ਗ਼ਲਤ ਜੀਵਨਸ਼ੈਲੀ ਕਾਰਨ ਬਣਦੀ ਹੈ ਮਨੁੱਖੀ ਸਰੀਰ ਵਿਚ ਪਥਰੀ
Published : Jun 27, 2019, 8:59 am IST
Updated : Jun 27, 2019, 9:03 am IST
SHARE ARTICLE
wrong lifestyle creates stony stones in the human body
wrong lifestyle creates stony stones in the human body

ਕਈ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਆਟੋਮੇਸ਼ਨ ਨੇ ਆਮਤੌਰ 'ਤੇ ਵਿਨਾਸ਼ ਦੀ ਤੁਲਨਾ ਵਿਚ ਜ਼ਿਆਦਾ ਰੋਜ਼ਗਾਰ ਪੈਦਾ ਕੀਤਾ ਹੈ

ਅੱਜਕਲ੍ਹ ਗੁਰਦੇ (ਕਿਡਨੀ) ਵਿਚ ਪਥਰੀ ਦੀ ਸਮੱਸਿਆ ਆਮ ਹੀ ਹੋ ਗਈ ਹੈ। ਇਹ ਕਿਸੇ ਵੀ ਉਮਰ–ਵਰਗ ਦੇ ਵਿਅਕਤੀ ਨੂੰ ਹੋ ਸਕਦੀ ਹੈ। ਇਸ ਨਾਲ ਢਿੱਡ ਜਾਂ ਪਿੱਠ ਵਿਚ ਕਾਫ਼ੀ ਜ਼ਿਆਦਾ ਦਰਦ ਹੁੰਦਾ ਹੈ। ਪਥਰੀ ਕੋਈ ਬੀਮਾਰੀ ਨਹੀਂ, ਸਗੋਂ ਸਾਡੀ ਗ਼ਲਤ ਜੀਵਨ–ਸ਼ੈਲੀ ਦੀ ਦੇਣ ਹੈ, ਜਿਸ ਕਾਰਨ ਪਥਰੀ ਜਿਹੀ ਸਮੱਸਿਆ ਕਿਸੇ ਨੂੰ ਵੀ ਝਲਣੀ ਪੈ ਸਕਦੀ ਹੈ। ਬੇਕਾਰ ਕਿਸਮ ਦਾ ਖਾਣਾ ਖਾਣ ਦੀ ਆਦਤ, ਪਾਣੀ ਘੱਟ ਪੀਣਾ ਇਸ ਦੇ ਮੁੱਖ ਕਾਰਨ ਹਨ। ਨਿਰਜਲੀਕਰਨ ਕਾਰਨ ਪਿਸ਼ਾਬ ਕੁੱਝ ਗੂੜ੍ਹੇ ਰੰਗ ਦਾ ਬਣਦਾ ਹੈ; ਜਿਸ ਵਿਚ ਕੈਲਸ਼ੀਅਮ ਵਧਦਾ ਹੈ ਅਤੇ ਪਥਰੀ ਬਣਨ ਦੀ ਸੰਭਾਵਨਾ ਵੱਧ ਜਾਂਦੀ ਹੈ।

wrong lifestyle creates stony stones in the human bodywrong lifestyle creates stony stones in the human body

ਗਰਮੀਆਂ ਵਿਚ ਪਾਣੀ ਦੀ ਬੋਤਲ ਸਦਾ ਅਪਣੇ ਨਾਲ ਰੱਖੋ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਪਥਰੀ ਨਾ ਹੋਵੇ ਤਾਂ ਕੁੱਝ ਬੁਰੀਆਂ ਆਦਤਾਂ ਛਡਣੀਆਂ ਹੋਣਗੀਆਂ। ਦਾਲ–ਸਬਜ਼ੀ ਵਿਚ ਲੂਣ ਭਾਵ ਨਮਕ ਸਿਰਫ਼ ਬਲੱਡ–ਪ੍ਰੈਸ਼ਰ ਦੇ ਮਰੀਜ਼ਾਂ ਨੂੰ ਹੀ ਨਹੀਂ, ਸਗੋਂ ਸੱਭ ਨੂੰ ਹੀ ਘੱਟ ਖਾਣਾ ਚਾਹੀਦਾ ਹੈ। ਬਣੀ ਹੋਈ ਸਬਜ਼ੀ ਵਿਚ ਬਾਅਦ 'ਚ ਲੂਣ ਪਾਉਣਾ ਬਹੁਤ ਜ਼ਿਆਦਾ ਨੁਕਸਾਨ ਪਹੁੰਚਾ ਸਕਦਾ ਹੈ।

ਉਸ ਨਾਲ ਪਿਸ਼ਾਬ ਵਿਚ ਸੋਡੀਅਮ ਦੀ ਮਾਤਰਾ ਵੱਧ ਜਾਂਦੀ ਹੈ ਅਤੇ ਉਹ ਕੈਲਸ਼ੀਅਮ ਵੀ ਅਪਣੇ ਨਾਲ ਬਾਹਰ ਸੁਟਦਾ ਹੈ ਅਤੇ ਇੰਝ ਪਥਰੀ ਬਣਨ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ਤੋਂ ਇਲਾਵਾ ਕਦੇ ਵੀ ਡਾਕਟਰੀ ਸਲਾਹ ਤੋਂ ਬਗ਼ੈਰ ਵਿਟਾਮਿਨ ਅਤੇ ਕੈਲਸ਼ੀਅਮ ਦੀਆਂ ਗੋਲੀਆਂ ਜਾਂ ਹੋਰ ਦਵਾਈਆਂ ਖਾਣ ਨਾਲ ਵੀ ਇਹ ਸਮੱਸਿਆ ਪੈਦਾ ਹੋ ਜਾਂਦੀ ਹੈ। ਪਥਰੀ ਦੀ ਸ਼ਿਕਾਇਤ ਵਾਲੇ ਮਰੀਜ਼ਾਂ ਨੂੰ ਮਾਸਾਹਾਰੀ ਭੋਜਨ ਤੋਂ ਵੀ ਬਚਣਾ ਚਾਹੀਦਾ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement