
ਬੱਚਿਆਂ ਨੂੰ ਦੁੱਧ ਪਿਲਾਉਣ ਵਾਲੀਆਂ ਔਰਤਾਂ ਲਈ ਮੇਥੀ ਕਾਫ਼ੀ ਕਾਰਗਰ ਸਾਬਤ ਹੁੰਦੀ ਹੈ
ਮੁਹਾਲੀ: ਹਰ ਘਰ ਵਿਚ ਵਰਤੇ ਜਾਣ ਵਾਲੇ ਰਸੋਈ ਦੇ ਜ਼ਰੂਰੀ ਮਸਾਲਿਆਂ ਵਿਚ ਮੇਥੀ ਦੀ ਵੀ ਵਰਤੋਂ ਕੀਤੀ ਜਾਂਦੀ ਹੈ। ਬਹੁਤ ਸਾਰੇ ਲੋਕ ਕਸੂਰੀ ਮੇਥੀ ਦਾ ਇਸਤੇਮਾਲ ਸਬਜ਼ੀਆਂ ਦਾ ਸਵਾਦ ਵਧਾਉਣ ਲਈ ਕਰਦੇ ਹਨ। ਇਸ ਵਿਚ ਮਿਲਣ ਵਾਲੇ ਪੋਸ਼ਕ ਤੱਤ ਸਿਹਤ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦੇ ਹਨ। ਇਸ ਦੀਆਂ ਸੁੱਕੀਆਂ ਪੱਤੀਆਂ ਦਾ ਇਸਤੇਮਾਲ ਕਰ ਕੇ ਸਰੀਰ ਦੀਆਂ ਕਈ ਬੀਮਾਰੀਆਂ ਨੂੰ ਦੂਰ ਰਖਿਆ ਜਾ ਸਕਦਾ ਹੈ।
fenugreek seeds
ਜੇਕਰ ਤੁਸੀਂ ਪੇਟ ਸਬੰਧੀ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਣਾ ਚਾਹੁੰਦੇ ਹੋ ਤਾਂ ਕਸੂਰੀ ਮੇਥੀ ਨੂੰ ਅਪਣੇ ਖਾਣੇ ਦਾ ਹਿੱਸਾ ਜ਼ਰੂਰ ਬਣਾਉ। ਆਉ ਜਾਣੀਏ ਕਸੂਰੀ ਮੇਥੀ ਤੋਂ ਹੋਣ ਵਾਲੇ ਫ਼ਾਇਦਿਆਂ ਬਾਰੇ : ਗ਼ਲਤ ਖਾਣ-ਪੀਣ ਨਾਲ ਪੇਟ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਹੋ ਜਾਂਦੀਆਂ ਹਨ। ਗੈਸ ਅਤੇ ਡਾਇਰੀਆ ਵਰਗੀਆਂ ਸਮੱਸਿਆਵਾਂ ਹੋਣ 'ਤੇ ਕਸੂਰੀ ਮੇਥੀ ਪੀਸ ਲਉ ਅਤੇ ਇਸ ਵਿਚ ਨਿੰਬੂ ਦੇ ਰਸ ਦੀਆਂ ਕੁੱਝ ਬੂੰਦਾਂ ਮਿਲਾਉ। ਇਸ ਨੂੰ ਕੋਸੇ ਪਾਣੀ ਨਾਲ ਖਾਣ ਨਾਲ ਫ਼ਾਇਦਾ ਹੁੰਦਾ ਹੈ। ਇਸ ਤੋਂ ਇਲਾਵਾ ਮੇਥੀ ਦੇ ਦਾਣਿਆਂ ਨੂੰ ਪੀਸ ਕੇ ਵੀ ਇਸਤੇਮਾਲ ਕਰ ਸਕਦੇ ਹੋ।
Fenugreek
ਸਰੀਰ ਨੂੰ ਬੈਡ ਕੈਲੇਸਟਰੋਲ ਵਧਣ ਦੀ ਵਜ੍ਹਾ ਨਾਲ ਦਿਲ ਦੀ ਪ੍ਰੇਸ਼ਾਨੀ ਹੋ ਸਕਦੀ ਹੈ। ਅਜਿਹੀ ਹਾਲਤ ਵਿਚ ਇਸ ਨੂੰ ਸਰੀਰ 'ਚੋਂ ਕੱਢਣ ਲਈ ਕਸੂਰੀ ਮੇਥੀ ਨੂੰ 1 ਗਲਾਸ ਪਾਣੀ ਵਿਚ ਪਾ ਕੇ ਰਾਤ-ਭਰ ਲਈ ਛੱਡ ਦਿਉ ਅਤੇ ਅਗਲੇ ਦਿਨ ਪਾਣੀ ਨੂੰ ਛਾਣ ਕੇ ਪੀਉ। ਇਸ ਨਾਲ ਸਰੀਰ ਵਿਚੋ ਗੁਡ ਕੈਲੇਸਟਰੋਲ ਦੀ ਮਾਤਰਾ ਵਧਣ ਲੱਗੇਗੀ।
Fenugreek water
ਸ਼ੂਗਰ ਦੇ ਮਰੀਜ਼ਾਂ ਨੂੰ ਖਾਣ-ਪੀਣ ਵਿਚ ਕਾਫ਼ੀ ਪ੍ਰਹੇਜ਼ ਰਖਣਾ ਪੈਂਦਾ ਹੈ। ਅਜਿਹੀ ਹਾਲਤ ਵਿਚ ਦਿਨ ਦੇ ਹਲਕਾ ਖਾਣਾ ਖਾਣ ਤੋਂ ਬਾਅਦ ਵੀ ਸਰੀਰ ਵਿਚ ਬਲੱਡ ਸ਼ੂਗਰ ਦਾ ਸਤਰ ਵੱਧ ਜਾਂਦਾ ਹੈ ਅਤੇ ਸ਼ੂਗਰ ਵਧ ਜਾਂਦੀ ਹੈ। ਇਸ ਨੂੰ ਕੰਟਰੋਲ ਵਿਚ ਰੱਖਣ ਲਈ ਮੇਥੀ ਦਾ ਇਸਤੇਮਾਲ ਕਰ ਸਕਦੇ ਹੋ। ਇਸ ਵਿਚ ਮੌਜੂਦ ਐਂਟੀਡਾਈਬਿਟਿਕ ਗੁਣ ਸਰੀਰ ਦੇ ਸ਼ੂਗਰ ਪੱਧਰ ਨੂੰ ਨਿਯੰਤਰਤ ਰਖਦਾ ਹੈ। ਰੋਜ਼ਾਨਾ ਪਾਣੀ ਨਾਲ ਇਕ ਚਮਚ ਮੇਥੀ ਦਾ ਸੇਵਨ ਕਰਨ ਨਾਲ ਫ਼ਾਇਦਾ ਮਿਲਦਾ ਹੈ।
Fenugreek Seeds
ਔਰਤਾਂ ਵਿਚ ਖ਼ੂਨ ਦੀ ਕਮੀ ਯਾਨੀ ਅਨੀਮੀਆ ਦਾ ਰੋਗ ਅਕਸਰ ਹੀ ਵੇਖਿਆ ਜਾਂਦਾ ਹੈ। ਇਸ ਲਈ ਕਸੂਰੀ ਮੇਥੀ ਨੂੰ ਅਪਣੇ ਖਾਣੇ ਵਿਚ ਸ਼ਾਮਲ ਕਰਨ ਨਾਲ ਫ਼ਾਇਦਾ ਹੋਵੇਗਾ। ਡਿਲਿਵਰੀ ਦੇ ਬਾਅਦ ਕਸੂਰੀ ਮੇਥੀ ਦੀ ਵਰਤੋਂ ਕਰਨ ਨਾਲ ਕਾਫ਼ੀ ਫ਼ਾਇਦਾ ਹੁੰਦਾ ਹੈ। ਬੱਚਿਆਂ ਨੂੰ ਦੁੱਧ ਪਿਲਾਉਣ ਵਾਲੀਆਂ ਔਰਤਾਂ ਲਈ ਮੇਥੀ ਕਾਫ਼ੀ ਕਾਰਗਰ ਸਾਬਤ ਹੁੰਦੀ ਹੈ।