
ਆਸਾਨੀ ਨਾਲ ਘਰ ਵਿਚ ਬਣਾਏ ਜਾ ਸਕਦੇ ਹਨ ਅਤੇ ਤੁਹਾਨੂੰ ਚਮੜੀ ਸਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਦਿਵਾ ਸਕਦੇ ਹਨ ਅਤੇ ਉਨ੍ਹਾਂ ਵਿਚ ਬਿਲਕੁਲ ਖ਼ਰਚ ਵੀ ਨਹੀਂ ਹੋਵੇਗਾ
Sandalwood face pack will brighten your skin Beauty Tips : ਜੇਕਰ ਤੁਹਾਨੂੰ ਸਮਝ ਨਹੀਂ ਆ ਰਿਹਾ ਕਿ ਚੰਦਨ ਪਾਊਡਰ ਨੂੰ ਕਿਹੜੀਆਂ ਸਮੱਗਰੀਆਂ ਨਾਲ ਮਿਲਾ ਕੇ ਫ਼ੇਸਪੈਕ ਬਣਾਈਏ ਤਾਂ ਤੁਹਾਡੀ ਮਦਦ ਲਈ ਅਜਿਹੇ ਫ਼ੇਸਪੈਕ ਦਿਤੇ ਹੋਏ ਹਨ ਜੋ ਆਸਾਨੀ ਨਾਲ ਘਰ ਵਿਚ ਬਣਾਏ ਜਾ ਸਕਦੇ ਹਨ ਅਤੇ ਤੁਹਾਨੂੰ ਚਮੜੀ ਸਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਦਿਵਾ ਸਕਦੇ ਹਨ ਅਤੇ ਉਨ੍ਹਾਂ ਵਿਚ ਬਿਲਕੁਲ ਖ਼ਰਚ ਵੀ ਨਹੀਂ ਹੋਵੇਗਾ।
ਚੰਦਨ ਪਾਊਡਰ, ਹਲਦੀ ਅਤੇ ਕਪੂਰ: ਜੇਕਰ ਤੁਹਾਡੇ ਚਿਹਰੇ ’ਤੇ ਬਹੁਤ ਸਾਰੇ ਕਿੱਲ-ਮੁਹਾਸੇ ਹੋ ਗਏ ਹਨ ਤਾਂ, ਚੰਦਨ ਪਾਊਡਰ, ਹਲਦੀ ਅਤੇ ਕਪੂਰ ਨੂੰ ਮਿਲਾ ਕੇ ਇਕ ਪੇਸਟ ਤਿਆਰ ਕਰੋ ਅਤੇ ਲਾਉ। ਨੇਮੀ ਰੂਪ ’ਚ ਲਾਉਣ ਨਾਲ ਤੁਹਾਡੀ ਇਹ ਸਮੱਸਿਆ ਕਾਫ਼ੀ ਹੱਲ ਹੋ ਜਾਵੇਗੀ।
ਗੁਲਾਬ ਜਲ ਅਤੇ ਚੰਦਨ ਪਾਊਡਰ: ਗੁਲਾਬ ਪਾਣੀ ਇਹ ਬਹੁਤ ਹੀ ਸਾਧਾਰਣ ਜਿਹਾ ਫੇਸਪੈਕ ਹੈ ਜਿਸ ਵਿਚ ਚੰਦਨ ਪਾਊਡਰ ਨੂੰ ਗੁਲਾਬ ਪਾਣੀ ਦੇ ਨਾਲ ਮਿਲਾ ਕੇ ਪ੍ਰਯੋਗ ਕੀਤਾ ਜਾਂਦਾ ਹੈ। ਇਸ ਨੂੰ ਉਦੋਂ ਲਾਉ ਜਦੋਂ ਤੁਸੀਂ ਬਾਹਰ ਤੋਂ ਆਏ ਹੋਵੋ ਜਿਸ ਨਾਲ ਇਸ ਨੂੰ ਲਗਾ ਕੇ ਗੰਦਗੀ ਅਤੇ ਚਮੜੀ ਦੇ ਮਰੇ ਹੋਏ ਸੈੱਲਾਂ ਤੋਂ ਛੁਟਕਾਰਾ ਮਿਲ ਸਕੇ।
ਮੁਲਤਾਨੀ ਮਿੱਟੀ ਅਤੇ ਦਹੀਂ: ਅੱਧਾ ਚਮਚ ਮੁਲਤਾਨੀ ਮਿੱਟੀ ਨੂੰ ਅੱਧੇ ਚਮਚ ਚੰਦਨ ਪਾਊਡਰ ਨਾਲ ਮਿਲਾਉ। ਫਿਰ ਇਸ ਵਿਚ ਜਾਂ ਤਾਂ ਦਹੀ ਜਾਂ ਫਿਰ ਦੱੁਧ ਦੀ ਮਲਾਈ ਮਿਲਾ ਕੇ ਪੇਸਟ ਬਣਾ ਕੇ ਲਗਾਉ। ਸੁੱਕ ਜਾਣ ’ਤੇ ਪਾਣੀ ਨਾਲ ਧੋ ਲਵੋ।
ਬਦਾਮ ਪਾਊਡਰ ਅਤੇ ਦੱੁਧ: ਇਕ ਕੌਲੀ ਵਿਚ ਬਦਾਮ ਪਾਊਡਰ ਨੂੰ ਚੰਦਨ ਪਾਊਡਰ ਅਤੇ ਹਲਦੀ ਨੂੰ ਦੁੱਧ ਨਾਲ ਮਿਲਾਉ। ਇਸ ਨੂੰ ਚਿਹਰੇ ’ਤੇ ਲਾ ਕੇ ਸੁਕਾ ਲਵੋ ਅਤੇ ਫਿਰ ਪਾਣੀ ਨਾਲ ਧੋ ਲਵੋ।
ਹਲਦੀ ਅਤੇ ਨਿੰਬੂ: ਤੁਸੀਂ ਹਲਦੀ ਅਤੇ ਚੰਦਨ ਪਾਊਡਰ ਮਿਲਾ ਕੇ ਚਮੜੀ ਚਮਕਦਾਰ ਬਣਾ ਸਕਦੇ ਹੋ। ਇਸ ਵਿਚ ਨਿੰਬੂ ਦੀਆਂ ਵੀ ਕੁੱਝ ਬੂੰਦਾਂ ਪਾਉ ਜਿਸ ਨਾਲ ਚਮੜੀ ਸਾਫ਼ ਹੋ ਜਾਵੇ।
ਲਵੈਂਡਰ ਦਾ ਤੇਲ: ਅਪਣੀ ਥਕਾਨ ਭਰੀ ਚਮੜੀ ਨੂੰ ਅਰਾਮਦਾਇਕ ਬਣਾਉਣ ਅਤੇ ਕਾਲੇ ਧੱਬਿਆਂ ਨੂੰ ਹਟਾਉਣ ਲਈ ਤੁਸੀਂ ਲਵੈਂਡਰ ਦੇ ਤੇਲ ਅਤੇ ਚੰਦਨ ਪਾਊਡਰ ਨੂੰ ਮਿਲਾ ਕੇ ਪੇਸਟ ਬਣਾਉ। ਇਸ ਨਾਲ ਚਮੜੀ ਚੁਸਤ ਵੀ ਹੁੰਦੀ ਹੈ।