ਜਲੰਧਰ ਵਿਚ Triple Murder, ਪੁੱਤ ਨੇ ਮਾਂ-ਪਿਓ ਅਤੇ ਭਰਾ ਦੇ ਮਾਰੀਆਂ ਗੋਲੀਆਂ 
Published : Oct 20, 2023, 10:34 am IST
Updated : Oct 20, 2023, 10:34 am IST
SHARE ARTICLE
File Photo
File Photo

ਜਾਇਦਾਦ ਦੇ ਝਗੜੇ ਨੂੰ ਲੈ ਕੇ ਦਿੱਤਾ ਵਾਰਦਾਤ ਨੂੰ ਅੰਜਾਮ

ਜਲੰਧਰ - ਵੀਰਵਾਰ ਨੂੰ ਜਲੰਧਰ ਦੇ ਟਾਵਰ ਇਨਕਲੇਵ ਫੇਜ਼-3 'ਚ ਜਾਇਦਾਦ ਦੇ ਵਿਵਾਦ ਨੂੰ ਲੈ ਕੇ 30 ਸਾਲਾ ਪੁੱਤ ਨੇ ਆਪਣੇ ਮਾਤਾ-ਪਿਤਾ ਅਤੇ ਭਰਾ ਨੂੰ 7 ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਨੌਜਵਾਨ ਦਾ ਪਿਤਾ ਸੁਰੱਖਿਆ ਗਾਰਡ ਦਾ ਕੰਮ ਕਰਦਾ ਸੀ। ਜਿਸ ਕਾਰਨ ਉਸ ਕੋਲ ਇੱਕ ਡਬਲ 12 ਬੋਰ ਦੀ ਬੰਦੂਕ ਅਤੇ ਇੱਕ ਹੋਰ ਸਿੰਗਲ ਬੈਰਲ ਬੰਦੂਕ ਸੀ।

ਮ੍ਰਿਤਕਾਂ ਦੀ ਪਛਾਣ ਜਗਬੀਰ ਸਿੰਘ (ਪਿਤਾ), ਅੰਮ੍ਰਿਤਪਾਲ ਕੌਰ (ਮਾਂ) ਅਤੇ ਗਗਨਦੀਪ ਸਿੰਘ (ਭਰਾ) ਵਜੋਂ ਹੋਈ ਹੈ। ਇਸ ਦੌਰਾਨ ਮੁਲਜ਼ਮ ਦੀ ਪਛਾਣ ਹਰਪ੍ਰੀਤ ਸਿੰਘ ਵਜੋਂ ਹੋਈ ਹੈ। ਲਾਂਬੜਾ ਥਾਣੇ ਦੀ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕਤਲ ਅਤੇ ਅਸਲਾ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। 
ਕਰਤਾਰਪੁਰ ਦੇ ਡੀਐਸਪੀ ਨੇ ਦੱਸਿਆ ਕਿ ਹਰਪ੍ਰੀਤ ਨੇ ਰਾਤ ਕਰੀਬ 2.30 ਵਜੇ ਵਾਰਦਾਤ ਨੂੰ ਅੰਜਾਮ ਦਿੱਤਾ।

ਇਸ ਤੋਂ ਬਾਅਦ ਉਹ ਇੱਕ ਕਾਮੇਡੀ ਫ਼ਿਲਮ ਦੇਖਣ ਲਈ ਥੀਏਟਰ ਚਲਾ ਗਿਆ। ਇਸ ਤੋਂ ਬਾਅਦ ਉਸ ਨੇ ਲਾਂਬੜਾ ਥਾਣੇ ਆ ਕੇ ਆਤਮ ਸਮਰਪਣ ਕਰ ਦਿੱਤਾ। ਉਸ ਨੇ ਪੁਲਿਸ ਦੇ ਸਾਹਮਣੇ ਆਪਣਾ ਗੁਨਾਹ ਕਬੂਲ ਕਰ ਲਿਆ। ਉਸ ਨੇ ਦੱਸਿਆ ਕਿ ਉਹ ਕਤਲ ਕਰਕੇ ਆਇਆ ਸੀ, ਤਿੰਨਾਂ ਦੀਆਂ ਲਾਸ਼ਾਂ ਟਾਵਰ ਇਨਕਲੇਵ ਫੇਜ਼-3 ਸਥਿਤ ਉਸ ਦੇ ਘਰ ਵਿਚ ਪਈਆਂ ਸਨ।

ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਦੋਸ਼ੀ ਨੂੰ ਹਿਰਾਸਤ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਜਿੱਥੋਂ ਪੁਲਿਸ ਨੇ ਤਿੰਨਾਂ ਦੀਆਂ ਖੂਨ ਨਾਲ ਲੱਥਪੱਥ ਲਾਸ਼ਾਂ ਬਰਾਮਦ ਕੀਤੀਆਂ। ਪੁਲਿਸ ਨੇ ਵਾਰਦਾਤ ਵਾਲੀ ਥਾਂ ਤੋਂ ਦੋ ਲਾਇਸੰਸੀ ਹਥਿਆਰ ਵੀ ਬਰਾਮਦ ਕੀਤੇ ਹਨ। ਮ੍ਰਿਤਕ ਜਗਬੀਰ ਦੇ ਭਰਾ ਰਘੁਵੀਰ ਸਿੰਘ ਨੇ ਦੱਸਿਆ ਕਿ ਉਸ ਦੇ ਲੜਕੇ ਹਰਪ੍ਰੀਤ ਸਿੰਘ ਦਾ ਕਾਫ਼ੀ ਸਮੇਂ ਤੋਂ ਜਾਇਦਾਦ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਉਹ ਅਕਸਰ ਉਨ੍ਹਾਂ ਨੂੰ ਗਾਲ੍ਹਾਂ ਕੱਢਦਾ ਰਹਿੰਦਾ ਸੀ।

ਕਿਸੇ ਨੂੰ ਕੋਈ ਖਦਸ਼ਾ ਨਹੀਂ ਸੀ ਕਿ ਮਾਮਲਾ ਇਸ ਹੱਦ ਤੱਕ ਵਧ ਜਾਵੇਗਾ। ਉਹ ਘਰ 'ਤੇ ਕਬਜ਼ਾ ਕਰਨਾ ਚਾਹੁੰਦਾ ਸੀ। ਉਹ ਆਪਣੀ ਪਤਨੀ ਅਤੇ 2 ਬੱਚਿਆਂ ਨਾਲ ਵੱਖ ਰਹਿੰਦਾ ਸੀ। ਜਗਦੀਸ਼ ਦਾ ਘਰ ਉਸ ਦੇ ਘਰ ਦੇ ਪਿਛਲੇ ਪਾਸੇ ਹੈ। ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਘਟਨਾ ਸਮੇਂ ਗੋਲੀਆਂ ਚਲਾਈਆਂ ਗਈਆਂ ਸਨ।ਰਘੁਵੀਰ ਸਿੰਘ ਨੇ ਦੱਸਿਆ ਕਿ ਜਗਬੀਰ ਸਿੰਘ ਅੰਮ੍ਰਿਤਸਰ ਦੇ ਅਜਨਾਲਾ ਸਥਿਤ ਇੱਕ ਪਿੰਡ ਵਿਚ ਆਪਣੇ ਪਰਿਵਾਰ ਸਮੇਤ ਰਹਿੰਦਾ ਸੀ।

ਪਰ ਦੋਵੇਂ ਭਰਾ ਇਕੱਠੇ ਰਹਿਣਾ ਚਾਹੁੰਦੇ ਸਨ। ਜਿਸ ਕਾਰਨ ਜਗਬੀਰ ਸਿੰਘ ਨੇ ਟਾਵਰ ਇਨਕਲੇਵ ਫੇਜ਼-3 ਵਿਚ ਜਗ੍ਹਾ ਲੈ ਕੇ ਮਕਾਨ ਬਣਾ ਲਿਆ ਸੀ। ਇੱਥੇ ਉਹ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਸੀ। ਇਸ ਦੇ ਨਾਲ ਹੀ ਜਦੋਂ ਮੁਲਜ਼ਮ ਵੱਲੋਂ ਦਿੱਤੀ ਗਈ ਸੂਚਨਾ ਦੀ ਪੁਸ਼ਟੀ ਹੋਈ ਤਾਂ ਪੂਰੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਕਿਉਂਕਿ ਅਮਨ ਸ਼ਾਂਤੀ ਵਾਲੇ ਇਲਾਕੇ ਵਿਚ ਤਿੰਨ ਵਿਅਕਤੀਆਂ ਦੇ ਕਤਲ ਕਾਰਨ ਪੂਰੇ ਇਲਾਕੇ ਦੇ ਲੋਕ ਡਰੇ ਹੋਏ ਸਨ। ਮੌਕੇ 'ਤੇ ਪਹੁੰਚੇ ਥਾਣਾ ਲਾਂਬੜਾ ਦੇ ਐੱਸਐੱਚਓ ਨੇ ਤੁਰੰਤ ਆਪਣੇ ਉੱਚ ਅਧਿਕਾਰੀਆਂ ਨੂੰ ਮਾਮਲੇ ਦੀ ਸੂਚਨਾ ਦਿੱਤੀ।

ਜਿਸ ਤੋਂ ਬਾਅਦ ਜਲੰਧਰ ਦਿਹਾਤੀ ਪੁਲਿਸ ਦੇ ਐਸ.ਐਸ.ਪੀ ਮੁਖਵਿੰਦਰ ਸਿੰਘ ਭੁੱਲਰ ਜਾਂਚ ਲਈ ਦੇਰ ਰਾਤ ਮੌਕੇ 'ਤੇ ਪਹੁੰਚੇ। ਫੋਰੈਂਸਿਕ ਟੀਮ ਨੇ ਮੌਕੇ ਤੋਂ ਕਈ ਸੈਂਪਲ ਲਏ ਹਨ। ਜਿਨ੍ਹਾਂ ਨੂੰ ਜਾਂਚ ਲਈ ਭੇਜ ਦਿੱਤਾ ਗਿਆ ਹੈ। ਹਰਪ੍ਰੀਤ ਨੇ ਸਿੰਗਲ ਬੈਰਲ 12 ਬੋਰ ਬੰਦੂਕ ਤੋਂ ਕਰੀਬ 7 ਗੋਲੀਆਂ ਚਲਾਈਆਂ। ਪਿਤਾ 'ਤੇ 5 ਗੋਲੀਆਂ ਚਲਾਈਆਂ। ਜਿਸ 'ਚ ਉਸ ਦੀ ਕਮਰ, ਗਰਦਨ ਅਤੇ ਸਿਰ 'ਤੇ ਗੋਲੀ ਲੱਗੀ ਸੀ। ਇਸ ਦੇ ਨਾਲ ਹੀ ਮਾਂ ਅਤੇ ਭਰਾ ਦੀ ਗਰਦਨ 'ਤੇ ਇਕ-ਇਕ ਗੋਲੀ ਚਲਾਈ ਗਈ। ਘਟਨਾ ਤੋਂ ਬਾਅਦ ਉਹ ਉਹਨਾਂ ਨੂੰ ਦਰਦ ਵਿਚ ਉੱਥੇ ਹੀ ਛੱਡ ਕੇ ਭੱਜ ਗਿਆ। ਪੁਲਿਸ ਅਨੁਸਾਰ ਉਨ੍ਹਾਂ ਨੇ ਵਾਰਦਾਤ ਵਾਲੀ ਥਾਂ ਤੋਂ ਦੋ ਡਬਲ ਬੈਰਲ ਅਤੇ ਸਿੰਗਲ ਬੈਰਲ ਬੰਦੂਕਾਂ ਬਰਾਮਦ ਕੀਤੀਆਂ ਹਨ। ਪੁਲੀਸ ਨੇ ਰਘਵੀਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਹਰਪ੍ਰੀਤ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। 

   

SHARE ARTICLE

ਏਜੰਸੀ

Advertisement

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM
Advertisement