Rose water Benefits: ਅੱਖਾਂ ਦੀ ਰੋਸ਼ਨੀ ਵਧਾਉਣ ਲਈ ਬਹੁਤ ਫ਼ਾਇਦੇਮੰਦ ਹੈ ਗੁਲਾਬ ਜਲ
Published : May 20, 2024, 7:56 am IST
Updated : May 20, 2024, 7:56 am IST
SHARE ARTICLE
Rose water
Rose water

ਚਿਹਰੇ ਦੀ ਖ਼ੂਬਸੂਰਤੀ ਵਧਾਉਣ ਲਈ ਗੁਲਾਬ ਜਲ ਸੱਭ ਤੋਂ ਬਿਹਤਰ ਹੈ।

Rose water Benefits: ਹਰ ਕੋਈ ਚਾਹੁੰਦਾ ਹੈ ਕਿ ਉਸ ਦੀ ਚਮੜੀ ਖ਼ੂਬਸੂਰਤ ਹੋਵੇ। ਚਿਹਰੇ ’ਤੇ ਪਿਆ ਛੋਟਾ-ਜਿਹਾ ਦਾਗ ਖ਼ੂਬਸੂਰਤੀ ਨੂੰ ਘੱਟ ਕਰ ਦਿੰਦਾ ਹੈ। ਇਸੇ ਲਈ ਗੁਲਾਬ ਜਿਹਾ ਨਿਖਾਰ ਪਾਉਣ ਲਈ ਅਪਣੀ ਚਮੜੀ ਦਾ ਖ਼ਿਆਲ ਰਖਣਾ ਬਹੁਤ ਜ਼ਰੂਰੀ ਹੈ। ਚਿਹਰੇ ਦੀ ਖ਼ੂਬਸੂਰਤੀ ਵਧਾਉਣ ਲਈ ਗੁਲਾਬ ਜਲ ਸੱਭ ਤੋਂ ਬਿਹਤਰ ਹੈ। ਇਸ ਵਿਚ ਮਿਲਣ ਵਾਲੇ ਮੈਡੀਕਲ ਗੁਣ ਚਮੜੀ ਸਬੰਧੀ ਕਈ ਸਮੱਸਿਆਵਾਂ ਨੂੰ ਦੂਰ ਕਰਦੇ ਹਨ।

ਗੁਲਾਬ ਜਲ ਹਰ ਤਰ੍ਹਾਂ ਦੀ ਸਕਿਨ (ਡ੍ਰਾਈ, ਆਇਲੀ, ਨਾਰਮਲ) ਨੂੰ ਸੂਟ ਕਰਦਾ ਹੈ। ਇਸ ਦੀ ਵਰਤੋਂ ਕੁੜੀਆਂ ਹੀ ਨਹੀਂ ਸਗੋਂ ਮੁੰਡੇ ਵੀ ਕਰਦੇ ਹਨ। ਇਸ ਦੇ ਐਂਟੀ ਬੈਕਟੀਰੀਅਲ ਗੁਣ ਇਨਫ਼ੈਕਸ਼ਨ ਨੂੰ ਦੂਰ ਕਰਦੇ ਹਨ। ਜੇਕਰ ਤੁਸੀਂ ਵੀ ਚਮਕਦਾਰ ਚਮੜੀ ਚਾਹੁੰਦੇ ਹੋ ਤਾਂ ਗੁਲਾਬ ਜਲ ਦੀ ਵਰਤੋਂ ਕਰਨੀ ਸ਼ੁਰੂ ਕਰ ਦਿਉ। ਦਿਨ ਦੀ ਥਾਂ ਰਾਤ ਨੂੰ ਗੁਲਾਬ ਜਲ ਦੀ ਵਰਤੋਂ ਕਰਨ ਨਾਲ ਵੱਧ ਫ਼ਾਇਦਾ ਮਿਲਦਾ ਹੈ।

  •  ਵੱਧਦੀ ਉਮਰ ਜਾਂ ਫਿਰ ਸਰੀਰ ਵਿਚ ਪੌਸ਼ਟਿਕ ਤੱਤਾਂ ਦੀ ਕਮੀ ਕਾਰਨ ਚਿਹਰੇ ’ਤੇ ਝੁਰੜੀਆਂ ਪੈਣ ਲਗਦੀਆਂ ਹਨ। ਝੁਰੜੀਆਂ ਘੱਟ ਕਰਨ ਵਿਚ ਵੀ ਗੁਲਾਬ ਜਲ ਮਦਦਗਾਰ ਹੈ। ਨਿੰਬੂ ਦਾ ਰਸ, ਚੰਦਨ ਪਾਊਡਰ ਅਤੇ ਗੁਲਾਬ ਜਲ ਦੀ ਪੇਸਟ ਬਣਾ ਕੇ ਚਿਹਰੇ ’ਤੇ ਲਗਾਉ। ਇਸ ਨਾਲ ਝੁਰੜੀਆਂ ਘੱਟ ਹੋਣਗੀਆਂ।
  • ਮੈਕਅੱਪ ਉਤਾਰਨ ਲਈ ਗੁਲਾਬ ਜਲ ਦੀ ਵਰਤੋਂ ਕਰੋ। ਨਾਰੀਅਲ ਤੇਲ ਦੀਆਂ ਕੁੱਝ ਬੂੰਦਾਂ ਵਿਚ ਗੁਲਾਬ ਜਲ ਮਿਕਸ ਕਰੋ। ਇਸ ਮਿਕਸਰ ਨੂੰ ਰੂੰ ਵਿਚ ਲਗਾ ਕੇ ਚਿਹਰਾ ਸਾਫ਼ ਕਰੋ।
  • ਰਾਤ ਨੂੰ ਸੌਣ ਤੋਂ ਪਹਿਲਾਂ ਗੁਲਾਬ ਜਲ ਨਾਲ ਸਿਰ ਦੀ ਮਾਲਿਸ਼ ਕਰੋ ਅਤੇ ਸਵੇਰੇ ਵਾਲਾਂ ਨੂੰ ਧੋ ਲਉ। ਇਸ ਨਾਲ ਵਾਲ ਮੁਲਾਇਮ ਹੋਣਗੇ ਅਤੇ ਸਿਕਰੀ ਦੀ ਸਮੱਸਿਆ ਵੀ ਦੂਰ ਹੋਵੇਗੀ।
  • ਜੇ ਤੁਸੀਂ ਰੁੱਖੇ ਅਤੇ ਬੇਜਾਨ ਵਾਲਾਂ ਤੋਂ ਪ੍ਰੇਸ਼ਾਨ ਹੋ ਤਾਂ ਗੁਲਾਬ ਜਲ ਦੀ ਵਰਤੋਂ ਕਰੋ। ਗੁਲਾਬ ਜਲ ਅਤੇ ਗਲਿਸਰੀਨ ਨੂੰ ਬਰਾਬਰ ਮਾਤਰਾ ਵਿਚ ਮਿਕਸ ਕਰ ਲਉ। 10 ਤੋਂ 15 ਮਿੰਟ ਲਈ ਮਸਾਜ ਕਰੋ। ਅੱਧੇ ਘੰਟੇ ਬਾਅਦ ਵਾਲਾਂ ਨੂੰ ਧੋ ਲਉ।
  • ਗੁਲਾਬ ਜਲ ਅਤੇ ਆਲਿਵ ਤੇਲ ਨੂੰ ਮਿਕਸ ਕਰ ਕੇ ਵਾਲਾਂ ਵਿਚ ਲਗਾਉ ਅਤੇ ਮਾਲਿਸ਼ ਕਰੋ। ਇਕ ਘੰਟੇ ਬਾਅਦ ਵਾਲਾਂ ਨੂੰ ਸ਼ੈਂਪੂ ਨਾਲ ਧੋ ਲਉ।
  • ਸੜੀ ਹੋਈ ਚਮੜੀ ’ਤੇ ਠੰਢਾ-ਠੰਢਾ ਗੁਲਾਬ ਜਲ ਲਗਾਉਣ ਨਾਲ ਜਲਣ ਤੋਂ ਰਾਹਤ ਮਿਲਦੀ ਹੈ ਅਤੇ ਇਹ ਸੱਟ ਨੂੰ ਛੇਤੀ ਭਰਨ ਵਿਚ ਮਦਦ ਕਰਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement