
ਕਾਰਪੋਰੇਟ ਸੰਸਾਰ 'ਚ ਜਿਸ ਤਰ੍ਹਾਂ ਦਾ ਮੁਕਾਬਲਾ ਚਲ ਹੈ, ਉਸ 'ਚ ਅੱਗੇ ਵਧਣ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ। ਕੋਲੰਬਿਆ ਅਤੇ ਕੈਲਿਫ਼ੋਰਨੀਆ ਸਟੇਟ ਯੂਨੀਵਰਸਿਟੀ 'ਚ ਹੋਏ...
ਕਾਰਪੋਰੇਟ ਸੰਸਾਰ 'ਚ ਜਿਸ ਤਰ੍ਹਾਂ ਦਾ ਮੁਕਾਬਲਾ ਚਲ ਹੈ, ਉਸ 'ਚ ਅੱਗੇ ਵਧਣ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ। ਕੋਲੰਬਿਆ ਅਤੇ ਕੈਲਿਫ਼ੋਰਨੀਆ ਸਟੇਟ ਯੂਨੀਵਰਸਿਟੀ 'ਚ ਹੋਏ ਇਕ ਅਧਿਐਨ 'ਚ ਮਾਹਰਾਂ ਮੁਤਾਬਕ ਕਾਰਪੋਰੇਟ ਸੰਸਾਰ 'ਚ ਤਰੱਕੀ ਪਾਉਣ ਲਈ ਕੁੱਝ ਸੁਝਾਅ ਦਸੇ ਗਏ ਹਨ।
working progress
ਮਾਹਰਾਂ ਦਾ ਕਹਿਣਾ ਹੈ ਕਿ ਜੋ ਵੀ ਪਾਓ ਉਸ 'ਚ ਸਹਿਜ ਅਤੇ ਆਤਮਵਿਸ਼ਵਾਸ ਨਾਲ ਭਰਪੂਰ ਰਹੋ। ਸਵੇਰੇ ਕੰਮ 'ਤੇ ਨਿਕਲਣ ਲੱਗੇ ਜੇਕਰ ਤੁਸੀਂ ਵਧੀਆ ਮਹਿਸੂਸ ਕਰ ਰਹੇ ਹੋ ਅਤੇ ਲੋਕ ਤੁਹਾਡੀ ਤਰੀਫ਼ ਕਰ ਰਹੇ ਹੋਣ ਤਾਂ ਤੁਹਾਡਾ ਦਿਨ ਵਧੀਆ ਲੰਘੇਗਾ। ਮਾਹਰਾਂ ਦਾ ਕਹਿਣਾ ਹੈ ਕਿ ਹਰ ਖੇਤਰ ਅਤੇ ਦਫ਼ਤਰ ਦਾ ਅਪਣਾ ਵੱਖ ਸਟਾਇਲ ਅਤੇ ਡਰੈਸ ਕੋਡ ਹੁੰਦਾ ਹੈ। ਅਪਣੀ ਵਾਰਡਰੋਬ ਨੂੰ ਮਾਹੌਲ ਦੇ ਹਿਸਾਬ ਨਾਲ ਬਣਾਓ।
Classic formal
ਇਕ ਕਲਾਸਿਕ ਸੂਟ
ਰੁੱਤ ਮੁਤਾਬਕ ਚੱਲ ਰਹੇ ਰੰਗ ਦੇ ਹਿਸਾਬ ਨਾਲ ਇਕ ਕਲਾਸਿਕ ਸੂਟ ਜ਼ਰੂਰ ਰੱਖਣਾ ਚਾਹੀਦਾ ਹੈ। ਇਸ ਦੀ ਪੈਂਟ ਅਤੇ ਜੈਕੇਟ ਨੂੰ ਵੱਖ-ਵੱਖ ਤਰੀਕੇ ਨਾਲ ਮਿਕਸ ਐਂਡ ਮੈਚ ਕੀਤਾ ਜਾ ਸਕਦਾ ਹੈ। ਇਹ ਕਿਸੇ ਖਾਸ ਕੱਪੜੇ ਦੀ ਬਜਾਏ ਸਧਾਰਣ ਹੋਣ ਤਾਂ ਬੇਹਤਾਰ ਹੋਵੇਗਾ।
Shoes
ਆਰਾਮਦਾਇਕ ਜੁਤੇ
ਘੱਟ ਤੋਂ ਘੱਟ ਇਕ ਜੋਡ਼ੀ ਆਰਾਮਦਾਇਕ ਜੁਤੇ ਜ਼ਰੂਰ ਹੋਣੇ ਚਾਹੀਦੇ ਹਨ ਜੋ ਤੁਹਾਡੀ ਪਾਵਰ ਡਰੈਸਿੰਗ 'ਚ ਚਾਰ ਚੰਨ ਲਗਾ ਦੇਵੇ। ਜੇਕਰ ਤੁਹਾਨੂੰ ਕੰਮ ਦੌਰਾਨ ਜ਼ਿਆਦਾ ਸਮਾਂ ਖੜੇ ਰਹਿਣਾ ਜਾਂ ਚੱਲਣਾ ਹੁੰਦਾ ਹੈ ਤਾਂ ਫ਼ਲੈਟ ਜੁੱਤੇ, ਚੱਪਲ ਜਾਂ ਸੈਂਡਲ ਲੈਣਾ ਬਿਹਤਰ ਹੋਵੇਗਾ।
Cardigan
ਕਾਰਡਿਗਨ
ਕਾਰਡਿਗਨ ਨੂੰ ਕਈ ਤਰ੍ਹਾਂ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ, ਇਸ ਲਈ ਸਟਾਈਲਿਸਟ ਮੁਤਾਬਕ ਇਹ ਵਾਰਡਰੋਬ ਦੀ ਬੇਹੱਦ ਜ਼ਰੂਰੀ ਚੀਜ਼ ਹੈ। ਇਸ ਨੂੰ ਪੈਂਟ, ਸਕਰਟ ਜਾਂ ਸਮਾਰਟ ਡਰੈਸ ਨਾਲ ਪਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਨੂੰ ਅਸਾਨੀ ਨਾਲ ਅਪਣੇ ਨਾਲ ਲੈ ਜਾਇਆ ਜਾ ਸਕਦਾ ਹੈ।
normal shirt
ਸਧਾਰਣ ਕਮੀਜ਼
ਪਲੇਨ, ਬਲਾਕ ਰੰਗਾਂ 'ਚ ਅਤੇ ਸਧਾਰਣ ਕਮੀਜ਼ ਵੀ ਕਾਰਪੋਰੇਟ ਵਾਰਡਰੋਬ 'ਚ ਬੇਹੱਦ ਜ਼ਰੂਰੀ ਹੈ। ਜਿੱਥੇ ਤਕ ਕਪੜੇ ਦਾ ਸਵਾਲ ਹੈ ਤਾਂ ਕਾਟਨ ਜਾਂ ਸਿਲਕ ਦੀ ਕਮੀਜ਼ ਲਈ ਜਾ ਸਕਦੀ ਹੈ। ਦੋਵੇਂ ਹੋ ਸਕਣ ਤਾਂ ਹੋਰ ਵੀ ਵਧੀਆ ਹੋਵੇਗਾ ਕਿਉਂਕਿ ਇਸ ਨਾਲ ਵਾਰਡਰੋਬ 'ਚ ਵਿਭਿੰਨਤਾ ਆਵੇਗੀ।
watch
ਘੜੀ
ਪਾਵਰ ਡਰੈਸਿੰਗ ਦਾ ਇਕ ਹੋਰ ਅਹਿਮ ਹਥਿਆਰ ਹੈ ਘੜੀ। ਇਕ ਘੜੀ ਤੁਹਾਡੇ ਪੂਰੇ ਲੁੱਕ 'ਚ ਚਾਰ ਚੰਨ ਲਗਾ ਦਿੰਦੀ ਹੈ। ਕੋਈ ਸਧਾਰਣ ਜਿਹੀ ਘੜੀ ਵੀ ਚਲੇਗੀ ਪਰ ਇਹ ਜ਼ਰੂਰ ਹੋਣੀ ਚਾਹੀਦੀ ਹੈ।