Iron ਦੇ ਭਾਂਡਿਆਂ ਤੋਂ ਇੰਜ ਸਾਫ਼ ਕਰੋ ਜੰਗਾਲ
Published : May 27, 2022, 11:15 am IST
Updated : May 27, 2022, 11:15 am IST
SHARE ARTICLE
This is how to clean rust from iron utensils
This is how to clean rust from iron utensils

ਬੇਕਿੰਗ ਸੋਡੇ ਦੀ ਮਦਦ ਨਾਲ ਜੰਗਾਲ ਨੂੰ ਆਸਾਨੀ ਨਾਲ ਸਾਫ਼ ਕਰ ਸਕਦੇ ਹੋ ਅਤੇ ਬਰਤਨਾਂ ਨੂੰ ਖ਼ਰਾਬ ਹੋਣ ਤੋਂ ਬਚਾਅ ਸਕਦੇ ਹੋ। 

 

 ਮੁਹਾਲੀ : ਲੋਹੇ ਦੇ ਭਾਂਡਿਆਂ ਵਿਚ ਖਾਣਾ ਪਕਾ ਕੇ ਖਾਣਾ ਸਿਹਤ ਲਈ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਪਰ ਇਨ੍ਹਾਂ ਭਾਂਡਿਆਂ (This is how to clean rust from iron utensils) ਦੀ ਇਕ ਸਮੱਸਿਆ ਇਹ ਹੈ ਕਿ ਇਨ੍ਹਾਂ ਨੂੰ ਆਸਾਨੀ ਨਾਲ ਜੰਗਾਲ ਲੱਗ ਜਾਂਦਾ ਹੈ। ਜੇਕਰ ਇਸ ਦੀ ਜਲਦੀ ਸਫ਼ਾਈ ਨਾ ਕੀਤੀ ਜਾਵੇ ਤਾਂ ਇਹ ਇੰਨੇ ਗੰਦੇ ਹੋ ਜਾਂਦੇ ਹਨ ਕਿ ਇਸ ਨੂੰ ਸਾਫ਼ ਕਰਨਾ ਅਸੰਭਵ ਲਗਦਾ ਹੈ ਅਤੇ ਹੌਲੀ-ਹੌਲੀ ਲੋਹੇ ਦੇ ਭਾਂਡੇ ਖ਼ਰਾਬ ਹੋ ਜਾਂਦੇ ਹਨ। ਅੱਜ ਅਸੀ ਤੁਹਾਨੂੰ ਇਸ ਸਮੱਸਿਆ ਨੂੰ ਦੂਰ ਕਰਨ ਲਈ ਘਰੇਲੂ ਨੁਸਖ਼ੇ ਦਸਾਂਗੇ। ਤੁਸੀਂ ਬੇਕਿੰਗ ਸੋਡੇ ਦੀ ਮਦਦ ਨਾਲ ਜੰਗਾਲ ਨੂੰ ਆਸਾਨੀ ਨਾਲ ਸਾਫ਼ ਕਰ ਸਕਦੇ ਹੋ ਅਤੇ ਬਰਤਨਾਂ ਨੂੰ ਖ਼ਰਾਬ ਹੋਣ ਤੋਂ ਬਚਾਅ ਸਕਦੇ ਹੋ। 

 

This is how to clean rust from iron utensilsThis is how to clean rust from iron utensils

ਲੋਹੇ ਦੇ ਭਾਂਡੇ ਤੋਂ ਜੰਗਾਲ ਹਟਾਉਣ ਲਈ ਬੇਕਿੰਗ ਸੋਡੇ ਦੀ ਵਰਤੋਂ ਵੀ ਕਰ ਸਕਦੇ ਹੋ। ਸੱਭ ਤੋਂ ਪਹਿਲਾਂ, ਦੋ ਕੱਪ ਪਾਣੀ ਨੂੰ ਹਲਕਾ ਜਿਹਾ ਗਰਮ ਕਰੋ ਅਤੇ ਇਸ ਵਿਚ 2 ਚਮਚ ਬੇਕਿੰਗ ਸੋਡਾ ਪਾਉ। ਹੁਣ ਇਸ ’ਚ 1 ਚਮਚ ਨਿੰਬੂ ਦਾ ਰਸ ਪਾ ਕੇ ਮਿਕਸ ਕਰੋ। ਹੁਣ ਇਸ ਮਿਸ਼ਰਣ ਵਿਚ ਪੁਰਾਣੇ (This is how to clean rust from iron utensils) ਟੂਥਬਰੱਸ਼ ਨੂੰ ਡੁਬੋ ਕੇ ਜੰਗਾਲ ਵਾਲੀ ਥਾਂ ’ਤੇ ਚੰਗੀ ਤਰ੍ਹਾਂ ਰਗੜੋ ਅਤੇ ਕੁੱਝ ਦੇਰ ਲਈ ਛੱਡ ਦਿਉ।

ਬਰਤਨ ਨੂੰ 20 ਮਿੰਟ ਰੱਖਣ ਤੋਂ ਬਾਅਦ ਸੈਂਡ ਪੇਪਰ ਦੀ ਮਦਦ ਨਾਲ ਬਰਤਨ ’ਤੇ ਲੱਗੇ ਜੰਗਾਲ ਨੂੰ ਰਗੜੋ। ਤੁਸੀਂ ਦੇਖੋਗੇ ਕਿ ਹੌਲੀ-ਹੌਲੀ ਸਾਰਾ ਜੰਗਾਲ ਸਾਫ਼ ਹੁੰਦਾ ਜਾ ਰਿਹਾ ਹੈ। ਹੁਣ ਇਸ ਨੂੰ ਪਾਣੀ ਨਾਲ ਧੋ ਲਉ। ਧੋਣ ਤੋਂ ਬਾਅਦ, ਭਾਂਡਿਆਂ ਨੂੰ ਦੁਬਾਰਾ ਪੂੰਝੋ ਅਤੇ ਭਾਂਡਿਆਂ ਨੂੰ 20 ਮਿੰਟ ਲਈ ਧੁੱਪ ਵਿਚ ਰੱਖੋ। ਜੇਕਰ ਬਹੁਤ ਜ਼ਿਆਦਾ ਜੰਗਾਲ ਦੇ ਧੱਬੇ ਹਨ, ਤਾਂ ਤੁਸੀਂ ਬੇਕਿੰਗ (This is how to clean rust from iron utensils) ਸੋਡੇ ਨਾਲ ਚੂਨੇ ਦਾ ਮਿਸ਼ਰਣ ਬਣਾ ਸਕਦੇ ਹੋ।

ਚੂਨਾ ਜੰਗਾਲ ਨੂੰ ਨਰਮ ਬਣਾ ਦਿੰਦਾ ਹੈ। ਜਦਕਿ ਬੇਕਿੰਗ ਸੋਡਾ ਇਸ ਨੂੰ ਸਾਫ਼ ਕਰਨ ਵਿਚ ਮਦਦ ਕਰਦਾ ਹੈ। ਇਸ ਲਈ 2 ਚਮਚ ਨਿੰਬੂ ਰਸ ਅਤੇ 1 ਚਮਚ ਬੇਕਿੰਗ ਸੋਡੇ ’ਚ ਪਾਣੀ ਦੀਆਂ ਕੁੱਝ ਬੂੰਦਾਂ ਮਿਲਾ ਕੇ ਪੇਸਟ ਬਣਾ ਲਉ। ਹੁਣ ਇਸ ਨੂੰ ਜੰਗਾਲ ਵਾਲੀ ਥਾਂ ਉਤੇ ਚੰਗੀ ਤਰ੍ਹਾਂ ਲਗਾਉ ਅਤੇ 15 ਮਿੰਟ ਲਈ ਛੱਡ ਦਿਉ। ਜੰਗਾਲ ਦੇ ਧੱਬੇ ਆਸਾਨੀ ਨਾਲ ਗ਼ਾਇਬ ਹੋ ਜਾਣਗੇ।    

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement