
ਸਵੇਰੇ ਉਠਣ ਨਾਲ ਮਨੁੱਖ ਦੇ ਦਿਨ ਦੀ ਰੂਟੀਨ ਨਿਯਮਤ ਹੁੰਦੀ ਹੈ
ਸਵੇਰੇ ਜਲਦੀ ਉਠਣਾ ਬਹੁਤ ਹੀ ਔਖਾ ਕੰਮ ਲਗਦਾ ਹੈ ਪਰ ਤੁਸੀਂ ਚੁਸਤ-ਦਰੁਸਤ ਰਹਿਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਵੇਰੇ ਜਲਦੀ ਉਠਣ ਦੀ ਆਦਤ ਪਾਉਣੀ ਚਾਹੀਦੀ ਹੈ। ਇਕ ਅਧਿਐਨ ਵਿਚ ਪਤਾ ਲੱਗਾ ਹੈ ਕਿ ਸਵੇਰੇ ਉਠਣ ਵਾਲੇ ਲੋਕਾਂ ਦਾ ਦਿਮਾਗ ਦੇਰ ਤੋਂ ਉਠਣ ਵਾਲੇ ਲੋਕਾਂ ਤੋਂ ਤੇਜ਼ ਹੁੰਦਾ ਹੈ। ਸਵੇਰੇ ਉਠਣ ਨਾਲ ਅਤੇ ਥੋੜ੍ਹੀ ਕਸਰਤ ਕਰਨ ਨਾਲ ਤੁਸੀਂ ਸਰੀਰਕ ਅਤੇ ਮਾਨਸਕ ਰੂਪ ਨਾਲ ਤੰਦਰੁਸਤ ਰਹਿੰਦੇ ਹੋ।
Get up
ਜੇਕਰ ਤੁਸੀਂ ਸਵੇਰੇ ਜਲਦੀ ਉਠਦੇ ਹੋ ਤਾਂ ਤੁਹਾਡੀ ਪੂਰੀ ਦਿਨ ਚਰਚਾ ਸਹੀ ਅਤੇ ਸਮੇਂ ’ਤੇ ਹੁੰਦੀ ਹੈ। ਇਸ ਨਾਲ ਤੁਹਾਡਾ ਦਿਮਾਗ ਤੇਜ਼ ਹੁੰਦਾ ਹੈ ਅਤੇ ਕੰਮ ਕਰਨ ਤੋਂ ਬਾਅਦ ਵੀ ਤੁਹਾਨੂੰ ਥਕਾਵਟ ਦਾ ਅਹਿਸਾਸ ਨਹੀਂ ਹੁੰਦਾ। ਇਨ੍ਹਾਂ ਗੱਲਾਂ ਤੋਂ ਇਲਾਵਾ ਆਉ ਜਾਣਦੇ ਹਾਂ ਅਜਿਹੇ ਹੀ ਹੋਰ ਸਿਹਤਮੰਦ ਫ਼ਾਇਦਿਆਂ ਬਾਰੇ।
Get up
ਸਵੇਰੇ ਉਠਣ ਨਾਲ ਮਨੁੱਖ ਦੇ ਦਿਨ ਦੀ ਰੂਟੀਨ ਨਿਯਮਤ ਹੁੰਦੀ ਹੈ ਅਤੇ ਉਹ ਕਸਰਤ, ਇਸ਼ਨਾਨ, ਭੋਜਨ ਅਤੇ ਆਰਾਮ ਲਈ ਉਚਿਤ ਸਮਾਂ ਕੱਢ ਲੈਂਦਾ ਹੈ। ਸਵੇਰ ਸਮੇਂ ਕਸਰਤ, ਸੈਰ ਜਾਂ ਸਵਿਮਿੰਗ ਆਦਿ ਲਈ ਸਮਾਂ ਕੱਢੋ। ਤਾਜ਼ੀ ਹਵਾ, ਧੁੱਪ ਅਤੇ ਕੁਦਰਤ ਦੇ ਮਾਹੌਲ ਨੂੰ ਮਹਿਸੂਸ ਕਰੋ।
Walk
ਇਹ ਸੱਭ ਕਰਨ ਨਾਲ ਤੁਹਾਡੇ ਅੰਦਰ ਊਰਜਾ ਆਵੇਗੀ ਜਿਸ ਨਾਲ ਤੁਹਾਡਾ ਸਰੀਰਕ ਅਤੇ ਮਾਨਸਕ ਵਿਕਾਸ ਚੰਗੀ ਤਰ੍ਹਾਂ ਹੁੰਦਾ ਹੈ। ਸਵੇਰੇ ਜਲਦੀ ਉਠਣ ਨਾਲ ਤੁਹਾਨੂੰ ਪੂਰੇ ਦਿਨ ’ਚ ਆਰਾਮ ਕਰਨ ਦਾ ਵੀ ਸਮਾਂ ਮਿਲਦਾ ਹੈ, ਜੋ ਤੁਸੀਂ ਅਪਣੇ ਪ੍ਰਵਾਰ ਵਾਲਿਆਂ ਨਾਲ ਅਤੇ ਦੋਸਤਾਂ ਨਾਲ ਬਿਤਾ ਸਕਦੇ ਹੋ। ਨਾਲ ਹੀ ਤੁਸੀਂ ਉਹ ਕੰਮ ਕਰੋ ਜੋ ਤੁਹਾਨੂੰ ਬਹੁਤ ਪਸੰਦ ਹੋਵੇ। ਇਸ ਨਾਲ ਤੁਸੀਂ ਪੂਰਾ ਦਿਨ ਤਣਾਅ ਤੋਂ ਦੂਰ ਰਹੋਗੇ।