ਲਾਹੇਵੰਦ ਹੋ ਸਕਦੈ ਵੱਖ-ਵੱਖ ਕਿਸਮਾਂ ਦੀ ਪਨੀਰੀ ਵੇਚਣ ਦਾ ਕਾਰੋਬਾਰ
Published : Mar 27, 2022, 11:05 am IST
Updated : Mar 27, 2022, 11:05 am IST
SHARE ARTICLE
Photo
Photo

ਇਸ ਤੋਂ ਬਿਨਾਂ ਮਿਰਚਾਂ, ਕਰੇਲੇ, ਗੋਭੀ, ਪਿਆਜ਼ ਆਦਿ ਵਰਗੀਆਂ ਕਈ ਕਿਸਮਾਂ ਹਨ ਜਿਨ੍ਹਾਂ ਦੀ ਕਾਸ਼ਤ ਕਰ ਕੇ ਅੱਗੇ ਵੇਚਣ ਦਾ ਵਧੀਆ ਕਾਰੋਬਾਰ ਕੀਤਾ ਜਾ ਸਕਦਾ

 

 

ਚੰਡੀਗੜ੍ਹ : ਪੰਜਾਬ ਵਿਚ ਬਹੁ-ਗਿਣਤੀ ਕਿਸਾਨ ਅਤੇ ਸਬਜ਼ੀ ਕਾਸ਼ਤਕਾਰ ਪਨੀਰੀ ਰਾਹੀਂ ਪੈਦਾ ਹੋਣ ਵਾਲੀਆਂ ਫ਼ਸਲਾਂ ਦੀ ਬਿਜਾਈ ਕਰਨ ਲਈ ਬਜ਼ਾਰ ਵਿਚੋਂ ਤਿਆਰ ਪਨੀਰੀ ਅਤੇ ਵੇਲਾਂ ਖ਼ਰੀਦ ਕੇ ਖੇਤਾਂ ’ਚ ਬੀਜਦੇ ਹਨ। ਜਿਵੇਂ ਕਿ ਅੱਜ ਗਰਮੀ ਰੁੱਤ ਦੀਆਂ ਸਬਜ਼ੀਆਂ ਦੀ ਕਾਸ਼ਤ ਸ਼ੁਰੂ ਹੋ ਚੁੱਕੀ ਹੈ ਤਾਂ ਕਈ ਕਿਸਮ ਦੇ ਕੁੱਦੂ ਜਾਤੀ ਦੀਆਂ ਤਿਆਰ ਵੇਲਾਂ ਕਿਸਾਨਾਂ ਨੂੰ ਬਜ਼ਾਰ ਵਿਚੋਂ ਮਿਲਦੀਆਂ ਹਨ। ਇਸ ਤੋਂ ਬਿਨਾਂ ਮਿਰਚਾਂ, ਕਰੇਲੇ, ਗੋਭੀ, ਪਿਆਜ਼ ਆਦਿ ਵਰਗੀਆਂ ਬਹੁਤ ਸਾਰੀਆਂ ਅਜਿਹੀਆਂ ਕਿਸਮਾਂ ਹਨ ਜਿਨ੍ਹਾਂ ਦੀ ਕਾਸ਼ਤ ਕਰ ਕੇ ਅੱਗੇ ਵੇਚਣ ਦਾ ਵਧੀਆ ਕਾਰੋਬਾਰ ਕੀਤਾ ਜਾ ਸਕਦਾ ਹੈ।

 

PHOTOPHOTO

 

ਕੱਦੂ ਜਾਤੀ ਦੀਆਂ ਤਿੰਨ/ਚਾਰ ਪੱਤਿਆਂ ਤਕ ਪਹੁੰਚਣ ਵਾਲੀਆਂ ਵੇਲਾਂ ਆਮ ਹੀ ਬਜ਼ਾਰ ਵਿਚ ਮਿਲਦੀਆਂ ਹਨ, ਜਿਨ੍ਹਾਂ ਨੂੰ ਅਗੇਤੀਆਂ ਹੀ ਸ਼ੈੱਡਾਂ/ਪਲਾਸਟਿਕ ਦੀਆਂ ਸੀਟਾਂ ਆਦਿ ਹੇੇਠਾਂ ਸਰਦੀ ਦੇ ਮੌਸਮ ਵਿਚ ਹੀ ਉਗਾਇਆ ਜਾਂਦਾ ਹੈ ਕਿਉਂਕਿ ਗਰਮ ਰੁੱਤ ਦੀਆਂ ਫ਼ਸਲਾਂ ਨੂੰ ਠੰਢਾ ਮੌਸਮ ਉਗਣ ਨਹੀਂ ਦਿੰਦਾ। ਜੇਕਰ ਇਨ੍ਹਾਂ ਸਬਜ਼ੀਆਂ ਨੂੰ ਪੈਦਾ ਕਰ ਕੇ ਸਰਦੀ ਵਿਚ ਵੇਚਿਆ ਜਾਵੇ ਤਾਂ ਕਿਸਾਨਾਂ ਨੂੰ ਵਧੀਆ ਮੁੱਲ ਮਿਲ ਸਕਦਾ ਹੈ। ਗਰਮੀ ਰੁੱਤ ਦੀਆਂ ਸਬਜ਼ੀਆਂ ਬੀਜਣ ਲਈ ਅੱਧਾ ਫੁੱਟ ਡੂੰਘੀ ਤੇ ਦੋ ਫੁੱਟ ਚੌੜੀ ਕਿਆਰੀ ਤਿਆਰ ਕੀਤੀ ਜਾਂਦੀ ਹੈ ਜਿਸ ਵਿਚ 10 ਤੋਂ ਲੈ ਕੇ 20 ਦਸੰਬਰ ਤਕ ਬੀਜ ਬੀਜੇ ਜਾਂਦੇ ਹਨ। ਬੀਜਾਂ ਨੂੰ ਬੀਜਣ ਤੋਂ ਪਹਿਲਾਂ ਕਿਆਰੀਆਂ ਵਿਚ ਲੋੜੀਂਦੀ ਦੇਸੀ ਖਾਦ ਜ਼ਰੂਰ ਪਾ ਦੇਣੀ ਚਾਹੀਦੀ ਹੈ। ਜੇਕਰ ਪੋਲੀਥੀਨ ਹਾਊਸ ਪੱਕੇ ਤੌਰ ’ਤੇ ਨਾ ਬਣਾਇਆ ਹੋਵੇ ਤਾਂ 6 ਐਮ. ਐਮ. ਦੇ ਸਰੀਏ ਗੋਲ ਮੋੜ ਕੇ ਡੇਢ ਮੀਟਰ ਦੇ ਫਾਸਲੇ ’ਤੇ ਲਾ ਕੇ 40 ਮਾਈਕ੍ਰੋਨ ਦੀ ਪਾਰਦਰਸ਼ੀ ਸ਼ੀਟ ਉੱਤੇ ਪਾ ਦੇਣੀ ਚਾਹੀਦੀ ਹੈ।

 

Organic farmingOrganic farming

ਧਿਆਨ ਰੱਖਣ ਯੋਗ ਗੱਲ ਹੈ ਕਿ ਉੱਤਰ ਦਿਸ਼ਾ ਵਾਲੇ ਪਾਸਿਉਂ ਸ਼ੀਟ ਨੂੰ ਮਿੱਟੀ ਨਾਲ ਚੰਗੀ ਤਰ੍ਹਾਂ ਦਬ ਦੇਣਾ ਚਾਹੀਦਾ ਹੈ ਅਤੇ ਦਖਣ ਵਾਲਾ ਪਾਸਾ ਕੁੱਝ ਦਿਨ ਬਾਅਦ ਦਬ ਦਿਉ। ਜ਼ਿਆਦਾਤਰ ਠੰਢੀਆਂ ਹਵਾਵਾਂ ਉੱਤਰ ਵਾਲੇ ਪਾਸਿਉਂ ਆਉਂਦੀਆਂ ਹਨ ਜਿਸ ਕਰ ਕੇ ਪੋਲੋਥੀਨ ਸ਼ੀਟ ਚੰਗੀ ਤਰ੍ਹਾਂ ਦਬ ਦੇਣੀ ਚਾਹੀਦੀ ਹੈ। ਸ਼ੀਟ ਦੇ ਕਿਆਰਿਆਂ ’ਤੇ ਪੈਣ ਨਾਲ ਤਾਪਮਾਨ ਵਧਣ ਕਰ ਕੇ ਵੇਲਾਂ ਵਿਚ ਵਾਧਾ ਬਹੁਤ ਛੇਤੀ ਹੁੰਦਾ ਹੈ। ਫ਼ਰਵਰੀ ਮਹੀਨੇ ਵਿਚ ਮੌਸਮ ਤਬਦੀਲ ਹੋਣ ਕਰ ਕੇ ਦਿਨ ਸਮੇਂ ਸ਼ੀਟ ਚੁਕ ਦੇਣੀ ਚਾਹੀਦੀ ਹੈ ਤੇ ਰਾਤ ਨੂੰ ਦੁਬਾਰਾ ਫਿਰ ਪਾ ਦਿਉ। ਇਸ ਢੰਗ ਨਾਲ ਕਿਸਾਨ ਫ਼ਰਵਰੀ-ਮਾਰਚ ਦੇ ਮਹੀਨੇ ਕੱਦੂ ਜਾਤੀ ਦੀਆਂ ਅਗੇਤੀਆਂ ਸਬਜ਼ੀਆਂ ਪੈਦਾ ਕਰ ਕੇ ਵੱਧ ਮੁਨਾਫ਼ਾ ਲੈ ਸਕਦੇ ਹਨ।

Garlic FarmingGarlic Farming

ਪਲਾਸਟਿਕ ਸ਼ੀਟ ਦੀ ਵਰਤੋਂ ਕਰਨ ਨਾਲ ਗਰਮੀ ਰੁੱਤ ਦੀਆਂ ਸਬਜ਼ੀਆਂ ਖੀਰਾ, ਤਰ ਆਦਿ ਆਮ ਫ਼ਸਲ ਨਾਲੋਂ 45 ਦਿਨ ਪਹਿਲਾਂ ਤਿਆਰ ਹੋ ਜਾਂਦੀਆਂ ਹਨ। ਜਿਹੜੇ ਕਿਸਾਨ ਵੱਡੇ ਸ਼ਹਿਰਾਂ ਦੇ ਨੇੜੇ ਸਬਜ਼ੀਆਂ ਦੀ ਕਾਸ਼ਤ ਕਰਦੇ ਹਨ ਉਨ੍ਹਾਂ ਕਿਸਾਨਾਂ ਨੂੰ ਵੱਧ ਆਮਦਨ ਹੰੁਦੀ ਹੈ ਕਿਉਂਕਿ ਕਈ ਕਿਸਾਨ ਤਾਂ ਵਿਆਹ ਜਾਂ ਹੋਰ ਖ਼ੁਸ਼ੀਆਂ ਮੌਕੇ ਕੈਟਰਿੰਗ ਵਾਲੇ ਨਾਲ ਇਕੱਲੀ ਸਲਾਦ ਦੀ ਸਟਾਲ ਲਾਉਣ ਦਾ ਠੇਕਾ ਹੀ ਮਾਰ ਲੈਂਦੇ ਹਨ। ਅਪਣੇ ਖੇਤ ਵਿਚ ਹਰ ਤਰ੍ਹਾਂ ਦਾ ਸਲਾਦ ਅਤੇ ਸਬਜ਼ੀਆਂ ਹੋਣ ਕਾਰਨ ਆਮ ਮੰਡੀ ਨਾਲੋਂ ਦੋ ਗੁਣਾਂ ਵੱਧ ਕਮਾਈ ਕਰ ਜਾਂਦੇ ਹਨ। ਇਸ ਤੋਂ ਬਿਨਾਂ ਕਈ ਜ਼ਿਲ੍ਹਿਆਂ ਅੰਦਰ ਕਿਸਾਨਾਂ ਦੀਆਂ ਅਪਣੀਆਂ ਸਬਜ਼ੀ ਮੰਡੀਆਂ ਵੀ ਚਲ ਰਹੀਆਂ ਹਨ ਜਿਥੇ ਕਿਸਾਨ ਸਵੇਰੇ ਅਪਣੇ ਸਾਧਨਾਂ ਰਾਹੀਂ ਸਬਜ਼ੀਆਂ ਲਿਆ ਕੇ ਖੜ ਜਾਂਦੇ ਹਨ ਤੇ ਬਿਨਾਂ ਕਿਸੇ ਵਿਚੋਲੇ ਤੋਂ ਅਪਣੀ ਪੈਦਾਵਾਰ ਨੂੰ ਸਿੱਧਾ ਖਪਤਕਾਰ ਨੂੰ ਵੇਚਦੇ ਹਨ। ਇਸ ਤਰ੍ਹਾਂ ਹੋਣ ਨਾਲ ਕਿਸਾਨ ਨੂੰ ਵਪਾਰੀ ਵਾਲੀ ਸਬਜ਼ੀ ਮੰਡੀ ਨਾਲੋਂ ਵੱਧ ਕਮਾਈ ਹੁੰਦੀ ਹੈ ਅਤੇ ਪਖਤਕਾਰ ਨੂੰ ਸਬਜ਼ੀ ਸਸਤੀ ਮਿਲ ਜਾਂਦੀ ਹੈ।

ਸ਼ਹਿਰਾਂ ਅੰਦਰ ਰਹਿਣ ਵਾਲੇ ਲੋਕਾਂ ਦੇ ਖਾਣ-ਪੀਣ ਵਿਚ ਆਈਆਂ ਤਬਦੀਲੀਆਂ ਕਾਰਨ ਵੈਸ਼ਨੂੰ ਚੀਜ਼ਾਂ ਦੀ ਮੰਗ ਵਧ ਰਹੀ ਹੈ। ਦੇਸ਼ ਅੰਦਰ ਸ਼ਾਕਾਹਾਰੀ ਭੋਜਨ ਕਰਨ ਵਾਲੇ ਲੋਕਾਂ ਦੀ ਗਿਣਤੀ ਵਿਚ ਭਾਰੀ ਵਾਧਾ ਹੋਇਆ ਹੈ। ਸੰਯੁਕਤ ਰਾਸ਼ਟਰ ਦੇ ਖਾਧ ਅਤੇ ਖੇਤੀ ਸੰਗਠਨ ਅਤੇ ਯੂਨਾਈਟਿਡ ਸਟੇਟਸ ਡਿਪਾਰਟਮੈਂਟ ਆਫ਼ ਐਗਰੀਕਲਚਰ ਦੇ ਸਰਵੇਖਣ ਮੁਤਾਬਕ ਭਾਰਤ ਵਿਚ ਸ਼ਾਕਾਹਾਰੀਆਂ ਦੀ ਗਿਣਤੀ 42 ਫ਼ੀ ਸਦੀ ਤਕ ਪਹੁੰਚ ਗਈ ਹੈ। ਇਸ ਦਾ ਕਾਰਨ ਲੋਕਾਂ ’ਚ ਸਿਹਤ ਪ੍ਰਤੀ ਵਧ ਰਹੀ ਜਾਗਰੂਕਤਾ ਤੇ ਭਾਰਤ ਦੀ ਸੰਸਕਿ੍ਰਤੀ ਨੂੰ ਮੰਨਿਆ ਗਿਆ ਹੈ।

ਜੇਕਰ ਦੇਸ਼ ਵਿਚ ਬਰੈੱਡ, ਚਟਣੀ, ਮੱਖਣ, ਪਨੀਰ, ਅਚਾਰ ਆਦਿ ਬਣਾਉਣ ਦੀਆਂ ਫ਼ੈਕਟਰੀਆਂ ਦੀ ਗਿਣਤੀ ਵਧ ਜਾਵੇ ਤਾਂ ਫਲ ਅਤੇ ਸਬਜ਼ੀਆਂ ਦੀਆਂ ਅਸਮਾਨ ਛੂੰਹਦੀਆਂ ਕੀਮਤਾਂ ਨੂੰ ਕਾਬੂ ਕੀਤਾ ਜਾ ਸਕਦਾ ਹੈ। ਖੇਤੀ ਮੰਤਰਾਲੇ ਦੀ ਇਕ ਟੀਮ ਨੇ ਸਰਕਾਰ ਵਲੋਂ ਫਲਾਂ ਅਤੇ ਸਬਜ਼ੀਆਂ ਦੇ ਉਦਯੋਗਾਂ ਵਲ ਧਿਆਨ ਨਾ ਦੇਣ ਦਾ ਮਾਮਲਾ ਵੀ ਸਾਹਮਣੇ ਲਿਆਂਦਾ ਸੀ ਅਤੇ ਰੱਖ-ਰਖਾਅ ਦੇ ਠੀਕ ਪ੍ਰਬੰਧ ਨਾ ਹੋਣ ਕਰ ਕੇ ਹਰ ਸਾਲ ਪੰਜਾਹ ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ .ਫਲ ਅਤੇ ਸ਼ਬਜ਼ੀਆਂ ਖ਼ਰਾਬ ਹੋ ਰਹੀਆਂ ਹਨ।

ਖੇਤਾਂ ਵਿਚ ਪਨੀਰੀ ਨੂੰ ਸਿੱਧੇ ਰੂਪ ’ਚ ਬੀਜਣ ਨਾਲ ਪਾਣੀ ਦੀ ਵੀ ਬੱਚਤ ਹੰੁਦੀ ਹੈ ਜਿਸ ਕਰ ਕੇ ਖੇਤੀ ਦੀ ਸਿੰਚਾਈ ਕਰਨ ਲਈ ਦਿਨੋ-ਦਿਨ ਵਧ ਰਹੀ ਪਾਣੀ ਦੀ ਸਮੱਸਿਆ ਦਾ ਹੱਲ ਕਰਨ ਲਈ ਅੰਦਰੂਨੀ ਸਿੰਚਾਈ ਸਿਸਟਮ ਨੂੰ ਵਿਕਸਤ ਕੀਤਾ ਗਿਆ ਹੈ। ਇਸ ਸਕੀਮ ਨਾਲ ਕਿਸਾਨ ਪਾਣੀ ਦੀ ਬੱਚਤ ਕਰਨ ਦੇ ਨਾਲ ਹੀ ਖੇਤੀ ਲਾਗਤ ਵੀ ਘੱਟ ਕਰ ਸਕਦੇ ਹਨ। ਖਾਲਾਂ ਰਾਹੀਂ ਪਾਣੀ ਦੇਣ ਦੀ ਬਜਾਏ ਅੰਦਰੂਨੀ ਪਾਈਪਾਂ ਦਬ ਕੇ ਫ਼ਸਲਾਂ ਨੂੰ ਪਾਣੀ ਦਿਤਾ ਜਾ ਸਕਦਾ ਹੈ। ਇਸ ਯੋਜਨਾ ਨਾਲ ਕਿਸਾਨਾਂ ਦੀ ਉਤਪਾਦਨ ਲਾਗਤ ਵੀ ਘੱਟ ਜਾਵੇਗੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement