
ਚਾਹ-ਪੱਤੀ ਵਿਚ ਐਂਟੀ-ਆਕਸੀਡੈਂਟ, ਐਂਟੀ-ਏਜਿੰਗ ਅਤੇ ਐਂਟੀ-ਇੰਫਲੇਮੇਟਰੀ ਗੁਣਕਾਰੀ ਤੱਤ ਮਿਲ ਜਾਂਦੇ ਹਨ, ਜੋ ਉਬਲਣ ਤੋਂ ਬਾਅਦ ਵੀ ਬਰਕਰਾਰ ਰਹਿੰਦੇ ਹਨ।
ਚਾਹ ਬਣਾਉਣ ਲਈ ਵਰਤੀ ਜਾਣ ਵਾਲੀ ਪੱਤੀ ਨੂੰ ਲੋਕ ਬੇਕਾਰ ਸਮਝ ਕੇ ਸੁੱਟ ਦਿੰਦੇ ਹਨ। ਬੇਕਾਰ ਲੱਗਣ ਵਾਲੀ ਇਹ ਉਬਲੀ ਹੋਈ ਪੱਤੀ ਸਰੀਰ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ। ਇਸ ਨਾਲ ਚਮੜੀ ਅਤੇ ਵਾਲਾਂ ਨਾਲ ਜੁੜੀਆਂ ਕਈ ਪ੍ਰੇਸ਼ਾਨੀਆਂ ਦੂਰ ਹੁੰਦੀਆਂ ਹਨ।
Boiled tea leaves are very useful for the body
ਚਾਹ-ਪੱਤੀ ਵਿਚ ਐਂਟੀ-ਆਕਸੀਡੈਂਟ, ਐਂਟੀ-ਏਜਿੰਗ ਅਤੇ ਐਂਟੀ-ਇੰਫਲੇਮੇਟਰੀ ਗੁਣਕਾਰੀ ਤੱਤ ਮਿਲ ਜਾਂਦੇ ਹਨ, ਜੋ ਉਬਲਣ ਤੋਂ ਬਾਅਦ ਵੀ ਬਰਕਰਾਰ ਰਹਿੰਦੇ ਹਨ। ਇਸੇ ਲਈ ਇਸ ਨੂੰ ਸੁੱਟਣ ਦੀ ਥਾਂ ਇਸ ਦੀ ਵੱਖ-ਵੱਖ ਕੰਮਾਂ ਵਿਚ ਵਰਤੋਂ ਕਰਨੀ ਚਾਹੀਦੀ ਹੈ। ਆਉ ਜਾਣਦੇ ਹਾਂ ਉਬਲੀ ਚਾਹ-ਪੱਤੀ ਦੀ ਵਰਤੋਂ ਕਰਨ ਨਾਲ ਹੋਣ ਵਾਲੇ ਫ਼ਾਇਦਿਆਂ ਬਾਰੇ :
Boiled tea leaves are very useful for the body
- ਤਣਾਅ ਅਤੇ ਨੀਂਦ ਪੂਰੀ ਨਾ ਹੋਣ ਕਾਰਨ ਅੱਖਾਂ ਦੇ ਆਲੇ-ਦੁਆਲੇ ਕਾਲੇ ਦਾਗ ਬਣ ਜਾਂਦੇ ਹਨ, ਜੋ ਦੇਖਣ ਵਿਚ ਬਹੁਤ ਬੁਰੇ ਲਗਦੇ ਹਨ। ਇਨ੍ਹਾਂ ਕਾਲੇ ਦਾਗਾਂ ਨੂੰ ਦੂਰ ਕਰਨ ਲਈ ਟੀ-ਬੈਗਸ ਨੂੰ ਠੰਢੇ ਪਾਣੀ ਵਿਚ ਡੁਬੋ ਕੇ ਚੰਗੀ ਤਰ੍ਹਾਂ ਨਿਚੋੜ ਲਉ। ਫਿਰ ਇਸ ਨੂੰ 10 ਮਿੰਟ ਤਕ ਅਪਣੀਆਂ ਅੱਖਾਂ ’ਤੇ ਰੱਖੋ। ਇਸ ਨਾਲ ਅੱਖਾਂ ਨੂੰ ਠੰਢਕ ਮਿਲੇਗੀ ਅਤੇ ਕਾਲੇ ਦਾਗ ਦੂਰ ਹੋ ਜਾਣਗੇ।
Boiled tea leaves are very useful for the body
- ਚਾਹ-ਪੱਤੀ ਵਾਲਾਂ ਲਈ ਕੰਡੀਸ਼ਨਰ ਦਾ ਕੰਮ ਵੀ ਕਰਦੀ ਹੈ। ਇਸ ਨੂੰ ਪਾਣੀ ਵਿਚ ਉਬਾਲੋ, ਫਿਰ ਛਾਣ ਕੇ ਠੰਢਾ ਕਰ ਲਉ। ਵਾਲਾਂ ’ਚ ਸ਼ੈਂਪੂ ਕਰਨ ਤੋਂ ਬਾਅਦ ਇਸ ਦੀ ਵਰਤੋਂ ਕਰੋ, ਇਸ ਨਾਲ ਵਾਲਾਂ ਵਿਚ ਚਮਕ ਆ ਜਾਵੇਗੀ।
Boiled tea leaves are very useful for the body
- ਸਾਫ਼-ਸਫ਼ਾਈ ਵਿਚ ਵੀ ਟੀ-ਬੈਗਸ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਨੂੰ ਪਾਣੀ ਵਿਚ ਉਬਾਲ ਕੇ ਠੰਢਾ ਕਰ ਛਾਣ ਲਉ। ਫਿਰ ਇਸ ਪਾਣੀ ਨੂੰ ਸਪ੍ਰੇਅ ਦੀ ਬੋਤਲ ਵਿਚ ਪਾ ਕੇ ਸ਼ੀਸ਼ੇ ਦੀ ਸਫ਼ਾਈ ਕਰੋ। ਇਸ ਨਾਲ ਸ਼ੀਸ਼ੇ ਵਿਚ ਚਮਕ ਆਵੇਗੀ।
- ਗਰਮੀਆਂ ਵਿਚ ਪਸੀਨੇ ਕਾਰਨ ਪੈਰਾਂ ’ਚੋਂ ਬਦਬੂ ਆਉਣ ਲੱਗ ਪੈਂਦੀ ਹੈ। ਇਸ ਬਦਬੂ ਨੂੰ ਦੂਰ ਕਰਨ ਲਈ ਚਾਹ-ਪੱਤੀ ਨੂੰ ਪਾਣੀ ’ਚ ਉਬਾਲ ਕੇ ਕੋਸਾ ਕਰ ਲਉ। ਫਿਰ ਇਸ ਵਿਚ 10 ਮਿੰਟ ਲਈ ਪੈਰਾਂ ਨੂੰ ਡੁਬੋ ਕੇ ਰੱਖੋ। ਅਜਿਹਾ ਕਰਨ ਨਾਲ ਪੈਰਾਂ ਦੀ ਬਦਬੂ ਦੂਰ ਹੋ ਜਾਵੇਗੀ।
- ਬਰਤਨਾਂ ਨੂੰ ਸਾਫ਼ ਕਰਨ ਲਈ ਬਚੀ ਹੋਈ ਚਾਹ-ਪੱਤੀ ਦੀ ਵਰਤੋਂ ਕਰੋ। ਇਸ ਨਾਲ ਬਰਤਨਾਂ ’ਚ ਚਮਕ ਆਵੇਗੀ।
- ਬੂਟਿਆਂ ਨੂੰ ਸਮੇਂ-ਸਮੇਂ ’ਤੇ ਖਾਦ ਦੀ ਲੋੜ ਹੁੰਦੀ ਹੈ। ਅਜਿਹੇ ਵਿਚ ਬਚੀ ਹੋਈ ਚਾਹ-ਪੱਤੀ ਨੂੰ ਗਮਲੇ ਵਿਚ ਪਾ ਦਿਉ। ਇਸ ਨਾਲ ਬੂਟੇ ਤੰਦਰੁਸਤ ਰਹਿਣਗੇ ਅਤੇ ਛੇਤੀ ਵਧਣਗੇ।