਿਚ ਮੁੰਬਈ ਅਤੇ ਕਿਨਾਰੀ ਖੇਤਰਾਂ ਅਤੇ ਗੋਆ ਵਿਚ ਵੀ ਇਸ ਦੀ ਉਪਜ ਹੁੰਦੀ ਹੈ। ਢਲਾਨ ਵਾਲੇ ਖੇਤਰਾਂ ਵਿਚ ਅਤੇ ਲਹਿਰਦਾਰ ਭੂ ਭਾਗਾਂ ਵਿਚ ਕੋਂਟੂਰ ਟੈਰੇਸਿੰਗ ਜਾਂ ਬੰਨ੍ਹ ਦੁਆਰਾ ਭੂਮੀ ਦੀ ਤਿਆਰੀ ਕੀਤੀ ਜਾਂਦੀ ਹੈ। ਨਿਮਨਵਰਤੀ ਖੇਤਰਾਂ ਵਿਚ ਪਾਣੀ ਦੇ ਪੱਧਰ ਤੋਂ 1 ਮੀਟਰ ਉਚਾਈ ਵਿਚ ਟੀਲਾ ਬਣਾ ਕੇ ਰੋਪਣ ਲਈ ਸਥਾਨ ਤਿਆਰ ਕੀਤਾ ਜਾਂਦਾ ਹੈ। 

Coconut FarmingCoconut Farming

ਖੇਤੀਬਾੜੀ ਯੋਗ ਬਣਾਏ ਗਏ ਕਾਇਲ ਖੇਤਰਾਂ ਵਿਚ ਉਨ੍ਹਾਂ ਖੇਤਰਾਂ ਵਿਚ ਪੌਦ ਬੀਜੀ ਜਾਂਦੀ ਹੈ। ਘੱਟ ਪਾਣੀ ਜਮਾਵ ਵਾਲੀ ਦੋਮਟ ਮਿੱਟੀ ਵਿਚ 1 ਮੀ.  1 ਮੀ. ਗੁਣਾ 1 ਮੀ. ਅਕਾਰ ਦਾ ਗੱਡਾ ਰੋਪਣ ਲਈ ਉਚਿਤ ਹੈ। ਹੇਠਾਂ ਚਟਾਨਾਂ ਵਾਲੀ ਮਖਰਲੀ ਮਿੱਟੀ ਵਿਚ 1.2 ਮੀ. ਗੁਣਾ 1.2 ਮੀ. ਸਰੂਪ ਦੇ ਵੱਡੇ ਖੱਡੇ ਬਣਾਉਣੇ ਚਾਹੀਦੇ ਹਨ। ਰੇਤੀਲੀ ਮਿੱਟੀ ਵਿਚ ਖੱਡੇ ਦਾ ਆਕਾਰ 0.75 ਮੀ. ਗੁਣਾ 0.75 ਮੀ. ਗੁਣਾ 0.75 ਮੀਟਰ ਜ਼ਿਆਦਾ ਨਹੀਂ ਹੋਣਾ ਚਾਹੀਦਾ। ਨਾਰੀਅਲ ਦੀ ਖੇਤੀ ਲਗਭਗ ਹਰ ਪ੍ਰਕਾਰ ਦੀ ਜ਼ਮੀਨ ਵਿਚ ਕੀਤੀ ਜਾ ਸਕਦੀ ਹੈ। ਨਾਰੀਅਲ ਦੀਆਂ ਮੁੱਖ ਦੋ ਕਿਸਮਾਂ ਹਨ ਲੰਮਾ ਅਤੇ ਬੌਣਾ।

Coconut FarmingCoconut Farming

ਲੰਮੀ ਪ੍ਰਜਾਤੀਆਂ ਵਿਚ ਵਿਆਪਕ ਤੌਰ ’ਤੇ ਪੱਛਮੀ ਕਿਨਾਰੇ ਲੰਮੇ ਅਤੇ ਪੂਰਬੀ ਕਿਨਾਰੀ ਬੌਣੇ ਉਗਾਏ ਜਾਂਦੇ ਹਨ। ਬੌਣੀਆਂ ਪ੍ਰਜਾਤੀਆਂ ਆਕਾਰ ਵਿਚ ਛੋਟੀਆਂ ਹੁੰਦੀਆਂ ਹਨ ਅਤੇ ਇਸ ਦੀ ਉਮਰ ਵੀ ਲੰਮੀਆਂ ਪ੍ਰਜਾਤੀਆਂ ਮੁਕਾਬਲੇ ਘੱਟ ਹੁੰਦੀ ਹੈ। ਲੰਮਾ  ਬੌਣਾ (ਟੀ.ਡੀ) ਅਤੇ ਬੌਣਾ  ਲੰਮਾ (ਡੀ.ਟੀ) ਆਦਿ ਦੋ ਪ੍ਰਮੁੱਖ ਕਿਸਮਾਂ ਹਨ। ਫੱਲ ਸੜਨ ਅਤੇ ਨਟ ਫ਼ਾਲ (ਫਲ ਝੜਨਾ)- ਬੀਮਾਰੀ ਕਾਰਨ ਮਾਦਾ ਫੁਲ ਅਤੇ ਅਪਾਹਜ ਫੱਲ ਡਿੱਗਦੇ ਹਨ।

Coconut FarmingCoconut Farming

ਇਸ ਦੇ ਚਲਦੇ ਨਵ ਵਿਕਸਿਤ ਫਲਾਂ ਅਤੇ ਬੁਤਾਮਾ (ਬਟਨ) ਦੇ ਡੰਠਲਾਂ ਦੇ ਨੇੜੇ ਜ਼ਖ਼ਮ ਵਿਖਾਈ ਦਿੰਦੇ ਹਨ ਜੋ ਅੰਤ ਵੇਲੇ ਆਂਤਰਿਕ ਊਤਕਾਂ ਦੇ ਨਾਸ਼ ਦੇ ਪਰਿਣਾਮੀ ਹੁੰਦੇ ਹਨ। ਇਸ ਦੇ ਕਾਬੂ ਲਈ ਨਾਰੀਅਲ ਦੇ ਤਾਜ ’ਤੇ ਇਕ ਫ਼ੀ ਸਦੀ ਬੋਰਡੋ ਮਿਸ਼ਰਣ  ਜਾਂ 0.5 ਫ਼ੀ ਸਦੀ ਫ਼ਾਇਟੋਲਾਨ ਨਾਮਕ ਦਵਾਈ ਦਾ ਛਿੜਕਾਅ ਇਕ ਵਾਰ ਬਾਰਸ਼ ਅਰੰਭ ਹੋਣ ਦੇ ਦੋ ਮਹੀਨੇ ਦੇ ਅੰਤਰਾਲ ’ਤੇ ਕਰਨਾ ਚਾਹੀਦਾ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement