
ਕੁੱਝ ਅਜਿਹੇ ਫਲ ਹਨ ਜਿਨ੍ਹਾਂ ਨੂੰ ਛਿਲਕੇ ਦੇ ਨਾਲ ਨਹੀਂ ਖਾਣਾ ਚਾਹੀਦਾ।
ਸਾਡੇ ਸਰੀਰ ਲਈ ਫਲ ਬਹੁਤ ਮਹੱਤਵਪੂਰਨ ਹਨ। ਜੇ ਤੁਸੀਂ ਰੋਜ਼ਾਨਾ ਲੋੜੀਂਦੀ ਮਾਤਰਾ ਵਿਚ ਫਲਾਂ ਦਾ ਸੇਵਨ ਕਰਦੇ ਹੋ ਤਾਂ ਤੁਹਾਡੀ ਸਿਹਤ ਨੂੰ ਬਹੁਤ ਸਾਰੇ ਲਾਭ ਹਾਸਲ ਹੁੰਦੇ ਹਨ। ਪਰ ਇਹ ਜਾਣਨਾ ਬਹੁਤ ਮਹੱਤਵਪੂਰਨ ਹੈ ਕਿ ਤੁਸੀਂ ਫਲਾਂ ਦੀ ਵਰਤੋਂ ਕਿਵੇਂ ਕਰਦੇ ਹੋ। ਕੀ ਫਲਾਂ ਨੂੰ ਛਿੱਲਣ ਤੋਂ ਬਾਅਦ ਖਾਣਾ ਸਹੀ ਹੈ ਜਾਂ ਨਹੀਂ? ਅਜਿਹੀ ਸਥਿਤੀ ਵਿਚ ਅਸੀਂ ਤੁਹਾਨੂੰ ਦਸਾਂਗੇ ਕਿ ਤੁਹਾਨੂੰ ਫਲਾਂ ਨੂੰ ਕਿਵੇਂ ਖਾਣਾ ਚਾਹੀਦਾ ਹੈ। ਆਉ ਜਾਣਦੇ ਹਾਂ। ਲੋਕਾਂ ਦੇ ਮਨਾਂ ਵਿਚ ਅਕਸਰ ਇਹ ਉਲਝਣ ਰਹਿੰਦੀ ਹੈ ਕਿ ਫਲਾਂ ਨੂੰ ਉਨ੍ਹਾਂ ਦੇ ਛਿਲਕੇ ਨਾਲ ਖਾਣਾ ਚਾਹੀਦਾ ਹੈ ਜਾਂ ਨਹੀਂ। ਅਜਿਹੀ ਸਥਿਤੀ ਵਿਚ ਕੱੁਝ ਫਲ ਅਜਿਹੇ ਹੁੰਦੇ ਹਨ ਜਿਨ੍ਹਾਂ ਦਾ ਛਿਲਕੇ ਨਾਲ ਸੇਵਨ ਕਰਨਾ ਚਾਹੀਦਾ ਹੈ, ਜਦੋਂ ਕਿ ਕੁੱਝ ਅਜਿਹੇ ਫਲ ਹਨ ਜਿਨ੍ਹਾਂ ਨੂੰ ਛਿਲਕੇ ਦੇ ਨਾਲ ਨਹੀਂ ਖਾਣਾ ਚਾਹੀਦਾ। ਆਉ ਜਾਣਦੇ ਹਾਂ।
Apple
ਸੇਬ: ਬਹੁਤ ਸਾਰੇ ਲੋਕ ਸੇਬ ਨੂੰ ਛਿੱਲਣ ਤੋਂ ਬਾਅਦ ਖਾਣਾ ਪਸੰਦ ਕਰਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਅਜਿਹਾ ਕਰਨ ਨਾਲ ਇਸ ਦੇ ਫ਼ਾਈਬਰ ਵੱਖ ਹੋ ਜਾਂਦੇ ਹਨ। ਜੇ ਤੁਸੀਂ ਸੇਬ ਨੂੰ ਛਿੱਲ ਕੇ ਖਾ ਲੈਂਦੇ ਹੋ, ਤਾਂ ਤੁਹਾਨੂੰ ਸੇਬ ਦੇ ਪੂਰੇ ਗੁਣ ਨਹੀਂ ਮਿਲਣਗੇ।
Orange
ਸੰਤਰੇ ਦਾ ਸੇਵਨ: ਸੰਤਰੇ ਦਾ ਸੇਵਨ ਹਮੇਸ਼ਾ ਇਸ ਦੀ ਰੇਸ਼ੇਦਾਰ ਚਮੜੀ ਨਾਲ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਅਮਰੂਦ ਨੂੰ ਵੀ ਬਗ਼ੈਰ ਛਿੱਲੇ ਖਾਣਾ ਚਾਹੀਦਾ ਹੈ ਕਿਉਂਕਿ ਜੇ ਤੁਸੀਂ ਫਲਾਂ ਦੇ ਛਿਲਕੇ ਨੂੰ ਹਟਾਉਂਦੇ ਹੋ, ਤਾਂ ਤੁਹਾਡੇ ਸਰੀਰ ਨੂੰ ਸਿਰਫ਼ ਅੱਧੇ ਪੌਸ਼ਟਿਕ ਤੱਤ ਹੀ ਮਿਲਣਗੇ।
Banana Shak
ਕੇਲੇ ਦਾ ਸੇਵਨ: ਕੇਲੇ ਦਾ ਛਿਲਕਾ ਨਹੀਂ ਖਾਂਧਾ ਜਾਂਦਾ, ਪਰ ਕੀ ਤੁਸੀਂ ਜਾਣਦੇ ਹੋ ਕਿ ਕੇਲੇ ਦੇ ਛਿਲਕੇ ਵਿਚ ਇਸ ਦੇ ਗੁੱਦੇ ਦੀ ਤਰ੍ਹਾਂ ਕਾਰਬੋਹਾਈਡ੍ਰੇਟ, ਵਿਟਾਮਿਨ ਬੀ 6, ਬੀ 12, ਪੋਟਾਸ਼ੀਅਮ ਹੁੰਦਾ ਹੈ ਦੂਜੇ ਪਾਸੇ, ਕੇਲੇ ਦੇ ਛਿਲਕੇ ਦੇ ਅੰਦਰਲੇ ਹਿੱਸੇ ਨੂੰ ਰਗੜਨ ਨਾਲ ਦੰਦਾਂ ਦਾ ਪੀਲਾਪਣ ਵੀ ਦੂਰ ਹੋ ਜਾਂਦਾ ਹੈ। ਨਾਲ ਹੀ ਜੇ ਤੁਸੀਂ ਕੇਲੇ ਨੂੰ ਸਾਫ਼ ਕਰ ਕੇ ਛਿਲਕੇ ਸਮੇਤ ਖਾਂਦੇ ਹੋ ਤਾਂ ਤੁਹਾਨੂੰ ਵਧੇਰੇ ਲਾਭ ਪ੍ਰਾਪਤ ਹੁੰਦੇ ਹਨ।