
ਤਣਾਅ ਨੂੰ ਕਰਦੀ ਘੱਟ
ਮੁਹਾਲੀ: ਚਾਕਲੇਟ ਤੋਂ ਮੂੰਹ ਮੋੜਨਾ ਅਸਾਨ ਨਹੀਂ ਹੁੰਦਾ ਪਰ ਮੋਟਾਪੇ ਅਤੇ ਦੰਦਾਂ ਦੀ ਸਿਹਤ ਲਈ ਇਸ ਤੋਂ ਦੂਰੀ ਬਣਾਉਣੀ ਪੈਂਦੀ ਹੈ। ਇਕ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਗੂੜੇ ਰੰਗ ਦੀ ਚਾਕਲੇਟ ਤਣਾਅ ਨੂੰ ਘੱਟ ਕਰਦੀ ਹੈ ਜਦਕਿ ਮੂਡ, ਯਾਦਦਾਸ਼ਤ ਅਤੇ ਰੋਗ ਰੋਕਣ ਵਾਲਾ ਸਮੱਰਥਾ ਨੂੰ ਦਰੁਸਤ ਕਰਨ ਵਿਚ ਮਦਦ ਕਰ ਸਕਦੀ ਹੈ।
Dark Chocolate
ਗੂੜ੍ਹੇ ਰੰਗ ਦੀ ਚਾਕਲੇਟ ਖਾਣ ਨਾਲ ਸਰੀਰ ਵਿਚ ਬੀਮਾਰੀਆਂ ਤੋਂ ਲੜਨ ਦੀ ਸਮਰੱਥਾ ਵਿਚ ਵਾਧਾ ਹੁੰਦਾ ਹੈ। ਚਾਕਲੇਟ ਵਿਚ ਕਾਫ਼ੀ ਮਾਤਰਾ ਵਿਚ ਮਿਲਣ ਵਾਲਾ ਫ਼ਲੇਵਨਾਇਡ ਇਕ ਕੁਦਰਤੀ ਪੋਸ਼ਣ ਵਾਲਾ ਤੱਤ ਹੈ ਜੋ ਫਲਾਂ, ਸਬਜ਼ੀਆਂ ਅਤੇ ਅਨਾਜਾਂ ਵਿਚ ਵੀ ਮਿਲ ਜਾਂਦਾ ਹੈ।
Dark Chocolate
ਮਾਹਰ ਦਾ ਕਹਿਣਾ ਹੈ ਕਿ ਇਹ ਪਹਿਲੀ ਵਾਰ ਸੀ ਜਦੋਂ ਅਸੀਂ ਮਨੁੱਖਾਂ ਵਿਚ ਇਕ ਨੇਮੀ ਸਰੂਪ ਦੇ ਚਾਕਲੇਟ ਵਾਰ ਦੇ ਰੂਪ ਵਿਚ ਕੋਕੋ ਦੀ ਜ਼ਿਆਦਾ ਮਾਤਰਾ ਦੇ ਪ੍ਰਭਾਵ ਦਾ ਮੁਲਾਂਕਣ ਲੰਮੇ ਸਮੇਂ ਅਤੇ ਘੱਟ ਸਮੇਂ ਲਈ ਕੀਤਾ ਅਤੇ ਅਸੀਂ ਇਸ ਦੇ ਨਤੀਜਿਆਂ ਤੋਂ ਬਹੁਤ ਉਤਸ਼ਾਹਤ ਹੋਏ।