Health News: ਹਾਨੀਕਾਰਕ ਹੈ ਜ਼ਿਆਦਾ ਦੇਰ ਤਕ ਏ.ਸੀ. ਵਿਚ ਬੈਠਣਾ, ਹੋ ਸਕਦੀਆਂ ਹਨ ਕਈ ਬੀਮਾਰੀਆਂ
Published : Jan 22, 2025, 9:10 am IST
Updated : Jan 22, 2025, 9:10 am IST
SHARE ARTICLE
AC is harmful for too Health News
AC is harmful for too Health News

Health News: ਜ਼ਿਆਦਾ ਦੇਰ ਤਕ ਏਸੀ ਵਿਚ ਬੈਠਣਾ ਚਮੜੀ ਦੀ ਨਮੀ ਨੂੰ ਖੋਹ ਸਕਦਾ ਹੈ ਜਿਸ ਕਾਰਨ ਸੁੱਕੀ ਚਮੜੀ ਅਤੇ ਸੁੱਕੇ ਵਾਲਾਂ ਦੀ ਸਮੱਸਿਆ ਹੋ ਸਕਦੀ ਹੈ

ਗਰਮੀ ਤੋਂ ਬਚਣ ਲਈ ਲੋਕ ਏਸੀ ਭਾਵ ਏਅਰ ਕੰਡੀਸ਼ਨਰ ਦੀ ਜ਼ਿਆਦਾ ਵਰਤੋਂ ਕਰਦੇ ਹਨ। ਜੋ ਗਰਮੀ ਤੋਂ ਤੁਰਤ ਰਾਹਤ ਦਿਵਾ ਦਿੰਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਕੁੱਝ ਲੋਕ ਏਸੀ ਵਿਚ ਨਹੀਂ ਬੈਠਣਾ ਚਾਹੁੰਦੇ? ਅਜਿਹਾ ਕਰਨ ਨਾਲ ਉਨ੍ਹਾਂ ਦੀ ਤਬੀਅਤ ਵਿਗੜ ਸਕਦੀ ਹੈ ਅਤੇ ਗੰਭੀਰ ਬੀਮਾਰੀਆਂ ਘੇਰ ਸਕਦੀਆਂ ਹਨ। ਆਉ ਜਾਣਦੇ ਹਾਂ ਏਸੀ ਦੀ ਜ਼ਿਆਦਾ ਵਰਤੋਂ ਕਰਨ ਨਾਲ ਹੋਣ ਵਾਲੇ ਨੁਕਸਾਨ ਬਾਰੇ:

ਤੁਸੀਂ ਗਰਮੀ ਤੋਂ ਬਚਣ ਲਈ ਏਅਰ ਕੰਡੀਸ਼ਨਰ ਦੀ ਵਰਤੋਂ ਕਰਦੇ ਹੋ। ਪਰ ਏਸੀ ਦੇ ਕਾਰਨ ਸਰੀਰ ਵਿਚ ਪਾਣੀ ਦੀ ਘਾਟ ਹੋ ਸਕਦੀ ਹੈ ਜੋ ਕਿ ਡਿਹਾਈਡਰੇਸ਼ਨ ਕਹਾਉਂਦਾ ਹੈ। ਇਸ ਲਈ ਜੇਕਰ ਤੁਸੀਂ ਪਾਣੀ ਘੱਟ ਪੀਂਦੇ ਹੋ ਤਾਂ ਏਸੀ ਵਿਚ ਬੈਠਣ ਤੋਂ ਬਚੋ। ਬਹੁਤ ਘੱਟ ਲੋਕ ਜਾਣਦੇ ਹਨ ਕਿ ਏਅਰ ਕੰਡੀਸ਼ਨਰ ਤੁਹਾਡੀ ਅਸਥਮਾ ਜਾਂ ਹੋਰ ਐਲਰਜੀ ਨੂੰ ਵਧਾ ਸਕਦਾ ਹੈ ਕਿਉਂਕਿ ਜੇਕਰ ਏਸੀ ਨੂੰ ਸਾਫ਼ ਨਾ ਕੀਤਾ ਜਾਵੇ ਤਾਂ ਉਸ ਵਿਚ ਐਲਰਜੀ ਪੈਦਾ ਕਰਨ ਵਾਲੇ ਕੀਟਾਣੂ ਵਧਣ ਲਗਦੇ ਹਨ, ਜਿਸ ਨਾਲ ਸਮੱਸਿਆਵਾਂ ਵਧ ਸਕਦੀਆਂ ਹਨ।

ਏਸੀ ਵਾਲਾ ਮਾਹੌਲ ਬਹੁਤ ਠੰਢਾ ਹੁੰਦਾ ਹੈ ਅਤੇ ਬਾਹਰ ਦਾ ਤਾਪਮਾਨ ਜ਼ਿਆਦਾ ਹੁੰਦਾ ਹੈ ਜਿਸ ਕਾਰਨ ਵਾਰ-ਵਾਰ ਅੰਦਰ-ਬਾਹਰ ਜਾਣ ਨਾਲ ਸਿਰਦਰਦ ਹੋ ਸਕਦਾ ਹੈ। ਮਾਈਗ੍ਰੇਨ ਦੇ ਮਰੀਜ਼ਾਂ ਲਈ ਇਹ ਸਿਰਦਰਦ ਜ਼ਿਆਦਾ ਖ਼ਤਰਨਾਕ ਹੋ ਸਕਦਾ ਹੈ। ਏਸੀ ਦੀ ਵਰਤੋਂ ਕਰਨ ਨਾਲ ਨੱਕ ਦੇ ਅੰਦਰ ਮੌਜੂਦ ਬਲਗਮ ਸੁੱਕ ਜਾਂਦਾ ਹੈ ਜਿਸ ਕਾਰਨ ਇਨਫ਼ੈਕਸ਼ਨ ਹੋਣਾ ਏਸੀ ਦਾ ਵੱਡਾ ਨੁਕਸਾਨ ਹੋ ਸਕਦਾ ਹੈ ਕਿਉਂਕਿ ਇਹ ਬਲਗਮ ਇਨਫ਼ੈਕਸ਼ਨ ਪੈਦਾ ਕਰਨ ਵਾਲੇ ਬੈਕਟੀਰੀਆ ਅਤੇ ਵਾਇਰਸ ਨੂੰ ਸਰੀਰ ਦੇ ਅੰਦਰ ਜਾਣ ਤੋਂ ਰੋਕਦਾ ਹੈ।

ਜ਼ਿਆਦਾ ਦੇਰ ਤਕ ਏਸੀ ਵਿਚ ਬੈਠਣਾ ਚਮੜੀ ਦੀ ਨਮੀ ਨੂੰ ਖੋਹ ਸਕਦਾ ਹੈ ਜਿਸ ਕਾਰਨ ਸੁੱਕੀ ਚਮੜੀ ਅਤੇ ਸੁੱਕੇ ਵਾਲਾਂ ਦੀ ਸਮੱਸਿਆ ਹੋ ਸਕਦੀ ਹੈ। ਇਸ ਤੋਂ ਬਚਣ ਲਈ ਏਸੀ ਦੇ ਸਾਹਮਣੇ ਬਿਲਕੁਲ ਨਾ ਬੈਠੋ। ਇਸ ਨਾਲ ਹੀ ਇਹ ਅੱਖਾਂ ਖ਼ੁਸ਼ਕ ਹੋਣ ਦਾ ਕਾਰਨ ਵੀ ਬਣ ਸਕਦਾ ਹੈ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement