ਦਿਲ ਦੇ ਮਰੀਜ਼ਾਂ ਲਈ ਕਾਫ਼ੀ ਲਾਭਦਾਇਕ ਹੈ ਮੱਛੀ
Published : Nov 21, 2020, 6:20 pm IST
Updated : Nov 21, 2020, 6:20 pm IST
SHARE ARTICLE
Fish
Fish

ਮੱਛੀ ਦਾ ਸੇਵਨ ਕਈ ਰੂਪ ਵਿਚ ਸਾਰੇ ਸੰਸਾਰ ਵਿਚ ਪ੍ਰਾਚੀਨ ਕਾਲ ਤੋਂ ਕੀਤਾ ਜਾ ਰਿਹਾ ਹੈ।

ਮੁਹਾਲੀ: ਮੱਛੀ ਵਿਚ ਉਹ ਸਾਰੇ ਗੁਣ ਹੁੰਦੇ ਹਨ ਜੋ ਇਕ ਪੌਸ਼ਟਿਕ ਆਹਾਰ ਵਿਚ ਹੁੰਦੇ ਹਨ। ਮੱਛੀ ਪ੍ਰੋਟੀਨ ਨਾਲ ਭਰਪੂਰ ਖ਼ੁਰਾਕ ਹੁੰਦੀ ਹੈ ਜਿਸ ਵਿਚ ਵਿਟਾਮਿਨ ਅਤੇ ਖਣਿਜ ਪਦਾਰਥ ਕਾਫ਼ੀ ਮਾਤਰਾ ਵਿਚ ਹੁੰਦੇ ਹਨ। ਬੱਚਿਆਂ ਅਤੇ ਗਰਭਵਤੀ ਔਰਤਾਂ ਲਈ ਮੱਛੀ ਇਕ ਵਧੀਆ ਖ਼ੁਰਾਕ ਹੁੰਦੀ ਹੈ।

Eat fishEat fish

ਇਸ ਦੇ ਮਾਸ ਵਿਚ ਚਰਬੀ ਘੱਟ ਹੋਣ ਕਾਰਨ ਦਿਲ ਦੇ ਮਰੀਜ਼ਾਂ ਲਈ ਕਾਫ਼ੀ ਲਾਭਦਾਇਕ ਹੁੰਦੀ ਹੈ। ਮਨੁੱਖੀ ਸਰੀਰ ਲਈ ਜ਼ਰੂਰੀ ਤੱਤ ਜਿਵੇਂ ਫ਼ਾਸਫ਼ੋਰਸ ਅਤੇ ਕੈਲਸ਼ੀਅਮ ਦੋਵੇਂ ਹੀ ਮੱਛੀ ਵਿਚ ਮਿਲ ਜਾਂਦੇ ਹਨ। ਛੋਟੀਆਂ ਮੱਛੀਆਂ ਵਿਚ ਦੋਵੇਂ ਤੱਤ ਮਿਲ ਜਾਂਦੇ ਹਨ ਜਦਕਿ ਸਮੁੰਦਰੀ ਮੱਛੀ ਵਿਚ ਆਇਉਡੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ।

fishesfishes

ਜਿਹੜੀਆਂ ਮੱਛੀਆਂ ਮਿੱਠੇ ਪਾਣੀ ਵਿਚ ਪਾਲੀਆਂ ਜਾਂਦੀਆਂ ਹਨ ਉਨ੍ਹਾਂ ਵਿਚ ਫ਼ਾਸਫ਼ੋਰਸ, ਕੈਲਸ਼ੀਅਮ ਅਤੇ ਲੋਹਾ ਤਿੰਨੋਂ ਬਰਾਬਰ ਮਾਤਰਾ ਵਿਚ ਮਿਲ ਜਾਂਦਾ ਹੈ। ਨਿੱਕੀਆਂ ਮੱਛੀਆਂ ਵਿਚ ਵਿਟਾਮਿਨ 1 ਅਤੇ 4 ਦੀ ਮਾਤਰਾ ਕਾਫ਼ੀ ਹੁੰਦੀ ਹੈ ਅਤੇ ਇਨ੍ਹਾਂ ਮੱਛੀਆਂ ਦੇ ਜਿਗਰ ਦਾ ਤੇਲ ਵੀ ਬਹੁਤ ਗੁਣਕਾਰੀ ਹੁੰਦਾ ਹੈ।

Fish Fish

ਮੱਛੀ ਦਾ ਸੇਵਨ ਕਈ ਰੂਪ ਵਿਚ ਸਾਰੇ ਸੰਸਾਰ ਵਿਚ ਪ੍ਰਾਚੀਨ ਕਾਲ ਤੋਂ ਕੀਤਾ ਜਾ ਰਿਹਾ ਹੈ। ਮੱਛੀ ਵਿਚ ਪ੍ਰੋਟੀਨ ਦੀ ਵੱਧ ਮਾਤਰਾ ਹੁੰਦੀ ਹੈ। ਇਸ ਪ੍ਰੋਟੀਨ ਨੂੰ ਆਸਾਨੀ ਨਾਲ ਪਚਾਇਆ ਜਾ ਸਕਦਾ ਹੈ।

ਜੀਵ ਵਿਗਿਆਨਕਾਂ ਨੇ ਸਿੱਧ ਕੀਤਾ ਹੈ ਕਿ ਮੱਛੀ ਵਿਚ ਮਿਲਣ ਵਾਲੇ ਪ੍ਰੋਟੀਨ ਦੀ ਮਹੱਤਤਾ ਅੰਡੇ, ਮੁਰਗੀ ਅਤੇ ਮਾਸ ਨਾਲੋਂ ਵੱਧ ਹੁੰਦੀ ਹੈ। ਪ੍ਰੋਟੀਨ ਤੋਂ ਇਲਾਵਾ ਮੱਛੀ ਵਿਚ ਵਿਟਾਮਿਨ ਅਤੇ ਖਣਿਜ ਜ਼ਿਆਦਾ ਮਾਤਰਾ ਵਿਚ ਹੁੰਦੇ ਹਨ। ਮੱਛੀ ਵਿਚ ਕਾਰਬੋਹਾਈਡ੍ਰੇਟ ਦੀ ਮਾਤਰਾ ਘੱਟ ਹੁੰਦੀ ਹੈ ਜਿਸ ਕਾਰਨ ਸ਼ੂਗਰ ਦੇ ਮਰੀਜ਼ ਲਈ ਇਹ ਬਹੁਤ ਗੁਣਕਾਰੀ ਹੁੰਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement