
ਚੰਗਾ ਦੋਸਤ ਨਾਲ ਹੋਵੇ ਤਾਂ ਮੁਸ਼ਕਲ ਤੋਂ ਮੁਸ਼ਕਲ ਸਮਾਂ ਵੀ ਅਸਾਨੀ ਨਾਲ ਨਿਕਲ ਜਾਂਦਾ ਹੈ। ਇਹ ਗੱਲ ਇਕ ਅਧਿਐਨ 'ਚ ਵੀ ਸਾਬਤ ਹੋ ਚੁਕੀ ਹੈ। ਹਾਰਵਰਡ ਯੂਨੀਵਰਸਿ..
ਚੰਗਾ ਦੋਸਤ ਨਾਲ ਹੋਵੇ ਤਾਂ ਮੁਸ਼ਕਲ ਤੋਂ ਮੁਸ਼ਕਲ ਸਮਾਂ ਵੀ ਅਸਾਨੀ ਨਾਲ ਨਿਕਲ ਜਾਂਦਾ ਹੈ। ਇਹ ਗੱਲ ਇਕ ਅਧਿਐਨ 'ਚ ਵੀ ਸਾਬਤ ਹੋ ਚੁਕੀ ਹੈ। ਹਾਰਵਰਡ ਯੂਨੀਵਰਸਿਟੀ ਦੇ ਮਾਹਰਾਂ ਨੇ ਇਕ ਅਧਿਐਨ 'ਚ ਕਿਹਾ ਕਿ ਖ਼ੁਸ਼ਹਾਲੀ ਲਈ ਪੈਸੇ- ਦੌਲਤ ਅਤੇ ਸਫ਼ਲਤਾ ਤੋਂ ਜ਼ਿਆਦਾ ਜ਼ਰੂਰੀ ਹੈ ਚੰਗੇ ਦੋਸਤਾਂ ਦਾ ਨਾਲ ਹੋਣਾ।
Friends
ਹੈਰਾਨੀ ਦੀ ਗੱਲ ਇਹ ਹੈ ਕਿ ਇਹ ਅਧਿਐਨ ਤਕਰੀਬਨ 80 ਸਾਲ ਤਕ ਚਲਿਆ। ਮਾਹਰਾਂ ਨੇ 1938 ਦੇ ਗਰੇਟ ਡਿਪ੍ਰੈਸ਼ਨ ਕਾਲ ਦੇ 238 ਦੋਸਤਾਂ 'ਤੇ ਅਧਿਐਨ ਕੇਂਦਰਿਤ ਕੀਤਾ। ਇਹ ਸਾਰੇ ਹਾਰਵਡ ਕਾਲਜਾਂ ਦੇ ਵਿਦਿਆਰਥੀ ਅਤੇ ਕਰੀਬੀ ਦੋਸਤ ਸੀ। ਇਸ ਨੂੰ ਹੁਣ ਤਕ ਦਾ ਸੱਭ ਤੋਂ ਲੰਮਾ ਅਧਿਐਨ ਕਿਹਾ ਜਾ ਰਿਹਾ ਹੈ। ਇਸ ਦੇ ਅਧਾਰ 'ਤੇ ਮਾਹਰਾਂ ਨੇ ਦਸਿਆ ਕਿ ਅਸੀਂ ਅਪਣੇ ਸਬੰਧਾਂ 'ਚ ਜਿੰਨੇ ਖ਼ੁਸ਼ ਹੋਵਾਂਗੇ ਉਨਾਂ ਹੀ ਅਸੀਂ ਜ਼ਿੰਦਗੀ ਤੋਂ ਸੰਤੁਸ਼ਟ ਅਤੇ ਖ਼ੁਸ਼ਹਾਲ ਹੋਵਾਂਗੇ।
Friends
ਖ਼ਾਸ ਗੱਲ ਇਹ ਹੈ ਕਿ ਇਸ ਅਧਿਐਨ 'ਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਾਨ ਐਫ. ਕੈਨੇਡੀ ਅਤੇ ਵਾਸ਼ਿੰਗਟਨ ਪੋਸਟ ਦੇ ਸੰਪਾਦਕ ਬ੍ਰੈਨ ਬਰੈਡਲੀ ਨੂੰ ਵੀ ਸ਼ਾਮਲ ਕੀਤਾ ਗਿਆ। ਅਧਿਐਨ ਲਈ ਮਾਹਰਾਂ ਨੇ ਹਿੱਸਾ ਲੈਣ ਵਾਲਿਆਂ ਦੀ ਸਿਹਤ ਅਤੇ ਜੀਵਨ 'ਚ ਹੋਣ ਵਾਲਿਆਂ ਘਟਨਾਵਾਂ, ਕਰੀਅਰ ਅਤੇ ਵਿਆਹ 'ਚ ਸਫ਼ਲਤਾ ਨੂੰ ਕੇਂਦਰ 'ਚ ਰਖਿਆ।
Friends
ਉਨ੍ਹਾਂ ਦੇਖਿਆ ਕਿ ਕਿਸੇ 'ਤੇ ਕਦੇ ਕੋਈ ਮੁਸ਼ਕਲ ਆਈ ਤਾਂ ਚੰਗੇ ਦੋਸਤਾਂ ਨੇ ਉਸ ਦੇ ਮਾੜੇ ਅਸਰ ਤੋਂ ਉਭਰਨ 'ਚ ਮਦਦ ਕੀਤੀ।