Lifestyle: ਸੌਣ ਦੇ ਕਮਰੇ ਵਿਚ ਧਿਆਨ ਰੱਖਣਯੋਗ ਗੱਲਾਂ
Published : Jul 26, 2024, 7:10 am IST
Updated : Sep 20, 2024, 12:28 pm IST
SHARE ARTICLE
Lifestyle: Things to keep in mind in the bedroom
Lifestyle: Things to keep in mind in the bedroom

Lifestyle: ਬੈੱਡਰੂਮ ਘਰ ਦੀ ਅਜਿਹੀ ਥਾਂ ਹੈ ਜਿੱਥੇ ਮਾਤਰਾ ਦੀ ਬਜਾਏ ਮਿਆਰ ਵੇਖਣਾ ਚਾਹੀਦਾ ਹੈ

 


Lifestyle: ਪੂਰਾ ਦਿਨ ਕੰਮ ਕਰਨ ਤੋਂ ਬਾਅਦ ਆਰਾਮ ਕਰਨ ਵਾਲੀ ਥਾਂ ਸੋਹਣੀ, ਸਿਹਤਮੰਦ ਅਤੇ ਸੁਖਮਈ ਮਾਹੌਲ ਵਾਲੀ ਹੋਣੀ ਚਾਹੀਦੀ ਹੈ। ਇਹ ਕਮਰਾ ਸਾਨੂੰ ਇਕ ਹੋਰ ਰੁਝੇਵਿਆਂ ਭਰੇ ਦਿਨ ਲਈ ਪ੍ਰੇਰਨਾ ਦੇ ਸਕਦਾ ਹੈ। ਜੋ ਵੀ ਘਰ ਦਾ ਆਕਾਰ ਹੋਵੇ, ਇਸ ਕਮਰੇ ਨੂੰ ਆਸਾਨੀ ਨਾਲ ਅਜਿਹਾ ਬਣਾਇਆ ਜਾ ਸਕਦਾ ਹੈ ਜੋ ਤੁਹਾਨੂੰ ਖ਼ੁਸ਼ੀਆਂ ਨਾਲ ਭਰਪੂਰ ਕਰ ਦੇਵੇ।

ਬੈੱਡਰੂਮ ਘਰ ਦੀ ਅਜਿਹੀ ਥਾਂ ਹੈ ਜਿੱਥੇ ਮਾਤਰਾ ਦੀ ਬਜਾਏ ਮਿਆਰ ਵੇਖਣਾ ਚਾਹੀਦਾ ਹੈ।  ਤੁਸੀ ਦੋ ਤਰੀਕਿਆਂ ਨਾਲ ਅਪਣਾ ਬੈੱਡਰੂਮ ਸਜਾ ਸਕਦੇ ਹੋ। ਸੱਭ ਤੋਂ ਪਹਿਲਾਂ, ਅਪਣੇ ਸਵਾਦ ਅਤੇ ਮੌਜੂਦਾ ਰਿਵਾਜ ਅਨੁਸਾਰ ਬਾਜ਼ਾਰ ਤੋਂ ਵਸਤਾਂ ਖ਼ਰੀਦ ਕੇ। ਦੂਜਾ ਇੰਟੀਰੀਅਰ ਡਿਜ਼ਾਈਨਰ ਨੂੰ ਸੱਦ ਕੇ ਵੀ ਅਪਣਾ ਘਰ ਡਿਜ਼ਾਈਨ ਕਰਵਾ ਸਕਦੇ ਹੋ।

ਪਹੁੰਚ ਮਾਰਗ : ਬੈੱਡਰੂਮ ਤਕ ਪਹੁੰਚਣ ਦਾ ਰਸਤਾ ਖਿੱਚ ਦਾ ਕੇਂਦਰ ਹੋਣਾ ਚਾਹੀਦਾ ਹੈ। ਇਥੇ ਵੱਡਾ ਸ਼ੀਸ਼ਾ ਜਾਂ ਫੁਹਾਰਾ ਲਗਾਇਆ ਜਾ ਸਕਦਾ ਹੈ। ਡਿਜ਼ਾਈਨ ਅਨੁਸਾਰ ਪ੍ਰਕਾਸ਼ ਅਤੇ ਹਲਕੇ ਹਨੇਰੇ ਦਾ ਸੁਮੇਲ ਮਨਮੋਹਕ ਵਾਤਾਵਰਣ ਤਿਆਰ ਕਰਦਾ ਹੈ। ਇੱਥੇ ਛਾਂ ’ਚ ਰੱਖੇ ਜਾ ਸਕਣ ਵਾਲੇ ਪੌਦਿਆਂ ਦੇ ਗਮਲੇ ਲਾਏ ਜਾ ਸਕਦੇ ਹਨ।

ਫ਼ਰਨੀਚਰ : ਫ਼ਰਨੀਚਰ ਘਰ ਦਾ ਸੱਭ ਤੋਂ ਮਹੱਤਵਪੂਰਨ ਹਿੱਸਾ ਹੁੰਦਾ ਹੈ। ਕਮਰੇ ਦੇ ਆਕਾਰ, ਰੰਗਾਂ ਅਤੇ ਸਮੱਗਰੀ ਦੇ ਆਕਾਰ ਦੇ ਆਧਾਰ ’ਤੇ ਰਖਿਆ ਫ਼ਰਨੀਚਰ ਤੁਹਾਡੇ ਘਰ ਨੂੰ ਇਕ-ਦੂਜੇ ਲਈ ਊਰਜਾਵਾਨ ਬਣਾ ਦੇਂਦਾ ਹੈ। ਅੱਜਕਲ ਹਲਕੇ ਅਤੇ ਸਰਲ ਫ਼ਰਨੀਚਰ ਦਾ ਰਿਵਾਜ ਹੈ। ਪੂਰਾ ਬੈੱਡਰੂਮ ਫ਼ਰਨੀਚਰ ਨਾਲ ਨਾ ਭਰੋ। ਬੈੱਡਰੂਮ ਥੋੜ੍ਹਾ ਖੁੱਲ੍ਹਾ ਰਹੇ ਤਾਂ ਚੰਗਾ ਰਹੇਗਾ।

ਜੇਕਰ ਹੋ ਸਕੇ ਤਾਂ ਬੈੱਡ ਨੂੰ ਕੰਧ ਦੇ ਵਿਚਕਾਰ ਰਖਿਆ ਜਾਵੇ। ਇਸ ਨਾਲ ਕਮਰਾ ਸੰਤੁਲਿਤ ਲੱਗੇਗਾ। ਪਰ ਜੇਕਰ ਕੋਈ ਦਰਵਾਜ਼ਾ ਜਾਂ ਖਿੜਕੀ ਬੈੱਡ ਨੂੰ ਵਿਚਕਾਰ ਕਰਨ ’ਚ ਰੇੜਕਾ ਪਾਉਂਦੇ ਹੋਣ ਤਾਂ ਬੈੱਡ ਨੂੰ ਅਜਿਹੀ ਥਾਂ ’ਤੇ ਰੱਖੋ ਜਿੱਥੇ ਇਹ ਕਿਸੇ ਵੀ ਅੜਿੱਕੇ ਤੋਂ ਮੁਕਤ ਹੋਵੇ। ਜੇਕਰ ਤੁਹਾਡੇ ਕੋਲ ਥਾਂ ਹੈ ਤਾਂ ਬੈੱਡ ਦੇ ਪਾਸਿਆਂ ’ਤੇ ਲੈਂਪ ਲਗਾ ਸਕਦੇ ਹੋ। 

ਰੰਗ : ਜੇਕਰ ਬੈੱਡਰੂਮ ਛੋਟਾ ਹੋਵੇ ਤਾਂ ਹਲਕੇ ਰੰਗ ਇਸ ਦੇ ਵੱਡਾ ਹੋਣ ਦਾ ਭੁਲੇਖਾ ਦਿੰਦੇ ਹਨ। ਬਿਸਤਰ ਦੀਆਂ ਚਾਦਰਾਂ, ਸੋਫ਼ੇ ਦੇ ਕਵਰ, ਖਿੜਕੀਆਂ ਦੇ ਪਰਦੇ ਆਦਿ ’ਚ ਵੀ ਪਿਆਰ ਅਤੇ ਖ਼ੁਸ਼ੀ ਝਲਕਣੀ ਚਾਹੀਦੀ ਹੈ। ਚਾਦਰਾਂ, ਸੋਫ਼ੇ ਦੇ ਕਵਰ ਦਾ ਰੰਗ ਕੰਧਾਂ ਦੇ ਰੰਗ ਨਾਲ ਮਿਲਣਾ ਚਾਹੀਦਾ ਹੈ। ਬਿਸਤਰ ਦੀਆਂ ਚਾਦਰਾਂ ਦਾ ਰੰਗ ਪੀਲਾ, ਲਾਲ, ਨੀਲਾ ਆਦਿ ਹੋਣਾ ਚਾਹੀਦਾ ਹੈ। ਪਰਦੇ ਹਲਕੇ ਰੰਗ ਦੇ ਹੋ ਸਕਦੇ ਹਨ। 

ਸਾਫ਼-ਸਫ਼ਾਈ: ਬੈੱਡਰੂਮ ’ਚ ਫ਼ਾਲਤੂ ਸਮਾਨ ਨਹੀਂ ਹੋਣਾ ਚਾਹੀਦਾ। ਕੰਧਾਂ ’ਤੇ ਕਿਤਾਬਾਂ ਅਤੇ ਲੈਂਪ ਆਦਿ ਲਈ ਸ਼ੈਲਫ਼ਾਂ ਬਣਾ ਕੇ ਵੀ ਥਾਂ ਬਚਾਈ ਜਾ ਸਕਦੀ ਹੈ। 

SHARE ARTICLE

Dr. Harpreet Kaur

Dr. Harpreet Kaur has over five years of experience in journalism, excelling in news reporting and editorial leadership. She is known for her commitment to accuracy and ethical standards, covering issues with depth and balance. Dr. Kaur's work continues to contribute significantly to public discourse and informed media coverage.

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement