Stuck Coin Child Throat: ਜੇਕਰ ਬੱਚੇ ਦੇ ਗਲ ’ਚ ਸਿੱਕਾ ਫਸ ਜਾਵੇ ਤਾਂ ਕੀ ਕਰੀਏ?
Published : Mar 24, 2025, 9:05 am IST
Updated : Mar 24, 2025, 9:05 am IST
SHARE ARTICLE
Stuck Coin Child Throat
Stuck Coin Child Throat

ਅਜਿਹੀ ਸਥਿਤੀ ਵਿਚ ਬੱਚਾ ਵੀ ਰੋਣ ਲਗਦਾ ਹੈ ਤੇ ਕੁੱਝ ਸਮਝ ਨਹੀਂ ਆਉਂਦਾ ਕਿ ਕੀ ਕੀਤਾ ਜਾਵੇ ਅਤੇ ਕੀ ਨਾ ਕੀਤਾ ਜਾਵੇ।

 

Stuck Coin Child Throat:  ਛੋਟੇ ਬੱਚੇ ਅਕਸਰ ਖੇਡਦੇ ਹੋਏ ਸਿੱਕਾ ਮੂੰਹ ਵਿਚ ਵਿਚ ਪਾ ਲੈਂਦੇ ਹਨ ਅਤੇ ਸਿੱਕਾ ਮੂੰਹ ਵਿਚ ਪਾਉਣ ਮਗਰੋਂ ਜ਼ਾਹਰਾ ਤੌਰ ’ਤੇ ਮੁਸ਼ਕਲ ਆਉਂਦੀ ਹੈ ਅਤੇ ਇਸ ਕਰ ਕੇ ਕਈ ਵਾਰ ਤਾਂ ਮਾਸੂਮ ਬੱਚੇ ਦੀ ਜਾਨ ਵੀ ਚਲੀ ਜਾਂਦੀ ਹੈ ਕਿਉਂਕਿ ਇਸ ਨਾਲ ਸਾਹ ਨਲੀ ਬੰਦ ਹੋ ਜਾਂਦੀ ਹੈ।  ਅਜਿਹੀ ਸਥਿਤੀ ਵਿਚ ਬੱਚਾ ਵੀ ਰੋਣ ਲਗਦਾ ਹੈ ਤੇ ਕੁੱਝ ਸਮਝ ਨਹੀਂ ਆਉਂਦਾ ਕਿ ਕੀ ਕੀਤਾ ਜਾਵੇ ਅਤੇ ਕੀ ਨਾ ਕੀਤਾ ਜਾਵੇ।

ਇਨ੍ਹਾਂ ਹਾਲਾਤ ਵਿਚ ਕਦੇ ਵੀ ਘਬਰਾਉ ਨਾ। ਸੱਭ ਤੋਂ ਪਹਿਲਾਂ ਬੱਚੇ ਨੂੰ ਅਪਣੇ ਕਾਬੂ ਵਿਚ ਲਵੋ ਤਾਕਿ ਉਹ ਜ਼ਿਆਦਾ ਉਛਲ-ਕੁੱਦ ਨਾ ਮਚਾਏ।ਫਿਰ ਉਸ ਨੂੰ ਤੁਰਤ ਸ਼ਾਂਤ ਕਰਵਾਉ ਅਤੇ ਫਿਰ ਅੱਗੇ ਤੋਂ ਪੇਟ ਫੜੋ ਅਤੇ ਪਿੱਛੇ ਤੋਂ ਪਿੱਠ ਫੜੋ। ਇਸ ਤੋਂ ਬਾਅਦ ਬੱਚੇ ਨੂੰ ਥੋੜ੍ਹਾ ਜਿਹਾ ਅੱਗੇ ਵਲ ਝੁਕਾ ਕੇ ਪੇਟ ਨੂੰ ਦਬਾਅ ਕੇ ਪਿੱਠ ਉਪਰ ਜ਼ੋਰ ਨਾਲ ਥਪਕੀ ਦੇਵੋ ਤਾਕਿ ਥੁੱਕ ਦਾ ਗਾੜ੍ਹਾ ਕਫ਼ ਬਣੇ ਅਤੇ ਉਸ ਕਫ਼ ਦੇ ਨਾਲ ਉਹ ਸਿੱਕਾ ਮੂੰਹ ਵਿਚੋਂ ਤੁਰਤ ਬਾਹਰ ਨਿਕਲ ਆਏ।

ਬੱਚੇ ਨੂੰ ਮੂੰਹ ਅੱਗੇ ਵਲ ਕਰਨ ਨੂੰ ਕਹੋ ਅਤੇ ਜਦ ਉਹ ਮੂੰਹ ਅੱਗੇ ਨੂੰ ਕਰ ਲਵੇ ਤਾਂ ਫਿਰ ਉਸ ਨੂੰ ਜ਼ੋਰ-ਜ਼ੋਰ ਨਾਲ ਥਪਕੀ ਦਿੰਦੇ ਰਹੋ ਪਰ ਧਿਆਨ ਰਹੇ ਕਿ ਤੁਹਾਨੂੰ ਹੇਠਾਂ ਤੋਂ ਪੇਟ ਵੀ ਥੋੜ੍ਹਾ ਜਿਹਾ ਮਜ਼ਬੂਤੀ ਨਾਲ ਫੜ ਕੇ ਰਖਣਾ ਹੋਵੇਗਾ। ਜੇਕਰ ਏਨਾ ਕੁੱਝ ਕਰਨ ਤੋਂ ਬਾਅਦ ਵੀ ਸਿੱਕਾ ਨਹੀਂ ਨਿਕਲ ਰਿਹਾ ਤਾਂ ਬੱਚੇ ਨੂੰ ਇਸੇ ਸਥਿਤੀ ਵਿਚ ਰੱਖੋ ਅਤੇ ਤੁਰਤ ਉਸ ਨੂੰ ਇਲਾਜ ਕਰਵਾਉਣ ਲਈ ਡਾਕਟਰ ਕੋਲ ਲੈ ਜਾਉ ਜਿਸ ਤੋਂ ਬਾਅਦ ਉਹ ਆਪ੍ਰੇਸ਼ਨ ਕਰਨ ਮਗਰੋਂ ਸਿੱਕਾ ਬੱਚੇ ਦੇ ਗਲੇ ਵਿਚੋਂ ਬਾਹਰ ਕੱਢ ਲੈਣਗੇ। 

 

SHARE ARTICLE

ਏਜੰਸੀ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement