Lifestyle News: ਵਾਲਾਂ ਅਤੇ ਚਮੜੀ ਲਈ ਵੀ ਫ਼ਾਇਦੇਮੰਦ ਹੈ ਛੁਹਾਰਾ
Published : Mar 25, 2024, 1:09 pm IST
Updated : Mar 25, 2024, 1:09 pm IST
SHARE ARTICLE
Chuara is beneficial for hair and skin
Chuara is beneficial for hair and skin

ਆਉ ਤੁਹਾਨੂੰ ਦਸਦੇ ਹਾਂ ਗਰਮੀਆਂ ਵਿਚ ਚਮੜੀ ਦੀ ਦੇਖਭਾਲ ਅਤੇ ਵਾਲਾਂ ਦੀ ਦੇਖਭਾਲ ਵਿਚ ਛੁਹਾਰੇ ਦੀ ਵਰਤੋਂ ਅਤੇ ਇਸ ਦੇ ਕੁੱਝ ਫ਼ਾਇਦਿਆਂ ਬਾਰੇ।

Lifestyle News: ਗਰਮੀਆਂ ਵਿਚ ਛੁਹਾਰਾ ਸਰੀਰ ਨੂੰ ਠੰਢਾ ਰੱਖਣ ਦਾ ਕੰਮ ਕਰਦਾ ਹੈ। ਇਹੀ ਕਾਰਨ ਹੈ ਕਿ ਬਹੁਤ ਸਾਰੇ ਲੋਕ ਗਰਮੀਆਂ ਵਿਚ ਛੁਹਾਰੇ ਦਾ ਸੇਵਨ ਕਰਨਾ ਪਸੰਦ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਛੁਹਾਰਾ ਸਿਹਤ ਦੇ ਨਾਲ-ਨਾਲ ਚਮੜੀ ਅਤੇ ਵਾਲਾਂ ਲਈ ਵੀ ਬਹੁਤ ਫ਼ਾਇਦੇਮੰਦ ਸਾਬਤ ਹੋ ਸਕਦਾ ਹੈ। ਛੁਹਾਰੇ ਨੂੰ ਕਾਪਰ, ਮੈਗਨੀਸ਼ੀਅਮ, ਮੈਂਗਨੀਜ਼, ਫ਼ੋਲਿਕ ਐਸਿਡ ਅਤੇ ਵਿਟਾਮਿਨ ਏ ਦਾ ਚੰਗਾ ਸਰੋਤ ਮੰਨਿਆ ਜਾਂਦਾ ਹੈ। ਅਜਿਹੇ ਵਿਚ ਛੁਹਾਰੇ ਦੀ ਵਰਤੋਂ ਗਰਮੀਆਂ ਵਿਚ ਚਮੜੀ ਅਤੇ ਵਾਲਾਂ ਨੂੰ ਸਿਹਤਮੰਦ ਰੱਖਣ ਵਿਚ ਮਦਦ ਕਰਦੀ ਹੈ। ਆਉ ਤੁਹਾਨੂੰ ਦਸਦੇ ਹਾਂ ਗਰਮੀਆਂ ਵਿਚ ਚਮੜੀ ਦੀ ਦੇਖਭਾਲ ਅਤੇ ਵਾਲਾਂ ਦੀ ਦੇਖਭਾਲ ਵਿਚ ਛੁਹਾਰੇ ਦੀ ਵਰਤੋਂ ਅਤੇ ਇਸ ਦੇ ਕੁੱਝ ਫ਼ਾਇਦਿਆਂ ਬਾਰੇ।

ਛੁਹਾਰੇ ਦਾ ਫੇਸ ਪੈਕ ਗਰਮੀਆਂ ਵਿਚ ਚਮੜੀ ਨੂੰ ਹਾਈਡਰੇਟ ਰੱਖ ਕੇ ਮੁਹਾਸੇ ਅਤੇ ਝੁਰੜੀਆਂ ਵਰਗੀਆਂ ਚਮੜੀ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਮਦਦਗਾਰ ਹੁੰਦਾ ਹੈ। ਇਸ ਨੂੰ ਬਣਾਉਣ ਲਈ 7-8 ਛੁਹਾਰਿਆਂ ਨੂੰ 1 ਕੱਪ ਦੁੱਧ ਵਿਚ ਰਾਤ ਭਰ ਲਈ ਭਿਉਂ ਦਿਉ। ਸਵੇਰੇ ਇਸ ਨੂੰ ਪੀਸ ਕੇ ਪੇਸਟ ਬਣਾ ਲਉ। ਹੁਣ 1 ਚਮਚ ਕਰੀਮ ਅਤੇ 1 ਚਮਚ ਨਿੰਬੂ ਦਾ ਰਸ ਮਿਲਾ ਕੇ ਚਿਹਰੇ ’ਤੇ ਲਗਾਉ ਅਤੇ 20 ਮਿੰਟ ਬਾਅਦ ਸਾਫ਼ ਪਾਣੀ ਨਾਲ ਧੋ ਲਉ। ਹਫ਼ਤੇ ਵਿਚ ਦੋ ਵਾਰ ਇਸ ਫੇਸ ਪੈਕ ਨੂੰ ਅਜ਼ਮਾਉਣ ਨਾਲ ਤੁਸੀਂ ਆਸਾਨੀ ਨਾਲ ਚਮਕਦਾਰ ਚਮੜੀ ਪ੍ਰਾਪਤ ਕਰ ਸਕਦੇ ਹੋ।

ਛੁਹਾਰੇ ਦਾ ਫ਼ੇਸ ਸਕਰੱਬ ਚਮੜੀ ਦੇ ਮਰੇ ਹੋਏ ਸੈੱਲਾਂ ਤੋਂ ਛੁਟਕਾਰਾ ਪਾਉਣ ਵਿਚ ਮਦਦਗਾਰ ਹੁੰਦਾ ਹੈ। ਛੁਹਾਰੇ ਦਾ ਫੇਸ ਸਕਰੱਬ ਬਣਾਉਣ ਲਈ 4-5 ਛੁਹਾਰਿਆਂ ਨੂੰ 1 ਕੱਪ ਦੁੱਧ ’ਚ ਰਾਤ ਨੂੰ ਭਿਉ ਦਿਉ। ਸਵੇਰੇ ਇਸ ਨੂੰ ਪੀਸ ਕੇ ਪੇਸਟ ਬਣਾ ਲਉ। ਹੁਣ 1 ਚਮਚ ਸ਼ਹਿਦ ਅਤੇ 1 ਚਮਚ ਸੂਜੀ ਮਿਲਾ ਕੇ ਚਿਹਰੇ ’ਤੇ 1 ਮਿੰਟ ਲਈ ਰਗੜੋ। 15 ਮਿੰਟ ਬਾਅਦ ਚਿਹਰੇ ਨੂੰ ਸਾਫ਼ ਪਾਣੀ ਨਾਲ ਧੋ ਲਉ।

ਛੁਹਾਰਿਆਂ ਦਾ ਪਾਣੀ ਵਾਲਾਂ ਦੇ ਵਾਧੇ ਨੂੰ ਵਧਾਉਣ, ਖ਼ੁਸ਼ਕੀ ਨੂੰ ਦੂਰ ਕਰਨ ਅਤੇ ਵਾਲਾਂ ਦੇ ਝੜਨ ਨੂੰ ਘੱਟ ਕਰਨ ਵਿਚ ਬਹੁਤ ਫ਼ਾਇਦੇਮੰਦ ਹੋ ਸਕਦਾ ਹੈ। ਇਸ ਨੂੰ ਤਿਆਰ ਕਰਨ ਲਈ 10-15 ਛੁਹਾਰਿਆਂ ਨੂੰ ਪਾਣੀ ਵਿਚ ਪਾ ਕੇ ਉਬਾਲ ਲਉ। ਹੁਣ ਇਸ ਪਾਣੀ ਨੂੰ ਰਾਤ ਭਰ ਠੰਢਾ ਹੋਣ ਲਈ ਰੱਖ ਦਿਉ। ਸਵੇਰੇ ਇਸ ਪਾਣੀ ਨਾਲ ਵਾਲਾਂ ਨੂੰ ਧੋ ਲਉ। ਵਧੀਆ ਨਤੀਜਿਆਂ ਲਈ, ਛੁਹਾਰਿਆਂ ਦੇ ਪਾਣੀ ਨਾਲ ਵਾਲ ਧੋਣ ਤੋਂ ਬਾਅਦ 1-2 ਦਿਨਾਂ ਲਈ ਅਪਣੇ ਵਾਲਾਂ ’ਤੇ ਕੋਈ ਵੀ ਹੇਅਰ ਪ੍ਰੋਡਕਟ ਨਾ ਲਗਾਉ।

(For more Punjabi news apart from Chuara is beneficial for hair and skin Lifestyle news, stay tuned to Rozana Spokesman)

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement