
ਸ਼ੁਰੂਆਤੀ ਦੌਰ ਵਿਚ ਬੂਟਿਆਂ ਉਪਰ ਕੀੜਿਆਂ ਤੇ ਬੀਮਾਰੀਆਂ ਦਾ ਹਮਲਾ ਹੋ ਸਕਦਾ ਹੈ। ਇਸ ਲਈ ਲਗਾਤਾਰ ਬੂਟਿਆਂ ਦਾ ਨਿਰੀਖਣ ਕਰਦੇ ਰਹੋ।
ਮੁਹਾਲੀ: ਰੁੱਖ ਲਗਾਉਣ ਦੀਆਂ ਕਈ ਮੁਹਿੰਮਾਂ ਰੁੱਖ ਲਗਾ ਕੇ ਫ਼ੋਟੋ ਖਿਚਵਾਉਣ ਤਕ ਸੀਮਿਤ ਹੋ ਜਾਂਦੀਆਂ ਹਨ। ਅੱਜ ਇਕ ਹੋਰ ਮੁਹਿੰਮ ਜ਼ੋਰ ਫੜ ਰਹੀ ਹੈ, ਉਹ ਹੈ ਰੁੱਖ ਲਗਾਉਣ ਉਪਰੰਤ ਉਨ੍ਹਾਂ ਦੀ ਸਾਂਭ-ਸੰਭਾਲ ਕਰਨਾ। ਰੁੱਖ ਲਗਾਉਣਾ ਜਿੰਨਾ ਸੌਖਾ ਹੈ ਉਨਾ ਹੀ ਔਖਾ ਹੈ ਰੁੱਖ ਨੂੰ ਕਾਮਯਾਬੀ ਨਾਲ ਪ੍ਰਵਾਨ ਚੜ੍ਹਾਉਣਾ। ਲੋਕ ਅਪਣੇ ਜਨਮ ਦਿਨ ਜਾਂ ਖ਼ੁਸ਼ੀ ਦੇ ਹੋਰ ਮੌਕਿਆਂ ’ਤੇ ਰੁੱਖ ਲਗਾ ਰਹੇ ਹਨ, ਉਨ੍ਹਾਂ ਨੂੰ ਪਾਲਣ ਦਾ ਰੁਝਾਨ ਵੀ ਵੱਧ ਰਿਹਾ ਹੈ। ਜੰਗਲਾਤ ਵਿਭਾਗ ਵਲੋਂ ਹਰ ਸਾਲ ਲੱਖਾਂ ਬੂਟੇ ਤਿਆਰ ਕੀਤੇ ਜਾਂਦੇ ਹਨ। ਵਿਭਾਗ ਵਲੋਂ ਛੋਟੇ ਬੂਟਿਆਂ ਨੂੰ ਕਾਮਯਾਬੀ ਨਾਲ ਪ੍ਰਵਾਨ ਚੜ੍ਹਾਉਣ ’ਤੇ ਜ਼ੋਰ ਦਿਤਾ ਜਾ ਰਿਹਾ ਹੈ। ਜੰਗਲਾਤ ਵਿਭਾਗ ਵਲੋਂ ਰੁੱਖਾਂ ਦੀ ਪਰਵਰਿਸ਼ ਲਈ ਆਮ ਲੋਕਾਂ ਤਕ ਸੁਨੇਹਾ ਪਹੁੰਚਾਉਣ ਦਾ ਖ਼ਾਸ ਦੌਰ ਚਲਾਇਆ ਜਾਂਦਾ ਹੈ। ਵਿਭਾਗ ਦੀ ਰੁੱਖਾਂ ਨੂੰ ਬਚਾਉਣ ਦੀ ਖ਼ਾਸ ਸਕੀਮ ਅਧੀਨ ਵਣ ਮਿੱਤਰਾ ਰਾਹੀਂ ਜਾਗਰੂਕਤਾ ਫੈਲਾਉਣ ਲਈ ਕਾਫ਼ੀ ਉਪਰਾਲੇ ਕੀਤੇ ਗਏ ਹਨ। ਕਈ ਵਾਰ ਤਕਨੀਕੀ ਢੰਗ ਨਾਲ ਬੂਟੇ ਨਾ ਲਗਾਏ ਜਾਣ ਕਾਰਨ ਵੀ ਇਹ ਰੁੱਖ ਬਣਨ ਤੋਂ ਪਹਿਲਾਂ ਹੀ ਮਰ ਜਾਂਦੇ ਹਨ। ਇਸ ਲਈ ਕੁੱਝ ਅਹਿਮ ਨੁਕਤੇ ਧਿਆਨ ਵਿਚ ਰਖਣ ਦੀ ਲੋੜ ਹੈ।
ਇਹ ਵੀ ਪੜ੍ਹੋ: ਨਿੱਜੀ ਰੰਜਿਸ਼ ਕਰ ਕੇ ਮੋਗਾ 'ਚ ਚੱਲੀ ਗੋਲੀ, ਕਾਂਗਰਸੀ ਸਰਪੰਚ ਸਮੇਤ 2 ਦੀ ਮੌਤ
ਸਦਾਬਹਾਰ ਬੂਟਿਆਂ ਨੂੰ ਮੌਸਮ ਅਨੁਸਾਰ ਸ਼ੁਰੂਆਤੀ ਦਿਨਾਂ ਵਿਚ ਸ਼ਾਮ ਵੇਲੇ ਰੋਜ਼ਾਨਾ ਪਾਣੀ ਦੇਣਾ ਜ਼ਰੂਰੀ ਹੈ। ਜ਼ਿਆਦਾ ਗਰਮੀ ਹੋਵੇ ਤਾਂ ਦੋ ਵਾਰ ਪਾਣੀ ਦੇਵੋ। ਪਹਿਲੇ ਦੋ ਸਾਲ ਬੂਟੇ ਦੀ ਸਿੰਜਾਈ ਵਲ ਖ਼ਾਸ ਧਿਆਨ ਦੇਵੋ। ਬਾਅਦ ਵਿਚ ਜਦੋਂ ਬੂਟੇ ਦੀਆਂ ਜੜ੍ਹਾਂ ਵੱਧ ਜਾਂਦੀਆਂ ਹਨ ਤਾਂ ਬੂਟਿਆਂ ਦੀ ਪਾਣੀ ਦੀ ਜ਼ਰੂਰਤ ਕਾਫ਼ੀ ਘੱਟ ਜਾਂਦੀ ਹੈ। ਪੱਤਝੜੀ ਬੂਟੇ ਲਗਾਉਣ ਉਪਰੰਤ ਜਦੋਂ ਪੱਤੇ ਨਿਕਲਣੇ ਸ਼ੁਰੂ ਹੋਣ ਤਾਂ ਪਾਣੀ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ। ਜ਼ਿਆਦਾਤਰ ਲੋਕ ਸਮਝਦੇ ਹਨ ਕਿ ਬੂਟਾ ਲਗਾਉਣ ਤੋਂ ਬਾਅਦ ਉਸ ਦੀਆਂ ਜੜ੍ਹਾਂ ਹਮੇਸ਼ਾ ਪਾਣੀ ਨਾਲ ਗੱਚ ਰਹਿਣੀਆਂ ਚਾਹੀਦੀਆਂ ਹਨ ਪਰ ਇਸ ਨਾਲ ਜੜ੍ਹਾਂ ਨੂੰ ਲੋੜੀਂਦੀ ਆਕਸੀਜਨ ਨਹੀਂ ਮਿਲਦੀ ਤੇ ਬੂਟਾ ਮਰ ਜਾਂਦਾ ਹੈ। ਇਸ ਲਈ ਪਾਣੀ ਦੇਣ ਤੋਂ ਪਹਿਲਾਂ ਬੂਟੇ ਦਾ ਦੌਰ ਸੁਕਣ ਦੇਣਾ ਚਹੀਦਾ ਹੈ ਤੇ ਅਗਲਾ ਪਾਣੀ ਦੇਣਾ ਚਾਹੀਦਾ ਹੈ। ਬੂਟੇ ਦੇ ਦੁਆਲੇ ਦੌਰ ਬਣਾਉਂਦੇ ਹੋਏ ਧਿਆਨ ਰੱਖੋ ਕਿ ਕੋਈ ਨਦੀਨ ਜਾਂ ਘਾਹ ਫੂਸ ਉਸ ਦੌਰ ਵਿਚ ਨਾ ਉੱਗੇ।
ਇਹ ਵੀ ਪੜ੍ਹੋ: ਪਟਿਆਲਾ ਦੇ ਪਿੰਡ ਮੋਹਲਗੜ੍ਹ 'ਚ ਬੇਅਦਬੀ ਦੀ ਘਟਨਾ, ਅੰਗ ਪਾੜ ਕੇ ਕੀਤੇ ਅਗਨ ਭੇਂਟ, 1 ਕਾਬੂ
ਇਸ ਨੂੰ ਸਾਫ਼ ਕਰਦੇ ਰਹਿਣਾ ਚਾਹੀਦਾ ਹੈ। ਬੂਟੇ ਦੇ ਦੁਆਲੇ ਜੇ ਪਰਾਲੀ ਜਾਂ ਘਾਹ-ਫੂਸ ਦੀ ਮਲਚਿੰਗ ਕਰ ਦਿਤੀ ਜਾਵੇ ਤਾਂ ਇਸ ਨਾਲ ਪਾਣੀ ਦੀ ਕਾਫ਼ੀ ਬੱਚਤ ਹੁੰਦੀ ਹੈ ਅਤੇ ਨਦੀਨਾਂ ਦਾ ਹਮਲਾ ਵੀ ਘੱਟ ਹੁੰਦਾ ਹੈ। ਕਈ ਵਾਰੀ ਮਲਚਿੰਗ ਕਾਰਨ ਚੂਹੇ ਵੱਧ ਜਾਂਦੇ ਹਨ ਇਸ ਲਈ ਬੂਟਾ ਲਗਾਉਣ ਤੋਂ ਇਕ ਮਹੀਨੇ ਬਾਅਦ ਹੀ ਮਲਚਿੰਗ ਕਰਨੀ ਲਾਹੇਵੰਦ ਸਿੱਧ ਹੁੰਦੀ ਹੈ। ਮਲਚਿੰਗ ਲਈ ਵਰਤੀ ਜਾਣ ਵਾਲੀ ਪਰਾਲੀ ਆਦਿ ਨੂੰ ਬੂਟੇ ਦੇ ਤਣੇ ਤੋਂ 1-2 ਇੰਚ ਦੂਰ ਰੱਖੋ।
ਇਹ ਵੀ ਪੜ੍ਹੋ: ਜਲੰਧਰ ਵਿਚ Triple Murder, ਪੁੱਤ ਨੇ ਮਾਂ-ਪਿਓ ਅਤੇ ਭਰਾ ਦੇ ਮਾਰੀਆਂ ਗੋਲੀਆਂ
ਬਹੁਤ ਜ਼ਿਆਦਾ ਗਰਮੀ ਅਤੇ ਕੜਾਕੇ ਦੀ ਠੰਢ ਛੋਟੇ ਬੂਟਿਆਂ ਲਈ ਘਾਤਕ ਸਿੱਧ ਹੁੰਦੀ ਹੈ। ਗਰਮੀ ਤੋਂ ਬਚਾਅ ਲਈ ਬੂਟੇ ਨੂੰ ਲਗਾਤਾਰ ਪਾਣੀ ਦਿੰਦੇ ਰਹੋ ਅਤੇ ਸਰਦੀ ਦੇ ਮੌਸਮ ਵਿਚ ਕੋਹਰੇ ਤੋਂ ਬਚਾਅ ਲਈ ਛੋਟੇ ਬੂਟਿਆਂ ਨੂੰ ਪਰਾਲੀ ਦਾ ਛੌਰਾ ਜ਼ਰੂਰ ਕਰੋ। ਪਰ ਸਰਦੀ ਵਿਚ ਬੂਟਿਆਂ ਨੂੰ ਹਲਕਾ ਪਾਣੀ ਲਗਾਉਣਾ ਵੀ ਫ਼ਾਇਦੇਮੰਦ ਹੁੰਦਾ ਹੈ। ਸ਼ੁਰੂਆਤੀ ਦੌਰ ਵਿਚ ਬੂਟਿਆਂ ਉਪਰ ਕੀੜਿਆਂ ਤੇ ਬੀਮਾਰੀਆਂ ਦਾ ਹਮਲਾ ਹੋ ਸਕਦਾ ਹੈ। ਇਸ ਲਈ ਲਗਾਤਾਰ ਬੂਟਿਆਂ ਦਾ ਨਿਰੀਖਣ ਕਰਦੇ ਰਹੋ। ਹਲਕੀਆਂ ਜ਼ਮੀਨਾਂ ਵਿਚ ਸਿਉਂਕ ਦੀ ਸਮੱਸਿਆ ਆ ਸਕਦੀ ਹੈ। ਇਸ ਤੋਂ ਬਾਚਾਅ ਲਈ ਬੂਟੇ ਦੇ ਦੌਰ ਵਿਚ 5 ਮਿਲੀਲਿਟਰ ਕਲੋਰੋਪਾਈਰੀਫ਼ਾਸ ਦਵਾਈ ਨੂੰ ਦੋ ਕਿਲੋ ਰੇਤਾ ਜਾਂ ਮਿੱਟੀ ਵਿਚ ਮਿਲਾ ਕੇ ਪਾਉ ਅਤੇ ਉਪਰੰਤ ਪਾਣੀ ਲਗਾ ਦੇਵੋ। ਨਵੇਂ ਲਗਾਏ ਬੂਟੇ ਦੀ ਸ਼ੁਰੂਆਤੀ ਸੰਭਾਲ ਇਸ ਗੱਲ ’ਤੇ ਨਿਰਭਰ ਕਰਦੀ ਹੈ ਕਿ ਅਸੀਂ ਇਸ ਵਲ ਕਿੰਨਾ ਧਿਆਨ ਦਿੰਦੇ ਹਾਂ। ਬੂਟਾ ਸਹੀ ਥਾਂ ਅਤੇ ਸਹੀ ਸਮੇਂ ’ਤੇ ਲਗਾਇਆ ਜਾਣਾ ਵੀ ਬੜਾ ਜ਼ਰੂਰੀ ਹੈ।