
ਆਂਵਲਾ ਵੀ ਹੁੰਦਾ ਹੈ ਲਾਹੇਵੰਦ
ਗੁੜਹਲ ਦੀਆਂ 25-30 ਪੱਤੀਆਂ ਨੂੰ ਚੰਗੀ ਤਰ੍ਹਾਂ ਪੀਹ ਲਵੋ। ਇਸ ਵਿਚ ਦੋ ਚਮਚਮ ਸ਼ਿਕਾਕਾਈ ਪਾਊਡਰ ਮਿਲਾ ਕੇ ਪੇਸਟ ਬਣਾ ਲਵੋ। ਇਸ ਨੂੰ ਵਾਲਾਂ ਦੀਆਂ ਜੜ੍ਹਾਂ ਵਿਚ ਠੀਕ ਤਰ੍ਹਾਂ ਲਗਾਉ। ਅੱਧੇ ਘੰਟੇ ਬਾਅਦ ਠੰਢੇ ਪਾਣੀ ਨਾਲ ਧੋ ਲਵੋ। ਇਸ ਤਰੀਕੇ ਨੂੰ ਹਫ਼ਤੇ ਵਿਚ ਇਕ ਵਾਰ ਵਰਤਣ ਨਾਲ ਵਾਲ ਸੋਹਣੇ, ਸੰਘਣੇ, ਕਾਲੇ ਤੇ ਚਮਕੀਲੇ ਹੋ ਜਾਂਦੇ ਹਨ।
Hair
ਬੇਰ ਦੀਆਂ 10-15 ਤਾਜ਼ੀਆਂ ਪੱਤੀਆਂ ਨੂੰ ਪੀਹ ਕੇ ਪੇਸਟ ਬਣਾ ਲਵੋ। ਇਸ ਵਿਚ ਇਕ ਚਮਚ ਮੇਥੀ ਪਾਊਡਰ ਅਤੇ ਅੱਧਾ ਚਮਚ ਨਿੰਬੂ ਦਾ ਰਸ ਮਿਲਾ ਕੇ ਵਾਲਾਂ ਦੀਆਂ ਜੜ੍ਹਾਂ ਵਿਚ ਲਗਾਉ। ਅੱਧੇ ਘੰਟੇ ਬਾਅਦ ਵਾਲਾਂ ਨੂੰ ਧੋ ਲਵੋ। ਇਸ ਤਰੀਕੇ ਨੂੰ ਹਫ਼ਤੇ ਵਿਚ ਇਕ ਵਾਰ ਵਰਤੋ। ਇਸ ਨਾਲ ਵਾਲ ਸੋਹਣੇ ਅਤੇ ਘੁੰਘਰਾਲੇ ਹੋਣਗੇ।
Hair
ਇਕ ਚਮਚ ਆਂਵਲਾ, ਇਕ ਚਮਚ ਬਹੇੜਾ ਅਤੇ ਇਕ ਚਮਚ ਹਰੜ (ਤਿਫਲਾ ਚੂਰਨ) ਲੈ ਕੇ ਪਾਣੀ ਵਿਚ ਪੇਸਟ ਬਣਾ ਲਵੋ। ਇਸ ਨੂੰ ਸਵੇਰੇ ਵਾਲਾਂ ਵਿਚ ਲਗਾਉ। ਅੱਧੇ ਘੰਟੇ ਬਾਅਦ ਵਾਲਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਵੋ। ਇਸ ਤਰੀਕੇ ਦੀ ਵਰਤੋਂ ਹਫ਼ਤੇ ਵਿਚ ਦੋ ਵਾਰ ਕਰੋ।
Hair
ਆਂਵਲਾ ਰਸ ਅਤੇ ਨਿੰਬੂ ਰਸ ਦੋਹਾਂ ਨੂੰ ਇਕੋ ਜਿਹਾ ਲੈ ਕੇ ਵਾਲਾਂ ਦੀਆਂ ਜੜ੍ਹਾਂ ਵਿਚ ਲਗਾਉਣ ਨਾਲ ਵਾਲ ਲੰਮੇ ਤੇ ਸੋਹਣੇ ਹੁੰਦੇ ਹਨ। ਖੱਟੇ ਦਹੀਂ ਨਾਲ ਵਾਲ ਧੋਣ ਤੇ ਵੀ ਵਾਲਾਂ ਵਿਚ ਚਮਕ ਆਉਂਦੀ ਹੈ।