
ਅੱਜ ਅਸੀ ਤੁਹਾਨੂੰ ਇਸ ਸਮੱਸਿਆ ਨੂੰ ਦੂਰ ਕਰਨ ਲਈ ਘਰੇਲੂ ਨੁਸਖ਼ੇ ਦਸਾਂਗੇ
How to clean rust from iron utensils: ਲੋਹੇ ਦੇ ਭਾਂਡਿਆਂ ਵਿਚ ਖਾਣਾ ਪਕਾ ਕੇ ਖਾਣਾ ਸਿਹਤ ਲਈ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਪਰ ਇਨ੍ਹਾਂ ਭਾਂਡਿਆਂ ਦੀ ਇਕ ਸਮੱਸਿਆ ਇਹ ਹੈ ਕਿ ਇਨ੍ਹਾਂ ਨੂੰ ਆਸਾਨੀ ਨਾਲ ਜੰਗਾਲ ਲੱਗ ਜਾਂਦਾ ਹੈ। ਜੇਕਰ ਇਸ ਦੀ ਜਲਦੀ ਸਫ਼ਾਈ ਨਾ ਕੀਤੀ ਜਾਵੇ ਤਾਂ ਇਹ ਇੰਨੇ ਗੰਦੇ ਹੋ ਜਾਂਦੇ ਹਨ ਕਿ ਇਸ ਨੂੰ ਸਾਫ਼ ਕਰਨਾ ਅਸੰਭਵ ਲਗਦਾ ਹੈ ਅਤੇ ਹੌਲੀ-ਹੌਲੀ ਲੋਹੇ ਦੇ ਭਾਂਡੇ ਖ਼ਰਾਬ ਹੋ ਜਾਂਦੇ ਹਨ। ਅੱਜ ਅਸੀ ਤੁਹਾਨੂੰ ਇਸ ਸਮੱਸਿਆ ਨੂੰ ਦੂਰ ਕਰਨ ਲਈ ਘਰੇਲੂ ਨੁਸਖ਼ੇ ਦਸਾਂਗੇ। ਤੁਸੀਂ ਬੇਕਿੰਗ ਸੋਡੇ ਦੀ ਮਦਦ ਨਾਲ ਜੰਗਾਲ ਨੂੰ ਆਸਾਨੀ ਨਾਲ ਸਾਫ਼ ਕਰ ਸਕਦੇ ਹੋ ਅਤੇ ਬਰਤਨਾਂ ਨੂੰ ਖ਼ਰਾਬ ਹੋਣ ਤੋਂ ਬਚਾਅ ਸਕਦੇ ਹੋ।
ਲੋਹੇ ਦੇ ਭਾਂਡੇ ਤੋਂ ਜੰਗਾਲ ਹਟਾਉਣ ਲਈ ਬੇਕਿੰਗ ਸੋਡੇ ਦੀ ਵਰਤੋਂ ਵੀ ਕਰ ਸਕਦੇ ਹੋ। ਸੱਭ ਤੋਂ ਪਹਿਲਾਂ, ਦੋ ਕੱਪ ਪਾਣੀ ਨੂੰ ਹਲਕਾ ਜਿਹਾ ਗਰਮ ਕਰੋ ਅਤੇ ਇਸ ਵਿਚ 2 ਚਮਚ ਬੇਕਿੰਗ ਸੋਡਾ ਪਾਉ। ਹੁਣ ਇਸ ’ਚ 1 ਚਮਚ ਨਿੰਬੂ ਦਾ ਰਸ ਪਾ ਕੇ ਮਿਕਸ ਕਰੋ। ਹੁਣ ਇਸ ਮਿਸ਼ਰਣ ਵਿਚ ਪੁਰਾਣੇ ਟੂਥਬਰੱਸ਼ ਨੂੰ ਡੁਬੋ ਕੇ ਜੰਗਾਲ ਵਾਲੀ ਥਾਂ ’ਤੇ ਚੰਗੀ ਤਰ੍ਹਾਂ ਰਗੜੋ ਅਤੇ ਕੁੱਝ ਦੇਰ ਲਈ ਛੱਡ ਦਿਉ। ਬਰਤਨ ਨੂੰ 20 ਮਿੰਟ ਰੱਖਣ ਤੋਂ ਬਾਅਦ ਸੈਂਡ ਪੇਪਰ ਦੀ ਮਦਦ ਨਾਲ ਬਰਤਨ ’ਤੇ ਲੱਗੇ ਜੰਗਾਲ ਨੂੰ ਰਗੜੋ। ਤੁਸੀਂ ਦੇਖੋਗੇ ਕਿ ਹੌਲੀ-ਹੌਲੀ ਸਾਰਾ ਜੰਗਾਲ ਸਾਫ਼ ਹੁੰਦਾ ਜਾ ਰਿਹਾ ਹੈ।
ਹੁਣ ਇਸ ਨੂੰ ਪਾਣੀ ਨਾਲ ਧੋ ਲਉ। ਧੋਣ ਤੋਂ ਬਾਅਦ, ਭਾਂਡਿਆਂ ਨੂੰ ਦੁਬਾਰਾ ਪੂੰਝੋ ਅਤੇ ਭਾਂਡਿਆਂ ਨੂੰ 20 ਮਿੰਟ ਲਈ ਧੁੱਪ ਵਿਚ ਰੱਖੋ। ਜੇਕਰ ਬਹੁਤ ਜ਼ਿਆਦਾ ਜੰਗਾਲ ਦੇ ਧੱਬੇ ਹਨ, ਤਾਂ ਤੁਸੀਂ ਬੇਕਿੰਗ ਸੋਡੇ ਨਾਲ ਚੂਨੇ ਦਾ ਮਿਸ਼ਰਣ ਬਣਾ ਸਕਦੇ ਹੋ। ਚੂਨਾ ਜੰਗਾਲ ਨੂੰ ਨਰਮ ਬਣਾ ਦਿੰਦਾ ਹੈ। ਜਦਕਿ ਬੇਕਿੰਗ ਸੋਡਾ ਇਸ ਨੂੰ ਸਾਫ਼ ਕਰਨ ਵਿਚ ਮਦਦ ਕਰਦਾ ਹੈ। ਇਸ ਲਈ 2 ਚਮਚ ਨਿੰਬੂ ਰਸ ਅਤੇ 1 ਚਮਚ ਬੇਕਿੰਗ ਸੋਡੇ ’ਚ ਪਾਣੀ ਦੀਆਂ ਕੁੱਝ ਬੂੰਦਾਂ ਮਿਲਾ ਕੇ ਪੇਸਟ ਬਣਾ ਲਉ। ਹੁਣ ਇਸ ਨੂੰ ਜੰਗਾਲ ਵਾਲੀ ਥਾਂ ਉਤੇ ਚੰਗੀ ਤਰ੍ਹਾਂ ਲਗਾਉ ਅਤੇ 15 ਮਿੰਟ ਲਈ ਛੱਡ ਦਿਉ। ਜੰਗਾਲ ਦੇ ਧੱਬੇ ਆਸਾਨੀ ਨਾਲ ਗ਼ਾਇਬ ਹੋ ਜਾਣਗੇ।