
ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਦੇ ਚੱਲਦੇ ਲੋਕਾਂ ਨੂੰ ਘਰ ਤੋਂ ਬਾਹਰ ਨਿਕਲ ਲਈ ਮਨ੍ਹਾਂ ਕੀਤਾ ਗਿਆ ਹੈ। ਸਕੂਲ ਵੀ ਬੰਦ ਕਰ
ਨਵੀਂ ਦਿੱਲੀ- ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਦੇ ਚੱਲਦੇ ਲੋਕਾਂ ਨੂੰ ਘਰ ਤੋਂ ਬਾਹਰ ਨਿਕਲ ਲਈ ਮਨ੍ਹਾਂ ਕੀਤਾ ਗਿਆ ਹੈ। ਸਕੂਲ ਵੀ ਬੰਦ ਕਰ ਦਿੱਤੇ ਗਏ ਨੇ ਬੱਚਿਆਂ ਦੇ ਪੇਪਰ ਵੀ ਅੱਗੇ ਪਾ ਦਿੱਤੇ ਗਏ ਹਨ। ਇਸ ਸਭ ਦੇ ਚਲਦੇ ਬੱਚੇ ਵੀ ਘਰ ਵਿਚ ਰਹਿ ਕੇ ਬੋਰ ਹੋ ਰਹੇ ਨੇ ਤੇ ਮਾਪਿਆਂ ਨੂੰ ਵੀ ਇਹ ਚਿੰਤਾ ਸਤਾ ਰਹੀ ਹੈ ਕਿ ਉਹ ਆਪਣੇ ਬੱਚਿਆਂ ਦੀ ਮਦਦ ਕਿਵੇਂ ਕਰਨ। ਬੱਚਿਆਂ ਦਾ ਆਪਣੇ ਦੋਸਤਾਂ ਨੂੰ ਮਿਲਣਾ ਵੀ ਔਖਾ ਹੋ ਗਿਆ ਹੈ
File Photo
ਪਰ ਬੱਚਿਆਂ ਨੂੰ ਆਪਣੀ ਪੜ੍ਹਾਈ ਦੀ ਵੀ ਚਿੰਤਾ ਹੈ। ਮਾਪਿਆਂ ਨੂੰ ਚਾਹੀਦਾ ਹੈ ਕਿ ਜਿੰਨਾ ਸਮਾਂ ਇ ਮੁਸੀਬਤ ਚੱਲ ਰਹੀ ਹੈ ਉਹ ਆਪਣੇ ਅਤੇ ਆਪਣੇ ਬੱਚਿਆਂ ਲਈ ਇਕ ਰੁਟੀਨ ਬਣਾਉਣ ਤਾਂ ਜੋ ਉਹ ਵੀ ਪਰੇਾਨ ਨਾ ਹੋਣ ਅਤੇ ਉਹਨਾਂ ਦੇ ਬੱਚੇ ਵੀ ਬੋਰ ਨਾ ਹੋਣ ਅਤੇ ਇਸ ਤਰ੍ਹਾਂ ਮਾਪੇ ਆਪਣੇ ਬੱਚਿਆਂ ਨਾਲ ਸਮਾਂ ਵੀ ਬਿਤਾ ਸਕਦੇ ਹਨ। ਮਾਪਿਆਂ ਨੂੰ ਚਾਹੀਦਾ ਹੈ
File Photo
ਕਿ ਉਹ ਆਪਣੇ ਬੱਚਿਆਂ ਨਾਲ ਕੋਈ ਘਰ ਵਿਚ ਖੇਡੀ ਜਾਣ ਵਾਲੀ ਗੇਮ ਖੇਡਣ ਇਸ ਤਰ੍ਹਾਂ ਕਰਨ ਨਾਲ ਬੱਚੇ ਮੋਹਾਇਲ ਫੋਨ ਤੋਂ ਵੀ ਦੂਰ ਰਹਿ ਸਕਣਗੇ। ਬੱਚੇ ਘਰ ਵਿਚ ਹੀ ਕਸਰਤ ਜਾਂ ਯੋਗਾ ਵੀ ਕਰ ਸਕਦੇ ਹਨ ਅਤੇ ਆਪਣੇ ਆਪ ਨੂੰ ਫਿੱਟ ਵੀ ਰੱਖ ਸਕਦੇ ਹਨ। ਅਫਵਾਹਾਂ ਤੋਂ ਬਚੋ ਅਤੇ ਬਚਾਓ- ਤੁਸੀਂ ਬਹੁਤ ਛੋਟੇ ਬੱਚਿਆਂ ਨੂੰ ਤਾਂ ਕੋਰੋਨਾ ਵਾਇਰਸ ਦੀਆਂ ਗੱਲਾਂ ਤੋਂ ਬਚਾ ਸਕਦੇ ਹੋ, ਪਰ ਵੱਡਿਆਂ ਨੂੰ ਨਹੀਂ।
File Photo
ਇਸ ਲਈ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕੋਰੋਨਾ ਵਾਇਰਸ ਵਾਲੀਆਂ ਖ਼ਬਰਾਂ ਤੋਂ ਦੂਰ ਰੱਖੋ ਜਾਂ ਉਨ੍ਹਾਂ ਨੂੰ ਬੱਚਿਆਂ ਲਈ ਤਿਆਰ ਕੀਤੇ ਖਾਸ ਬੁਲੇਟਿਨ ਸੁਣਾਓ। ਛੋਟੇ ਬੱਚਿਆਂ ਨੂੰ ਇਕੱਲਿਆਂ ਨੂੰ ਟੀਵੀ ਲਗਾ ਕੇ ਨਾ ਦਿਓ ਉਨ੍ਹਾਂ ਨੂੰ ਇਕੱਲਿਆਂ ਆਪਣੇ ਕਮਰੇ ਵਿੱਚ ਨਹੀਂ ਛੱਡਣਾ ਚਾਹੀਦਾ। ਇਹ ਨਾ ਹੋਵੇ ਕਿ ਉਹ ਬਿਨਾਂ ਕਿਸੇ ਰੋਕ ਟੋਕ ਘੰਟਿਆਂ ਤੱਕ ਇੰਟਰਨੈੱਟ ਦੀ ਵਰਤੋਂ ਕਰਦੇ ਰਹਿਣ।
Corona Virus
ਮਾਸਕ ਸਿਰਫ਼ ਉਦੋਂ ਪਹਿਨੋ ਜਦੋਂ
-ਤੁਹਾਡੇ ਵਿਚ COVID-19 ਦੇ ਲੱਛਣ (ਖਾਂਸੀ, ਬੁਖਾਰ ਜਾਂ ਸਾਹ ਲੈਣ ਵਿਚ ਮੁਸ਼ਕਿਲ) ਹੋਵੇ
-ਤੁਸੀਂ COVID-19 ਤੋਂ ਪ੍ਰਭਾਵਿਤ ਵਿਅਕਤੀ/ਮਰੀਜ ਦੀ ਦੇਖਭਾਲ ਕਰ ਰਹੇ ਹੋ।
- ਤੁਸੀਂ ਇਕ ਸਿਹਤ ਕਾਰਜਕਰਤਾ ਹੋ ਅਤੇ ਤੁਸੀਂ ਇਨ੍ਹਾਂ ਲੱਛਣਾਂ ਤੋਂ ਪ੍ਰਭਾਵਿਤ ਮਰੀਜ ਦੀ ਦੇਖਭਾਲ ਕਰ ਰਹੇ ਹੋ।
Corona Virus
ਮਾਸਕ ਪਹਿਨਦੇ ਸਮੇਂ ਇਹਨਾਂ ਗੱਲਾਂ ਦਾ ਰੱਖੋ ਧਿਆਨ
ਮਾਸਕ ਦੇ ਪਲੀਟ ਨੂੰ ਖੋਲੋ: ਧਿਆਨ ਰੱਖੋ ਕਿ ਖੋਲ੍ਹਦੇ ਸਮੇਂ ਉਹ ਹੇਠਾਂ ਵੱਲ ਖੁਲ੍ਹੇ
ਮਾਸਕ ਦੇ ਗਿੱਲਾ ਹੋਣ 'ਤੇ ਜਾਂ ਹਰ 6 ਘੰਟੇ ਵਿਚ ਮਾਸਕ ਨੂੰ ਬਦਲਦੇ ਰਹੋ।
ਆਪਣੇ ਨੱਕ, ਮੂੰਹ ਅਤੇ ਠੋਡੀ ਦੇ ਉੱਰ ਮਾਸਕ ਲਗਾਓ ਅਤੇ ਸੁਨਿਸ਼ਚਿਤ ਕਰੋ ਕਿ ਮਾਸਕ ਦੇ ਦੋਨਾਂ ਪਾਸਿਆਂ 'ਤੇ ਕੋਈ ਗੈਪ ਨਾ ਹੋਵੇ, ਮਾਸਕ ਨੰ ਠੀਕ ਤਰ੍ਹਾਂ ਨਾਲ ਫਿੱਟ ਕਰੋ।
File Photo
ਡਿਸਪੋਜੇਬਲ ਮਾਸਕ ਨੂੰ ਮੁੜ ਤੋਂ ਪ੍ਰਯੋਗ ਨਾ ਕਰੋ ਅਤੇ ਪ੍ਰਯੋਗ ਕੀਤੇ ਗਏ ਮਾਸਕ ਨੂੰ ਕੀਟਾਣੂਰਹਿਤ ਕਰਕੇ ਬੰਦ ਕੂੜੇਦਾਨ ਵਿਚ ਸੁੱਟ ਦਿਓ।
ਮਾਸਕ ਦਾ ਉਪਯੋਗ ਕਰਦੇ ਸਮੇਂ ਮਾਸਕ ਨੂੰ ਛੂਹਣ ਤੋਂ ਬਚੋ।
ਮਾਸਕ ਨੂੰ ਉਤਾਰਦੇ ਸਮੇਂ ਮਾਸਕ ਦੀ ਗੰਦੀ ਬਾਹਰੀ ਸਤਿਹ ਨੂੰ ਨਾ ਛੂਹੋ।
Corona Virus
ਮਾਸਕ ਨੂੰ ਗਰਦਨ 'ਤੇ ਲਟਕਦਾ ਹੋਇਆ ਨਾ ਛੱਡੋ।
ਮਾਸਕ ਨੂੰ ਹਟਾਉਣ ਤੋਂ ਬਾਅਦ ਆਪਣੇ ਹੱਥਾਂ ਨੂੰ ਸਾਬਣ ਅਤੇ ਪਾਣੀ ਜਾਂ ਅਲਕੋਹਲ ਰਹਿਤ ਕਿਸੇ ਹੈਂਡ ਸੈਨੀਟਾਈਜ਼ਰ ਨਾਲ ਧੋਵੋ। ਇਸ ਤਰ੍ਹਾਂ ਅਸੀਂ ਸਾਰੇ ਕੋਰੋਨਾ ਵਾਇਰਸ ਨਾਲ ਲੜ ਸਕਦੇ ਹਾਂ।