
ਮਟਰ ਅਤੇ ਬਾਦਾਮ: 1 ਕੱਪ ਮਟਰਾਂ ਨੂੰ ਪੀਸ ਕੇ ਪੇਸਟ ਤਿਆਰ ਕਰੋ। ਹੁਣ 1/2 ਕੱਪ ਬਾਦਾਮਾਂ ਨੂੰ ਪੀਸ ਕੇ ਉਸ ਦਾ ਪੇਸਟ ਤਿਆਰ ਕਰੋ।
Tips for Healthy Hair: ਮਟਰਾਂ ਨਾਲ ਬਣੇ ਹੇਅਰ ਮਾਸਕ ਨਾਲ ਤੁਸੀਂ ਕੁਦਰਤੀ ਤਰੀਕੇ ਨਾਲ ਵਾਲਾਂ ਨੂੰ ਚਮਕਦਾਰ ਬਣਾ ਸਕਦੇ ਹੋ। ਵਾਲਾਂ ਨੂੰ ਮਜ਼ਬੂਤ ਬਣਾਉਣ ਦੇ ਨਾਲ-ਨਾਲ ਮਟਰ ਸਿਕਰੀ ਨੂੰ ਖ਼ਤਮ ਕਰ ਕੇ ਸਾਫ਼ ਰਖਦਾ ਹੈ। ਅੱਜ ਅਸੀਂ ਤੁਹਾਨੂੰ ਮਟਰਾਂ ਨਾਲ ਬਣੇ ਘਰੇਲੂ ਹੇਅਰ ਮਾਸਕ ਬਾਰੇ ਅਤੇ ਉਸ ਨੂੰ ਵਰਤੋਂ ਕਰਨ ਦਾ ਤਰੀਕਾ ਦਸਦੇ ਹਾਂ।
ਮਟਰ ਅਤੇ ਬਾਦਾਮ: 1 ਕੱਪ ਮਟਰਾਂ ਨੂੰ ਪੀਸ ਕੇ ਪੇਸਟ ਤਿਆਰ ਕਰੋ। ਹੁਣ 1/2 ਕੱਪ ਬਾਦਾਮਾਂ ਨੂੰ ਪੀਸ ਕੇ ਉਸ ਦਾ ਪੇਸਟ ਤਿਆਰ ਕਰੋ। ਇਕ ਵਖਰੇ ਭਾਂਡੇ ’ਚ ਮਟਰ ਅਤੇ ਬਦਾਮਾਂ ਦਾ ਪੇਸਟ ਪਾਉ ਅਤੇ ਉਸ ’ਚ ਨਿੰਬੂ ਦੇ ਰਸ ਦੇ 2 ਚਮਚੇ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਉ।
ਕਿੰਝ ਕਰੀਏ ਵਰਤੋਂ: ਹੁਣ ਤਿਆਰ ਕੀਤੇ ਗਏ ਇਸ ਹੇਅਰ ਮਾਸਕ ਨੂੰ ਸਕੈਲਪ ਤੋਂ ਲੈ ਕੇ ਵਾਲਾਂ ਤਕ ਲਗਾਉ। 30 ਮਿੰਟ ਬਾਅਦ ਜਦੋਂ ਹੇਅਰ ਮਾਸਕ ਸੁਕ ਜਾਵੇ ਤਾਂ ਵਾਲਾਂ ਨੂੰ ਪਾਣੀ ਨਾਲ ਧੋ ਲਉ। ਮਟਰ ਅਤੇ ਬਦਾਮਾਂ ਨਾਲ ਬਣਿਆ ਇਹ ਹੇਅਰ ਮਾਸਕ ਦੋ ਮੂੰਹੇਂ ਵਾਲਾਂ ਦੀ ਸਮੱਸਿਆ ਨੂੰ ਦੂਰ ਕਰ ਕੇ ਵਾਲਾਂ ਨੂੰ ਚਮਕਦਾਰ ਬਣਾਉਣਾ ਹੈ।
ਮਟਰ ਅਤੇ ਦਹੀਂ: ਇਸ ਹੇਅਰ ਮਾਸਕ ਨੂੰ ਬਣਾਉਣ ਲਈ 1 ਕੱਪ ਮਟਰਾਂ ਨੂੰ ਪੀਸ ਕੇ ਪੇਸਟ ਤਿਆਰ ਕਰੋ। ਹੁਣ ਇਸ ਪੇਸਟ ’ਚ 1 ਕੱਪ ਦਹੀਂ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ। ਵਾਲਾਂ ’ਤੇ ਲਗਾਉਣ ਲਈ ਹੇਅਰ ਮਾਸਕ ਬਣ ਕੇ ਤਿਆਰ ਹੈ।
ਕਿੰਝ ਕਰੀਏ ਵਰਤੋਂ: ਸੱਭ ਤੋਂ ਪਹਿਲਾਂ ਵਾਲਾਂ ਨੂੰ ਦੋ ਹਿੱਸਿਆਂ ’ਚ ਕਰ ਲਉ। ਮਟਰ ਅਤੇ ਦਹੀਂ ਨਾਲ ਬਣੇ ਇਸ ਹੇਅਰ ਮਾਸਕ ਨੂੰ ਸਕੈਲਪ ਤੋਂ ਲੈ ਕੇ ਵਾਲਾਂ ਦੇ ਅਖ਼ੀਰ ਤਕ ਲਗਾਉ। ਹੁਣ 30 ਮਿੰਟ ਤਕ ਵਾਲਾਂ ਨੂੰ ਸ਼ਾਵਰ ਕੈਪ ਨਾਲ ਕਵਰ ਕਰ ਲਉ। ਇਸ ਤੋਂ ਬਾਅਦ ਵਾਲਾਂ ਨੂੰ ਧੋਣ ਲਈ ਸ਼ੈਂਪੂ ਦੀ ਵਰਤੋਂ ਕਰੋ। ਹਫ਼ਤੇ ’ਚ ਇਕ ਵਾਰ ਇਹ ਹੇਅਰ ਮਾਸਕ ਜ਼ਰੂਰ ਲਗਾਉ। ਇਸ ਨਾਲ ਸਿਕਰੀ ਦੀ ਸਮੱਸਿਆ ਤੋਂ ਜਲਦ ਛੁਟਕਾਰਾ ਮਿਲੇਗਾ।