ਘਰ ਵਿਚ ਹੀ ਕਰੋ ਤੁਲਸੀ ਦੀ ਖੇਤੀ

By : GAGANDEEP

Published : Aug 27, 2023, 6:41 am IST
Updated : Aug 27, 2023, 6:41 am IST
SHARE ARTICLE
Cultivate basil at home
Cultivate basil at home

ਤੁਲਸੀ ਨਾਲ ਬਣੀਆਂ ਦਵਾਈਆਂ ਨੂੰ ਤਣਾਅ, ਬੁਖ਼ਾਰ, ਸੋਜ ਨੂੰ ਘੱਟ ਕਰਨ ਅਤੇ ਸਹਿਣਸ਼ਕਤੀ ਨੂੰ ਵਧਾਉਣ ਲਈ ਵਰਤੀ ਜਾਂਦੀ ਹੈ।

 

ਮੁਹਾਲੀ : ਤੁਲਸੀ ਇਕ ਘਰੇਲੂ ਪੌਦਾ ਹੈ ਅਤੇ ਭਾਰਤ ਵਿਚ ਵਿਆਪਕ ਤੌਰ ’ਤੇ ਉਗਾਇਆ ਜਾਂਦਾ ਹੈ। ਇਸ ਨੂੰ ਵੱਖ-ਵੱਖ ਸਥਾਨਾਂ ’ਤੇ ਵੱਖ-ਵੱਖ ਨਾਵਾਂ ਨਾਲ ਜਾਣਿਆ ਜਾਂਦਾ ਹੈ। ਜਿਵੇਂ ਕਿ ਅੰਗਰੇਜ਼ੀ ਵਿਚ ਹੋਲੀ ਬੇਸਿਲ, ਤਮਿਲ ਵਿਚ ਥੁਲਸੀ, ਪੰਜਾਬੀ ਵਿਚ ਤੁਲਸੀ ਅਤੇ ਉਰਦੂ ਵਿਚ ਇਮਲੀ ਆਦਿ।  ਤੁਲਸੀ ਦੀ ਲੋਕਾਂ ਵਲੋਂ ਪੂਜਾ ਵੀ ਕੀਤੀ ਜਾਂਦੀ ਹੈ। ਤੁਲਸੀ ਨਾਲ ਬਣੀਆਂ ਦਵਾਈਆਂ ਨੂੰ ਤਣਾਅ, ਬੁਖ਼ਾਰ, ਸੋਜ ਨੂੰ ਘੱਟ ਕਰਨ ਅਤੇ ਸਹਿਣਸ਼ਕਤੀ ਨੂੰ ਵਧਾਉਣ ਲਈ ਵਰਤੀ ਜਾਂਦੀ ਹੈ।  ਸਾਲ ਵਿਚ ਇਸ ਦੀ ਔਸਤਨ ਉਚਾਈ 2 ਤੋਂ 4 ਫੁੱਟ ਹੁੰਦੀ ਹੈ। ਇਸ ਦੇ ਫੁੱਲ ਛੋਟੇ ਅਤੇ ਜਾਮਣੀ ਰੰਗ ਦੇ ਹੁੰਦੇ ਹਨ। ਇਹ ਭਾਰਤ ਵਿਚ ਹਰ ਥਾਂ ਮਿਲਦੀ ਹੈ ਪਰ ਜ਼ਿਆਦਾਤਰ ਇਹ ਮੱਧ-ਪ੍ਰਦੇਸ਼ ਵਿਚ ਹੁੰਦੀ ਹੈ।

ਮਿੱਟੀ: ਇਹ ਕਈ ਤਰ੍ਹਾਂ ਦੀ ਮਿੱਟੀ ਵਿਚ ਉਗਾਈ ਜਾਂਦੀ ਹੈ। ਇਸ ਦੀ ਖੇਤੀ ਨਮਕੀਨ, ਖਾਰੀ ਅਤੇ ਪਾਣੀ ਖੜਾ ਹੋਣ ਵਾਲੀ ਮਿੱਟੀ ਵਿਚ ਨਾ ਕਰੋ। ਇਹ ਵਧੀਆ ਨਿਕਾਸ ਵਾਲੀ ਮਿੱਟੀ ਜਿਸ ਵਿਚ ਵਧੀਆ ਜੈਵਿਕ ਤੱਤ ਮੌਜੂਦ ਹੋਣ, ਵਿਚ ਵਧੀਆ ਨਤੀਜਾ ਦਿੰਦੀ ਹੈ। ਇਸ ਦੇ ਵਧੀਆ ਵਿਕਾਸ ਲਈ ਮਿੱਟੀ ਦਾ ਪੀ.ਐਚ.5.5-7 ਹੋਣਾ ਚਾਹੀਦਾ ਹੈ।

ਖੇਤ ਦੀ ਤਿਆਰੀ: ਤੁਲਸੀ ਦੀ ਖੇਤੀ ਲਈ, ਚੰਗੀ ਤਰ੍ਹਾਂ ਖ਼ੁਸ਼ਕ ਮਿੱਟੀ ਦੀ ਲੋੜ ਹੁੰਦੀ ਹੈ। ਮਿੱਟੀ ਦੇ ਭੁਰਭੁਰਾ ਹੋਣ ਤਕ ਤਵੀਆਂ ਨਾਲ ਖੇਤ ਦੀ ਵਾਹੀ ਕਰੋ, ਫਿਰ ਰੂੜੀ ਦੀ ਖਾਦ ਮਿੱਟੀ ਵਿਚ ਮਿਲਾਉ। ਤੁਲਸੀ ਦਾ ਰੋਪਣ ਬੈੱਡਾਂ ’ਤੇ ਕਰੋ।
ਬਿਜਾਈ ਦਾ ਸਮਾਂ: ਫ਼ਰਵਰੀ ਦੇ ਤੀਜੇ ਮਹੀਨੇ ਵਿਚ ਨਰਸਰੀ ਬੈੱਡ ਤਿਆਰ ਕਰੋ।
ਦੂਰੀ: ਪੌਦੇ ਦੇ ਵਿਕਾਸ ਅਨੁਸਾਰ, 4.5x1.0x 0.2 ਮੀਟਰ ਦੇ ਬੈੱਡ ਤਿਆਰ ਕਰੋ। ਬੀਜਾਂ ਨੂੰ 60x60 ਸੈ.ਮੀ. ਦੀ ਦੂਰੀ ’ਤੇ ਬੀਜੋ।
ਬੀਜ ਦੀ ਡੂੰਘਾਈ: ਬੀਜ ਨੂੰ 2 ਸੈ.ਮੀ. ਡੂੰਘਾਈ ’ਤੇ ਬੀਜੋ।
ਬਿਜਾਈ ਦਾ ਢੰਗ: ਬਿਜਾਈ ਦੇ 6-7 ਹਫ਼ਤੇ ਬਾਅਦ, ਮੁੱਖ ਖੇਤ ਵਿਚ ਰੋਪਣ ਕਰੋ।
ਬੀਜ ਦੀ ਮਾਤਰਾ: ਤੁਲਸੀ ਦੀ ਖੇਤੀ ਲਈ ਪ੍ਰਤੀ ਏਕੜ ਵਿਚ 120 ਗ੍ਰਾਮ ਬੀਜਾਂ ਦੀ ਵਰਤੋਂ ਕਰੋ।
ਬੀਜ ਦੀ ਸੋਧ: ਫ਼ਸਲ ਨੂੰ ਮਿੱਟੀ ਤੋਂ ਪੈਦਾ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਾਉਣ ਲਈ, ਬਿਜਾਈ ਤੋਂ ਪਹਿਲਾਂ ਮੈਨਕੋਜ਼ੇਬ 5 ਗ੍ਰਾਮ ਪ੍ਰਤੀ ਕਿਲੋ ਨਾਲ ਬੀਜਾਂ ਨੂੰ ਸੋਧੋ।

ਪਨੀਰੀ ਦੀ ਸਾਂਭ-ਸੰਭਾਲ ਅਤੇ ਰੋਪਣ: ਫ਼ਸਲ ਦੀ ਵਧੀਆ ਪੈਦਾਵਾਰ ਲਈ ਬਿਜਾਈ ਤੋਂ ਪਹਿਲੇ 15 ਟਨ ਰੂੜੀ ਦੀ ਖਾਦ ਮਿੱਟੀ ਵਿਚ ਪਾਉ। ਤੁਲਸੀ ਦੇ ਬੀਜਾਂ ਨੂੰ ਤਿਆਰ ਬੈੱਡਾਂ ’ਤੇ ਉਚਿਤ ਦੂਰੀ ’ਤੇ ਬੀਜੋ। ਮਾਨਸੂਨ ਆਉਣ ਦੇ 8 ਹਫ਼ਤੇ ਪਹਿਲਾਂ ਬੀਜਾਂ ਨੂੰ ਬੈੱਡ ’ਤੇ ਬੀਜੋ। ਬੀਜਾਂ ਨੂੰ 2 ਸੈ.ਮੀ. ਡੂੰਘਾਈ +ਤੇ ਬੀਜੋ। ਬਿਜਾਈ ਦੇ ਬਾਅਦ, ਰੂੜੀ ਦੀ ਖਾਦ ਅਤੇ ਮਿੱਟੀ ਦੀ ਪਤਲੀ ਪਰਤ ਬੀਜਾਂ ’ਤੇ ਬਣਾ ਦਿਉ। ਇਸ ਦੀ ਸਿੰਚਾਈ ਫੁਹਾਰਾ ਵਿਧੀ ਦੁਆਰਾ ਕੀਤੀ ਜਾਂਦੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Raja Warring ਨੇ ਜਿੱਤਣ ਸਾਰ ਕਰ'ਤਾ ਕੰਮ ਸ਼ੁਰੂ, ਵੱਡੇ ਐਲਾਨਾਂ ਨਾਲ ਖਿੱਚ ਲਈ ਤਿਆਰੀ ! Live

14 Jun 2024 4:52 PM

ਦੇਖੋ ਕਿਵੇਂ ਸਾਫ਼ ਸੁਥਰੇ ਪਾਣੀ ਨੂੰ ਕਰ ਰਹੇ Polluted, ਤਰਕਸ਼ੀਲ ਵਿਭਾਗ ਦੇ ਦਿੱਤੇ ਤਰਕਾਂ ਦਾ ਵੀ ਕੋਈ ਅਸਰ ਨਹੀਂ |

14 Jun 2024 4:46 PM

Amritsar News: 16 ਜੂਨ ਨੂੰ ਰੱਖਿਆ ਧੀ ਦਾ Marriage, ਪਰ ਗ਼ਰੀਬੀ ਕਰਕੇ ਨਹੀਂ ਕੋਈ ਤਿਆਰੀ, ਰੋਂਦੇ ਮਾਪੇ ਸਮਾਜ..

14 Jun 2024 2:59 PM

Ravneet Bittu ਨੂੰ ਮੰਤਰੀ ਬਣਾ ਕੇ ਵੱਡਾ ਦਾਅ ਖੇਡ ਗਈ BJP, ਕਿਸਾਨਾਂ ਤੋਂ ਲੈ ਕੇ Kangana ਤੱਕ ਤੇ ਬਦਲੇ ਸੁਰ !

14 Jun 2024 2:42 PM

"ਪੰਜਾਬ ਪੁਲਿਸ ਦੇ ਇਨ੍ਹਾਂ ਮੁਲਾਜ਼ਮਾਂ ਦੀ ਤਰੀਫ਼ ਕਰਨੀ ਤਾਂ ਬਣਦੀ ਆ ਯਾਰ, ਗੱਡੀ ਚੋਰ ਨੂੰ ਕੁਝ ਘੰਟਿਆਂ 'ਚ ਹੀ ਕਰ

14 Jun 2024 12:33 PM
Advertisement