ਗਰਮੀ ਦਾ ਮੌਸਮ ਆਉਂਦੇ ਹੀ ਮੱਛਰਾਂ ਦਾ ਕਹਿਰ ਵਧ ਜਾਂਦਾ ਹੈ ਪਰ ਬਾਰਸਾਤ ਦੇ ਦਿਨਾਂ ਵਿਚ ਤਾਂ ਇਹ ਅਪਣੇ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਵੀ ਲੈ ਕੇ ਆਉਂਦੇ ਹਨ।
ਗਰਮੀ ਦਾ ਮੌਸਮ ਆਉਂਦੇ ਹੀ ਮੱਛਰਾਂ ਦਾ ਕਹਿਰ ਵਧ ਜਾਂਦਾ ਹੈ ਪਰ ਬਾਰਸਾਤ ਦੇ ਦਿਨਾਂ ਵਿਚ ਤਾਂ ਇਹ ਅਪਣੇ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਵੀ ਲੈ ਕੇ ਆਉਂਦੇ ਹਨ। ਮੱਛਰਾਂ ਦੇ ਕੱਟਣ ਨਾਲ ਡੇਂਗੂ, ਚਿਕਨਗੁਨਿਆ ਅਤੇ ਮਲੇਰੀਆ ਵਰਗੀਆਂ ਖ਼ਤਰਨਾਕ ਬੀਮਾਰੀਆਂ ਹੋ ਜਾਂਦੀਆਂ ਹਨ ਪਰ ਉਂਜ ਤਾਂ ਬਾਜ਼ਾਰ 'ਚੋਂ ਮੱਛਰਾਂ ਨੂੰ ਦੂਰ ਭਜਾਉਣ ਦੇ ਲਈ ਕਈ ਤਰ੍ਹਾਂ ਦੀਆਂ ਕਰੀਮਾਂ ਮਿਲ ਜਾਂਦੀਆਂ ਹਨ ਪਰ ਇਹ ਸੱਭ ਸਿਹਤ ਨੂੰ ਨੁਕਸਾਨ ਵੀ ਪਹੁੰਚਾ ਸਕਦੀਆਂ ਹਨ। ਇਸ ਲਈ ਮੱਛਰਾ ਤੋਂ ਰਾਹਤ ਪਾਉਣ ਲਈ ਕੁੱਝ ਆਸਾਨ ਤਰੀਕੇ ਵਰਤਣੇ ਚਾਹੀਦੇ ਹਨ।
1. ਮੱਛਰਾਂ ਨੂੰ ਭਜਾਉਣ ਦੇ ਲਈ ਕੋਲੇ ਨੂੰ ਜਲਾਉ ਅਤੇ ਉਸ 'ਤੇ ਸੰਤਰੇ ਦੇ ਛਿਲਕੇ ਪਾ ਦਿਉ। ਇਸ ਨਾਲ ਜੋ ਧੂੰਆਂ ਨਿਕਲੇਗਾ ਉਸ ਨਾਲ ਮੱਛਰ ਵੀ ਭੱਜ ਜਾਣਗੇ।
2. ਕੈਰੋਸੀਨ ਲੈਂਪ ਵਿਚ ਮਿੱਟੀ ਦੇ ਤੇਲ ਨਾਲ ਨਿੰਮ ਦੇ ਤੇਲ ਦੀਆਂ ਕੁੱਝ ਬੂੰਦਾ, 2 ਟਿੱਕੀ ਪੀਸੀ ਹੋਈ ਕਪੂਰ ਅਤੇ 20 ਗ੍ਰਾਮ ਨਾਰੀਅਲ ਤੇਲ ਮਿਲਾਕੇ ਜਲਾਉ। ਜਦੋਂ ਤਕ ਇਹ ਲੈਂਪ ਜਲੇਗਾ ਮੱਛਰ ਘਰ ਦੇ ਅੰਦਰ ਨਹੀਂ ਆਉਣਗੇ।
3. ਨਾਰੀਅਲ ਤੇਲ ਵਿਚ ਨਿੰਮ ਦਾ ਤੇਲ ਮਿਲਾ ਕੇ ਉਸ ਦਾ ਦੀਵਾ ਜਲਾ ਕੇ ਵਿਹੜੇ, ਕਮਰੇ ਅਤੇ ਬਾਥਰੂਮ ਵਿਚ ਰੱਖ ਦਿਉ। ਇਸ ਨਾਲ ਮੱਛਰ ਦੂਰ ਭੱਜ ਜਾਣਗੇ।
4. 100 ਗ੍ਰਾਮ ਅਜਵਾਈਨ ਨੂੰ ਪੀਸ ਕੇ ਉਸ ਵਿਚ ਬਰਾਬਰ ਮਾਤਰਾ ਵਿਚ ਸਰੋਂ ਦਾ ਤੇਲ ਮਿਲਾਉ। ਫਿਰ ਇਸ ਤੇਲ ਵਿਚ ਗੱਤੇ ਦੇ ਟੁਕੜੇ ਨੂੰ ਡੁਬੋ ਕੇ ਸਾਰੇ ਕਮਰਿਆਂ ਵਿਚ ਉਚਾਈ 'ਤੇ ਰੱਖ ਦਿਉ।
5. ਨਿੰਮ ਦੀ ਪੱਤੀਆਂ ਨੂੰ ਜਲਾਉਣ ਦੇ ਨਾਲ ਜੋ ਧੁੰਆਂ ਨਿਕਲੇਗਾ ਉਸ ਨਾਲ ਮੱਛਰ ਘਰ ਦੇ ਅੰਦਰ ਨਹੀਂ ਆਉਣਗੇ।
6. ਸਰੀਰ 'ਤੇ ਸਰੋਂ ਦਾ ਤੇਲ ਲਗਾਉਣ ਨਾਲ ਮੱਛਰ ਨਹੀਂ ਕੱਟਦੇ।
7. ਲੌਂਗ ਦੇ ਤੇਲ ਵਿਚ ਨਾਰੀਅਲ ਦਾ ਤੇਲ ਮਿਲਾ ਕੇ ਚਮੜੀ 'ਤੇ ਲਗਾਉਣ ਨਾਲ ਫ਼ਾਇਦਾ ਹੁੰਦਾ ਹੈ ਇਸ ਦੀ ਬਦਬੂ ਨਾਲ ਮੱਛਰ ਨਹੀਂ ਆਉਂਦੇ।
8. ਘਰ ਵਿਚ ਗੇਂਦੇ ਦੇ ਫੁੱਲ ਲਗਾਉਣ ਨਾਲ ਮੱਛਰ ਨਹੀਂ ਆਉਂਦੇ।