ਲੋਹੇ ਦੇ ਭਾਂਡਿਆਂ ਤੋਂ ਇੰਜ ਸਾਫ਼ ਕਰੋ ਜੰਗਾਲ
Published : May 27, 2022, 1:22 pm IST
Updated : May 27, 2022, 1:22 pm IST
SHARE ARTICLE
iron utensils
iron utensils

ਤੁਸੀਂ ਬੇਕਿੰਗ ਸੋਡੇ ਦੀ ਮਦਦ ਨਾਲ ਜੰਗਾਲ ਨੂੰ  ਆਸਾਨੀ ਨਾਲ ਸਾਫ਼ ਕਰ ਸਕਦੇ ਹੋ

ਲੋਹੇ ਦੇ ਭਾਂਡਿਆਂ ਵਿਚ ਖਾਣਾ ਪਕਾ ਕੇ ਖਾਣਾ ਸਿਹਤ ਲਈ ਫ਼ਾਇਦੇਮੰਦ ਮੰਨਿਆ ਜਾਂਦਾ ਹੈ | ਪਰ ਇਨ੍ਹਾਂ ਭਾਂਡਿਆਂ ਦੀ ਇਕ ਸਮੱਸਿਆ ਇਹ ਹੈ ਕਿ ਇਨ੍ਹਾਂ ਨੂੰ  ਆਸਾਨੀ ਨਾਲ ਜੰਗਾਲ ਲੱਗ ਜਾਂਦਾ ਹੈ | ਜੇਕਰ ਇਸ ਦੀ ਜਲਦੀ ਸਫ਼ਾਈ ਨਾ ਕੀਤੀ ਜਾਵੇ ਤਾਂ ਇਹ ਇੰਨੇ ਗੰਦੇ ਹੋ ਜਾਂਦੇ ਹਨ ਕਿ ਇਸ ਨੂੰ  ਸਾਫ਼ ਕਰਨਾ ਅਸੰਭਵ ਲਗਦਾ ਹੈ ਅਤੇ ਹੌਲੀ-ਹੌਲੀ ਲੋਹੇ ਦੇ ਭਾਂਡੇ ਖ਼ਰਾਬ ਹੋ ਜਾਂਦੇ ਹਨ | ਅੱਜ ਅਸੀ ਤੁਹਾਨੂੰ ਇਸ ਸਮੱਸਿਆ ਨੂੰ  ਦੂਰ ਕਰਨ ਲਈ ਘਰੇਲੂ ਨੁਸਖ਼ੇ ਦਸਾਂਗੇ | ਤੁਸੀਂ ਬੇਕਿੰਗ ਸੋਡੇ ਦੀ ਮਦਦ ਨਾਲ ਜੰਗਾਲ ਨੂੰ  ਆਸਾਨੀ ਨਾਲ ਸਾਫ਼ ਕਰ ਸਕਦੇ ਹੋ ਅਤੇ ਬਰਤਨਾਂ ਨੂੰ  ਖ਼ਰਾਬ ਹੋਣ ਤੋਂ ਬਚਾਅ ਸਕਦੇ ਹੋ | 

iron utensilsiron utensils

ਲੋਹੇ ਦੇ ਭਾਂਡੇ ਤੋਂ ਜੰਗਾਲ ਹਟਾਉਣ ਲਈ ਬੇਕਿੰਗ ਸੋਡੇ ਦੀ ਵਰਤੋਂ ਵੀ ਕਰ ਸਕਦੇ ਹੋ | ਸੱਭ ਤੋਂ ਪਹਿਲਾਂ, ਦੋ ਕੱਪ ਪਾਣੀ ਨੂੰ  ਹਲਕਾ ਜਿਹਾ ਗਰਮ ਕਰੋ ਅਤੇ ਇਸ ਵਿਚ 2 ਚਮਚ ਬੇਕਿੰਗ ਸੋਡਾ ਪਾਉ | ਹੁਣ ਇਸ 'ਚ 1 ਚਮਚ ਨਿੰਬੂ ਦਾ ਰਸ ਪਾ ਕੇ ਮਿਕਸ ਕਰੋ | ਹੁਣ ਇਸ ਮਿਸ਼ਰਣ ਵਿਚ ਪੁਰਾਣੇ ਟੂਥਬਰੱਸ਼ ਨੂੰ  ਡੁਬੋ ਕੇ ਜੰਗਾਲ ਵਾਲੀ ਥਾਂ 'ਤੇ ਚੰਗੀ ਤਰ੍ਹਾਂ ਰਗੜੋ ਅਤੇ ਕੁੱਝ ਦੇਰ ਲਈ ਛੱਡ ਦਿਉ |

ਬਰਤਨ ਨੂੰ  20 ਮਿੰਟ ਰੱਖਣ ਤੋਂ ਬਾਅਦ ਸੈਂਡ ਪੇਪਰ ਦੀ ਮਦਦ ਨਾਲ ਬਰਤਨ 'ਤੇ ਲੱਗੇ ਜੰਗਾਲ ਨੂੰ  ਰਗੜੋ | ਤੁਸੀਂ ਦੇਖੋਗੇ ਕਿ ਹੌਲੀ-ਹੌਲੀ ਸਾਰਾ ਜੰਗਾਲ ਸਾਫ਼ ਹੁੰਦਾ ਜਾ ਰਿਹਾ ਹੈ | ਹੁਣ ਇਸ ਨੂੰ  ਪਾਣੀ ਨਾਲ ਧੋ ਲਉ | ਧੋਣ ਤੋਂ ਬਾਅਦ, ਭਾਂਡਿਆਂ ਨੂੰ  ਦੁਬਾਰਾ ਪੂੰਝੋ ਅਤੇ ਭਾਂਡਿਆਂ ਨੂੰ  20 ਮਿੰਟ ਲਈ ਧੁੱਪ ਵਿਚ ਰੱਖੋ | ਜੇਕਰ ਬਹੁਤ ਜ਼ਿਆਦਾ ਜੰਗਾਲ ਦੇ ਧੱਬੇ ਹਨ, ਤਾਂ ਤੁਸੀਂ ਬੇਕਿੰਗ ਸੋਡੇ ਨਾਲ ਚੂਨੇ ਦਾ ਮਿਸ਼ਰਣ ਬਣਾ ਸਕਦੇ ਹੋ |

iron utensilsiron utensils

ਚੂਨਾ ਜੰਗਾਲ ਨੂੰ  ਨਰਮ ਬਣਾ ਦਿੰਦਾ ਹੈ | ਜਦਕਿ ਬੇਕਿੰਗ ਸੋਡਾ ਇਸ ਨੂੰ  ਸਾਫ਼ ਕਰਨ ਵਿਚ ਮਦਦ ਕਰਦਾ ਹੈ | ਇਸ ਲਈ 2 ਚਮਚ ਨਿੰਬੂ ਰਸ ਅਤੇ 1 ਚਮਚ ਬੇਕਿੰਗ ਸੋਡੇ 'ਚ ਪਾਣੀ ਦੀਆਂ ਕੁੱਝ ਬੂੰਦਾਂ ਮਿਲਾ ਕੇ ਪੇਸਟ ਬਣਾ ਲਉ | ਹੁਣ ਇਸ ਨੂੰ  ਜੰਗਾਲ ਵਾਲੀ ਥਾਂ ਉਤੇ ਚੰਗੀ ਤਰ੍ਹਾਂ ਲਗਾਉ ਅਤੇ 15 ਮਿੰਟ ਲਈ ਛੱਡ ਦਿਉ | ਜੰਗਾਲ ਦੇ ਧੱਬੇ ਆਸਾਨੀ ਨਾਲ ਗ਼ਾਇਬ ਹੋ ਜਾਣਗੇ |    
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement